Correlative Conjunctions

ਕੋਰੈਲੇਟਿਵ ਕੰਜਨਕਸ਼ਨਸ ਅਜਿਹੀਆਂ ਕੰਜਨਕਸ਼ਨਸ ਹੁੰਦੀਆਂ ਹਨ ਜੋ ਇਕੱਠੀਆਂ ਵਰਤੀਆਂ ਜਾਂਦੀਆਂ ਹਨ ਅਤੇ ਸੈਨਟੈਂਸ ਵਿੱਚ ਦੋ ਵੱਖ-ਵੱਖ ਹਿੱਸਿਆਂ (elements) ਨੂੰ ਜੋੜਦੀਆਂ ਹਨ। ਇਨ੍ਹਾਂ ਦੀ ਵਰਤੋਂ ਦੋ ਸ਼ਬਦਾਂ (words), ਦੋ ਫਰੇਸਸ (phrases) ਜਾਂ ਦੋ ਇਨਡੀਪੈਂਡੈਂਟ ਕਲੌਸਸ (independent clauses) ਨੂੰ ਜੋੜਨ ਲਈ ਕੀਤੀ ਜਾਂਦੀ ਹੈ।

Functions of correlative conjunctions

ਹੁਣ ਅਸੀਂ ਵੱਖ-ਵੱਖ ਕੋਰੇਲੈਟਿਵ ਕੰਜਨਕਸ਼ਨਸ ਅਤੇ ਉਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਇਹ ਸਮਝਾਂਗੇ।

       • both … and
       • either … or
       • just as … so
       • neither… nor
       • not… but
       • not only… but also
       • whether … or

     1. both … and

ਅਸੀਂ both… and ਦੀ ਵਰਤੋਂ ਓਦੋਂ ਕਰਦੇ ਹਾਂ ਜਦੋਂ ਅਸੀਂ ਇੱਕੋ ਸੈਨਟੈਂਸ ਵਿੱਚ ਦੋ ਵੱਖ ਵੱਖ ਗੱਲਾਂ ਦਾ ਜਿਕਰ ਕਰਨਾ ਅਤੇ ਜੋ ਦੋਵੇਂ ਹੀ ਸੱਚ ਹੋਣ। ਇਸਦੀ ਜਗ੍ਹਾ ਸਿਰਫ and ਵੀ ਵਰਤਿਆ ਜਾ ਸਕਦਾ ਹੈ ਪਰ ਉਸਦਾ ਅਸਰ ਏਨਾ ਦੇਖਣ ਨੂੰ ਨਹੀਂ ਮਿਲਦਾ।

ਉਦਾਹਰਣ 

       • I am interested in both Psychology and business.
       • Yuvraj watches both TV programs and movies.

     2. either … or

ਅਸੀਂ either… or ਦੀ ਵਰਤੋਂ ਦੋ ਵਿਕਲਪ (options) ਦੇਣ ਲਈ ਕਰਦੇ ਹਾਂ। 

ਉਦਾਹਰਣ 

       • I may apply either for BBA or B. Sc in Psychology.
       • I will either study for an exam or read a novel.

     3. neither… nor

ਅਸੀਂ neither... nor ਦੀ ਵਰਤੋਂ ਦੋ ਵਿਕਲਪਾਂ ਨੂੰ ਖਾਰਿਜ ਕਰਨ/ਨਿਕਾਰਨ ਲਈ ਕਰਦੇ ਹਾਂ।

ਉਦਾਹਰਣ 

       • I am neither looking to get BA nor B. Tech degree.
       • I have neither the time nor the patience to watch TV reality shows.

     4. not… but

ਅਸੀਂ not... but ਦੀ ਵਰਤੋਂ ਵਿਰੋਧਾਭਾਸ (contradiction) ਦਿਖਾਉਣ ਲਈ ਕਰਦੇ ਹਾਂ। ਜਦੋਂ ਇਸਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਪਹਿਲਾ ਵਿਕਲਪ ਖਾਰਜ ਕੀਤਾ ਜਾਂਦਾ ਹੈ ਅਤੇ ਦੂਸਰੇ ਉੱਤੇ ਜ਼ੋਰ (emphasize) ਕੀਤਾ ਜਾਂਦਾ ਹੈ।

ਉਦਾਹਰਣ 

       • I am not a teacher, but I love teaching.
       • I do not like watching movies, but I do enjoy watching documentaries.

     5. not only… but also

ਅਸੀਂ not only... but also ਦੀ ਵਰਤੋਂ ਓਦੋਂ ਕਰਦੇ ਹਾਂ ਜਦੋਂ ਅਸੀਂ ਪਹਿਲਾਂ ਹੀ ਇੱਕ ਗੱਲ ਕਰ ਚੁੱਕੇ ਹੋਈਏ ਅਤੇ ਉਸਦਾ ਦੂਸਰਾ ਪਹਿਲੂ (element) ਵੀ ਸਾਂਝਾ ਕਰਨਾ ਹੋਵੇ।

ਉਦਾਹਰਣ 

       • My education will not only allow me a career in corporate but also allow me to practise on my own.
       • My brother is not only good at wasting time but also wasting money on unnecessary gadgets.

     6. just as… so

Just as... so ਦੀ ਵਰਤੋਂ ਸੈਨਟੈਂਸ ਦੇ ਦੋ ਰਲਦੇ ਮਿਲਦੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਕੀਤੀ ਜਾਂਦੀ ਹੈ। ਜਦੋਂ just as ... so ਦੀ ਵਰਤੋਂ ਕੀਤੀ ਜਾਂਦੀ ਹੈ, ਸੈਨਟੈਂਸ ਅਕਸਰ just as ਨਾਲ ਸ਼ੁਰੂ ਹੁੰਦਾ ਹੈ। ਦੋਵੇਂ, just as ਅਤੇ so ਤੋਂ ਬਾਅਦ ਇੰਡੀਪੈਂਡੈਂਟ ਕਲੌਸ (independent clause) ਲਿਖੇ ਜਾਂਦੇ ਹਨ।

ਉਦਾਹਰਣ 

       • Just as I love psychology, so does my brother love engineering.
       • Just as I spend time reading, so does my brother watching movies.

     7. whether… or

whether... or ਦੀ ਵਰਤੋਂ ਦੋ ਮੁਮਕਿਨ ਵਿਕਲਪਾਂ (possible options) ਵਿੱਚ ਸ਼ੰਕਾ (doubt) ਜ਼ਾਹਿਰ ਕਰਨ ਲਈ ਕੀਤੀ ਜਾਂਦੀ ਹੈ।

ਉਦਾਹਰਣ  

       • I don’t yet know whether I will study at a college or a university.
       • I love my brother whether he does well at school or not.

Punctuation

     1. When two independent clauses are joined

ਜਦੋਂ ਅਸੀਂ ਕੋਰੇਲੈਟਿਵ ਕੰਜਨਕਸ਼ਨਸ ਦੀ ਵਰਤੋਂ ਦੋ ਇੰਡੀਪੈਂਡੈਂਟ ਕਲੌਸਸ (independent clauses) ਨੂੰ ਜੋੜਣ ਲਈ ਕਰਦੇ ਹਾਂ ਤਾਂ ਦੋਹਾਂ ਨੂੰ ਕੌਮਾ (comma) ਲਗਾ ਕੇ ਵੱਖ ਕੀਤਾ ਜਾਂਦਾ ਹੈ।

ਉਦਾਹਰਣ 

       • I am not a teacher, but I love teaching.
       • I do not like watching movies, but I do enjoy watching documentaries.

     2. When two independent clauses are not joined

ਜਦੋਂ ਅਸੀਂ ਇੰਡੀਪੈਂਡੈਂਟ ਕਲੌਸਸ ਤੋਂ ਇਲਾਵਾ ਦੋ ਚੀਜ਼ਾਂ ਨੂੰ ਜੋੜਦੇ ਹਾਂ ਤਾਂ ਕੌਮਾ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਉਦਾਹਰਣ 

       • My education will not only allow me a career in corporate but also allow me to practise on my own.
       • I love my brother whether he does well at school or not.