Aspects of the Present Tense

ਅਸੀਂ Aspect ਵਾਲੇ ਆਰਟੀਕਲ ਵਿੱਚ ਪੜ੍ਹਿਆ ਕਿ 4 ਤਰ੍ਹਾਂ ਦੇ ਆਸਪੈਕਟ ਹੁੰਦੇ ਹਨ: simple, continuous, perfect, perfect continuous.

ਜਦੋਂ ਇਨ੍ਹਾਂ aspects ਨੂੰ ਪ੍ਰੈਸੇੰਟ ਟੈਂਸ ਨਾਲ ਜੋੜਿਆ ਜਾਂਦਾ ਹੈ ਤਾਂ ਇਹ ਬਣ ਜਾਂਦੇ ਹਨ:

       • Present Simple Tense
       • Present Continuous Tense
       • Present Perfect Tense
       • Present Perfect Continuous Tense

ਇਨ੍ਹਾਂ ਵਿੱਚ ਟੈਂਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਕੰਮ ਕਦੋਂ ਹੋਇਆ ਅਤੇ ਆਸਪੈਕਟ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਵਕਤ ਉੱਤੇ ਉਹ ਕੰਮ ਕਿਵੇਂ ਹੋਇਆ।

     1. Present Simple Tense

ਪ੍ਰੈਸੇੰਟ ਸਿੰਪਲ ਟੈਂਸ ਅਜਿਹੇ ਤੱਥਾਂ ਅਤੇ ਆਦਤਾਂ ਬਾਰੇ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ ਜੋ ਵਰਤਮਾਨ ਵਿੱਚ ਸੱਚ ਹੋਣ। 

ਉਦਾਹਰਣ

       • I love reading books.
       • We play in the ground daily.
       • She draws in her spare time.

     2. Present Continuous Tense

ਪ੍ਰੈਸੇੰਟ ਕੰਟੀਨੁਅਸ ਟੈਂਸ, ਪ੍ਰੈਸੇੰਟ ਟੈਂਸ (present tense) ਅਤੇ ਕੰਟੀਨੁਅਸ ਆਸਪੈਕਟ (continuous aspect) ਨੂੰ ਜੋੜ ਕੇ ਬਣਦਾ ਹੈ। 

ਇਹ ਵਰਤਮਾਨ ਵਿੱਚ ਚੱਲ ਰਹੇ ਅਤੇ ਤੁਰੰਤ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਕੰਮਾਂ ਬਾਰੇ ਗੱਲ ਕਰਨ ਲਈ ਵਰਤਿਆ ਜਾਂਦਾ ਹੈ।


ਉਦਾਹਰਣ

       • I am reading a book. 
       • They are playing in the ground, right now.
       • She is drawing in her room.

     3. Present Perfect Tense

ਪ੍ਰੈਸੇੰਟ ਕੰਟੀਨੁਅਸ ਟੈਂਸ, ਪ੍ਰੈਸੇੰਟ ਟੈਂਸ (present tense) ਅਤੇ ਪਰਫੈਕਟ ਆਸਪੈਕਟ (perfect aspect) ਨੂੰ ਜੋੜ ਕੇ ਬਣਦਾ ਹੈ।

ਇਹ ਅਜਿਹੇ ਕੰਮ ਜਾਂ ਸਤਿਥੀਆਂ ਦਿਖਾਉਣ ਲਈ ਵਰਤਿਆ ਜਾਂਦਾ ਹੈ ਜੋ ਅਤੀਤ ਵਿੱਚ ਸ਼ੁਰੂ ਹੋਈਆਂ ਸਨ ਪਰ ਉਨ੍ਹਾਂ ਦਾ ਅਸਰ ਵਰਤਮਾਨ ਵਿੱਚ ਦਿੱਖ ਰਿਹਾ ਹੈ। ਇਸਦੇ ਨਾਲ ਨਾਲ, ਇਹ ਇਹ ਵੀ ਦਰਸਾਉਂਦਾ ਹੈ ਕਿ ਉਹ ਸਤਿਥੀ ਜਾਂ ਕੰਮ ਪੂਰਾ ਹੋ ਚੁੱਕਾ ਹੈ।


ਉਦਾਹਰਣ

       • I have read a book.
       • You’re late. They have already played today.
       • She has drawn a portrait of me.

     4. Present Perfect Continuous

ਪ੍ਰੈਸੇੰਟ ਪਰਫੈਕਟ ਕੰਟੀਨੁਅਸ ਟੈਂਸ, ਪ੍ਰੈਸੇੰਟ ਟੈਂਸ (present tense) ਨੂੰ ਪਰਫੈਕਟ (perfect) ਅਤੇ ਕੰਟੀਨੁਅਸ ਆਸਪੈਕਟ (continuous aspect) ਨਾਲ ਜੋੜ ਕੇ ਬਣਦਾ ਹੈ। 

ਇਹ ਅਜਿਹੇ ਕੰਮ ਜਾਂ ਸਤਿਥੀਆਂ ਦਿਖਾਉਣ ਲਈ ਵਰਤਿਆ ਜਾਂਦਾ ਹੈ ਜੋ ਅਤੀਤ ਵਿੱਚ ਸ਼ੁਰੂ ਹੋਈਆਂ ਸਨ ਪਰ ਉਨ੍ਹਾਂ ਦਾ ਅਸਰ ਵਰਤਮਾਨ ਵਿੱਚ ਵੀ ਦਿੱਖ ਰਿਹਾ ਹੈ। 

Present Perfect Continuous Tense ਅਤੇ Present Perfect Tense ਵਿੱਚ ਅੰਤਰ ਸਿਰਫ ਇਹ ਹੈ ਕਿ Present Perfect Tense ਖਤਮ ਹੋ ਚੁੱਕੇ ਕੰਮ ਨੂੰ ਦਰਸਾਉਂਦਾ ਹੈ ਜਦਕਿ Present Perfect Continuous Tense ਚੱਲ ਰਹੇ ਕੰਮ ਨੂੰ ਦਰਸਾਉਂਦਾ ਹੈ।


ਉਦਾਹਰਣ

       • I have been reading a book for two days.
       • They have been playing for an hour.
       • She has been drawing my portrait since the morning.