Mood

ਜਦੋਂ ਕੋਈ ਸ਼ਕਸ ਕੋਈ ਗੱਲ ਕਹਿੰਦਾ ਹੈ ਜਾਂ ਕੋਈ ਗੱਲ ਲਿੱਖਦਾ ਹੈ ਤਾਂ ਉਹ ਵਰਬ (verb) ਨੂੰ ਕਈ ਤਰੀਕਿਆਂ ਨਾਲ ਲਿੱਖ ਸਕਦਾ ਹੈ। ਉਹ ਵਰਬ ਦੀ ਕਿਹੜੀ ਫੌਰਮ ਵਰਤਦਾ ਹੈ, ਇਸ 'ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਸ ਵੱਲੋਂ ਕਹੀ ਜਾ ਰਹੀ ਗੱਲ ਨੂੰ ਅਸੀਂ ਕੀ ਸਮਝਣਾ ਹੈ। ਅਸੀਂ ਉਸਨੂੰ ਅਸਲ ਸਮਝ ਸਕਦੇ ਹਾਂ, ਕਾਲਪਨਿਕ ਸਮਝ ਸਕਦੇ ਹਾਂ, ਸੱਚ ਸਮਝ ਸਕਦੇ ਹਾਂ, ਝੂਠ ਸਮਝ ਸਕਦੇ ਹਾਂ ਆਦਿ । ਵਰਬ ਦੀ ਫੌਰਮ (form of verb) ਬਦਲਣ ਤੋਂ ਬਾਅਦ ਜੋ ਸਾਨੂੰ ਕਹੀ ਗਈ ਗੱਲ ਬਾਰੇ ਸਮਝ ਆਉਂਦਾ ਹੈ/ਜ਼ਾਹਿਰ ਹੁੰਦਾ ਹੈ, ਉਸਨੂੰ ਮੂਡ (mood) ਕਹਿੰਦੇ ਹਨ। 

Realis moods (the indicative mood)

ਇੰਡੀਕੇਟਿਵ ਮੂਡ ਗਰਾਮਰ ਦੇ ਮੂਡ (mood) ਦੀ ਇੱਕ ਕਿਸਮ ਹੈ ਜੋ ਇਹ ਦੱਸਣ ਲਈ ਵਰਤੀ ਜਾਂਦੀ ਹੈ ਕਿ ਜੋ ਗੱਲ ਕਹੀ ਜਾ ਰਹੀ ਹੈ ਜਾਂ ਲਿਖੀ ਜਾ ਰਹੀ ਹੈ, ਉਹ ਅਸਲ ਵਿੱਚ ਹੋਈ ਹੈ ਅਤੇ ਬੋਲਣ ਜਾਂ ਲਿਖਣ ਵਾਲੇ ਮੁਤਾਬਿਕ ਬਿਲਕੁਲ ਸੱਚ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇੰਡੀਕੇਟਿਵ ਮੂਡ ਤੱਥ (facts), ਬਿਆਨ (statement), ਧਾਰਨਾ (opinion) ਜਾਂ ਸਵਾਲ (question) ਪੁੱਛਣ ਜਾਂ ਦੱਸਣ ਲਈ ਵਰਤਿਆ ਜਾਂਦਾ ਹੈ।


ਉਦਾਹਰਣ

       • Gursewak is a lawyer by profession. (fact)
       • I will be taking my exam tomorrow. (statement)
       • It wasn’t right of the government to pass this bill. (opinion)
       • Are you going to visit me this weekend? (question)

Functions

ਅਸੀਂ Decalarative ਅਤੇ Interrogative sentences ਰਾਹੀਂ ਇਹ ਸੱਭ ਚੀਜ਼ਾਂ present tense, past tense ਜਾਂ future tense ਵਿੱਚ ਵੀ ਪੁੱਛ ਜਾਂ ਦੱਸ ਸਕਦੇ ਹਾਂ।

1. Past indicative

ਪਾਸਟ ਇੰਡੀਕੇਟਿਵ ਅਜਿਹੇ ਕੰਮਾਂ/ਘਟਨਾਵਾਂ ਬਾਰੇ ਗੱਲ ਕਰਨ ਲਈ ਵਰਤਿਆ ਜਾਂਦਾ ਹੈ ਜੋ ਅਤੀਤ ਵਿੱਚ ਹੋ ਚੁੱਕੀਆਂ ਹਨ ਜਾਂ ਮੰਨਿਆ ਜਾਂਦਾ ਹੈ ਕਿ ਅਤੀਤ ਵਿੱਚ ਹੋਈਆਂ ਸਨ। 

      i. Declarative sentences in the past indicative

ਡੈੱਕਲੈਰੇਟਿਵ ਸੈਨਟੈਂਸ ਜਦੋਂ ਪਾਸਟ ਇੰਡਿਕੈਟਿਵ ਵਿੱਚ ਵਰਤੇ ਜਾਂਦੇ ਹਨ ਤਾਂ:

       • Past Simple Tense ਅਤੇ Past Perfect Tense ਸਾਨੂੰ ਇਹ ਜਾਣਕਾਰੀ ਦਿੰਦੇ ਹਨ ਕਿ ਕੋਈ ਕੰਮ ਅਤੀਤ ਵਿੱਚ ਖਤਮ ਹੋ ਚੁੱਕਿਆ ਹੈ।

       • Past Continuous Tense ਅਤੇ Past Perfect Continuous Tense ਸਾਨੂੰ ਇਹ ਜਾਣਕਾਰੀ ਦਿੰਦਾ ਹੈ ਕਿ ਕੋਈ ਕੰਮ ਅਤੀਤ ਵਿੱਚ ਲਗਾਤਾਰ ਚੱਲ ਰਿਹਾ ਸੀ। 


ਉਦਾਹਰਣ

       • We left Canada around 12 am.
       • Seven hours after we started our journey, we were still travelling.
       • Krishna played Caeser in the Juliet Caeser play.

     ii. Interrogative sentences in the past indicative

ਇੰਟਰਰੋਗੇਟਿਵ ਸੈਨਟੈਂਸ ਪਾਸਟ ਇੰਡਿਕੈਟਿਵ ਵਿੱਚ ਕੋਈ ਅਤੀਤ ਵਿੱਚ ਕੀਤੇ ਗਏ ਕੰਮ ਜਾਂ ਅਤੀਤ ਦੀ ਕੋਈ ਘਟਨਾ ਬਾਰੇ ਪੁੱਛਣ ਲਈ ਵਰਤੇ ਜਾਂਦੇ ਹਨ।


ਉਦਾਹਰਣ 

       • When did you leave Canada?
       • Were you travelling for too long?
       • Which role did Krishna play in the Juliet Caeser play?

2. Present indicative

ਪ੍ਰੈਸੇੰਟ ਇੰਡੀਕੇਟਿਵ ਅਜਿਹੀਆਂ ਘਟਨਾਵਾਂ ਬਾਰੇ ਗੱਲ ਕਰਨ ਲਈ ਵਰਤਿਆ ਜਾਂਦਾ ਹੈ ਜੋ ਹੋ ਰਹੀਆਂ ਹਨ, ਥੋੜੇ ਸਮੇਂ ਵਿੱਚ ਹੋਣ ਵਾਲੀਆਂ ਹਨ ਜਾਂ ਮੰਨਿਆ ਜਾਂਦਾ ਹੈ ਕਿ ਹੋ ਰਹੀਆਂ ਹਨ।

      i. Declarative sentences in the present indicative

ਡੈੱਕਲੈਰੇਟਿਵ ਸੈਨਟੈਂਸਸ ਜਦੋਂ ਪ੍ਰੈਸੇੰਟ ਇੰਡਿਕੈਟਿਵ ਵਿੱਚ ਵਰਤੇ ਜਾਂਦੇ ਹਨ ਤਾਂ:

       • Present Simple Tense ਅਤੇ Present Perfect Tense ਸਾਨੂੰ ਅਜਿਹੀਆਂ ਘਟਨਾਵਾਂ/ਕੰਮਾਂ ਅਤੇ ਆਦਤਾਂ ਬਾਰੇ ਜਾਣਕਾਰੀ ਦਿੰਦੇ ਹਨ ਜੋ ਵਰਤਮਾਨ ਵਿੱਚ ਚੱਲ ਰਹੀਆਂ ਹਨ ਜਾਂ ਆਉਣ ਵਾਲੇ ਥੋੜੇ ਜਿਹੇ ਸਮੇਂ ਵਿੱਚ ਹੋਣਗੀਆਂ।

       • Present Continuos Tense ਅਤੇ Present Perfect Continuous Tense ਸਾਨੂੰ ਅਜਿਹੀਆਂ ਘਟਨਾਵਾਂ/ਕੰਮਾਂ ਬਾਰੇ ਜਾਣਕਾਰੀ ਦਿੰਦੇ ਹਨ ਜੋ ਅਤੀਤ ਵਿੱਚ ਸ਼ੁਰੂ ਹੋਈਆਂ ਸਨ ਅਤੇ ਵਰਤਮਾਨ ਤੱਕ ਚੱਲ ਰਹੀਆਂ ਹਨ।


ਉਦਾਹਰਣ  

       • Sundar Pichai hails from India.
       • He is heading Google as its CEO.
       • He has held the position for four years now 

      ii. Interrogative sentences in the present indicative

ਇੰਟਰਰੋਗੇਟਿਵ ਸੈਨਟੈਂਸ ਪ੍ਰੈਸੇੰਟ ਇੰਡਿਕੈਟਿਵ ਵਿੱਚ ਅਜਿਹੀਆਂ ਘਟਨਾਵਾਂ ਜਾਂ ਕੰਮਾਂ ਬਾਰੇ ਪੁੱਛਣ ਲਈ ਵਰਤੇ ਜਾਂਦੇ ਹਨ ਜੋ ਵਰਤਮਾਨ ਵਿੱਚ ਚੱਲ ਰਹੀਆਂ ਹੋਣ।


ਉਦਾਹਰਣ

       • Where does Sundar Pichai hail from?
       • Who is the CEO of Google?
       • For how long has Sundar Pichai held his position?

3. Future indicative

ਫਿਊਚਰ ਇੰਡੀਕੇਟਿਵ ਅਜਿਹੀਆਂ ਘਟਨਾਵਾਂ ਅਤੇ ਕੰਮਾਂ ਬਾਰੇ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ ਜੋ ਭਵਿੱਖ ਵਿੱਚ ਹੋਣਗੇ ਜਾਂ ਮੰਨਿਆ ਜਾਂਦਾ ਹੈ ਕਿ ਹੋ ਸਕਦੇ ਹਨ।

      i. Declarative sentences in the future indicative

ਫਿਊਚਰ ਇੰਡੀਕੇਟਿਵ ਵਿੱਚ ਡੈੱਕਲੈਰੇਟਿਵ ਸੈਨਟੈਂਸ ਅਜਿਹੀਆਂ ਘਟਨਾਵਾਂ ਬਾਰੇ ਦੱਸਣ ਲਈ ਵਰਤੇ ਜਾਂਦੇ ਹਨ ਜੋ ਭਵਿੱਖ ਵਿੱਚ ਹੋਣਗੀਆਂ।


ਉਦਾਹਰਣ 

       • I will visit schools to promote my website.
       • I will be informing students about the need for learning the English language.
       • I am also going to give a speech on this very topic. 

     ii. Interrogative sentences in the future indicative 

ਫਿਊਚਰ ਇੰਡੀਕੇਟਿਵ ਵਿੱਚ ਇੰਟਰਰੋਗੇਟਿਵ ਸੈਨਟੈਂਸ ਅਜਿਹੀਆਂ ਘਟਨਾਵਾਂ/ਕੰਮਾਂ ਬਾਰੇ ਪੁੱਛਣ ਲਈ ਵਰਤੇ ਜਾਂਦੇ ਹਨ ਜੋ ਭਵਿੱਖ ਵਿੱਚ ਹੋ ਸਕਦੇ ਹਨ।



ਉਦਾਹਰਣ

       • How will you promote your website?
       • Will you be informing students anything in particular?
       • What are you going to do, apart from visiting schools?

Subscribe for video lessons:   Click Here