ਜਿੱਥੇ ਕੋਈ ਪੜ੍ਹਾਈ ਸੰਬੰਧਿਤ ਸਲਾਹ ਦੇਣ ਵਾਲਾ ਨਹੀਂ ਸੀ, ਅਜਿਹੇ ਇੱਕ ਛੋਟੇ ਜਿਹੇ ਪਿੰਡ ਵਿੱਚੋਂ ਉੱਠ ਕੇ ਮੈਂ ਪੜਿਆ ਲਿਖਿਆ ਹਾਂ। ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਪੰਜਾਬੀ ਭਾਸ਼ਾ ਦੇ ਨਾਲ-ਨਾਲ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਦਾ ਵੀ ਗਿਆਨ ਹੈ। 

ਇਹ ਹੀ ਕਾਰਣ ਹੈ ਕਿ ਇੱਕ ਸਵਾਲ ਮੇਰੇ ਤੋਂ ਅਕਸਰ ਪੁੱਛਿਆ ਜਾਂਦਾ ਹੈ 

"ਅਸੀਂ ਅੰਗਰੇਜ਼ੀ ਕਿਵੇਂ ਸਿੱਖੀਏ?"

ਇਸ ਸਵਾਲ ਨੂੰ ਅਕਸਰ ਸੁਣ ਕੇ ਮੈਨੂੰ ਇਹ ਅਹਿਸਾਸ ਹੋਇਆ ਕਿ ਪੰਜਾਬ ਵਿੱਚ ਅਜਿਹੇ ਕਿੰਨੇ ਹੀ ਲੋਕ ਹਨ ਜੋ ਅੰਗਰੇਜ਼ੀ ਸਿੱਖਣ ਦੀ ਚਾਹਤ ਤਾਂ ਰੱਖਦੇ ਹਨ ਪਰ ਇਹ ਨਹੀਂ ਸਮਝ ਪਾਉਂਦੇ ਕਿ ਸ਼ੁਰੂਆਤ ਕਿੱਥੋਂ ਕੀਤੀ ਜਾਵੇ। ਇਸ ਤੋਂ ਇਲਾਵਾ ਜੋ ਅੰਗਰੇਜ਼ੀ ਸਿੱਖਣਾ ਚਾਹੁੰਦੇ ਹਨ, ਉਨ੍ਹਾਂ ਲਈ ਅੰਗਰੇਜ਼ੀ ਭਾਸ਼ਾ ਵਿੱਚ ਹੀ ਅੰਗਰੇਜ਼ੀ ਗਰਾਮਰ ਸਿੱਖਣਾ ਮੁਸ਼ਕਿਲ ਹੁੰਦਾ ਹੈ ਅਤੇ ਇੰਟਰਨੇਟ ਉੱਤੇ ਵੀ ਕੋਈ ਅਜਿਹੀ ਵੈਬਸਾਈਟ ਨਹੀਂ ਸੀ ਜੋ ਪੰਜਾਬੀ ਭਾਸ਼ਾ ਵਿੱਚ ਅੰਗਰੇਜ਼ੀ ਗਰਾਮਰ ਸਿਖਾਵੇ।

ਇਨ੍ਹਾਂ ਸਭ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ www.pungrezi.com ਵੈਬਸਾਈਟ ਸ਼ੁਰੂ ਕੀਤੀ ਗਈ ਹੈ। 

---------------------------------------------------------------------------------------------------------

www.pungrezi.com ਵੈਬਸਾਈਟ ਉਨ੍ਹਾਂ ਲੋਕਾਂ ਲਈ ਹੈ ਜੋ ਅੰਗਰੇਜ਼ੀ ਸਿੱਖ ਰਹੇ ਹਨ ਜਾਂ ਸਿੱਖਣ ਦੀ ਇੱਛਾ ਰੱਖਦੇ ਹਨ।

ਤੁਸੀਂ ਇਨ੍ਹਾਂ ਵਿਚੋਂ ਕੋਈ ਵੀ ਸ਼੍ਰੇਣੀ ਵਿੱਚ ਹੋ ਸਕਦੇ ਹੋਂ :


  • ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਵਿਦਿਆਰਥੀ
  • ਆਈਲਟਸ ਦੀ ਤਿਆਰੀ ਕਰ ਰਹੇ ਵਲੈਤ ਜਾਣ ਦੇ ਚਾਹਵਾਨ
  • ਕਰਮਚਾਰੀ ਜੋ ਅੰਗਰੇਜ਼ੀ ਸਿੱਖ ਕੇ ਤਰੱਕੀ ਕਰਨਾ ਚਾਹੁੰਦੇ ਹੋਣ 
  • ਘਰੇਲੂ ਔਰਤਾਂ ਜੋ ਅੰਗਰੇਜ਼ੀ ਸਿੱਖ ਅੱਗੇ ਵੱਧਣਾ ਚਾਹੁੰਦੀਆਂ ਹਨ
  • ਅਧਿਆਪਕ ਜੋ ਅੰਗਰੇਜ਼ੀ ਸਿਖਾਉਣਾ ਚਾਹੁੰਦੇ ਹੋਣ
  • ਸ਼ੌਂਕ ਲਈ ਅੰਗਰੇਜ਼ੀ ਸਿੱਖਣ ਦੇ ਚਾਹਵਾਨ 

ਜੇ ਤੁਸੀਂ ਅੰਗਰੇਜ਼ੀ ਸਿੱਖਣ ਦੀ ਇੱਛਾ ਰੱਖਦੇ ਹੋ ਤਾਂ ਤੁਸੀਂ ਸਿੱਖ ਸਕਦੇ ਹੋ। ਸਾਡੀ ਕੋਸ਼ਿਸ਼ ਹੈ ਕਿ ਅੰਗਰੇਜ਼ੀ ਸਿੱਖਣ ਦੇ ਚਾਹਵਾਨ ਆਸਾਨੀ ਨਾਲ ਤੇ ਬਿਨਾ ਕੋਈ ਖਰਚਾ ਕਰੇ, ਘਰੇ ਬੈਠੇ ਬੈਠੇ ਅੰਗਰੇਜ਼ੀ ਸਿੱਖ ਸਕਣ।

---------------------------------------------------------------------------------------------------------

ਵੀਡੀਓ ਕਲਾਸਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ Pungrezi ਨੂੰ Subscribe ਕਰ ਸਕਦੇ ਹੋ।