Articles

ਅੰਗਰੇਜ਼ੀ ਗਰਾਮਰ ਵਿੱਚ ਤਿੰਨ ਆਰਟੀਕਲਸ ਹੁੰਦੇ ਹਨ - A, An ਅਤੇ The. ਇਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਨਾਉਨ ਨਿਸ਼ਚਿਤ (specific) ਹੈ ਜਾਂ ਅਨਿਸ਼ਚਿਤ (nonspecific)

A ਅਤੇ An ਇਨਡੈਫੀਨਿਟ ਆਰਟੀਕਲਸ ਹੁੰਦੇ ਹਨ। ਜਿਸਦਾ ਮਤਲਬ ਹੈ ਕਿ ਇਹ ਅਨਿਸ਼ਚਿਤ (nonspecific) ਜਾਂ ਆਮ (generic) ਲੋਕਾਂ, ਵਸਤੂਆਂ ਜਾਂ ਥਾਵਾਂ ਦੀ ਗੱਲ ਕਰਨ ਲਈ ਵਰਤੇ ਜਾਂਦੇ ਹਨ। 

ਇਸਦੇ ਉਲਟ, The ਡੈਫੀਨੇਟ ਆਰਟੀਕਲ ਹੈ ਜੋ ਕਿਸੇ ਖਾਸ (unique) ਜਾਂ ਨਿਸ਼ਚਿਤ (specific) ਇਨਸਾਨ, ਵਸਤੂ ਜਾਂ ਜਗ੍ਹਾ ਬਾਰੇ ਗੱਲ ਕਰਨ ਲਈ ਵਰਤਿਆ ਜਾਂਦਾ ਹੈ।

       • The 

The ਦੀ ਵਰਤੋਂ ਕੋਈ ਨਿਸ਼ਚਿਤ/ਖਾਸ ਇਨਸਾਨ, ਵਸਤੂ ਜਾਂ ਜਗ੍ਹਾ ਬਾਰੇ ਗੱਲ ਕਰਨ ਲਈ ਕੀਤੀ ਜਾਂਦੀ ਹੈ। The ਦੀ ਵਰਤੋਂ ਸਿੰਗੁਲਰ ਅਤੇ ਪਲੂਰਲ ਨਾਉਨਸ ਦੇ ਅੱਗੇ ਕੀਤੀ ਜਾ ਸਕਦੀ ਹੈ।

ਉਦਾਹਰਣ 

      o I am looking forward to the final between Australia and England. (specifically, to the final between Australia and England)
      o Could you please pass me the bottle? (specifically, the bottle that the speaker is referring to)
      o The girl living next door is a classmate of mine. (specifically, the girl who is living next door)

       • A/An

A/An ਦੀ ਵਰਤੋਂ ਕਿਸੇ ਅਨਿਸ਼ਚਿਤ/ਆਮ ਇਨਸਾਨ, ਵਸਤੂ ਜਾਂ ਜਗ੍ਹਾ ਬਾਰੇ ਗੱਲ ਕਰਨ ਲਈ ਕੀਤੀ ਜਾਂਦੀ ਹੈ। ਅਜਿਹੇ ਵਿੱਚ, ਹੋ ਸਕਦਾ ਹੈ ਕਿ ਜੋ ਗੱਲ ਕਰ ਰਿਹਾ ਹੈ, ਉਹ ਇਸ ਇਨਸਾਨ, ਵਸਤੂ ਜਾਂ ਜਗ੍ਹਾ ਬਾਰੇ ਨਿਜੀ ਪੱਧਰ ਉੱਤੇ ਜਾਣਕਾਰੀ ਵੀ ਨਾ ਰੱਖਦਾ ਹੋਵੇ। A/An ਸਿਰਫ ਸਿੰਗੁਲਰ ਨਾਉਨਸ ਦੇ ਨਾਲ ਵਰਤਿਆ ਜਾ ਸਕਦਾ ਹੈ।

ਉਦਾਹਰਣ 

      o I would love to watch a game of cricket today. (the speaker wishes to watch a game of cricket; irrespective of the teams that are playing)
      o I need to buy a bottle for my younger sister. (the speaker isn’t looking for any particular bottle)
      o A girl living in the neighbourhood is a classmate of mine. (although there is a particular girl, the speaker doesn’t mention her specifically)

      o An angry customer was yelling at the store’s owner. (although there is a particular customer, he or she is unknown to the speaker.)
      o The children were excited to see an aeroplane flying in the sky. (although the children saw an aeroplane, the speaker doesn’t know specifically which aeroplane it was)

Use of articles with vowels and consonants  

       • Use of the article ‘a’

‘a’ ਹਮੇਸ਼ਾ consonant (ਕੌਂਸੋਨੈਂਟ) ਅਵਾਜ਼ਾਂ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਅੱਗੇ ਲੱਗਦਾ ਹੈ। 

ਉਦਾਹਰਣ – a car, a door, a bird

       • Use of the article ‘an’

‘an’ ਹਮੇਸ਼ਾ vowel (ਵੌਵਲ) ਅਵਾਜ਼ਾਂ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਅੱਗੇ ਲੱਗਦਾ ਹੈ।

ਉਦਾਹਰਣ – an umbrella, an elephant, an apple

A common mistake made during the use of ‘a’ and ‘an’  

ਕੁੱਝ ਵਿਦਿਆਰਥੀ ਸ਼ਬਦ ਦੇ ਪਹਿਲੇ ਅੱਖਰ ਵਿੱਚੋਂ ਆ ਰਹੀ ਆਵਾਜ਼ ਉੱਤੇ ਨਾ ਧਿਆਨ ਦੇ ਕੇ ਸ਼ਬਦ ਦੇ ਪਹਿਲੇ ਅੱਖਰ ਨੂੰ ਦੇਖ ਕੇ ਹੀ ‘a’ ਜਾਂ ‘an’ ਲਗਾ ਦਿੰਦੇ ਹਨ ਅਤੇ ਇਸ ਕਰਕੇ ਉਨ੍ਹਾਂ ਦੀ ਆਰਟੀਕਲ ਦੀ ਵਰਤੋਂ ਗਲਤ ਹੋ ਜਾਂਦੀ ਹੈ।

ਉਦਾਹਰਣ - University ਸ਼ਬਦ ਬੇਸ਼ੱਕ U (ਜੋ ਕਿ ਇੱਕ ਵੌਵਲ ਹੈ) ਨਾਲ ਸ਼ੁਰੂ ਹੁੰਦਾ ਹੈ ਪਰ ਇਸਦੀ ਆਵਾਜ਼ ਯ (Y) ਦੀ ਆਉਂਦੀ ਹੈ ਜੋ ਕਿ ਇੱਕ ਕੌਂਸੋਨੈਂਟ ਹੈ ਇਸ ਲਈ ਯੂਨੀਵਰਸਿਟੀ ਦੇ ਅੱਗੇ a ਯੂਨੀਵਰਸਿਟੀ ਲੱਗਦਾ ਹੈ। ਇਸੇ ਤਰ੍ਹਾਂ MBA ਦੇ ਅੱਗੇ an MBA degree ਲੱਗਦਾ ਹੈ ਕਿਉਂਕਿ MBA ਸ਼ਬਦ ਦੀ ਸ਼ੁਰੂਆਤ ਐ (a) ਦੀ ਆਵਾਜ਼ ਤੋਂ ਹੁੰਦੀ ਹੈ।

Articles before adjectives

ਕਈ ਵਾਰ ਇੰਝ ਹੁੰਦਾ ਹੈ ਕਿ ਨਾਉਨ ਦੇ ਅੱਗੇ ਅਡਜੈਕਟਿਵ ਲੱਗਾ ਹੁੰਦਾ ਹੈ। ਜਦੋਂ ਅਜਿਹਾ ਹੋਵੇ ਤਾਂ ਆਰਟੀਕਲ ਲਗਾਉਣ ਤੋਂ ਪਹਿਲਾਂ ਇਹ ਦੇਖ ਲਵੋ ਕਿ ਆਰਟੀਕਲ ਦੇ ਬਿਲਕੁਲ ਬਾਅਦ ਕਿਹੜਾ ਸ਼ਬਦ ਹੈ ਅਤੇ ਉਹ ਕੌਂਸੋਨੈਂਟ (consonant) ਆਵਾਜ਼ ਨਾਲ ਸ਼ੁਰੂ ਹੁੰਦਾ ਹੈ ਕਿ ਵੌਵਲ (vowel) ਆਵਾਜ਼ ਨਾਲ। 

ਉਦਾਹਰਣ 

       • Eliza will bring a small gift to Sophie’s party.
       • I heard an interesting story yesterday.

Articles before pronouns

ਪੋਸੈਸਿਵ ਪ੍ਰੋਨਾਉਨਸ (possessive pronouns) ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਨਿਸ਼ਚਿਤ/ਖਾਸ (specific) ਚੀਜ਼ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਅਨਿਸ਼ਚਿਤ/ਆਮ (unspecific) ਚੀਜ਼ ਦੀ। ਦੇਖਿਆ ਜਾਵੇ ਤਾਂ ਆਰਟੀਕਲ ਵੀ ਇਹ ਹੀ ਕੰਮ ਕਰਦੇ ਹਨ। ਇਸ ਕਰਕੇ ਜਦੋਂ ਪੋਸੈਸਿਵ ਪ੍ਰੋਨਾਉਨ ਵਰਤਿਆ ਜਾ ਰਿਹਾ ਹੁੰਦਾ ਹੈ ਤਾਂ ਉਸਦੇ ਨਾਲ ਆਰਟੀਕਲ ਨਹੀਂ ਵਰਤਿਆ ਜਾਂਦਾ ਕਿਉਂਕਿ ਜੇ ਅਸੀਂ ਅਜਿਹਾ ਕਰਾਂਗੇ ਤਾਂ ਪੜ੍ਹਨ ਵਾਲੇ ਨੂੰ ਸਮਝਣ ਵਿੱਚ ਦਿੱਕਤ ਆਵੇਗੀ।

ਉਦਾਹਰਣ 

Incorrect: Why are you reading the my book?
Correct:  Why are you reading my book?

Articles with uncountable nouns 

ਜਿਵੇਂ A/An ਦੀ ਵਰਤੋਂ ਪਲੂਰਲ ਨਾਉਨਸ ਦੇ ਨਾਲ ਨਹੀਂ ਕੀਤੀ ਜਾ ਸਕਦੀ, ਉਸੇ ਤਰ੍ਹਾਂ ਇਨ੍ਹਾਂ ਦੀ ਵਰਤੋਂ ਅਨਕਾਉਂਟੇਬਲ ਨਾਉਨਸ ਦੇ ਨਾਲ ਵੀ ਨਹੀਂ ਕੀਤੀ ਜਾ ਸਕਦੀ। ਇਹ ਅਜਿਹੇ ਨਾਉਨ ਹੁੰਦੇ ਹਨ ਜਿੰਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।

ਉਦਾਹਰਣ 

Aanis and Mehreen ordered tea. (singular)
Aanis and Mehreen ordered two cups of tea. (plural)

Please throw the garbage outside. (singular)
Please throw the bags of garbage outside. (plural)

ਵਿਆਖਿਆ Tea (ਚਾਹ) ਅਤੇ garbage (ਕੂੜਾ) ਵੈਸੇ ਤਾਂ ਗਿਣੇ ਨਹੀਂ ਜਾ ਸਕਦੇ ਪਰ ਜਦ ਉਨ੍ਹਾਂ ਨੂੰ ਕੱਪਾਂ ਅਤੇ ਲਿਫਾਫਿਆਂ ਵਿੱਚ ਪਾ ਦਿੱਤਾ ਜਾਂਦਾ ਹੈ ਤਾਂ ਕੱਪ ਅਤੇ ਲਿਫਾਫੇ ਗਿਣੇ ਜਾ ਸਕਦੇ ਹਨ। ਇਸ ਨਾਲ ਚਾਹ ਅਤੇ ਕੂੜਾ ਵੀ ਪਲੂਰਲ ਹੋ ਜਾਂਦੇ ਹਨ।