Singular (ਸਿੰਗੁਲਰ)
ਜਦੋਂ ਕਿਸੇ ਇੱਕ ਇਨਸਾਨ, ਇੱਕ ਵਸਤੂ, ਇੱਕ ਜਗ੍ਹਾ, ਇੱਕ ਵਿਚਾਰ, ਇੱਕ ਜਾਨਵਰ, ਇੱਕ ਗੁਣ ਜਾਂ ਇੱਕ ਕਿਰਿਆ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸਨੂੰ ਸਿੰਗੁਲਰ ਸ਼ਬਦ/ਨਾਉਨ ਕਿਹਾ ਜਾਂਦਾ ਹੈ।
ਉਦਾਹਰਣ
i. fans, bat, car, girl, player
ii. My uncle was a soldier during the war.
iii. The traveller sat down to take rest.
Plural (ਪਲੂਰਲ)
ਜਦੋਂ ਇੱਕ ਤੋਂ ਜਿਆਦਾ ਇਨਸਾਨਾਂ, ਵਸਤੂਆਂ, ਜਗ੍ਹਾਹਾਂ, ਵਿਚਾਰਾਂ, ਜਾਨਵਰਾਂ, ਗੁਣਾਂ ਜਾਂ ਕਿਰਿਆਵਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸਨੂੰ ਪਲੂਰਲ ਸ਼ਬਦ/ਨਾਉਨ ਕਿਹਾ ਜਾਂਦਾ ਹੈ।
ਉਦਾਹਰਣ
i. fans, bats, cars, girls, players
ii. My uncles were soldiers during the war.
iii. The travellers sat down to take rest.
(ਸਿੰਗੁਲਰ ਨਾਉਨ ਨੂੰ ਪਲੂਰਲ ਨਾਉਨ ਵਿੱਚ ਕਿਵੇਂ ਬਦਲੀਏ?)
ਸਿੰਗੁਲਰ ਨਾਉਨ ਨੂੰ ਪਲੂਰਲ ਨਾਉਨ ਵਿੱਚ ਬਦਲਣ ਸੰਬੰਧਤ 11 ਨਿਯਮ ਹਨ।
1. ਰੈਗੂਲਰ ਨਾਉਨਸ ਨੂੰ ਪਲੂਰਲ ਬਣਾਉਣ ਲਈ, ਉਨ੍ਹਾਂ ਅੱਗੇ -s ਲਗਾ ਦਿੱਤਾ ਜਾਂਦਾ ਹੈ
ਉਦਾਹਰਣ
i. ball – balls
ii. speaker – mouses
2. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ s, -ss, -sh, -ch, -x, ਜਾਂ -z ਲੱਗਿਆ ਹੋਇਆ ਹੈ ਤਾਂ ਉਸਦੇ ਅੱਗੇ -es ਲਗਾ ਦਿੱਤਾ ਜਾਂਦਾ ਹੈ।
ਉਦਾਹਰਣ
i. mass – masses
ii. airbus - airbuses
iii. ash – ashes
iv. inch – inches
v. fox – foxes
vi. fritz – fritzes
3. ਕਈ ਵਾਰੀ ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -s ਜਾਂ -z ਲੱਗਿਆ ਹੋਇਆ ਹੈ ਤਾਂ ਉਨ੍ਹਾਂ ਅੱਗੇ -es ਲਗਾਉਣ ਤੋਂ ਪਹਿਲਾਂ -z ਜਾਂ -s ਨੂੰ ਦੂਹਰਾ ਕਰਨਾ ਪੈਂਦਾ ਹੈ।
ਉਦਾਹਰਣ
i. quiz – quizzes
ii. gas – gasses
4. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -f ਜਾਂ -fe ਲੱਗਿਆ ਹੈ ਤਾਂ -f ਨੂੰ -v ਵਿੱਚ ਬਦਲੇ ਕੇ ਉਸ ਅੱਗੇ -es ਲਗਾ ਦਿੱਤਾ ਜਾਂਦਾ ਹੈ।
ਉਦਾਹਰਣ
i. life – lives
ii. half – halves
Exceptions (ਉਹ ਸ਼ਬਦ ਜਿਨ੍ਹਾਂ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦਾ)
i. roof – roofs
ii. belief – beliefs
iii. chef – chefs
iv. chief – chiefs
5. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -y ਲੱਗਿਆ ਹੈ ਅਤੇ -y ਤੋਂ ਪਿੱਛਲਾ ਅੱਖਰ ਕੌਂਸੋਨੈਂਟ (consonant) ਹੈ ਤਾਂ -y ਹਟਾ ਕੇ ਉਸਦੀ ਜਗ੍ਹਾ -ies ਲਗਾ ਦਿੱਤਾ ਜਾਂਦਾ ਹੈ।
ਉਦਾਹਰਣ
i. fly – flies
ii. hippy – hippies
6. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -y ਲੱਗਿਆ ਹੈ ਅਤੇ -y ਤੋਂ ਪਿੱਛਲਾ ਅੱਖਰ ਵੌਵਲ (vowel) ਹੈ ਤਾਂ -y ਦੇ ਪਿੱਛੇ -s ਲਗਾ ਦਿੱਤਾ ਜਾਂਦਾ ਹੈ।
ਉਦਾਹਰਣ
i. toy – toys
ii. pay – pays
7. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -o ਲੱਗਿਆ ਹੋਇਆ ਹੈ ਤਾਂ ਉਸਦੇ ਪਿੱਛੇ -es ਲਗਾ ਦਿੱਤਾ ਜਾਂਦਾ ਹੈ।
ਉਦਾਹਰਣ
i. gecko – geckoes
ii. zero – zeroes
Exceptions (ਉਹ ਸ਼ਬਦ ਜਿਨ੍ਹਾਂ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦਾ)
i. photo – photos
ii. piano – pianos
iii. halo – halos
8. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -us ਲੱਗਿਆ ਹੋਇਆ ਹੈ ਤਾਂ -us ਦੀ ਜਗ੍ਹਾ ਜਿਆਦਾਤਰ -i ਲੱਗ ਜਾਂਦਾ ਹੈ।
ਉਦਾਹਰਣ
i. cactus – cacti
ii. syllabus – syllabi
9. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -is ਲੱਗਿਆ ਹੋਇਆ ਹੈ ਤਾਂ -is ਦੀ ਜਗ੍ਹਾ -es ਲਗਾ ਦਿੱਤਾ ਜਾਂਦਾ ਹੈ।
ਉਦਾਹਰਣ
i. thesis – theses
ii. emphasis – emphases
10. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -on ਲੱਗਿਆ ਹੋਇਆ ਹੈ ਤਾਂ -on ਦੀ ਜਗ੍ਹਾ -a ਲਗਾ ਦਿੱਤਾ ਜਾਂਦਾ ਹੈ।
ਉਦਾਹਰਣ
i. phenomenon – phenomena
ii. criterion – criteria
11. ਜੇ ਸਿੰਗੁਲਰ ਨਾਉਨ ਦੇ ਅੰਤ ਵਿੱਚ -ff ਜਾਂ -ffe ਲੱਗਿਆ ਹੋਇਆ ਹੈ ਤਾਂ ਉਨ੍ਹਾਂ ਦੇ ਪਿੱਛੇ -s ਲੱਗ ਜਾਂਦਾ ਹੈ।
ਉਦਾਹਰਣ
i. cliff – cliffs
ii. bailiff – bailiffs
iii. giraffe – giraffes
iv. gaffe – gaffes
12. ਕੁੱਝ ਸਿੰਗੁਲਰ ਨਾਉਨ ਅਜਿਹੇ ਵੀ ਹੁੰਦੇ ਹਨ ਜੋ ਬਦਲਦੇ ਹੀ ਨਹੀਂ ਹਨ।
ਉਦਾਹਰਣ
i. sheep – sheep
ii. series – series
iii. species – species
iv. deer –deer
How to convert irregular nouns to plural nouns?
(ਇਰਰੈਗੁਲਰ ਨਾਉਨਸ ਨੂੰ ਪਲੂਰਲ ਨਾਉਨਸ ਵਿੱਚ ਕਿਵੇਂ ਬਦਲੀਏ?)
ਇਰਰੈਗੁਲਰ ਨਾਉਨਸ ਨੂੰ ਪਲੂਰਲ ਨਾਉਨਸ ਵਿੱਚ ਬਦਲਣ ਸੰਬੰਧਿਤ ਕੋਈ ਨਿਯਮ ਨਹੀਂ ਹੈ ਸੋ ਇਨ੍ਹਾਂ ਨੂੰ ਯਾਦ ਕਰਨਾ ਹੀ ਲਾਭਦਾਇਕ ਹੈ।
ਉਦਾਹਰਣ
i. child – children
ii. goose – geese
iii. man – men
iv. woman – women
v. tooth – teeth
vi. foot – feet
vii. mouse – mice
viii. person – people
Words from Latin or Greek
ਅੰਗਰੇਜ਼ੀ ਭਾਸ਼ਾ ਵਿੱਚ ਕੁੱਝ ਸ਼ਬਦ ਅਜਿਹੇ ਵੀ ਹਨ ਜੋ ਲੈਟਿਨ ਅਤੇ ਗ੍ਰੀਕ ਭਾਸ਼ਾ ਤੋਂ ਲਏ ਗਏ ਹਨ। ਇਹ ਸ਼ਬਦ ਜਿਵੇਂ ਲੈਟਿਨ ਅਤੇ ਗ੍ਰੀਕ ਬਾਹਸ਼ਾ ਵਿੱਚ ਪਲੂਰਲ ਫੌਰਮ ਵਿੱਚ ਲਿਖੇ ਜਾਂਦੇ ਹਨ, ਉਸੇ ਤਰ੍ਹਾਂ ਹੀ ਅੰਗਰੇਜ਼ੀ ਵਿੱਚ।
ਉਦਾਹਰਣ
i. fungus – fungi
ii. criterion – criteria
iii. nucleus – nuclei
iv. index – indices
v. syllabus – syllabi
vi. focus – foci
vii. cactus – cacti
viii. thesis – theses
ix. crisis – crises
x. phenomenon – phenomena
xi. appendix – appendices
0 Comments