Inflection of Personal Pronouns

ਅੰਗਰੇਜ਼ੀ ਗਰਾਮਰ ਵਿੱਚ ਸਾਰੇ ਪ੍ਰੋਨਾਉਨਸ ਦੀ ਫੌਰਮ ਨਹੀਂ ਬਦਲੀ ਜਾਂਦੀ। ਅਜਿਹਾ ਸਿਰਫ personal pronouns ਲਈ ਕੀਤਾ ਜਾਂਦਾ ਹੈ। 

ਜਦੋਂ ਅਜਿਹਾ ਕੀਤਾ ਜਾਂਦਾ ਹੈ ਤਾਂ personal pronouns 4 ਚੀਜ਼ਾਂ ਦਰਸਾਉਂਦੇ ਹਨ: Case, gender, number ਅਤੇ person.

     1. Case

ਜਦੋਂ personal pronoun ਨੂੰ ਸੈਨਟੈਂਸ ਦੇ ਵੱਖ-ਵੱਖ ਹਿੱਸਿਆਂ ਵਿੱਚ ਵਰਤਣ ਲਈ ਉਸਦੀ ਫੌਰਮ ਬਦਲੀ ਜਾਂਦੀ ਹੈ ਤਾਂ ਉਸਨੂੰ Case ਕਿਹਾ ਜਾਂਦਾ ਹੈ।  

       • Subjective case: ਜਦੋਂ ਪਰਸਨਲ ਪ੍ਰੋਨਾਉਨ subject ਵਜੋਂ ਵਰਤਿਆ ਜਾਂਦਾ ਹੈ। 
       • Objective case: ਜਦੋਂ ਪਰਸਨਲ ਪ੍ਰੋਨਾਉਨ Direct Object, Indirect Object ਜਾਂ Object of the preposition ਵਜੋਂ ਵਰਤਿਆ ਜਾਂਦਾ ਹੈ। 
       • Possessive case: ਜਦੋਂ ਪਰਸਨਲ ਪ੍ਰੋਨਾਉਨ ਮਲਕੀਅਤ (possession) ਦਿਖਾਉਣ ਲਈ ਵਰਤਿਆ ਜਾਂਦਾ ਹੈ।

ਉਦਾਹਰਣ

       • Subjective case: They will visit us tomorrow. (‘They’ is in the subjective case and agent of the action)
       • Objective case: We met them at a party. (‘them’ is in the objective case and receiving the action.)
       • Possessive case: I gave my books to a charity. (‘my’ is a possessive pronoun)

     2. Gender

Gender ਦਿਖਾਉਣ ਲਈ personal pronouns ਦੀ ਫੌਰਮ ਸਿਰਫ ਓਦੋਂ ਬਦਲੀ ਜਾਂਦੀ ਹੈ ਜਦੋਂ ਉਹ third-person singular ਵਿੱਚ ਵਰਤੀ ਗਈ ਹੋਵੇ। ਇਸ ਤੋਂ ਇਲਾਵਾ ਬਾਕੀ ਪਰਸਨਲ ਪ੍ਰੋਨਾਉਨਸ ਨੂੰ ਨਹੀਂ ਬਦਲਿਆ ਜਾਂਦਾ।


ਕੁੱਝ Third-person singular ਜੋ ਵਸਤੂਆਂ (things) ਜਾਂ ਜਗ੍ਹਾਹਾਂ (places) ਬਾਰੇ ਗੱਲ ਕਰਨ ਲਈ ਵਰਤੇ ਜਾਂਦੇ ਹਨ, gender ਦਿਖਾਉਣ ਲਈ ਉਨ੍ਹਾਂ ਦੀ ਫੌਰਮ ਨਹੀਂ ਬਦਲੀ ਜਾਂਦੀ।


ਨੋਟ - ਇਸ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ Personal Pronoun agreement (Gender) ਆਰਟੀਕਲ ਪੜ੍ਹੋ।

     3. Person

ਪਰਸਨਲ ਪ੍ਰੋਨਾਉਨਸ ਦੀ ਫੌਰਮ person ਬਾਰੇ ਜਾਣਕਾਰੀ ਦੇਣ ਲਈ ਵੀ ਬਦਲੀ ਜਾ ਸਕਦੀ ਹੈ।

ਗਰਾਮੈਟਿਕਲ ਪਰਸਨ ਤੋਂ ਮੁੱਖ ਤੌਰ ਉੱਤੇ ਸਾਨੂੰ ਜਾਣਕਾਰੀ ਮਿਲਦੀ ਹੈ ਕਿ:

ਕੌਣ ਗੱਲ ਕਰ ਰਿਹਾ ਹੈ?
ਕਿਸਦੇ ਨਾਲ ਗੱਲ ਕੀਤੀ ਜਾ ਰਹੀ ਹੈ? 
(ਅਤੇ) ਕਿਸਦੇ ਬਾਰੇ ਗੱਲ ਕੀਤੀ ਜਾ ਰਹੀ ਹੈ?

ਇਹ ਤਿੰਨ ਪ੍ਰਕਾਰ ਦੇ ਹੁੰਦੇ ਹਨ: First person, Second person and Third person. 

ਨੋਟ - ਇਨ੍ਹਾਂ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ Personal Pronoun agreement (person) ਆਰਟੀਕਲ ਦੇਖੋ।

     4. Number

Personal Pronouns ਦੀ ਫੌਰਮ Number ਦਿਖਾਉਣ ਲਈ ਵੀ ਵਰਤੀ ਜਾ ਸਕਦੀ ਹੈ। ਨੰਬਰ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿੰਨ੍ਹਾਂ ਨਾਉਨਸ (ਜਾਂ ਨਾਉਨ) ਦੀ ਜਗ੍ਹਾ ਪ੍ਰੋਨਾਉਨ ਵਰਤਿਆ ਜਾ ਰਿਹਾ ਹੈ, ਉਨ੍ਹਾਂ ਦੀ ਸੰਖਿਆ ਕਿੰਨੀ ਹੈ।

ਨੋਟ - ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ Personal Pronoun agreement (number) ਆਰਟੀਕਲ ਪੜ੍ਹੋ।