Aspects of the Past Tense

ਅਸੀਂ ਪਿਛਲੇ Aspect ਵਾਲੇ ਆਰਟੀਕਲ ਵਿੱਚ ਪੜ੍ਹਿਆ ਕਿ 4 ਤਰ੍ਹਾਂ ਦੇ ਆਸਪੈਕਟ ਹੁੰਦੇ ਹਨ: simple, continuous, perfect, perfect continuous.

ਜਦੋਂ ਇਨ੍ਹਾਂ aspects ਨੂੰ ਪਾਸਟ ਟੈਂਸ ਨਾਲ ਜੋੜਿਆ ਜਾਂਦਾ ਹੈ ਤਾਂ ਇਹ ਬਣ ਜਾਂਦੇ ਹਨ:

       • Past Simple Tense
       • Past Continuous Tense
       • Past Perfect Tense
       • Past Perfect Continuous Tense

ਇਨ੍ਹਾਂ ਵਿੱਚ ਟੈਂਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਕੰਮ ਕਦੋਂ ਹੋਇਆ ਅਤੇ ਆਸਪੈਕਟ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਵਕਤ ਉੱਤੇ ਉਹ ਕੰਮ ਕਿਵੇਂ ਹੋਇਆ।

     1. Past Simple Tense

ਪਾਸਟ ਸਿੰਪਲ ਟੈਂਸ ਅਜਿਹੇ ਕੰਮਾਂ ਅਤੇ ਘਟਨਾਵਾਂ ਬਾਰੇ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ ਜੋ ਅਤੀਤ ਵਿੱਚ ਕਿਸੇ ਸਮੇਂ ਉੱਤੇ ਖਤਮ ਹੋ ਚੁੱਕੀਆਂ ਹਨ।


ਉਦਾਹਰਣ 

       • I read a book for three days.
       • We played in the ground yesterday.
       • She drew a portrait of mine this afternoon.

     2. Past Continuous Tense

ਪਾਸਟ ਕੰਟੀਨੁਅਸ ਟੈਂਸ, ਪਾਸਟ ਟੈਂਸ ਅਤੇ ਕੰਟੀਨੁਅਸ ਆਸਪੈਕਟ ਨੂੰ ਜੋੜ ਕੇ ਬਣਦਾ ਹੈ। ਇਹ ਅਤੀਤ ਵਿੱਚ ਚੱਲ ਰਹੇ ਕੰਮ ਬਾਰੇ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ।


ਉਦਾਹਰਣ 

       • I was reading a book when my brother switched on the TV.
       • They were paying on the ground when it started raining.
       • She was drawing my portrait when I showed up.

     3. Past Perfect Tense

ਪਾਸਟ ਪਰਫੈਕਟ ਟੈਂਸ, ਪਾਸਟ ਟੈਂਸ ਅਤੇ ਪਰਫੈਕਟ ਆਸਪੈਕਟ ਨੂੰ ਜੋੜ ਕੇ ਬਣਦਾ ਹੈ। ਇਹ ਕੋਈ ਅਜਿਹੇ ਕੰਮ ਬਾਰੇ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ ਜੋ ਅਤੀਤ ਵਿੱਚ ਕਿਸੇ ਦੂਸਰੇ ਕੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਖਤਮ ਹੋ ਚੁੱਕਾ ਸੀ।


ਉਦਾਹਰਣ 

       • I had read the book when my brother switched on the TV.
       • They had already played before the rain started.
       • She had work, but still, drew my portrait when I requested her to draw it.

     4. Past Perfect Continuous

ਪਾਸਟ ਪਰਫੈਕਟ ਕੰਟੀਨੁਅਸ ਟੈਂਸ, ਪਾਸਟ ਟੈਂਸ ਨੂੰ ਪਰਫੈਕਟ ਅਤੇ ਕੰਟੀਨੁਅਸ ਆਸਪੈਕਟ ਨਾਲ ਜੋੜ ਕੇ ਬਣਦਾ ਹੈ। ਇਹ ਅਤੀਤ ਵਿੱਚ ਚੱਲ ਰਹੇ ਅਜਿਹੇ ਕੰਮ ਬਾਰੇ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ ਜੋ ਕਿਸੇ ਦੂਸਰੇ ਕੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਚੱਲ ਰਿਹਾ ਸੀ। 


ਉਦਾਹਰਣ

       • I had been reading when my brother switched on the TV.
       • They had been playing when it started raining.
       • She had been drawing for hours, so her hand started aching.

Subscribe for video lessons:   Click Here