Prepositions with Adjectives
ਕਈ ਵਾਰ ਪ੍ਰੈਪੋਸੀਸ਼ਨਸ ਦੀ ਵਰਤੋਂ ਅਡਜੈਕਟਿਵਸ (adjectives) ਦੇ ਨਾਲ ਵੀ ਕੀਤੀ ਜਾ ਸਕਦੀ ਹੈ। ਅਜਿਹਾ ਅਡਜੈਕਟਿਵਸ ਬਾਰੇ ਵਧੇਰੀ ਜਾਣਕਾਰੀ (extra information) ਦੇਣ ਲਈ ਕੀਤਾ ਜਾਂਦਾ ਹੈ। ਜੋ ਪ੍ਰੈਪੋਸੀਸ਼ਨਸ ਨੂੰ ਅਡਜੈਕਟਿਵਸ ਦੇ ਨਾਲ ਵਰਤਿਆ ਜਾਂਦਾ ਹੈ, ਉਨ੍ਹਾਂ ਨੂੰ ਅਡਜੈਕਟਿਵ ਕੌਂਪਲੀਮੈਂਟ (adjective complement) ਕਿਹਾ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਪ੍ਰੈਪੋਸੀਸ਼ਨ, ਅਡਜੈਕਟਿਵ ਤੋਂ ਬਾਅਦ ਲਿਖੀ ਜਾਂਦੀ ਹੈ।
1. Adjective + of
Adjective + of ਦੀ ਵਰਤੋਂ ਇਨਸਾਨ ਦੀ ਮਾਨਸਿਕ (mental) ਅਤੇ ਸ਼ਰੀਰਕ (physical) ਅਵਸਥਾ ਦਾ ਕਾਰਨ ਦੱਸਣ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸਦੀ ਵਰਤੋਂ ਕਿਸੇ ਕਾਰਵਾਈ (action) ਜਾਂ ਲੋਕਾਂ (people) ਬਾਰੇ ਜਾਣਕਾਰੀ ਦੇਣ ਲਈ ਵੀ ਕੀਤੀ ਜਾਂਦੀ ਹੈ।
2. Adjective + to
Adjective + to ਦੀ ਵਰਤੋਂ ਲੋਕਾਂ ਦੇ ਆਪਸੀ ਵਤੀਰੇ (behaviour), ਹਲਾਤ (state) ਜਾਂ ਸੰਬੰਧ (connection) ਬਾਰੇ ਜਾਣਕਾਰੀ ਦੇਣੀ ਲਈ ਕੀਤੀ ਜਾਂਦੀ ਹੈ।
3. Adjective + about
Adjective + about ਦੀ ਵਰਤੋਂ ਕਿਸੇ ਖਾਸ ਘਟਨਾ ਪ੍ਰਤੀ ਲੋਕਾਂ ਦੇ ਜਜ਼ਬਾਤ (emotions) ਜ਼ਾਹਿਰ ਕਰਨ ਲਈ ਕੀਤੀ ਜਾਂਦੀ ਹੈ।
4. Adjective + for
Adjective + for ਦੀ ਵਰਤੋਂ ਕਿਸੇ ਚੀਜ਼ ਦਾ ਕਾਰਨ (reason) ਜਾਂ ਮਕਸਦ (purpose) ਦੱਸਣ ਲਈ ਕੀਤੀ ਜਾਂਦੀ ਹੈ।
ਉਦਾਹਰਣ
i. Aamir Khan is famous for his acting skills.
ii. Virat Kohli is responsible for India’s win against Bangladesh.
iii. Babbu Maan is known for creating hit music.
5. Adjective + with
Adjective + with ਦੀ ਵਰਤੋਂ ਵਸਤੂਆਂ ਜਾਂ ਲੋਕਾਂ ਵਿੱਚਲੇ ਸੰਬੰਧ (connection) ਬਾਰੇ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ।
6. Adjective + at/by
Adjective + at/by ਦੀ ਵਰਤੋਂ ਕਿਸੇ ਖਾਸ ਘਟਨਾ ਪ੍ਰਤੀ ਲੋਕਾਂ ਦੇ ਜਜ਼ਬਾਤ (emotions) ਜ਼ਾਹਿਰ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਇੱਕ ਦੂਸਰੇ ਦੀ ਥਾਂ ਤੇ ਵੀ ਲਿਖਿਆ ਜਾ ਸਕਦਾ ਹੈ।
ਉਦਾਹਰਣ
i. I am amazed by/at the number of people attending our event.
ii. I was shocked by/at his behaviour.
iii. She was astonished at/by the astrologer’s predictions.
7. Adjective + in
Adjective + in ਦੀ ਵਰਤੋਂ ਵਸਤੂਆਂ ਜਾਂ ਲੋਕਾਂ ਵਿੱਚਲੇ ਸੰਬੰਧ (connection) ਜਾਂ ਰਿਸ਼ਤੇ (relationship) ਬਾਰੇ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ।
ਉਦਾਹਰਣ
i. Is she involved in cheating?
ii. I am interested in teaching you.
8. Adjective + from
Adjective + from ਦੀ ਵਰਤੋਂ ਕਿਸੇ ਕਾਰਵਾਈ ਦੇ ਸਿੱਟੇ (result) ਜਾਂ ਦੋ ਚੀਜ਼ਾਂ ਵਿੱਚਲੇ ਫਰਕ (difference) ਨੂੰ ਦਿਖਾਉਣ ਲਈ ਕੀਤੀ ਜਾਂਦੀ ਹੈ।
ਉਦਾਹਰਣ
i. We were protected from the theft.
ii. I became tired from working all night.
Subscribe for video lessons: Click Here
0 Comments