Past Perfect Continuous Tense

ਪਾਸਟ ਪਰਫੈਕਟ ਕੰਟੀਨੁਅਸ ਟੈਂਸ ਦੀ ਵਰਤੋਂ ਓਦੋਂ ਕੀਤੀ ਜਾਂਦੀ ਹੈ ਜਦੋਂ ਅਸੀਂ ਕਿਸੇ ਅਜਿਹੇ ਕੰਮ ਬਾਰੇ ਗੱਲ ਕਰਨੀ ਹੋਵੇ, ਜੋ ਅਤੀਤ ਵਿੱਚ, ਕਿਸੇ ਦੂਸਰੇ ਕੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਲਗਾਤਾਰ ਚੱਲ ਰਿਹਾ ਸੀ

Past Continuous vs Past Perfect Continuous Tense

ਦੋਵੇਂ, past continous ਅਤੇ past perfect continuous ਟੈਂਸ ਅਜਿਹੇ ਕੰਮ ਬਾਰੇ ਗੱਲ ਕਰਨ ਲਈ ਵਰਤੇ ਜਾਂਦੇ ਹਨ ਜੋ ਅਤੀਤ ਵਿੱਚ ਚੱਲ ਰਿਹਾ ਸੀ ਪਰ ਦੋਨਾਂ ਵਿੱਚ ਮਾਮੂਲੀ ਜਿਹਾ ਅੰਤਰ ਹੈ। ਪਾਸਟ ਕੰਟੀਨੁਅਸ ਓਦੋਂ ਵਰਤਿਆ ਜਾਂਦਾ ਹੈ ਜਦੋਂ ਕੰਮ ਥੋੜੀ ਦੇਰ ਪਹਿਲਾਂ ਹੀ ਖਤਮ ਹੋਇਆ ਹੋਵੇ, ਜਦਕਿ ਪਾਸਟ ਪਰਫੈਕਟ ਕੰਟੀਨੁਅਸ ਟੈਂਸ ਓਦੋਂ ਵਰਤਿਆ ਜਾਂਦਾ ਹੈ ਜਦੋਂ ਕੰਮ ਨੂੰ ਖਤਮ ਹੋਏ ਨੂੰ, ਬਹੁਤ ਵਕਤ ਹੋ ਗਿਆ ਹੋਵੇ।

ਉਦਾਹਰਣ 

       • Past Continuous Tense: I was tired because I was playing football. (in recent past)
       • Past Perfect Continuous Tense: I was tired because I had been playing football. (in further past)

Use of ‘Past Perfect Continuous Tense’ in different kinds of Sentences

     1. Affirmative Sentences

ਅਫ਼ਰਮੇਟਿਵ ਸੈਨਟੈਂਸ ਕਿਸੇ ਗੱਲ ਦੀ ਸੱਚ ਵਜੋਂ ਪੁਸ਼ਟੀ ਕਰਨ ਲਈ ਵਰਤੇ ਜਾਂਦੇ ਹਨ।


ਉਦਾਹਰਣ 

       • We had been trying to open the door when Muskan found the key.
       • They had been married for 10 years before they got a divorce.

     2. Negative Sentences

ਨੈਗੇਟਿਵ ਸੈਨਟੈਂਸ ਕਿਸੇ ਗੱਲ ਦੇ ਸੱਚ ਨਾ ਹੋਣ ਬਾਰੇ ਜਾਣਕਾਰੀ ਦਿੰਦੇ ਹਨ।


ਉਦਾਹਰਣ 

       • We hadn’t been able to open the lock before Muskan found the key.
       • They had not been married for long before they went through a divorce.

     3. Interrogative Sentences

ਇੰਟਰਰੋਗੇਟਿਵ ਸੈਨਟੈਂਸ ਸਵਾਲ ਪੁੱਛਣ ਲਈ ਵਰਤੇ ਜਾਂਦੇ ਹਨ। 



ਉਦਾਹਰਣ 

       • Had you been able to open the lock?
       • Had they been married for a long time?

     4. Interrogative Negative Sentences

ਇੰਟਰਰੋਗੇਟਿਵ ਨੈਗੇਟਿਵ ਸੈਨਟੈਂਸ ਵੀ ਸਵਾਲ ਪੁੱਛਣ ਲਈ ਵਰਤੇ ਜਾਂਦੇ ਹਨ। ਬਸ ਫਰਕ ਸਿਰਫ ਇਹ ਹੈ ਕੀ ਜਦੋਂ ਇਸ ਤਰੀਕੇ ਨਾਲ ਸਵਾਲ ਪੁੱਛਿਆ ਜਾਂਦਾ ਹੈ ਤਾਂ ਸਵਾਲ ਕਰਨ ਵਾਲਾ ਜਵਾਬ ਵਿੱਚ 'ਹਾਂ' (yes) ਸੁਨਣ ਦੀ ਉਮੀਦ ਕਰਦਾ ਹੈ। 


ਉਦਾਹਰਣ

       • Hadn’t you been able to open the lock?
       • Had not they been married for a long time?

Subscribe for video lessons:   Click Here