Passive voice

ਜਿੰਨ੍ਹਾਂ ਸੈਨਟੈਂਸਾਂ ਵਿੱਚ ਪੈਸਿਵ ਵੌਇਸ ਵਰਤੀ ਜਾਂਦੀ ਹੈ, ਉਹ active voice ਵਾਲੇ ਸੈਨਟੈਂਸਾਂ ਤੋਂ ਉਲਟੇ ਹੁੰਦੇ ਹਨ। 

ਇਨ੍ਹਾਂ ਸੈਨਟੈਂਸਾਂ ਵਿੱਚ ਜਿਸ ਚੀਜ਼ ਉੱਤੇ verb (ਕੀਤਾ ਜਾ ਰਿਹਾ ਕੰਮ) ਆਪਣਾ ਅਸਰ ਪਾਉਂਦਾ ਹੈ, ਉਹ subject ਦੇ ਤੌਰ ਉੱਤੇ ਲਿਖੇ ਜਾਂਦੇ ਹਨ। ਇਸਦਾ ਮਤਲਬ ਇਹ ਹੈ ਕਿ, passive voice ਵਿੱਚ object, subject ਦੀ ਥਾਂ ਲਿਖਿਆ ਹੁੰਦਾ ਹੈ ਅਤੇ agent, object ਦੀ ਥਾਂ ਲਿਖਿਆ ਹੁੰਦਾ ਹੈ।  

ਉਦਾਹਰਣ 

       • The harmonium was played by Abba.
       • A famous tune will be performed by Abba on his harmonium.
       • Abba is being watched performing on his harmonium by me.

ਨੋਟ - ਪੈਸਿਵ ਵੌਇਸ ਵਾਲੇ ਸੈਨਟੈਂਸਾਂ ਵਿੱਚ verb ਦੀ Past Participle form + verb be ਅਤੇ agent ਦੇ ਅੱਗੇ by ਲਗਾਇਆ ਜਾਂਦਾ ਹੈ।

Converting the active voice into the passive voice

ਐਕਟਿਵ ਵੌਇਸ (active voice) ਨੂੰ ਪੈਸਿਵ ਵੌਇਸ (passive voice) ਵਿੱਚ ਓਦੋਂ ਹੀ ਬਦਲਿਆ ਜਾ ਸਕਦਾ ਹੈ ਜਦੋਂ ਸੈਨਟੈਂਸ ਵਿੱਚ direct object ਹੁੰਦਾ ਹੈ। Active voice ਨੂੰ passive voice ਵਿੱਚ ਬਦਲਣ ਲਈ object ਨੂੰ subject ਦੀ ਜਗ੍ਹਾ ਲਿੱਖ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, verb ਦੀ Past Participle form ਦੇ ਨਾਲ verb be ਅਤੇ agent ਦੇ ਅੱਗੇ by ਲਗਾਇਆ ਜਾਂਦਾ ਹੈ।

ਉਦਾਹਰਣ 

       • Active voice: Abba (agent) played (verb) the harmonium. (object)
       • Passive voice: The harmonium was played by Abba.

       • Active voice: Abba will perform a famous tune on his harmonium.
       • Passive voice: A famous tune will be performed by Abba on his harmonium.

       • Active voice: I am watching Abba perform on his harmonium.
       • Passive voice: Abba is being watched performing on his harmonium by me.

When to use the passive voice

Passive voice ਵਾਲੇ ਸੈਨਟੈਂਸਾਂ ਨੂੰ ਜਿਆਦਾਤਰ ਨਹੀਂ ਵਰਤਿਆ ਜਾਂਦਾ ਕਿਉਂਕਿ ਇਹ active voice ਵਾਲੇ ਸੈਨਟੈਂਸਾਂ ਤੋਂ ਜਿਆਦਾ ਲੰਭੇ ਹੁੰਦੇ ਹਨ ਪਰ ਫਿਰ ਵੀ ਕੁੱਝ ਮੌਕਿਆਂ ਉੱਤੇ ਇਨ੍ਹਾਂ ਦੀ ਵਰਤੋਂ ਕਰਨਾ ਸਹੀ ਹੈ। ਅਸੀਂ ਐਥੇ ਉਨ੍ਹਾਂ ਮੌਕਿਆਂ ਬਾਰੇ ਸਿੱਖਾਂਗੇ। 

     1. When the receiver of the action is important

ਜਦੋਂ ਸੈਨਟੈਂਸ ਵਿੱਚ ਓਬਜੈਕਟ (object) ਜਾਂ ਜਿਸ ਉੱਤੇ ਕੀਤੇ ਜਾ ਰਹੇ ਕੰਮ (verb) ਦਾ ਅਸਰ ਪੈ ਰਿਹਾ ਹੈ, ਕੰਮ ਕਰਨ ਵਾਲੇ ਤੋਂ ਵੱਧ ਮਹੱਤਤਾ ਰੱਖਦਾ ਹੋਵੇ ਤਾਂ passive voice ਵਰਤੀ ਜਾਂਦੀ ਹੈ।

ਉਦਾਹਰਣ 

       • The bulb was invented by Thomas Edison.
       • The competition will be organised by Kaleke cricket committee.

ਵਿਆਖਿਆ

       • ਪਹਿਲੇ ਸੈਨਟੈਂਸ ਵਿੱਚ bulb ਬਾਰੇ ਗੱਲ ਕੀਤੀ ਜਾ ਰਹੀ ਹੈ ਅਤੇ bulb ਮਹੱਤਤਾ ਰੱਖਦਾ ਹੈ।
       • ਦੂਸਰੇ ਸੈਨਟੈਂਸ ਵਿੱਚ competition ਬਾਰੇ ਗੱਲ ਕੀਤੀ ਜਾ ਰਹੀ ਹੈ ਅਤੇ competition; competition ਕਰਵਾਉਣ ਵਾਲਿਆਂ ਤੋਂ ਵੱਧ ਮਹੱਤਤਾ ਰੱਖਦਾ ਹੈ।

     2. When the agent is unknown, irrelevant, or implied

ਜਦੋਂ ਸਾਨੂੰ ਇਹ ਪਤਾ ਹੀ ਨਾ ਹੋਵੇ ਕਿ ਕੰਮ ਕੌਣ (agent) ਕਰ ਰਿਹਾ ਹੈ; agent ਮਹੱਤਤਾ ਨਾ ਰੱਖਦਾ ਹੋਵੇ ਜਾਂ agent ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੋਵੇ ਤਾਂ passive voice ਵਰਤੀ ਜਾਂਦੀ ਹੈ।

ਉਦਾਹਰਣ 

       • A comedy routine is being performed at the local comedy club.
       • A few shots were fired in the air.

ਵਿਆਖਿਆ

       • ਪਹਿਲੇ ਸੈਨਟੈਂਸ ਵਿੱਚ comedy ਕੀਤੀ ਜਾ ਰਹੀ ਹੈ ਪਾਰ ਸਾਨੂੰ ਇਹ ਨਹੀਂ ਪਤਾ ਕਿ comedy ਕੌਣ ਕਰ ਰਿਹਾ ਹੈ।
       • ਦੂਸਰੇ ਸੈਨਟੈਂਸ ਵਿੱਚ ਕਿਸੇ ਨੇ ਹਵਾ ਵਿੱਚ ਗੋਲੀਆਂ ਚਲਾਈਆਂ ਪਰ ਸਾਨੂੰ ਨਹੀਂ ਪਤਾ ਕਿ ਕਿਸੇ ਚਲਾਈਆਂ।

     3. When softening an authoritative tone

ਕਿਉਂਕਿ ਪੈਸਿਵ ਵੌਇਸ agent ਅਤੇ ਉਸਦੀ ਜਿੰਮੇਦਾਰੀ ਉੱਤੇ ਘੱਟ ਜ਼ੋਰ ਦਿੰਦੀ ਹੈ ਅਤੇ ਓਬਜੈਕਟ (object) ਉੱਤੇ ਜਿਆਦਾ, ਇਸ ਕਰਕੇ passive voice ਦੀ ਵਰਤੋਂ ਆਦੇਸ਼ਾਂ ਨੂੰ ਨਿਮਰਤਾ ਵਾਲੇ ਲਹਿਜ਼ੇ ਨਾਲ ਕਹਿਣ ਲਈ ਕਰ ਸਕਦੇ ਹਾਂ।

ਉਦਾਹਰਣ 

       • Brushing twice a day is recommended by dentists.
       • Your homework must be completed on time.

ਵਿਆਖਿਆ – ਦੋਵੇਂ  ਸੈਨਟੈਂਸਾਂ ਨੂੰ ਜੇ ਅਸੀਂ active voice ਵਿੱਚ ਲਿਖਾਂਗੇ ਤਾਂ ਉਨ੍ਹਾਂ ਦਾ ਅਧਿਕਾਰਕ ਲਹਿਜ਼ਾ ਵੱਧ ਜਾਵੇਗਾ।

     4. When expressing a professional, neutral, or objective tone

ਕੁੱਝ ਲਿੱਖਤਾਂ, ਜਿਵੇਂ ਵਿਗਿਆਨਿਕ ਰਿਪੋਰਟਾਂ, ਪੈਸਿਵ ਵੌਇਸ ਦੀ ਵਰਤੋਂ ਪੇਸ਼ਾਵਰ (professional) ਅਤੇ ਨਿਰਪੱਖ (neutral) ਲਹਿਜ਼ੇ ਵਿੱਚ ਜਾਣਕਾਰੀ ਦੇਣ ਲਈ ਕਰਦੀਆਂਹਨ ਕਿਉਂਕਿ ਇਨ੍ਹਾਂ ਦਾ ਮੁੱਖ ਮੁੱਦਾ ਕੀਤਾ ਗਿਆ ਕੰਮ ਜਾਂ ਖੋਜ ਹੁੰਦੀ ਹੈ; ਨਾ ਕਿ ਉਸਨੂੰ ਕਰਨ ਵਾਲਾ।

ਉਦਾਹਰਣ 

       • The research work continued for three years before some results were visible.
       • Only one of the two questions should be attempted.

ਵਿਆਖਿਆ – ਜੇ ਅਸੀਂ ਦੋਵੇਂ ਸੈਨਟੈਂਸਾਂ ਨੂੰ active voice ਵਿੱਚ ਲਿਖਾਂਗੇ ਤਾਂ ਦੋਵੇਂ ਸੈਨਟੈਂਸ ਰੁੱਖੇ ਹੋ ਜਾਣਗੇ ਅਤੇ ਉਨ੍ਹਾਂ ਵਿੱਚਲਾ ਪੇਸ਼ਾਵਰ ਲਹਿਜ਼ਾ ਖਤਮ ਹੋ ਜਾਵੇਗਾ।

Subscribe for video lessons:   Click Here