Prepositional Phrases

ਪ੍ਰੈਪੋਸੀਸ਼ਨਲ ਫਰੇਸ ਉਹ ਫਰੇਸ ਹੁੰਦੇ ਹਨ ਜਿੰਨ੍ਹਾਂ ਵਿੱਚ ਘੱਟੋ ਘੱਟ ਇੱਕ ਪ੍ਰੈਪੋਸੀਸ਼ਨ (preposition) ਅਤੇ ਇੱਕ ਓਬਜੈਕਟ (object) ਹੁੰਦਾ ਹੈ। ਇਹ ਓਬਜੈਕਟ ਨਾਉਨ (noun), ਪ੍ਰੋਨਾਉਨ (pronoun) ਜਾਂ ਨਾਉਨ ਫਰੇਸ (noun phrase) ਵੀ ਹੋ ਸਕਦਾ ਹੈ। ਪ੍ਰੈਪੋਸੀਸ਼ਨ ਅਤੇ ਓਬਜੈਕਟ ਦੇ ਵਿਚਾਲੇ ਕੋਈ ਨਾ ਕੋਈ ਮੌਡੀਫਾਇਰ (modifier) (ਅਡਜੈਕਟਿਵ, ਨਾਉਨ ਐਡਜੰਕਟ, ਆਦਿ) ਵੀ ਹੋ ਸਕਦਾ ਹੈ। ਇਹ ਮੌਡੀਫਾਇਰ, ਓਬਜੈਕਟ ਬਾਰੇ ਵਾਧੂ ਜਾਣਕਾਰੀ ਦਿੰਦੇ ਹਨ, ਇਨ੍ਹਾਂ ਦਾ ਕੰਮ ਓਬਜੈਕਟ ਨੂੰ ਬਾਕੀ ਦੇ ਸੈਨਟੈਂਸ ਨਾਲ ਜੋੜਨਾ ਨਹੀਂ ਹੁੰਦਾ।

ਉਦਾਹਰਣ 

      i. on the stage – Prateek presented a comedy act on the stage.
     ii. down the street – Hotel A is situated down the street.
     iii. because of his absence – We decided not to watch the movie because of his absence.

Adjectival Prepositional Phrases

ਜਿਹੜੇ ਪ੍ਰੈਪੋਸੀਸ਼ਨਲ ਫਰੇਸ ਨਾਉਨ (noun), ਪ੍ਰੋਨਾਉਨ (pronoun), ਜੈਰਨਡ (gerund) ਅਤੇ ਨਾਉਨ ਫਰੇਸ (noun phrase) ਬਾਰੇ ਜਾਣਕਾਰੀ ਦਿੰਦੇ ਹਨ, ਉਨ੍ਹਾਂ ਨੂੰ ਅਡਜੈਕਟੀਵਲ ਪ੍ਰੈਪੋਸੀਸ਼ਨਲ ਫਰੇਸ ਕਿਹਾ ਜਾਂਦਾ ਹੈ। 

ਅਡਜੈਕਟਿਵਸ ਦੀ ਤਰ੍ਹਾਂ ਇਹ ਵੀ ਇਨ੍ਹਾਂ 'ਚੋਂ ਇੱਕ ਤੋਂ ਜਿਆਦਾ ਸਵਾਲਾਂ ਦਾ ਉੱਤਰ ਦਿੰਦੇ ਹਨ।

       • Which one/who: ਕਿਸਦੀ ਗੱਲ ਕੀਤੀ ਜਾ ਰਹੀ ਹੈ?
       • What kind: ਜਿਸਦੀ ਗੱਲ ਕੀਤੀ ਜਾ ਰਹੀ ਹੈ, ਉਹ ਕਿਹੋ ਜਿਹਾ ਹੈ?
       • How many/much: ਜਿਸਦੀ ਗੱਲ ਕੀਤੀ ਜਾ ਰਹੀ ਹੈ, ਉਸਦੀ ਸੰਖਿਆ ਜਾਂ ਮਾਤਰਾ ਕਿੰਨੀ ਹੈ?

ਉਦਾਹਰਣ

       • Which one: The tree by the road was planted by me.
       • What kind: I would like to purchase some flowers in a glass vase.
       • How many: Students from different schools are visiting this museum.

Adverbial Prepositional Phrases

ਜਿਹੜੇ ਪ੍ਰੈਪੋਸੀਸ਼ਨਲ ਫਰੇਸ ਵਰਬ (verb), ਅਡਜੈਕਟਿਵ (adjective) ਜਾਂ ਹੋਰ ਅਡਵਰਬਸ (other adverbs) ਬਾਰੇ ਜਾਣਕਾਰੀ ਦਿੰਦੇ ਹਨ, ਉਨ੍ਹਾਂ ਨੂੰ ਅਡਵਰਬੀਅਲ ਪ੍ਰੈਪੋਸੀਸ਼ਨਲ ਫਰੇਸ (adverbial prepositional phrase) ਕਿਹਾ ਜਾਂਦਾ ਹੈ। ਜਿਵੇਂ ਅਡਜੈਕਟੀਵਲ ਪ੍ਰੈਪੋਸੀਸ਼ਨਲ ਫਰੇਸ, ਅਡਜੈਕਟਿਵ ਵਜੋਂ ਕੰਮ ਕਰਦੇ ਹਨ, ਉਸੇ ਤਰ੍ਹਾਂ ਅਡਵਰਬੀਅਲ ਪ੍ਰੈਪੋਸੀਸ਼ਨਲ ਫਰੇਸ ਅਡਵਰਬਸ ਵਜੋਂ ਕੰਮ ਕਰਦੇ ਹਨ।

ਅਡਵਰਬਸ ਦੀ ਤਰ੍ਹਾਂ ਇਹ ਵੀ ਇੰਨਾ 'ਚੋਂ ਇੱਕ ਜਾਂ ਇੱਕ ਤੋਂ ਜਿਆਦਾ ਸਵਾਲਾਂ ਦੇ ਜਵਾਬ ਦਿੰਦੇ ਹਨ।

       • When: ਕੋਈ ਕੰਮ ਕਦੋਂ ਹੋ ਰਿਹਾ ਹੈ?
       • Where: ਕੋਈ ਕੰਮ ਕਿੱਥੇ ਹੋ ਰਿਹਾ ਹੈ?
       • How: ਕੋਈ ਕੰਮ ਕਿਸ ਤਰੀਕੇ ਨਾਲ ਹੋ ਰਿਹਾ ਹੈ?
       • Why: ਕੋਈ ਕੰਮ ਕਿਉਂ ਹੋਰ ਰਿਹਾ ਹੈ?
       • To what extent: ਕੋਈ ਕੰਮ ਕਿਸ ਹੱਦ ਤੱਕ ਹੋ ਰਿਹਾ ਹੈ?

ਉਦਾਹਰਣ

       • When: Randhir is practising after taking an hour’s rest.
       • Where: Randhir is practising in the ground.
       • How: Randhir is practising by running 100 meters.
       • Why: Because of an upcoming competition, Randhir is practising.