Active voice

ਵਰਬ ਓਦੋਂ ਐਕਟਿਵ ਵੌਇਸ ਵਿੱਚ ਹੁੰਦਾ ਹੈ ਜਦੋਂ ਵਰਬ ਦਾ agent (ਜੋ ਕੰਮ ਕਰਦਾ ਹੈ) ਸੈਨਟੈਂਸ ਦਾ ਸਬਜੈਕਟ (subject) ਵੀ ਹੁੰਦਾ ਹੈ। ਐਕਟਿਵ ਵੌਇਸ ਵਾਲੇ ਸੈਨਟੈਂਸ ਵਿੱਚ ਓਬਜੈਕਟ (object) ਹੋਣਾ ਜਰੂਰੀ ਨਹੀਂ ਹੁੰਦਾ ਪਰ ਜੇ ਓਬਜੈਕਟ ਵੀ ਹੋਵੇ ਤਾਂ ਉਹ ਵਰਬ (verb) ਦੇ ਬਾਅਦ ਆਉਂਦਾ ਹੈ। ਇਸ ਤੋਂ ਇਲਾਵਾ, ਐਕਟਿਵ ਵੌਇਸ ਵਾਲੇ ਸੈਨਟੈਂਸਾਂ ਵਿੱਚ agent ਵਰਬ ਤੋਂ ਪਹਿਲਾਂ ਲਿਖਿਆ ਹੁੰਦਾ ਹੈ।

ਉਦਾਹਰਣ 

       • Abba played the harmonium.
       • Abba will perform a famous tune on his harmonium.
       • I am watching Abba perform on his harmonium.

When to use the active voice

ਵੈਸੇ ਤਾਂ ਜਿਆਦਾਤਰ ਬੋਲਣ ਅਤੇ ਲਿਖਣ ਵੇਲੇ active voice ਹੀ ਵਰਤੀ ਜਾਂਦੀ ਹੈ ਪਰ ਫਿਰ ਵੀ ਸਾਡੇ ਲਈ ਇਹ ਸਮਝਣਾ ਚੰਗਾ ਹੈ ਕਿ active voice ਕਿੱਥੇ ਕਿੱਥੇ ਵਰਤੀ ਸਹੀ ਹੈ। 

     1. When there is no direct object

ਕਿਉਂਕਿ Passive voice ਵਿੱਚ ਓਬਜੈਕਟ (object) ਨੂੰ ਹੀ ਸਬਜੈਕਟ (subject) ਵਜੋਂ ਵਰਤਿਆ ਜਾਂਦਾ ਹੈ, ਇਸ ਕਰਕੇ ਜਿੰਨ੍ਹਾਂ ਸੈਨਟੈਂਸਾਂ ਵਿੱਚ object ਹੁੰਦੇ ਹੀ ਨਹੀਂ, ਉਨ੍ਹਾਂ ਨੂੰ active voice ਵਿੱਚ ਲਿੱਖਣਾ ਚਾਹੀਦਾ ਹੈ।

ਉਦਾਹਰਣ 

       • Abba has played for ten years.
       • The kids talked for five minutes.

ਵਿਆਖਿਆ

       • ਪਹਿਲੇ ਸੈਨਟੈਂਸ ਵਿੱਚ ਇਹ ਸਾਫ ਸਾਫ ਨਹੀਂ ਪਤਾ ਲੱਗ ਰਿਹਾ ਕਿ Abba ਨੇ 10 ਸਾਲ ਕੀ play ਕੀਤਾ। ਇਸਦਾ ਮਤਲਬ ਸੈਨਟੈਂਸ ਵਿੱਚ ਓਬਜੈਕਟ ਨਹੀਂ ਹੈ।
       • ਦੂਸਰੇ ਸੈਨਟੈਂਸ ਵਿੱਚ ਇਹ ਸਾਫ ਸਾਫ ਨਹੀਂ ਪਤਾ ਲੱਗ ਰਿਹਾ ਕਿ ਬੱਚੇ ਕਿਸ ਬਾਰੇ ਗੱਲ ਕਰ ਰਹੇ ਸਨ। ਇਸਦਾ ਮਤਲਬ ਸੈਨਟੈਂਸ ਵਿੱਚ ਓਬਜੈਕਟ ਨਹੀਂ ਹੈ।

     2. When the agent is important

ਜਦੋਂ ਸੈਨਟੈਂਸ ਵਿੱਚ agent ਦੀ ਮਹੱਤਤਾ ਬਹੁਤ ਜਿਆਦਾ ਹੋਵੇ ਅਤੇ ਅਸੀਂ ਉਸਦੀ ਮਹੱਤਤਾ ਜ਼ਾਹਿਰ ਕਰਨੀ ਹੋਵੇ।

ਉਦਾਹਰਣ 

       • The employees are against the proposed salary cuts.
       • Thomas Edison invented the bulb.

ਵਿਆਖਿਆ

       • ਪਹਿਲੇ ਸੈਨਟੈਂਸ ਵਿੱਚ ਇਹ ਦੱਸਣਾ ਜਰੂਰੀ ਹੈ ਕਿ ਤਨਖਾਹ ਵਿੱਚ ਕਟੌਤੀ ਦੇ ਕੌਣ ਕੌਣ ਖਿਲਾਫ ਹੈ।
       • ਦੂਸਰੇ ਸੈਨਟੈਂਸ ਵਿੱਚ ਇਹ ਦੱਸਣਾ ਜਰੂਰੀ ਹੈ ਕਿ ਬਲਬ ਦੀ ਖੋਜ ਕਿਸਨੇ ਕੀਤੀ।

     3. When the agent is known or relevant

ਜਦੋਂ ਸਾਨੂੰ agent ਬਾਰੇ ਪਤਾ ਹੋਵੇ ਜਾਂ ਉਸਦੇ ਬਾਰੇ ਦੱਸਣਾ ਮਾਇਨੇ ਰੱਖਦਾ ਹੋਵੇ ਤਾਂ ਸਾਨੂੰ ਐਕਟਿਵ ਵੌਇਸ (active voice) ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਸੈਨਟੈਂਸ ਪੜ੍ਹਨ ਜਾਂ ਸਾਡੀ ਗੱਲ ਸੁਨਣ ਵਾਲੇ ਨੂੰ ਵੀ agent ਬਾਰੇ ਪਤਾ ਲੱਗ ਜਾਵੇਗਾ।

ਉਦਾਹਰਣ 

       • Bablu played in the school’s volleyball team.
       • Sukhvant has gone abroad.

ਵਿਆਖਿਆ – ਦੋਵੇਂ ਸੈਨਟੈਂਸਾਂ ਵਿੱਚ ਬੋਲਣ ਵਾਲਾ subject ਨੂੰ ਜਾਣਦਾ ਹੈ ਅਤੇ ਦੋਵੇਂ subject ਮਾਇਨੇ ਰੱਖਦੇ ਹਨ।

     4. When expressing an authoritative tone

ਅਧਿਕਾਰਕ ਭਾਸ਼ਾ ਵਿੱਚ agent ਦੀ ਮਹੱਤਤਾ ਅਤੇ ਉਸਦੀ ਅਹਿਮੀਅਤ ਦਿਖਾਉਣ ਦੇ ਨਾਲ ਨਾਲ ਜਦ ਅਸੀਂ ਉਸ ਵੱਲੋਂ ਕੀਤੇ ਗਏ ਕੰਮ ਨੂੰ ਅਧਿਕਾਰਿਕ ਲਹਿਜ਼ੇ ਵਿੱਚ ਦੱਸਣਾ ਹੋਵੇ ਤਾਂ active voice ਨੂੰ ਵਰਤਣਾ ਚਾਹੀਦਾ ਹੈ।

ਉਦਾਹਰਣ 

       • Dentists recommend brushing your teeth twice a day.
       • You must do your homework!

ਵਿਆਖਿਆ – ਦੋਵੇਂ ਸੈਨਟੈਂਸਾਂ ਨੂੰ ਜੇ ਅਸੀਂ passive voice ਵਿੱਚ ਲਿਖਾਂਗੇ ਤਾਂ ਉਸ ਵਿੱਚਲਾ ਅਧਿਕਾਰਿਕ ਲਹਿਜ਼ਾ ਕਾਇਮ ਨਹੀਂ ਰਹੇਗਾ।

     5. When the agent is an ongoing topic

ਜਦੋਂ ਕਿਸੇ ਗੱਲਬਾਤ ਦਾ ਵਿਸ਼ਾ ਹੀ agent ਹੋਵੇ ਅਤੇ ਉਸ ਵੱਲੋਂ ਕੀਤੇ ਗਏ ਕੰਮ ਤੋਂ ਜਿਆਦਾ ਉਸਨੂੰ ਮਹੱਤਤਾ ਮਿਲੇ ਤਾਂ ਵੀ active voice ਦੀ ਵਰਤੋਂ ਕੀਤੀ ਜਾਂਦੀ ਹੈ।

ਉਦਾਹਰਣ – Bablu played in the school’s volleyball team. He was a very good player. He was even selected for the state level competition, but he opted out of it to concentrate on his education.

ਵਿਆਖਿਆ – ਉਪਰੋਕਤ ਸੈਨਟੈਂਸਾਂ ਵਿੱਚ ਲਗਾਤਾਰ ਬਬਲੂ ਦੀ ਗੱਲ ਹੋ ਰਹੀ ਹੈ।

Subscribe for video lessons:   Click Here