Subordinating Conjunctions

ਸਬਓਰਡੀਨੇਟਿੰਗ ਕੰਜਨਕਸ਼ਨਸ ਸਮਝਣ ਤੋਂ ਪਹਿਲਾਂ ਸਾਡੇ ਲਈ ਇਹ ਸਮਝਣਾ ਜਰੂਰੀ ਹੈ ਕਿ ਸਬਓਰਡੀਨੇਟ (subordinate) ਅਤੇ ਮੇਨ ਕਲੌਸ (main clause) ਕੀ ਹੁੰਦੇ ਹਨ।

       • Main clause

ਮੇਨ ਕਲੌਸ ਅਜਿਹੇ ਕਲੌਸ ਹੁੰਦੇ ਹਨ ਜਿੰਨ੍ਹਾਂ ਵਿੱਚ ਸਬਜੈਕਟ (subject) ਅਤੇ ਓਬਜੈਕਟ (object) ਹੁੰਦਾ ਹੈ। ਇਨ੍ਹਾਂ ਦਾ ਆਪਣੇ ਆਪ ਵਿੱਚ ਇੱਕ ਪੂਰਾ ਮਤਲਬ ਨਿੱਕਲਦਾ ਹੈ, ਜਿਸ ਕਰਕੇ ਇਹ ਇੱਕ ਪੂਰਾ ਸੈਨਟੈਂਸ ਹੁੰਦੇ ਹਨ।

ਉਦਾਹਰਣ - Mom is taking me to buy shoes.

       • Subordinate clause

ਸੁਬੋਰਡੀਨੇਟ ਕਲੌਸ ਅਜਿਹੇ ਕਲੌਸ ਹੁੰਦੇ ਹਨ ਜਿੰਨ੍ਹਾਂ ਵਿੱਚ ਸਬਜੈਕਟ (subject) ਅਤੇ ਵਰਬ (verb) ਹੁੰਦੇ ਹਨ ਪਰ ਇਨ੍ਹਾਂ ਨੂੰ ਅਰਥਪੂਰਨ (meaningful) ਬਣਾਉਣ ਲਈ, ਇਨ੍ਹਾਂ ਨੂੰ ਮੇਨ ਕਲੌਸ (main clause) ਨਾਲ ਜੋੜਨਾ ਪੈਂਦਾ ਹੈ।

ਉਦਾਹਰਣ - After mom picks me up, she is taking me to buy clothes.

ਹੁਣ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਸੁਬੋਰਦੀਨਟਿੰਗ ਕੰਜਨਕਸ਼ਨਸ ਅਜਿਹੀਆਂ ਕੰਜਨਕਸ਼ਨਸ ਹੁੰਦੀਆਂ ਹਨ ਜੋ ਸਬਓਰਡੀਨੇਟ (subordinate) ਅਤੇ ਮੇਨ ਕਲੌਸ (main clause) ਨੂੰ ਜੋੜਣ ਦਾ ਕੰਮ ਕਰਦੀਆਂ ਹਨ।

Structure and punctuation

ਜੇ ਅਸੀਂ ਸਬਓਰਡੀਨੇਟ ਕੰਜਨਕਸ਼ਨ (subordinate conjunction) ਨੂੰ ਸੈਨਟੈਂਸ ਦੀ ਸ਼ੁਰੂਆਤ ਵਿੱਚ ਵਰਤਦੇ ਹਾਂ ਤਾਂ ਸਾਨੂੰ ਪਹਿਲਾਂ ਵਰਤੇ ਜਾ ਰਹੇ ਕਲੌਸ ਤੋਂ ਬਾਅਦ ਕੌਮਾ (comma) ਲਗਾਉਣਾ ਪਵੇਗਾ। ਪਰ ਜੇ ਅਸੀਂ ਸਬਓਰਡੀਨੇਟ ਕੰਜਨਕਸ਼ਨ ਨੂੰ ਸੈਂਟੇਨ ਦੇ ਵਿਚਾਲੇ ਵਰਤਦੇ ਹਾਂ ਤਾਂ ਸਾਨੂੰ ਕੌਮਾ (comma) ਲਗਾਉਣ ਦੀ ਲੋੜ ਨਹੀਂ ਪੈਂਦੀ।

ਉਦਾਹਰਣ 

       • After mom picks me up, she is taking me to buy clothes.
       • Mom is taking me to buy clothes after she picks me up.

Functions of subordinating conjunctions 

ਸਬਓਰਡੀਨੇਟਿੰਗ ਕੰਜਨਕਸ਼ਨਸ ਦੀ ਵਰਤੋਂ ਸਮਝਣ ਲਈ ਥੱਲੇ ਦਿੱਤੇ ਟੇਬਲ ਨੂੰ ਦੇਖੋ 

Subscribe for video lessons:   Click Here