Future Perfect Tense

ਫਿਊਚਰ ਪਰਫੈਕਟ ਟੈਂਸ ਅਜਿਹੇ ਕੰਮ ਬਾਰੇ ਗੱਲ ਕਰਨ ਲਈ ਵਰਤਿਆ ਜਾਂਦਾ ਹੈ ਜੋ ਭਵਿੱਖ ਵਿੱਚ ਖਤਮ ਹੋ ਜਾਵੇਗਾ। ਫਿਊਚਰ ਪਰਫੈਕਟ ਟੈਂਸ ਦੀ ਵਰਤੋਂ ਦੌਰਾਨ ਅਸੀਂ ਇਹ ਵੀ ਦੱਸਦੇ ਹਾਂ ਕਿ ਉਹ ਕੰਮ ਭਵਿੱਖ ਵਿੱਚ ਕਦੋਂ ਖਤਮ ਹੋਵੇਗਾ। ਇਸਦੇ ਨਾਲ ਨਾਲ, ਅਸੀਂ ਕਦੇ ਕਦੇ ਇਹ ਵੀ ਦੱਸ ਦਿੰਦੇ ਹਾਂ ਕਿ ਖਤਮ ਹੋਣ ਤੋਂ ਪਹਿਲਾਂ, ਉਹ ਕੰਮ ਕਿੰਨਾ ਵਕਤ ਚੱਲ ਰਿਹਾ ਸੀ।

ਉਦਾਹਰਣ 


Use of ‘Future Perfect Tense’ in different kinds of Sentences

     1. Affirmative Sentences

ਅਫ਼ਰਮੇਟਿਵ ਸੈਨਟੈਂਸ ਕਿਸੇ ਗੱਲ ਦੀ ਸੱਚ ਵਜੋਂ ਪੁਸ਼ਟੀ ਕਰਨ ਲਈ ਵਰਤੇ ਜਾਂਦੇ ਹਨ।


ਉਦਾਹਰਣ

       • You will have finished your report by this time next week.
       • He will have read the instructions before using the washing machine.

     2. Negative Sentences

ਨੈਗੇਟਿਵ ਸੈਨਟੈਂਸ ਕਿਸੇ ਗੱਲ ਦੇ ਸੱਚ ਨਾ ਹੋਣ ਬਾਰੇ ਜਾਣਕਾਰੀ ਦਿੰਦੇ ਹਨ।


ਉਦਾਹਰਣ 

       • You will not have finished your report by this time next week.
       • He is careless. He will not have read the instructions before using the washing machine.

     3. Interrogative Sentences

ਇੰਟਰਰੋਗੇਟਿਵ ਸੈਨਟੈਂਸ ਸਵਾਲ ਪੁੱਛਣ ਲਈ ਵਰਤੇ ਜਾਂਦੇ ਹਨ। 


ਉਦਾਹਰਣ 

       • Will you have finished your report by this time next week?
       • Will he have read the instructions before using the washing machine?

     4. Interrogative Negative Sentences

ਇੰਟਰਰੋਗੇਟਿਵ ਨੈਗੇਟਿਵ ਸੈਨਟੈਂਸ ਵੀ ਸਵਾਲ ਪੁੱਛਣ ਲਈ ਵਰਤੇ ਜਾਂਦੇ ਹਨ। ਬਸ ਫਰਕ ਸਿਰਫ ਇਹ ਹੈ ਕੀ ਜਦੋਂ ਇਸ ਤਰੀਕੇ ਨਾਲ ਸਵਾਲ ਪੁੱਛਿਆ ਜਾਂਦਾ ਹੈ ਤਾਂ ਸਵਾਲ ਕਰਨ ਵਾਲਾ ਜਵਾਬ ਵਿੱਚ 'ਹਾਂ' (yes) ਸੁਨਣ ਦੀ ਉਮੀਦ ਕਰਦਾ ਹੈ। 


ਉਦਾਹਰਣ 

       • Will you not have finished your report by this time next week?
       • Will he not have read the instructions before using the washing machine?

Subscribe for video lessons:   Click Here