Interjections

ਇੰਟਰਜੈਕਸ਼ਨਸ ਅਜਿਹੇ ਸ਼ਬਦ ਹੁੰਦੇ ਹਨ ਜੋ ਵੱਖ ਵੱਖ ਜਜ਼ਬਾਤ ਦਿਖਾਉਣ ਲਈ ਵਰਤੇ ਜਾਂਦੇ ਹਨ। ਇਹ ਜਜ਼ਬਾਤ ਗੁੱਸਾ, ਹੈਰਾਨੀ, ਖੁਸ਼ੀ, ਆਦਿ ਕੁੱਝ ਵੀ ਹੋ ਸਕਦਾ ਹੈ। 

ਇੰਟਰਜੈਕਸ਼ਨਸਸ ਦੋ ਤਰ੍ਹਾਂ ਦੇ ਹੁੰਦੇ ਹਨ - Primary interjections ਅਤੇ Secondary interjections.

     1. Primary Interjections

ਪ੍ਰਾਇਮਰੀ ਇੰਟਰਜੈਕਸ਼ਨਸਸ ਅਜਿਹੀਆਂ ਇੰਟਰਜੈਕਸ਼ਨਸਸ ਹੁੰਦੀਆਂ ਹਨ ਜੋ ਸਾਡੇ ਵੱਲੋਂ ਜਜ਼ਬਾਤ ਦਿਖਾਉਣ ਦੌਰਾਨ ਕੱਢੀਆਂ ਜਾਂਦੀਆਂ ਅਵਾਜ਼ਾਂ ਤੋਂ ਪ੍ਰਭਾਵਿਤ ਹੋ ਕੇ ਅੰਗਰੇਜ਼ੀ ਭਾਸ਼ਾ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। 


ਵੱਖ-ਵੱਖ ਪ੍ਰਾਇਮਰੀ ਇੰਟਰਜੈਕਸ਼ਨਸਸ ਅਤੇ ਉਨ੍ਹਾਂ ਦੇ ਮਤਲਬ ਸਮਝਣ ਲਈ ਹੇਠਾਂ ਦਿੱਤੇ ਟੇਬਲ ਨੂੰ ਦੇਖੋ।


     2. Secondary Interjections

ਸੈਕੰਡਰੀ ਇੰਟਰਜੈਕਸ਼ਨਸਸ ਅਜਿਹੀਆਂ ਇੰਟਰਜੈਕਸ਼ਨਸਸ ਹੁੰਦੀਆਂ ਹਨ ਜੋ ਅੰਗਰੇਜ਼ੀ ਦੇ ਹੀ ਸ਼ਬਦਾਂ ਨੂੰ ਵਰਤ ਕੇ ਬਣਾਈਆਂ ਜਾਂਦੀਆਂ ਹਨ। 


ਆਮ ਤੌਰ ਉੱਤੇ ਵਰਤੀਆਂ ਜਾਣ ਵਾਲੀਆਂ ਸੈਕੰਡਰੀ ਇੰਟਰਜੈਕਸ਼ਨਸਸ ਜਾਨਣ ਲਈ ਹੇਠਾਂ ਦਿੱਤੇ ਟੇਬਲ ਨੂੰ ਦੇਖੋ।


Sentence Placement

ਇੰਟਰਜੈਕਸ਼ਨਸ ਨੂੰ ਲਿਖਣ ਵੇਲੇ ਸੈਨਟੈਂਸ ਦੀ ਸ਼ੁਰੂਆਤ ਵਿੱਚ ਲਿਖਿਆ ਜਾਂਦਾ ਹੈ।

Punctuation

ਇੰਟਰਜੈਕਸ਼ਨਸਸ ਦੇ ਬਾਅਦ period, comma, exclamation mark ਜਾਂ question mark ਲਗਾਇਆ ਜਾ ਸਕਦਾ ਹੈ। 

     1. Exclamation point

ਜਦੋਂ ਤੁਸੀਂ ਕਾਫੀ ਮਜਬੂਤ ਜਜ਼ਬਾਤ (strong emotion) ਦਿਖਾਉਣਾ ਹੋਵੇ ਅਤੇ ਇਹ ਜਜ਼ਬਾਤ ਸਵਾਲ ਨਾ ਕਰਦਾ ਹੋਵੇ ਤਾਂ ਐਕਸਕਲਾਮੇਸ਼ਨ ਮਾਰਕ ਦੀ ਵਰਤੋਂ ਕੀਤੀ ਜਾਂਦੀ ਹੈ।

ਉਦਾਹਰਣ

       • Hooray! I got accepted to the university!
       • Congratulations! You deserved the promotion.

     2. Period or comma

ਜਦੋਂ ਤੁਸੀਂ ਕੰਮਜ਼ੋਰ ਜਜ਼ਬਾਤ (weak emotion) ਦਿਖਾਉਣਾ ਹੋਵੇ ਤਾਂ ਕੌਮਾ (,) ਜਾਂ ਪੀਰੀਅਡ (.) ਦੀ ਵਰਤੋਂ ਕੀਤੀ ਜਾਂਦੀ ਹੈ।

ਉਦਾਹਰਣ 

       • Well, isn’t that nice?
       • Shoot. I thought I was going to win.

     3. Question mark 

ਜਦੋਂ ਇੰਟਰਜੈਕਸ਼ਨਸ ਰਾਹੀਂ ਅਵਿਸ਼ਵਾਸ (disbelief), ਅਨਿਸ਼ਚਿਤਾ (uncertainty) ਜਾਂ ਸਵਾਲ (interrogation) ਪੁੱਛਿਆ ਜਾਂਦਾ ਹੋਵੇ ਤਾਂ ਅਸੀਂ ਕਿਊਸ਼ਨ ਮਾਰਕ (?) ਦੀ ਵਰਤੋਂ ਕਰਦੇ ਹਾਂ।

ਉਦਾਹਰਣ

       • What? You failed the test?
       • Huh? You aren’t coming?
       • Well? Aren’t we going to the park?