Present Perfect Tense

ਅਸੀਂ ਪ੍ਰੈਸੇੰਟ ਪਰਫੈਕਟ ਟੈਂਸ ਦੀ ਵਰਤੋਂ ਓਦੋਂ ਕਰਦੇ ਹਾਂ ਜਦੋਂ ਅਤੀਤ ਵਿੱਚ ਕੋਈ ਕੰਮ ਜਾਂ ਘਟਨਾ ਹੋਈ ਹੋਵੇ, ਜਿਸਦੇ ਹੋਣ ਦਾ ਸਹੀ ਵਕਤ ਸਾਨੂੰ ਨਾ ਪਤਾ ਹੋਵੇ। ਇਸ ਤੋਂ ਇਲਾਵਾ, ਇਸਦੀ ਵਰਤੋਂ ਓਦੋਂ ਕੀਤੀ ਜਾਂਦੀ ਹੈ ਜਦੋਂ ਕੋਈ ਅਜਿਹੀ ਘਟਨਾ ਜਾਂ ਕੰਮ ਬਾਰੇ ਗੱਲ ਕਰਨੀ ਹੋਵੇ ਜੋ ਅਤੀਤ ਵਿੱਚ ਸ਼ੁਰੂ ਹੋਇਆ ਸੀ ਪਰ ਵਰਤਮਾਨ ਤੱਕ ਚੱਲਿਆ।  

ਉਦਾਹਰਣ 


Present Perfect Tense vs Past Simple Tense

Present Perfect ਦੀ ਵਰਤੋਂ ਅਤੀਤ ਵਿੱਚ ਅਨਿਸ਼ਚਿਤ ਸਮੇਂ (unspecified time) ਉੱਤੇ ਹੋਏ ਕਿਸੇ ਕੰਮ ਬਾਰੇ ਗੱਲ ਕਰਨ ਲਈ ਕੀਤੀ ਜਾਂਦੀ ਹੈ, ਜਦਕਿ Past Simple ਦੀ ਵਰਤੋਂ ਅਤੀਤ ਵਿੱਚ ਨਿਸ਼ਚਿਤ ਸਮੇਂ (specified time) ਉੱਤੇ ਹੋਏ ਕਿਸੇ ਕੰਮ ਬਾਰੇ ਗੱਲ ਕਰਨ ਲਈ ਕੀਤੀ ਜਾਂਦੀ ਹੈ।

ਉਦਾਹਰਣ 

       • Present Perfect: I have lost my wallet. (an unspecified time)
       • Past Simple: I lost my wallet yesterday. (a specified time)

ਜੇ ਅਸੀਂ "I have seen him yesterday." ਲਿੱਖਦੇ ਹਾਂ ਤਾਂ ਉਹ ਗਲਤ ਹੋਵੇਗਾ ਕਿਉਂਕਿ ਫਿਰ ਉਹ ਅਤੀਤ ਵਿੱਚ ਨਿਸ਼ਚਿਤ ਸਮੇਂ (yesterday) ਦੀ ਘਟਨਾ ਹੋਵੇਗੀ ਅਤੇ Present Perfect ਅਨਿਸ਼ਚਿਤ ਸਮੇਂ ਨੂੰ ਦਿਖਾਉਣ ਲਈ ਹੀ ਵਰਤਿਆ ਜਾਂਦਾ ਹੈ।

Present Perfect vs Present Perfect Continuous Tense

ਦੋਵੇਂ, ਪ੍ਰੈਸੇੰਟ ਪਰਫੈਕਟ ਅਤੇ ਪ੍ਰੈਸੇੰਟ ਪਰਫੈਕਟ ਕੰਟੀਨੁਅਸ ਟੈਂਸ, ਦੀ ਵਰਤੋਂ ਅਜਿਹੇ ਕੰਮਾਂ ਬਾਰੇ ਗੱਲ ਕਰਨ ਲਈ ਕੀਤੀ ਜਾਂਦੀ ਹੈ ਜੋ ਅਤੀਤ ਵਿੱਚ ਸ਼ੁਰੂ ਹੋ ਕੇ, ਵਰਤਮਾਨ ਵਿੱਚ ਵੀ ਚੱਲ ਰਹੇ ਹਨ ਪਰ ਦੋਵਾਂ ਵਿੱਚ ਮਾਮੂਲੀ ਅੰਤਰ ਹੈ - Present Perfect Continuous, ਸੈਨਟੈਂਸ ਵਿੱਚ ਕਿਰਿਆ (action) ਉੱਤੇ ਜ਼ੋਰ ਦਿੰਦਾ ਹੈ ਜਦਕਿ Present Perfect, ਸੈਨਟੈਂਸ ਵਿੱਚ ਨਤੀਜੇ (result) ਉੱਤੇ ਜ਼ੋਰ ਦਿੰਦਾ ਹੈ।

ਉਦਾਹਰਣ 

       • Present Perfect: I have studied English in several different countries.
       • Present Perfect Continuous: I have been studying English for five years.

Use of ‘Present Perfect Tense’ in different kinds of Sentences

     1. Affirmative Sentences

ਅਫ਼ਰਮੇਟਿਵ ਸੈਨਟੈਂਸ ਕਿਸੇ ਗੱਲ ਦੀ ਸੱਚ ਵਜੋਂ ਪੁਸ਼ਟੀ ਕਰਨ ਲਈ ਵਰਤੇ ਜਾਂਦੇ ਹਨ।


ਉਦਾਹਰਣ 

       • I have seen this movie.
       • She has visited them frequently.

     2. Negative Sentences

ਨੈਗੇਟਿਵ ਸੈਨਟੈਂਸ ਕਿਸੇ ਗੱਲ ਦੇ ਸੱਚ ਨਾ ਹੋਣ ਬਾਰੇ ਜਾਣਕਾਰੀ ਦਿੰਦੇ ਹਨ।


ਉਦਾਹਰਣ 

       • I have not seen this movie.
       • She has not visited them frequently.

     3. Interrogative Sentences

ਇੰਟਰਰੋਗੇਟਿਵ ਸੈਨਟੈਂਸ ਸਵਾਲ ਪੁੱਛਣ ਲਈ ਵਰਤੇ ਜਾਂਦੇ ਹਨ। 


ਉਦਾਹਰਣ 

       • Have you seen this movie?
       • Has she visited them frequently?

     4. Interrogative Negative Sentences

ਇੰਟਰਰੋਗੇਟਿਵ ਨੈਗੇਟਿਵ ਸੈਨਟੈਂਸ ਵੀ ਸਵਾਲ ਪੁੱਛਣ ਲਈ ਵਰਤੇ ਜਾਂਦੇ ਹਨ। ਬਸ ਫਰਕ ਸਿਰਫ ਇਹ ਹੈ ਕੀ ਜਦੋਂ ਇਸ ਤਰੀਕੇ ਨਾਲ ਸਵਾਲ ਪੁੱਛਿਆ ਜਾਂਦਾ ਹੈ ਤਾਂ ਸਵਾਲ ਕਰਨ ਵਾਲਾ ਜਵਾਬ ਵਿੱਚ 'ਹਾਂ' (yes) ਸੁਨਣ ਦੀ ਉਮੀਦ ਕਰਦਾ ਹੈ। 


ਉਦਾਹਰਣ 

       • Have you not seen this movie?
       • Has she not visited them frequently?

Subscribe for video lessons:   Click Here