Other parts of speech


ਅਸੀਂ ਪ੍ਰਾਇਮਰੀ ਪਾਰਟਸ ਓਫ ਸਪੀਚ (primary parts of speech) ਬਾਰੇ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਇਹ ਹੁੰਦੇ ਹਨ - nouns, pronouns, verbs, adjectives, adverbs, prepositions, ਅਤੇ conjunctions. 


ਪਰ ਇਨ੍ਹਾਂ ਤੋਂ ਇਲਾਵਾ ਵੀ ਕੁੱਝ ਸ਼ਬਦ ਹੁੰਦੇ ਹਨ ਜੋ ਅੰਗਰੇਜ਼ੀ ਗਰਾਮਰ ਵਿੱਚ ਕੋਈ ਨਾ ਕੋਈ ਭੂਮਿਕਾ (function) ਨਿਭਾਉਂਦੇ ਹਨ। ਇਨ੍ਹਾਂ ਨੂੰ ਪ੍ਰਾਇਮਰੀ ਪਾਰਟਸ ਓਫ ਸਪੀਚ ਵਿੱਚ ਇਸ ਕਰਕੇ ਨਹੀਂ ਗਿਣਿਆ ਜਾਂਦਾ ਕਿਉਂਕਿ ਇਹ ਕਿਸੇ ਇੱਕ ਵਰਗ (category) ਵਿੱਚ ਨਹੀਂ ਆਉਂਦੇ। ਇਨ੍ਹਾਂ ਦਾ ਕੋਈ ਨਾ ਕੋਈ ਗੁਣ ਬਾਕੀ ਪਾਰਟਸ ਓਫ ਸਪੀਚ ਨਾਲ ਮਿਲਦਾ ਹੁੰਦਾ ਹੈ।


ਅਸੀਂ ਇਨ੍ਹਾਂ ਨੂੰ ਐਥੇ ਸੰਖੇਪ ਵਿੱਚ ਸਮਝਾਂਗੇ।


     1. Particles


ਪਾਰਟੀਕਲਸ ਅਜਿਹੇ ਸ਼ਬਦ ਹੁੰਦੇ ਹਨ ਜਿੰਨ੍ਹਾਂ ਦਾ ਆਪਣਾ ਕੋਈ ਮਤਲਬ ਨਹੀਂ ਹੁੰਦਾ। ਇਨ੍ਹਾਂ ਨੂੰ ਅਰਥਪੂਰਨ (meaningful) ਬਣਨ ਲਈ ਕਿਸੇ ਦੂਸਰੇ ਸ਼ਬਦ ਨਾਲ ਜੁੜਨਾ ਪੈਂਦਾ ਹੈ। ਮਤਲਬ ਨਾ ਹੋਣ ਦੇ ਬਾਵਜੂਦ ਇਹ ਅੰਗਰੇਜ਼ੀ ਗਰਾਮਰ ਵਿੱਚ ਆਪਣਾ ਕਿਰਦਾਰ ਨਿਭਾਉਂਦੇ ਹਨ। ਇਹ ਦੇਖਣ ਨੂੰ ਬਿਲਕਿਲ ਪ੍ਰੈਪੋਸੀਸ਼ਨਸ (prepositions) ਜਿਹੇ ਲੱਗਦੇ ਹਨ ਪਰ ਇਨ੍ਹਾਂ ਦੀ ਵਰਤੋਂ ਇਨਫਿਨੀਟਿਵਸ (infinitives) ਅਤੇ ਫਰੇਸਲ ਵਰਬਸ (phrasal verbs) ਬਣਾਉਣ ਲਈ ਕੀਤੀ ਜਾਂਦੀ ਹੈ।


     2. Articles


ਅੰਗਰੇਜ਼ੀ ਗਰਾਮਰ ਵਿੱਚ ਤਿੰਨ ਆਰਟੀਕਲਸ ਹੁੰਦੇ ਹਨ - a, an ਅਤੇ the. ਇਨ੍ਹਾਂ ਨੂੰ ਡੈਫੀਨੇਟ (definite) ਅਤੇ ਇਨਡੈਫੀਨੇਟ (indefinite) ਆਰਟੀਕਲਸ ਵਿੱਚ ਵੰਡਿਆ ਜਾ ਸਕਦਾ ਹੈ। a ਅਤੇ an ਇਨਡੈਫੀਨਿਟ ਆਰਟੀਕਲਸ ਹੁੰਦੇ ਹਨ। ਜਿਸਦਾ ਮਤਲਬ ਹੈ ਕਿ ਇਹ ਅਨਿਸ਼ਚਿਤ (nonspecific) ਜਾਂ ਆਮ (generic) ਲੋਕਾਂ, ਵਸਤੂਆਂ ਜਾਂ ਥਾਵਾਂ ਦੀ ਗੱਲ ਕਰਨ ਲਈ ਵਰਤੇ ਜਾਂਦੇ ਹਨ। ਇਸਦੇ ਉਲਟ, the ਡੈਫੀਨੇਟ ਆਰਟੀਕਲ ਹੈ ਜੋ ਕਿਸੇ ਖਾਸ (unique) ਜਾਂ ਨਿਸ਼ਚਿਤ (specific) ਇਨਸਾਨ, ਵਸਤੂ ਜਾਂ ਜਗ੍ਹਾ ਬਾਰੇ ਗੱਲ ਕਰਨ ਲਈ ਵਰਤਿਆ ਜਾਂਦਾ ਹੈ।


     3. Determiners


ਡੈਟਰਮੀਨਰਸ ਅਜਿਹੇ ਸ਼ਬਦ ਹੁੰਦੇ ਹਨ ਜੋ ਨਾਉਨ ਤੋਂ ਪਹਿਲਾਂ ਲੱਗਦੇ ਹਨ ਅਤੇ ਸਾਨੂੰ ਨਾਉਨ ਬਾਰੇ ਜਾਣਕਾਰੀ ਦਿੰਦੇ ਹਨ। ਇਹ ਸਾਨੂੰ ਜਾਣਕਾਰੀ ਦਿੰਦੇ ਹਨ ਕਿ ਜਿਸ ਬਾਰੇ ਗੱਲ ਹੋ ਰਹੀ ਹੈ, ਉਹ ਕੋਈ ਆਮ ਚੀਜ਼ ਹੈ ਜਾਂ ਖਾਸ, ਨੇੜੇ ਹੈ ਜਾਂ ਦੂਰ, ਸਿੰਗੁਲਰ ਹੈ ਜਾਂ ਪਲੂਰਲ, ਕਿੰਨੀ ਮਾਤਰਾ ਜਾਂ ਸੰਖਿਆ ਵਿੱਚ ਹੈ, ਅਤੇ ਇਹ ਵੀ ਕਿ ਉਸ ਉੱਤੇ ਮਲਕੀਅਤ ਕਿਸਦੀ ਹੈ।  


     4. Gerunds


ਜੈਰੰਡਸ ਅਜਿਹੇ ਨਾਉਨ ਹੁੰਦੇ ਹਨ ਜੋ -ing ਲੱਗ ਕੇ ਬਣਦੇ ਹਨ। ਕਿਉਂਕਿ ਇਹ ਨਾਉਨ ਹੁੰਦੇ ਹਨ, ਇਹ ਸੈਨਟੈਂਸ ਦੇ ਸਬਜੈਕਟ (subject) ਅਤੇ ਓਬਜੈਕਟ (object) ਦੋਹਾਂ ਵਿੱਚ ਵਰਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਇਹ ਅਡਜੈਕਟਿਵ ਕੌਂਪਲੀਮੈਂਟ (adjective complement) ਵਜੋਂ ਵੀ ਵਰਤੇ ਜਾ ਸਕਦੇ ਹਨ। ਅਡਜੈਕਟਿਵ ਕੌਂਪਲੀਮੈਂਟ ਅਜਿਹਾ ਫਰੇਸ ਹੁੰਦਾ ਹੈ ਜੋ ਅਡਜੈਕਟਿਵ ਬਾਰੇ ਵਾਧੂ ਜਾਣਕਾਰੀ ਦਿੰਦਾ ਹੈ।


     5. Interjections


ਇੰਟਰਜੈਕਸ਼ਨਸ ਅਜਿਹੇ ਸ਼ਬਦ ਹੁੰਦੇ ਹਨ ਜੋ ਵੱਖ ਵੱਖ ਜਜ਼ਬਾਤ ਦਿਖਾਉਣ ਲਈ ਵਰਤੇ ਜਾਂਦੇ ਹਨ। ਇਹ ਜਜ਼ਬਾਤ ਗੁੱਸਾ, ਹੈਰਾਨੀ, ਖੁਸ਼ੀ, ਆਦਿ ਕੁੱਝ ਵੀ ਹੋ ਸਕਦਾ ਹੈ।