Simple Present Tense

ਸਿੰਪਲ ਪ੍ਰੈਸੇੰਟ ਟੈਂਸ ਦੀ ਵਰਤੋਂ ਓਦੋਂ ਕੀਤੀ ਜਾਂਦੀ ਹੈ ਜਦੋਂ ਅਸੀਂ ਆਦਤਾਂ (habits), ਨਾ ਬਦਲਣ ਵਾਲੇ ਹਲਾਤ (unchanging situations), ਆਮ ਸੱਚਾਈਆਂ (general truths) ਜਾਂ ਨਿਰਧਾਰਿਤ ਪ੍ਰੋਗਰਾਮ (fixed arrangements) ਬਾਰੇ ਗੱਲ ਕਰਨੀ ਹੈ। ਇਨ੍ਹਾਂ ਨੂੰ 'simple' tense ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਵਿੱਚ verb ਦਾ ਸੱਭ ਤੋਂ ਮੂਲ (basic) ਰੂਪ ਵਰਤਿਆ ਜਾਂਦਾ ਹੈ।

ਉਦਾਹਰਣ 


Use of ‘Simple Present Tense’ in different kinds of Sentences

     1. Affirmative Sentences

ਅਫ਼ਰਮੇਟਿਵ ਸੈਨਟੈਂਸ ਕਿਸੇ ਗੱਲ ਦੀ ਸੱਚ ਵਜੋਂ ਪੁਸ਼ਟੀ ਕਰਨ ਲਈ ਵਰਤੇ ਜਾਂਦੇ ਹਨ।


ਉਦਾਹਰਣ 

       • He writes.
       • I work every day.

     2. Negative Sentences

ਨੈਗੇਟਿਵ ਸੈਨਟੈਂਸ ਕਿਸੇ ਗੱਲ ਦੇ ਸੱਚ ਨਾ ਹੋਣ ਬਾਰੇ ਜਾਣਕਾਰੀ ਦਿੰਦੇ ਹਨ।


ਉਦਾਹਰਣ 

       • He does not write.
       • I do not work every day.

     3. Interrogative Sentences

ਇੰਟਰਰੋਗੇਟਿਵ ਸੈਨਟੈਂਸ ਸਵਾਲ ਪੁੱਛਣ ਲਈ ਵਰਤੇ ਜਾਂਦੇ ਹਨ। 


ਉਦਾਹਰਣ 

       • Does he write?
       • Do you work every day?

     4. Interrogative Negative Sentences

ਇੰਟਰਰੋਗੇਟਿਵ ਨੈਗੇਟਿਵ ਸੈਨਟੈਂਸ ਵੀ ਸਵਾਲ ਪੁੱਛਣ ਲਈ ਵਰਤੇ ਜਾਂਦੇ ਹਨ। ਬਸ ਫਰਕ ਸਿਰਫ ਇਹ ਹੈ ਕੀ ਜਦੋਂ ਇਸ ਤਰੀਕੇ ਨਾਲ ਸਵਾਲ ਪੁੱਛਿਆ ਜਾਂਦਾ ਹੈ ਤਾਂ ਸਵਾਲ ਕਰਨ ਵਾਲਾ ਜਵਾਬ ਵਿੱਚ 'ਹਾਂ' (yes) ਸੁਨਣ ਦੀ ਉਮੀਦ ਕਰਦਾ ਹੈ। 


ਉਦਾਹਰਣ 

       • Does he not write?
       • Do you not work every day?