Inflection of Nouns
ਜਦੋਂ ਨਾਉਨਸ ਦੀ ਫੌਰਮ ਬਦਲੀ ਜਾਂਦੀ ਹੈ ਤਾਂ ਉਹ ਦੋ ਚੀਜ਼ਾਂ ਦਰਸਾਉਂਦੀ ਹੈ: Plurality ਅਤੇ Gender
1. Plurals
ਜਦੋਂ ਅਸੀਂ plurals ਦੀ ਗੱਲ ਕਰਦੇ ਹਾਂ ਤਾਂ ਅਸੀਂ nouns ਦੀ ਸੰਖਿਆ ਦੀ ਗੱਲ ਕਰ ਰਹੇ ਹੁੰਦੇ ਹਾਂ। ਨਾਉਨਸ ਵੈਸੇ singular form ਵਿੱਚ ਹੁੰਦੇ ਹਨ। ਇਨ੍ਹਾਂ ਦੀ inflection ਕਰਕੇ ਹੀ ਇਨ੍ਹਾਂ ਨੂੰ plural ਫੌਰਮ ਵਿੱਚ ਲਿਆਦਾ ਜਾਂਦਾ ਹੈ। ਅਕਸਰ ਅਜਿਹਾ noun ਦੇ ਪਿੱਛੇ -s ਜਾਂ -es ਲਗਾ ਕੇ ਕੀਤਾ ਜਾਂਦਾ ਹੈ ਪਰ ਅਜਿਹਾ ਕਰਨ ਦੇ ਹੋਰ ਵੀ ਬਹੁਤ ਤਰੀਕੇ ਹਨ।
ਇਸ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ 'Singular and Plural words' ਆਰਟੀਕਲ ਪੜੋ।
2. Gender
ਅੰਗਰੇਜ਼ੀ ਭਾਸ਼ਾ ਵਿੱਚ nouns ਦਾ ਜੈਂਡਰ ਦਿਖਾਉਣ ਲਈ ਬਹੁਤ ਹੀ ਘੱਟ ਨਾਉਨ ਦੀ ਫੌਰਮ ਬਦਲੀ ਜਾਂਦੀ ਹੈ ਪਰ ਫਿਰ ਵੀ ਗਿਣੇ ਚੁਣੇ ਸ਼ਬਦ ਹਨ ਜਿੰਨ੍ਹਾਂ ਵਿੱਚ ਅਜਿਹਾ -cess ਲਗਾ ਕੇ ਕੀਤਾ ਜਾ ਸਕਦਾ ਹੈ।
ਉਦਾਹਰਣ: Poet - Poetess, Prince - Princess
0 Comments