Determiners

ਡੈਟਰਮੀਨਰਸ ਅਜਿਹੇ ਸ਼ਬਦ ਹੁੰਦੇ ਹਨ ਜੋ ਨਾਉਨ ਤੋਂ ਪਹਿਲਾਂ ਲੱਗਦੇ ਹਨ ਅਤੇ ਸਾਨੂੰ ਨਾਉਨ ਬਾਰੇ ਜਾਣਕਾਰੀ ਦਿੰਦੇ ਹਨ। ਇਹ ਸਾਨੂੰ ਜਾਣਕਾਰੀ ਦਿੰਦੇ ਹਨ ਕਿ ਜਿਸ ਬਾਰੇ ਗੱਲ ਹੋ ਰਹੀ ਹੈ, ਉਹ ਕੋਈ ਆਮ ਚੀਜ਼ ਹੈ ਜਾਂ ਖਾਸ, ਨੇੜੇ ਹੈ ਜਾਂ ਦੂਰ, ਸਿੰਗੁਲਰ ਹੈ ਜਾਂ ਪਲੂਰਲ, ਕਿੰਨੀ ਮਾਤਰਾ ਜਾਂ ਸੰਖਿਆ ਵਿੱਚ ਹੈ, ਅਤੇ ਇਹ ਵੀ ਕਿ ਉਸ ਉੱਤੇ ਮਲਕੀਅਤ ਕਿਸਦੀ ਹੈ।  

ਇਹ ਕੁੱਲ 9 ਪ੍ਰਕਾਰ ਦੇ ਹੁੰਦੇ ਹਨ।

       • Articles: a, an, the
       • Demonstratives: this, that, these, those
       • Possessive determiners: my, your, his, her, its, our, their
       • Interrogative determiner: what, which, whose
       • Distributive determiners: all, both, half, either, neither, each, every
       • Pre-determiners: such, what, rather, quite
       • Quantifiers: a few, a little, much, many, a lot of, most, some, any, enough
       • Numbers: one, ten, thirty, etc.
       • Difference words: other, another

Different kinds of Determiners and their uses

Articles

ਅੰਗਰੇਜ਼ੀ ਗਰਾਮਰ ਵਿੱਚ ਤਿੰਨ ਆਰਟੀਕਲਸ ਹੁੰਦੇ ਹਨ - A, An ਅਤੇ The. ਇਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਨਾਉਨ ਨਿਸ਼ਚਿਤ (specific) ਹੈ ਜਾਂ ਅਨਿਸ਼ਚਿਤ (nonspecific)

A ਅਤੇ An ਇਨਡੈਫੀਨਿਟ ਆਰਟੀਕਲਸ ਹੁੰਦੇ ਹਨ। ਜਿਸਦਾ ਮਤਲਬ ਹੈ ਕਿ ਇਹ ਅਨਿਸ਼ਚਿਤ (nonspecific) ਜਾਂ ਆਮ (generic) ਲੋਕਾਂ, ਵਸਤੂਆਂ ਜਾਂ ਥਾਵਾਂ ਦੀ ਗੱਲ ਕਰਨ ਲਈ ਵਰਤੇ ਜਾਂਦੇ ਹਨ। 

ਇਸਦੇ ਉਲਟ, The ਡੈਫੀਨੇਟ ਆਰਟੀਕਲ ਹੈ ਜੋ ਕਿਸੇ ਖਾਸ (unique) ਜਾਂ ਨਿਸ਼ਚਿਤ (specific) ਇਨਸਾਨ, ਵਸਤੂ ਜਾਂ ਜਗ੍ਹਾ ਬਾਰੇ ਗੱਲ ਕਰਨ ਲਈ ਵਰਤਿਆ ਜਾਂਦਾ ਹੈ।

ਉਦਾਹਰਣ 

       • I am looking forward to the final between Australia and England. (specifically, to the final between Australia and England)
       • I would love to watch a game of cricket today. (the speaker wishes to watch a game of cricket; irrespective of the teams that are playing)
       • An angry customer was yelling at the store’s owner. (although there is a particular customer, he or she is unknown to the speaker.)

Demonstratives

ਡੈਮੋਨਸਟ੍ਰੇਟਿਵਸ ਜਾਂ ਡੈਮੋਨਸਟ੍ਰੇਟਿਵ ਅਡਜੈਕਟਿਵਸ ਕਿਸੇ ਚੀਜ਼ ਵੱਲ ਇਸ਼ਾਰਾ ਕਰਨ ਲਈ ਵਰਤੇ ਜਾਂਦੇ ਹਨ। ਇਹ ਕੁੱਲ ਚਾਰ ਤਰ੍ਹਾਂ ਦੇ ਹੁੰਦੇ ਹਨ।


ਉਦਾਹਰਣ 

       • This house is ours.
       • That girl is my sister.
       • I don’t like these chairs.
       • Those pencils are mine.

Possessive determiners

ਪੋਸੈਸਿਵ ਡੈਟਰਮੀਨਰਸ ਦੀ ਵਰਤੋਂ ਇਹ ਦੱਸਣ ਲਈ ਕੀਤੀ ਜਾਂਦੀ ਹੈ ਕਿ ਜਿਸ ਚੀਜ਼ ਦੀ ਗੱਲ ਹੋ ਰਹੀ ਹੈ, ਉਹ ਕਿਸਦੀ ਹੈ। 


ਉਦਾਹਰਣ 

       • Rahul is a good boy. Everybody admires his conduct.
       • I have bought a new car. I will drive it to my office.
       • Players felt happy after winning their match.
       • Have you done your homework?

Interrogative determiners

ਜਦੋਂ ਅਡਜੈਕਟਿਵ, ਨਾਉਨਸ ਦੇ ਨਾਲ ਲਗਾ ਕੇ ਸਵਾਲ ਪੁੱਛਣ ਲਈ ਵਰਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਇੰਟਰਰੋਗੇਟਿਵ ਅਡਜੈਕਟਿਵ (interrogative adjectives) ਜਾਂ ਇੰਟਰਰੋਗਟਿਵ ਡੈਟਰਮੀਨਰਸ (interrogative determiners) ਕਿਹਾ ਜਾਂਦਾ ਹੈ। Which, what ਅਤੇ whose ਤਿੰਨ ਤਰ੍ਹਾਂ ਦੇ ਇੰਟਰਰੋਗੇਟਿਵ ਡੈਟਰਮੀਨਰਸ ਹੁੰਦੇ ਹਨ।

ਉਦਾਹਰਣ 

       • Whose phone is this?
       • Which way shall we go?
       • What product did you buy today?

Distributive determiners

ਜਦੋਂ ਇੱਕ ਤੋਂ ਵੱਧ ਚੀਜ਼ਾਂ ਦੀ ਗੱਲ ਹੋ ਰਹੀ ਹੁੰਦੀ ਹੈ ਅਤੇ ਅਸੀਂ ਉਨ੍ਹਾਂ ਵਿੱਚੋਂ ਕਿਸੇ ਇੱਕ ਬਾਰੇ ਜਾਂ ਸਾਰੀਆਂ ਬਾਰੇ ਗੱਲ ਕਰਨੀ ਹੋਵੇ ਤਾਂ ਅਜਿਹਾ ਕਰਨ ਕਰਨ ਲਈ ਡਿਸਟ੍ਰੀਬਿਊਟਿਵ ਡੈਟਰਮੀਨਰਸ ਦੀ ਵਰਤੋਂ ਕੀਤੀ ਜਾਂਦੀ ਹੈ।

ਉਦਾਹਰਣ: all, both, half, either, neither, each, every 

       • Each student must participate in the competition. (All the students must participate.)
       • Every student must participate in the competition. (All the students must participate.)
       • Either student can win the competition. (There are two students. One will win.)
       • Both students can win the competition. (There are two students. Both have the capacity to win the competition.)

Pre-determiners

ਜਿਵੇਂ ਸਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ। ਪ੍ਰੀ-ਡੈਟਰਮੀਨਰਸ ਦੂਸਰੇ ਡੈਟਰਮੀਨਰਸ (determiners) ਤੋਂ ਪਹਿਲਾਂ ਲੱਗ ਕੇ ਸਾਨੂੰ ਨਾਉਨਸ (nouns) ਬਾਰੇ ਵਾਧੂ ਜਾਣਕਾਰੀ ਦਿੰਦੇ ਹਨ। ਇਹ ਅਕਸਰ ਆਰਟੀਕਲਸ a, an ਅਤੇ the ਦੇ ਅੱਗੇ ਲੱਗਦੇ ਹਨ। Pre-determiners multipliers (ਮਲਟੀਪਲਈਰਸ), fractions (ਫ੍ਰੈਕਸ਼ਨਸ), intensifiers (ਇਨਟੈਂਸੀਫਾਇਰਸ) ਅਤੇ both & all ਵੀ ਹੋ ਸਕਦੇ ਹਨ।

       • multipliers: ਮਲਟੀਪਲਾਇਰਸ ਵਧੀ ਹੋਈ ਮਾਤਰਾ (quantity) ਨੂੰ ਦਿਖਾਉਂਦੇ ਹਨ।
       • fractions: ਫ੍ਰੈਕਸ਼ਨਸ ਘਟੀ ਹੋਈ ਮਾਤਰਾ (quantity) ਨੂੰ ਦਿਖਾਉਂਦੇ ਹਨ। ਇਨ੍ਹਾਂ ਦੇ ਬਾਅਦ ਅਕਸਰ of ਵਰਤਿਆ ਜਾਂਦਾ ਹੈ।
       • intensifiers: ਇਨਟੈਂਸੀਫਾਇਰਸ ਅਡਜੈਕਟਿਵਸ ਦੀ ਤੀਬਰਤਾ (intensity) ਦਿਖਾਉਣ ਲਈ ਵਰਤੇ ਜਾਂਦੇ ਹਨ।
       • Both: Both ਦੀ ਵਰਤੋਂ ਦੋ ਵਿਕਲਪਾਂ (options) ਬਾਰੇ ਗੱਲ ਕਰਨ ਲਈ ਕੀਤੀ ਜਾਂਦੀ ਹੈ।
       • All: All ਦੀ ਵਰਤੋਂ ਪੂਰੀ ਮਾਤਰਾ (complete quantity) ਬਾਰੇ ਗੱਲ ਕਰਨ ਲਈ ਕੀਤੀ ਜਾਂਦੀ ਹੈ।

ਉਦਾਹਰਣ 

       • Our company did double our previous sales.
       • Our company used to do half (of) our current sales.
       • It’s quite amazing how we increased our sales!
       • Both (of) our departments are doing well. 
       • All (of) our departments are doing well.  

Quantifiers

ਕੁਆਂਟੀਫਾਇਰਸ ਦੀ ਵਰਤੋਂ ਨਾਉਨਸ (nouns) ਦੀ ਸੰਖਿਆ ਜਾਂ ਮਾਤਰਾ (quantity) ਬਾਰੇ ਦੱਸਣ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਕਾਉਂਟੇਬਲ ਨਾਉਨਸ (countable nouns) ਨਾਲ quantifier ਵਰਤਦੇ ਹਾਂ ਤਾਂ ਸੰਖਿਆ ਦਾ ਜ਼ਿਕਰ ਕਰਦੇ ਹਾਂ ਅਤੇ ਜਦ ਅਨਕਾਉਂਟੇਬਲ ਨਾਉਨਸ (uncountable nouns) ਨਾਲ quantifier ਵਰਤਦੇ ਹਾਂ ਤਾਂ ਮਾਤਰਾ ਬਾਰੇ ਜਾਣਕਾਰੀ ਦਿੰਦੇ ਹਾਂ।