Inflection of Adjectives

ਅਡਜੈਕਟਿਵਸ (adjectives) ਦੀ ਫੌਰਮ ਓਦੋਂ ਬਦਲੀ ਜਾਂਦੀ ਹੈ ਜਦੋਂ ਅਸੀਂ ਦੋ ਜਾਂ ਦੋ ਤੋਂ ਵੱਧ ਲੋਕਾਂ, ਵਸਤੂਆਂ, ਥਾਵਾਂ, ਜਾਨਵਰਾਂ, ਆਦਿ ਦੀ ਤੁਲਨਾ ਕਰਨੀ ਹੋਵੇ। 

ਅਡਜੈਕਟਿਵਸ ਆਪਣੀ ਮੁਢਲੀ ਫੌਰਮ (base form) ਵਿੱਚ ਪੌਸੀਟਿਵ ਅਡਜੈਕਟਿਵਸ (positive adjectives) ਅਖਵਾਉਂਦੇ ਹਨ। ਜਦੋਂ ਅਡਜੈਕਟਿਵਸ ਦੀ ਮੁਢਲੀ ਫੌਰਮ ਬਦਲੀ ਜਾਂਦੀ ਹੈ ਤਾਂ ਉਹ Comparative ਜਾਂ Superlative adjectives ਬਣ ਜਾਂਦੇ ਹਨ।

       • Comparative Adjectives: ਕੰਪੈਰੇਟਿਵ ਅਡਜੈਕਟਿਵਸ ਦੋ ਚੀਜ਼ਾਂ, ਇਨਸਾਨਾਂ, ਜਾਨਵਰਾਂ, ਸਮੂਹਾਂ, ਆਦਿ  ਦੀ ਆਪਸ ਵਿੱਚ ਤੁਲਨਾ ਕਰਨ ਲਈ ਵਰਤੀ ਜਾਂਦੀ ਹੈ। ਪੌਸੀਟਿਵ ਅਡਜੈਕਟਿਵਸ ਤੋਂ ਕੰਪੈਰੇਟਿਵ ਅਡਜੈਕਟਿਵਸ ਬਣਾਉਣ ਲਈ ਅਡਜੈਕਟਿਵ ਦੇ ਪਿੱਛੇ -er ਜਾਂ ਉਸਦੇ ਅੱਗੇ more/less ਲਗਾ ਦਿੱਤਾ ਜਾਂਦਾ ਹੈ।

       • Superlative Adjectives: ਸੁਪਰਲੇਟਿਵ ਅਡਜੈਕਟਿਵਸ ਤਿੰਨ ਤੋਂ ਜਿਆਦਾ ਚੀਜ਼ਾਂ, ਇਨਸਾਨਾਂ, ਜਾਨਵਰਾਂ, ਸਮੂਹਾਂ, ਆਦਿ  ਦੀ ਆਪਸ ਵਿੱਚ ਤੁਲਨਾ ਕਰਨ ਲਈ ਵਰਤੀ ਜਾਂਦੀ ਹੈ। ਪੌਸੀਟਿਵ ਅਡਜੈਕਟਿਵਸ ਤੋਂ ਸੁਪਰਲੇਟਿਵ ਅਡਜੈਕਟਿਵਸ ਬਣਾਉਣ ਲਈ ਅਡਜੈਕਟਿਵ ਦੇ ਪਿੱਛੇ -est ਜਾਂ ਉਸਦੇ ਅੱਗੇ most/least ਲਗਾ ਦਿੱਤਾ ਜਾਂਦਾ ਹੈ।

ਨੋਟ - Inflection of Adjectives ਬਾਰੇ ਵਿਸਥਾਰ ਵਿੱਚ ਪੜ੍ਹਨ ਲਈ 'Degrees of Comparison' ਆਰਟੀਕਲ ਨੂੰ ਦੇਖੋ।