Aspects of the Future Tense

ਅਸੀਂ Aspect ਵਾਲੇ ਆਰਟੀਕਲ ਵਿੱਚ ਪੜ੍ਹਿਆ ਕਿ 4 ਤਰ੍ਹਾਂ ਦੇ ਆਸਪੈਕਟ ਹੁੰਦੇ ਹਨ: simple, continuous, perfect, perfect continuous.

ਜਦੋਂ ਇਨ੍ਹਾਂ aspects ਨੂੰ ਫਿਊਚਰ ਟੈਂਸ ਨਾਲ ਜੋੜਿਆ ਜਾਂਦਾ ਹੈ ਤਾਂ ਇਹ ਬਣ ਜਾਂਦੇ ਹਨ:

       • Future Simple Tense
       • Future Continuous Tense
       • Future Perfect Tense
       • Future Perfect Continuous Tense

ਇਨ੍ਹਾਂ ਵਿੱਚ ਟੈਂਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਕੰਮ ਕਦੋਂ ਹੋਇਆ ਅਤੇ ਆਸਪੈਕਟ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਵਕਤ ਉੱਤੇ ਉਹ ਕੰਮ ਕਿਵੇਂ ਹੋਇਆ।

     1. Future Simple Tense

ਫਿਊਚਰ ਸਿੰਪਲ ਟੈਂਸ, ਫਿਊਚਰ ਟੈਂਸ ਅਤੇ ਸਿੰਪਲ ਆਸਪੈਕਟ ਨੂੰ ਜੋੜ ਕੇ ਬਣਦਾ ਹੈ। ਇਹ ਅਜਿਹੇ ਕੰਮਾਂ ਅਤੇ ਘਟਨਾਵਾਂ ਬਾਰੇ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ ਜੋ ਭਵਿੱਖ ਵਿੱਚ ਕਿਸੇ ਸਮੇਂ ਉੱਤੇ ਕੀਤੇ ਜਾਣਗੇ/ਵਾਪਰਨਗੇ ।


ਉਦਾਹਰਣ

       • I will read a book before watching TV.
       • They will play on the ground in the evening.
       • She will draw my portrait tomorrow.

     2. Future Continuous Tense

ਫਿਊਚਰ ਕੰਟੀਨੁਅਸ ਟੈਂਸ, ਫਿਊਚਰ ਟੈਂਸ ਅਤੇ ਕੰਟੀਨੁਅਸ ਆਸਪੈਕਟ ਨੂੰ ਜੋੜ ਕੇ ਬਣਦਾ ਹੈ। ਇਹ ਅਜਿਹੇ ਕੰਮਾਂਅਤੇ ਘਟਨਾਵਾਂ ਬਾਰੇ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਜੋ ਭਿਵਿਖ ਵਿੱਚ ਕਿਸੇ ਸਮੇਂ ਉੱਤੇ ਕੀਤੇ ਜਾ ਰਹੇ/ਵਾਪਰ ਰਹੀਆਂ ਹੋਣਗੀਆਂ।


ਉਦਾਹਰਣ

       • I will be reading a book before watching the TV.
       • They won’t be home because they will be playing on the ground.
       • She will be drawing my portrait tomorrow.

     3. Future Perfect Tense

ਫਿਊਚਰ ਕੰਟੀਨੁਅਸ ਟੈਂਸ, ਫਿਊਚਰ ਟੈਂਸ ਅਤੇ ਪਰਫੈਕਟ ਆਸਪੈਕਟ ਨੂੰ ਜੋੜ ਕੇ ਬਣਦਾ ਹੈ। ਇਹ ਅਜਿਹੇ ਕੰਮਾਂ ਅਤੇ ਘਟਨਾਵਾਂ ਬਾਰੇ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ ਜੋ ਭਵਿੱਖ ਵਿੱਚ ਕਿਸੇ ਸਮੇਂ ਉੱਤੇ ਖਤਮ ਹੋ/ਵਾਪਰ ਚੁੱਕੀਆਂ ਹੋਣਗੀਆਂ।


ਉਦਾਹਰਣ

       • I will have read the book before 9 p.m.
       • They will have played when you come back home.
       • She will have drawn my portrait by tomorrow.

     4. Future Perfect Continuous Tense

ਫਿਊਚਰ ਪਰਫੈਕਟ ਕੰਟੀਨੁਅਸ ਟੈਂਸ, ਫਿਊਚਰ ਟੈਂਸ ਨੂੰ ਪਰਫੈਕਟ ਅਤੇ ਕੰਟੀਨੁਅਸ ਆਸਪੈਕਟ ਨਾਲ ਜੋੜ ਕੇ ਬਣਦਾ ਹੈ। ਇਹ ਅਜਿਹੇ ਕੰਮਾਂ ਅਤੇ ਘਟਨਾਵਾਂ ਲਈ ਵਰਤਿਆ ਜਾਂਦਾ ਹੈ ਜੋ ਭਵਿੱਖ ਵਿੱਚ ਇੱਕ ਸਮੇਂ ਤੱਕ ਵਾਪਰ ਰਹੀਆਂ ਹੋਣਗੀਆਂ, ਜਿਸਦੇ ਬਾਅਦ ਉਹ ਰੁਕ ਜਾਣਗੀਆਂ।


ਉਦਾਹਰਣ

       • I will have been reading for three hours when the book finishes.
       • They will have been playing for a long time when he comes back home.
       • She will have been drawing all day when her work finishes, so she’ll be too tired to go out.