Coordinating Conjunctions 

ਕੋਓਰਡੀਨੇਟਿੰਗ ਕੰਜਨਕਸ਼ਨਸ ਅਜਿਹੀਆਂ ਕੰਜਨਕਸ਼ਨਸ ਹੁੰਦੀਆਂ ਹਨ, ਜਿੰਨ੍ਹਾਂ ਦੀ ਵਰਤੋਂ ਦੋ ਸ਼ਬਦਾਂ (words), ਦੋ ਫਰੇਸਸ (phrases) ਜਾਂ ਦੋ ਇਨਡੀਪੈਂਡੈਂਟ ਕਲੌਸਸ (independent clauses) ਨੂੰ ਜੋੜਨ ਲਈ ਕੀਤੀ ਜਾਂਦੀ ਹੈ। 

ਇਹ ਕੁੱਲ 7 ਤਰ੍ਹਾਂ ਦੀਆਂ ਹੁੰਦੀ ਹਨ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਯਾਦ ਰੱਖਣ ਲਈ ਤੁਸੀਂ FANBOYS ਸ਼ਬਦ ਦੀ ਵਰਤੋਂ ਕਰ ਸਕਦੇ ਹੋ।

       • F – for
       • A – and
       • N – nor
       • B – but
       • O – or 
       • Y – yet
       • S – so 

     1. For

For ਦੀ ਵਰਤੋਂ ਕਿਸੇ ਚੀਜ਼ ਦਾ ਕਾਰਣ (reason) ਦੱਸਣ ਲਈ ਕੀਤੀ ਜਾਂਦੀ ਹੈ। For ਅਕਸਰ ਦੋ ਇਨਡੀਪੈਂਡੈਂਟ ਕਲੌਸਸ (independent clauses) ਨੂੰ ਜੋੜਨ ਲਈ ਵਰਤਿਆ ਜਾਂਦਾ ਹੈ, ਜਿੰਨ੍ਹਾਂ ਵਿੱਚ ਦੂਸਰਾ ਕਲੌਸ (second clause), ਪਹਿਲੇ ਕਲੌਸ (first clause) ਵਿੱਚ ਦਿੱਤੀ ਗਈ ਜਾਣਕਾਰੀ ਦਾ ਕਾਰਣ ਦਰਸਾਉਂਦਾ ਹੈ।

ਉਦਾਹਰਣ 

       • I couldn’t reach on time, for I was stuck in traffic.
       • The Singh family hasn’t celebrated Diwali this year, for Mr Singh passed away a few months ago.

     2. And

And ਦੀ ਵਰਤੋਂ ਦੋ ਹਿੱਸਿਆਂ (elements) ਨੂੰ ਜੋੜਨ ਲਈ ਕੀਤੀ ਜਾਂਦੀ ਹੈ। ਇਹ ਦੋ ਸ਼ਬਦ (words), ਦੋ ਫਰੇਸਸ (phrases) ਜਾਂ ਦੋ ਇਨਡੀਪੈਂਡੈਂਟ ਕਲੌਸਸ (independent clauses) ਵੀ ਹੋ ਸਕਦੇ ਹਨ।

ਉਦਾਹਰਣ 

       • Suresh and Rajesh are also on their way.
       • He was facing problems with his heart and lungs.

     3. Nor

Nor ਦੀ ਵਰਤੋਂ ਕੋਈ ਵਾਧੂ ਨਾਕਰਾਤਮਕ (additional negative) ਵਿਚਾਰ ਦੇਣ ਲਈ ਕੀਤੀ ਜਾਂਦੀ ਹੈ, ਜਦੋਂ ਪਹਿਲਾਂ ਹੀ ਇੱਕ ਨਕਾਰਤਮਕ ਵਿਚਾਰ ਦੇ ਦਿੱਤਾ ਗਿਆ ਹੋਵੇ। 

ਉਦਾਹਰਣ 

       • Mani isn’t coming to the party, nor is Sunny.
       • Change of diet didn’t help him, nor the medicines.

     4. But 

ਜਦੋਂ ਸੈਨਟੈਂਸ ਕੋਈ ਇੱਕ ਵਿਚਾਰ ਦੇ ਦਿੱਤਾ ਗਿਆ ਹੋਵੇ ਤਾਂ ਉਸਦਾ ਉਲਟਾ ਵਿਚਾਰ ਦੇਣ ਲਈ but ਦੀ ਵਰਤੋਂ ਕੀਤੀ ਜਾਂਦੀ ਹੈ। But ਦੀ ਵਰਤੋਂ ਇੰਡੀਪੈਂਡੈਂਟ ਕਲੌਸ (independent clause) ਨੂੰ ਕਿਸੇ ਫਰੇਸ (phrase) ਜਾਂ ਕੋਈ ਦੂਸਰੇ ਇੰਡੀਪੈਂਡੈਂਟ ਕਲੌਸ ਨਾਲ ਜੋੜਣ ਲਈ ਕੀਤੀ ਜਾਂਦੀ ਹੈ। 

ਉਦਾਹਰਣ 

       • They wanted to come but had some office work.
       • The children wanted to burst crackers, but the parents didn’t allow them.

     5. Or

Or ਦੀ ਵਰਤੋਂ ਦੋ ਚੀਜ਼ਾਂ ਵਿੱਚ ਵਿਕਲਪ (option/choice) ਦਿਖਾਉਣ ਲਈ ਕੀਤੀ ਜਾਂਦੀ ਹੈ।

ਉਦਾਹਰਣ 

       • They will meet you tomorrow, or the day after that.
       • The family will celebrate Christmas, or Holi next year.

     6. Yet

Yet ਦੀ ਵਰਤੋਂ ਵੀ but ਵਾਂਗੂ ਕੋਈ ਉਲਟਾ ਵਿਚਾਰ ਦੇਣ ਲਈ ਕੀਤੀ ਜਾਂਦੀ ਹੈ ਪਰ ਇਨ੍ਹਾਂ ਦੋਵਾਂ ਵਿੱਚ ਮਾਮੂਲੀ ਜਿਹਾ ਅੰਤਰ ਹੈ। Yet ਓਦੋਂ ਵਰਤਿਆ ਜਾਂਦਾ ਹੈ ਜਦੋਂ ਪਹਿਲਾਂ ਦਿੱਤੀ ਜਾ ਚੁੱਕੀ ਜਾਣਕਾਰੀ ਦੇ ਹਿਸਾਬ ਨਾਲ, ਬਾਅਦ ਵਿੱਚ ਦਿੱਤੀ ਗਈ ਜਾਣਕਾਰੀ ਹੈਰਾਨੀਜਨਕ (surprising) ਹੋਵੇ।

ਉਦਾਹਰਣ 

       • Some of our friends couldn’t come yet we had so much fun!
       • Everyone else in the village could celebrate Diwali yet they decided not to.

     7. So

So ਦੀ ਵਰਤੋਂ ਦੋ ਇੰਡੀਪੈਂਡੈਂਟ ਕਲੌਸਸ ਨੂੰ ਜੋੜਣ ਲਈ ਕੀਤੀ ਜਾਂਦੀ ਹੈ। ਜਿੱਥੇ ਦੂਸਰਾ ਇੰਡੀਪੈਂਡੈਂਟ ਕਲੌਸ ਪਹਿਲੇ ਇੰਡੀਪੈਂਡੈਂਟ ਕਲੌਸ ਦਾ ਨਤੀਜਾ (result) ਪੇਸ਼ ਕਰਦਾ ਹੈ।

ਉਦਾਹਰਣ 

       • Everyone wanted to watch a movie, so we went to the cinema after the party.
       • Everyone decided to not celebrate Diwali so they can pay their respect to late Mr Singh.

Punctuation

ਹੁਣ ਅਸੀਂ ਸਿੱਖਾਂਗੇ ਕਿ ਜਦ ਕੋਓਰਡੀਨੇਟਿੰਗ ਕੰਜਨਕਸ਼ਨਸ (coordinating conjunctions) ਵਰਤੇ ਜਾਂਦੇ ਹਨ ਤਾਂ ਉਨ੍ਹਾਂ ਲਈ ਕਿਹੜੀ ਪੰਕਸ਼ੂਏਸ਼ਨ (punctuation) ਵਰਤੀ ਜਾਂਦੀ ਹੈ।

     1. Between independent clauses

ਜਦੋਂ ਕੋਓਰਡੀਨੇਟਿੰਗ ਕੰਜਨਕਸ਼ਨਸ ਦੋ ਇੰਡੀਪੈਂਡੈਂਟ ਕਲੌਸਸ ਨੂੰ ਜੋੜਦੇ ਹਨ ਤਾਂ ਉਨ੍ਹਾਂ ਦੇ ਵਿੱਚਕਾਰ ਇੱਕ ਕੌਮਾ (comma) ਲਗਾਇਆ ਜਾਂਦਾ ਹੈ।

ਉਦਾਹਰਣ 

       • They took the exam, and the parents wished for their good result.  
       • They must pass the exam, or they will have to repeat the same grade.

     2. Between words and phrases

ਜਦੋਂ ਕੋਓਰਡੀਨੇਟਿੰਗ ਕੰਜਨਕਸ਼ਨਸ ਦੀ ਵਰਤੋਂ ਦੋ ਸ਼ਬਦਾਂ (words) ਜਾਂ ਫਰੇਸਸ (phrases) ਨੂੰ ਜੋੜਣ ਲਈ ਕੀਤੀ ਜਾਂਦੀ ਹੈ (ਜੋ ਇੰਡੀਪੈਂਡੈਂਟ ਕਲੌਸ ਨਹੀਂ ਹੁੰਦੇ) ਤਾਂ ਉਨ੍ਹਾਂ ਦੇ ਵਿੱਚਕਾਰ ਕੌਮਾ (comma) ਦੀ ਵਰਤੋਂ ਨਹੀਂ ਕੀਤੀ ਜਾਂਦੀ।

ਉਦਾਹਰਣ 

       • Mani and Sunny aren’t coming to the party.
       • They will meet you tomorrow or the day after that.

     3. Before the last item in a list 

ਜਦੋਂ ਇੱਕ ਤੋਂ ਜਿਆਦਾ ਚੀਜ਼ਾਂ ਦੀ ਗੱਲ ਹੋ ਰਹੀ ਹੁੰਦੀ ਹੈ ਤਾਂ ਲਿਸਟ (list) ਦੀ ਅਖੀਰਲੀ ਚੀਜ਼ ਨੂੰ ਅਕਸਰ ਬਾਕੀਆਂ ਨਾਲ and ਦੀ ਵਰਤੋਂ ਕਰਕੇ ਜੋੜਿਆ ਜਾਂਦਾ ਹੈ। ਅੰਗਰੇਜ਼ੀ ਦੇ ਨਵੇਂ ਨਿਯਮਾਂ ਮੁਤਾਬਿਕ and ਤੋਂ ਪਹਿਲਾਂ ਕੌਮਾ ਲਗਾਇਆ ਜਾਣਾ ਜਰੂਰੀ ਹੈ। 

ਉਦਾਹਰਣ 

       • I bought a notebook, an eraser, and a pen for my little sister.
       • The little kid was carrying a bag, a water bottle, and a toy on his way to the school.

     4. Beginning a sentence with a coordinating conjunction

ਜਦੋਂ ਕੋਈ ਸੈਨਟੈਂਸ ਦੀ ਸ਼ੁਰੂਆਤ ਕੋਓਰਡੀਨੇਟਿੰਗ ਕੰਜਨਕਸ਼ਨ ਨਾਲ ਹੁੰਦੀ ਹੈ ਤਾਂ ਕੋਓਰਡੀਨੇਟਿੰਗ ਕੰਜਨਕਸ਼ਨ ਤੋਂ ਪਹਿਲਾਂ ਕੌਮਾ (comma) ਨਹੀਂ ਲਗਾਇਆ ਜਾਂਦਾ।

ਉਦਾਹਰਣ 

       • I haven’t completed my project. So, I doubt I will be able to submit it on time.
       • I think I will fail this project. But maybe, the teacher will give an extension.