Conjugation

ਜਦੋਂ tense, mood, voice, aspect, person, ਅਤੇ speech ਦਿਖਾਉਣ ਲਈ verbs ਦੀ ਫੌਰਮ ਬਦਲੀ ਜਾਂਦੀ ਹੈ ਤਾਂ ਇਸਨੂੰ ਕੰਜੂਗੇਸ਼ਨ (conjugation) ਕਹਿੰਦੇ ਹਨ।

Tense

ਜਦੋਂ ਅਸੀਂ conjugation ਦੀ ਗੱਲ ਕਰਦੇ ਹਾਂ ਤਾਂ ਅਸੀਂ ਵਰਬ ਦੀ ਫੌਰਮ ਬਦਲੇ ਜਾਣ ਦੀ ਗੱਲ ਕਰਦੇ ਹਾਂ। ਵਰਬਸ ਆਪਣੀ ਮੁਢਲੀ ਫੌਰਮ (basic form) ਵਿੱਚ present simple tense ਵਿੱਚ ਹੁੰਦੇ ਹਨ।

ਉਦਾਹਰਣ 

      o She only eats vegetarian food.
      o The Earth revolves around the Sun.

ਪਰ ਜਿਆਦਾਤਰ ਵਰਬਸ ਦੇ ਪਿੱਛੇ -d ਜਾਂ -ed ਲਗਾ ਕੇ ਅਸੀਂ ਇਨ੍ਹਾਂ ਨੂੰ ਪਾਸਟ ਟੈਂਸ ਵਿੱਚ ਲਿੱਖ ਸਕਦੇ ਹਾਂ। ਹਾਲਾਂਕਿ ਕੁੱਝ ਵਰਬਸ ਅਜਿਹੇ ਵੀ ਹੁੰਦੇ ਹਨ ਜਿੰਨ੍ਹਾਂ ਦੇ ਪਿੱਛੇ -d ਜਾਂ -ed ਨਹੀਂ ਲੱਗਦਾ। ਇਨ੍ਹਾਂ ਨੂੰ ਅਸੀਂ ਇਰਰੈਗੁਲਰ ਵਰਬਸ ਕਹਿੰਦੇ ਹਾਂ।

ਉਦਾਹਰਣ

      o He worked every day.
      o He wrote the essay.

ਔਕਸੀਲਿਅਰੀ ਵਰਬਸ ਅਤੇ ਵਰਬ ਪਾਰਟੀਸਿਪਲਸ ਦੀ ਮਦਦ ਨਾਲ ਅਸੀਂ tense ਦੀ continuous, perfect ਅਤੇ perfect continuous ਫੌਰਮਸ ਵੀ ਬਣਾ ਸਕਦੇ ਹਾਂ।

ਉਦਾਹਰਣ 

      o Present Continuous: Children are playing.
      o Past Perfect: The train had left when I arrived at the station.
      o Future Perfect Continuous: He will have been waiting for a long time when you come back home.

ਅਸੀਂ ਮੌਡਲ ਔਕਸੀਲਿਅਰੀ ਵਰਬ will ਦੀ ਵਰਤੋਂ ਕਰਕੇ future tense ਵੀ ਬਣਾ ਸਕਦੇ ਹਾਂ।

ਉਦਾਹਰਣ 

      o It will rain tomorrow.
      o Will you pay for dinner?

Aspect

ਟੈਂਸ ਦੇ ਪਿੱਛੇ ਜੋ simple, perfect, continuous ਅਤੇ perfect continuous ਲਿਖਿਆ ਹੁੰਦਾ ਹੈ, ਉਸਨੂੰ ਆਸਪੇਕਟ ਕਿਹਾ ਜਾਂਦਾ ਹੈ। ਆਸਪੈਕਟ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਕੰਮ ਕਿਵੇਂ (how) ਕੀਤਾ ਜਾਂਦਾ ਹੈ, ਕਿਸੇ ਚੀਜ਼ ਦੀ ਸਤਿਥੀ (state of being) ਕੀ ਹੈ ਜਾਂ ਕੋਈ ਘਟਨਾ (event) ਕਿਸੇ ਦਿੱਤੇ ਹੋਏ ਸਮੇਂ ਉੱਤੇ ਕਿਵੇਂ ਹੁੰਦੀ ਹੈ। Aspect ਨੂੰ ਵਰਬ (verb) ਅਤੇ ਵਰਬ ਦੀਆਂ ਫੌਰਮਸ (forms of verb) ਨਾਲ ਵਰਤਿਆ ਜਾਂਦਾ ਹੈ, ਜਿਸ ਤੋਂ ਸਾਨੂੰ ਇਹ ਅੰਦਾਜ਼ਾ ਹੋ ਜਾਂਦਾ ਹੈ ਕੀ ਕੋਈ ਘਟਨਾ ਕਦੋਂ ਹੋਈ

ਉਦਾਹਰਣ

       • He wrote the essay. (how)
       • The children are playing. (state of being)
       • The meeting will happen on Monday. (event)

Mood

ਜਦੋਂ ਕੋਈ ਸ਼ਕਸ ਕੋਈ ਗੱਲ ਕਹਿੰਦਾ ਹੈ ਜਾਂ ਕੋਈ ਗੱਲ ਲਿੱਖਦਾ ਹੈ ਤਾਂ ਉਹ ਵਰਬ ਨੂੰ ਕਈ ਤਰੀਕਿਆਂ ਨਾਲ ਲਿੱਖ ਸਕਦਾ ਹੈ। ਉਹ ਵਰਬ ਦੀ ਕਿਹੜੀ ਫੌਰਮ ਵਰਤਦਾ ਹੈ, ਇਸ 'ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਸ ਵੱਲੋਂ ਕਹੀ ਜਾ ਰਹੀ ਗੱਲ ਨੂੰ ਅਸੀਂ ਕੀ ਸਮਝਣਾ ਹੈ। ਅਸੀਂ ਉਸਨੂੰ ਅਸਲ ਸਮਝ ਸਕਦੇ ਹਾਂ, ਕਾਲਪਨਿਕ ਸਮਝ ਸਕਦੇ ਹਾਂ, ਸੱਚ ਸਮਝ ਸਕਦੇ ਹਾਂ, ਝੂਠ ਸਮਝ ਸਕਦੇ ਹਾਂ ਆਦਿ। ਵਰਬ ਦੀ ਫੌਰਮ ਬਦਲਣ ਤੋਂ ਬਾਅਦ ਜੋ ਸਾਨੂੰ ਕਹੀ ਗਈ ਗੱਲ ਬਾਰੇ ਸਮਝ ਆਉਂਦਾ ਹੈ/ਜ਼ਾਹਿਰ ਹੁੰਦਾ ਹੈ, ਉਸਨੂੰ ਮੂਡ (mood) ਕਹਿੰਦੇ ਹਨ। 

ਉਦਾਹਰਣ

       • Gursewak is a lawyer by profession. (fact)
       • I wish I were on a vacation. (wish)
       • Open the window. (command)

Voice

ਵੌਇਸ 'ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੀਤਾ ਜਾ ਰਿਹਾ ਕੰਮ ਸਬਜੈਕਟ ਕਰ ਰਿਹਾ ਹੈ ਕਿ ਨਹੀਂ। Voice ਦੋ ਤਰ੍ਹਾਂ ਦੀ ਹੁੰਦੀ ਹੈ - Active ਅਤੇ Passive voice. ਜੇ ਤਾਂ ਸਾਨੂੰ ਸੈਨਟੈਂਸ ਤੋਂ ਪਤਾ ਲੱਗ ਰਿਹਾ ਹੈ ਕਿ ਕੀਤਾ ਜਾ ਰਿਹਾ ਕੰਮ (verb) ਸਬਜੈਕਟ (subject) ਕਰ ਰਿਹਾ ਹੈ ਤਾਂ ਉਹ ਐਕਟਿਵ ਵੌਇਸ (active voice) ਹੈ । ਪਰ, ਜੇ ਇਸਦੇ ਉਲਟ, ਸੈਨਟੈਂਸ ਵਿੱਚ ਸਬਜੈਕਟ ਨਾ ਹੋਵੇ ਅਤੇ ਧਿਆਨ ਸਿਰਫ (verb) ਉੱਤੇ ਦਿੱਤਾ ਜਾ ਰਿਹਾ ਹੋਵੇ ਤਾਂ ਉਹ ਪੈਸਿਵ ਵੌਇਸ (passive voice) ਹੁੰਦੀ ਹੈ। ਜੇ passive voice ਵਿੱਚ ਕੰਮ ਕਰਨ ਵਾਲੇ ਬਾਰੇ ਜਾਣਕਾਰੀ ਦਿੱਤੀ ਵੀ ਜਾਵੇ ਤਾਂ ਉਹ ਓਬਜੈਕਟ (object) ਵਿੱਚ ਦਿੱਤੀ ਜਾਂਦੀ ਹੈ। 

ਉਦਾਹਰਣ 

       • Active Voice: The boy sang a song.
       • Passive Voice: A song was sung by a boy.
       • Middle Voice: The dog bit itself on the tail.

Grammatical Person

ਗਰਾਮੈਟਿਕਲ ਪਰਸਨ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਦਿਤੇ ਗਏ ਸੈਨਟੈਂਸ ਵਿੱਚ:

       • ਕੌਣ ਗੱਲ ਕਰ ਰਿਹਾ ਹੈ?
       • ਕਿਸਦੇ ਨਾਲ ਗੱਲ ਕੀਤੀ ਜਾ ਰਹੀ ਹੈ? 
       • (ਅਤੇ) ਕਿਸਦੇ ਬਾਰੇ ਗੱਲ ਕੀਤੀ ਜਾ ਰਹੀ ਹੈ?

ਗਰਾਮੈਟਿਕਲ ਪਰਸਨ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ: ਫਰਸਟ ਪਰਸਨ (First person), ਸੈਕੰਡ ਪਰਸਨ (second person) ਅਤੇ ਥਰਡ ਪਰਸਨ (third person).

ਉਦਾਹਰਣ

       • First Person: I am eating pizza.
       • Second Person: You are eating pizza.
       • Third Person: He is eating pizza.

Speech 

ਜਦੋਂ ਸਾਨੂੰ ਕੋਈ ਇਨਸਾਨ ਕੋਈ ਗੱਲ ਦੱਸਦਾ ਹੈ ਅਤੇ ਅਸੀਂ ਉਹ ਗੱਲ ਕਿਸੇ ਹੋਰ ਇਨਸਾਨ ਨੂੰ ਦੱਸਣੀ ਹੋਵੇ ਤਾਂ ਜਿਸ ਤਰੀਕੇ ਨਾਲ ਅਸੀਂ ਉਹ ਗੱਲ ਦੱਸਦੇ ਹਾਂ, ਉਸਨੂੰ ਸਪੀਚ (speech) ਕਿਹਾ ਜਾਂਦਾ ਹੈ। Speech ਦੋ ਤਰ੍ਹਾਂ ਦੀ ਹੁੰਦੀ ਹੈ - Direct ਅਤੇ Indirect Speech.

       • Direct Speech: ਜਦੋਂ ਅਸੀਂ ਕਿਸੇ ਵੱਲੋਂ ਕਹੀ ਗੱਲ, ਜਿਵੇਂ ਦੀ ਤਿਵੇਂ ਅੱਗੇ ਦੱਸ ਦਿੰਦੇ ਹਾਂ ਤਾਂ ਉਸਨੂੰ ਡਾਇਰੈਕਟ ਸਪੀਚ ਕਹਿੰਦੇ ਹਨ।
       • Indirect Speech: ਜਦੋਂ ਅਸੀਂ ਕਿਸੇ ਵੱਲੋਂ ਕਹੀ ਗੱਲ, ਆਪਣੇ ਲਫ਼ਜ਼ਾਂ ਵਿੱਚ ਦੱਸਦੇ ਹਾਂ ਤਾਂ ਉਸਨੂੰ ਇਨਡਾਇਰੈਕਟ ਸਪੀਚ ਕਿਹਾ ਜਾਂਦਾ ਹੈ।

ਉਦਾਹਰਣ

       • Direct Speech: Ekta said, “I am not going to school today.”
       • Indirect Speech: Ekta declared that she was not going to school that day.

Subscribe for video lessons:   Click Here