Gerunds

ਕੋਈ ਵੀ ਅਜਿਹਾ ਸ਼ਬਦ ਜੋ verb ਦੇ ਪਿੱਛੇ -ing ਲੱਗ ਕੇ ਬਣਦਾ ਹੈ ਅਤੇ ਸੈਨਟੈਂਸ ਵਿੱਚ ਨਾਉਨ (noun) ਵਜੋਂ ਵਰਤਿਆ ਜਾਂਦਾ ਹੈ, ਉਸਨੂੰ ਜੈਰਨਡ ਕਹਿੰਦੇ ਹਨ।

ਉਦਾਹਰਣ - running, swimming 

Functions in a sentence 

     1. Gerunds as subject

ਕਿਉਂਕਿ gerunds ਨਾਉਨ ਵਜੋਂ ਵਰਤੇ ਜਾਂਦੇ ਹਨ, ਇਸ ਕਰਕੇ ਇਹ ਸੈਨਟੈਂਸ ਦੇ ਸਬਜੈਕਟ (subject) ਵਜੋਂ ਵੀ ਵਰਤੇ ਜਾ ਸਕਦੇ ਹਨ।

ਉਦਾਹਰਣ - Singing makes Hustinder happy.

ਵਿਆਖਿਆ - ਐਥੇ Singing ਨਾਉਨ ਹੈ ਜੋ ਸਬਜੈਕਟ ਵਜੋਂ ਕੰਮ ਕਰ ਰਿਹਾ ਹੈ।

     2. Gerunds as Direct Object

ਕਿਉਂਕਿ gerunds ਨਾਉਨ ਵਜੋਂ ਵਰਤੇ ਜਾਂਦੇ ਹਨ, ਇਸ ਕਰਕੇ ਇਹ ਸੈਨਟੈਂਸ ਦੇ ਡਾਇਰੈਕਟ ਓਬਜੈਕਟ (direct object) ਵਜੋਂ ਵੀ ਵਰਤੇ ਜਾ ਸਕਦੇ ਹਨ।

ਉਦਾਹਰਣ - Hustinder enjoys singing.

ਵਿਆਖਿਆ - ਐਥੇ singing ਡਾਇਰੈਕਟ ਓਬਜੈਕਟ ਵਜੋਂ ਵਰਤਿਆ ਗਿਆ ਹੈ।

     3. Gerunds as Indirect Object

ਕਿਉਂਕਿ gerunds ਨਾਉਨ ਵਜੋਂ ਵਰਤੇ ਜਾਂਦੇ ਹਨ, ਇਸ ਕਰਕੇ ਇਹ ਸੈਨਟੈਂਸ ਦੇ ਇਨਡਾਇਰੈਕਟ ਓਬਜੈਕਟ (indirect object) ਵਜੋਂ ਵੀ ਵਰਤੇ ਜਾ ਸਕਦੇ ਹਨ।

ਉਦਾਹਰਣ - Hustinder made singing a priority.

ਵਿਆਖਿਆ - ਐਥੇ singing ਇਨਡਾਇਰੈਕਟ ਓਬਜੈਕਟ ਵਜੋਂ ਵਰਤਿਆ ਗਿਆ ਹੈ ਅਤੇ priority ਡਾਇਰੈਕਟ ਓਬਜੈਕਟ ਹੈ।

     4. Gerund as Subject Complement

ਕਿਉਂਕਿ gerunds ਨਾਉਨ ਵਜੋਂ ਵਰਤੇ ਜਾਂਦੇ ਹਨ, ਇਸ ਕਰਕੇ ਇਹ ਸੈਨਟੈਂਸ ਦੇ ਸਬਜੈਕਟ ਕੌਂਪਲੀਮੈਂਟ (subject compliment) ਵਜੋਂ ਵੀ ਵਰਤੇ ਜਾ ਸਕਦੇ ਹਨ।

ਉਦਾਹਰਣ - It was singing that made Hustinder happy.

ਵਿਆਖਿਆ - ਐਥੇ It ਸਬਜੈਕਟ ਹੈ ਅਤੇ singing ਸਬਜੈਕਟ ਕੌਂਪਲੀਮੈਂਟ ਵਜੋਂ ਕੰਮ ਕਰ ਰਿਹਾ ਹੈ।

     5. Gerund as Object of Preposition

ਕਿਉਂਕਿ gerunds ਨਾਉਨ ਵਜੋਂ ਵਰਤੇ ਜਾਂਦੇ ਹਨ, ਇਸ ਕਰਕੇ ਇਹ ਸੈਨਟੈਂਸ ਦੇ ਪ੍ਰੈਪੋਸੀਸ਼ਨ ਦੇ ਓਬਜੈਕਟ (object of preposition) ਵਜੋਂ ਵੀ ਵਰਤੇ ਜਾ ਸਕਦੇ ਹਨ।

ਉਦਾਹਰਣ - Besides singing, Hustinder likes poetry.

ਵਿਆਖਿਆ - ਐਥੇ Hustinder ਸਬਜੈਕਟ ਹੈ, likes ਵਰਬ ਹੈ, poetry ਓਬਜੈਕਟ ਹੈ ਅਤੇ Besides singing ਪ੍ਰੈਪੋਸੀਸ਼ਨਲ ਫਰੇਸ ਹੈ, ਜਿਸ ਵਿੱਚ singing ਪ੍ਰੈਪੋਸੀਸ਼ਨ (ਜੋ ਕਿ besides ਹੈ) ਲਈ ਕੌਂਪਲੀਮੈਂਟ ਦਾ ਕੰਮ ਕਰ ਰਹੀ ਹੈ।


Gerunds vs. Present Participles

ਜੈਰਨਡ ਅਤੇ ਪ੍ਰੈਸੇੰਟ ਪਾਰਟੀਸਿਪਲਸ ਦੇਖਣ ਨੂੰ ਇੱਕੋ ਜਿਹੇ ਲੱਗਦੇ ਹਨ ਕਿਉਂਕਿ ਇਨ੍ਹਾਂ ਪਿੱਛੇ -ing ਲੱਗਿਆ ਹੁੰਦਾ ਹੈ ਪਰ ਇਨ੍ਹਾਂ ਵਿੱਚ ਥੋੜਾ ਜਿਹਾ ਅੰਤਰ ਹੈ। ਜੈਰਨਡ ਹਮੇਸ਼ਾ noun ਵਜੋਂ ਵਰਤੇ ਜਾਂਦੇ ਹਨ ਜਦਕਿ ਪ੍ਰੈਸੇੰਟ ਪਾਰਟੀਸਿਪਲ, verb phrase ਦਾ ਹਿੱਸਾ ਹੁੰਦੇ ਹਨ।

ਉਦਾਹਰਣ  

       • Hustinder enjoys singing.
       • Hustinder is singing.

ਵਿਆਖਿਆ 

       • ਪਹਿਲੇ ਸੈਨਟੈਂਸ ਵਿੱਚ singing ਜੈਰਨਡ ਹੈ ਕਿਉਂਕਿ ਉਹ ਨਾਉਨ ਵਜੋਂ ਕੰਮ ਕਰ ਰਿਹਾ ਹੈ।
       • ਦੂਸਰੇ ਸੈਨਟੈਂਸ ਵਿੱਚ is singing ਵਰਬ ਫਰੇਸ ਹੈ, ਜਿਸ ਵਿੱਚ singing present progressive ਵਰਬ ਹੈ, ਜੋ ਸਾਨੂੰ ਦੱਸ ਰਿਹਾ ਹੈ ਕਿ ਸਬਜੈਕਟ ਕੀ ਕੰਮ ਕਰ ਰਿਹਾ ਹੈ।

Gerund phrase 

ਜੈਰਨਡ ਦੀ ਤਰ੍ਹਾਂ ਜੈਰਨਡ ਫਰੇਸ ਵੀ ਨਾਉਨ ਵਜੋਂ ਵਰਤੇ ਜਾਂਦੇ ਹਨ। Gerund phrase ਸ਼ਬਦਾਂ ਦਾ ਅਜਿਹਾ ਸਮੂਹ (group of words) ਹੁੰਦਾ ਹੈ ਜੋ gerund ਨਾਲ ਸ਼ੁਰੂ ਹੁੰਦਾ ਹੈ।

ਉਦਾਹਰਣ - Singing at the concert excited Hustinder.

ਵਿਆਖਿਆ - Singing at the concert ਜੈਰਨਡ ਫਰੇਸ ਹੈ ਜਿਸ ਵਿੱਚ Singing ਜੈਰਨਡ ਹੈ ਅਤੇ ਇਹ ਜੈਰਨਡ ਫਰੇਸ ਨਾਉਨ ਵਜੋਂ ਵਰਤਿਆ ਗਿਆ ਹੈ।