Simple Future Tense

ਸਿੰਪਲ ਫਿਊਚਰ ਟੈਂਸ ਦੀ ਵਰਤੋਂ ਉਨ੍ਹਾਂ ਕੰਮਾਂ/ਘਟਨਾਵਾਂ ਬਾਰੇ ਗੱਲ ਕਰਨ ਲਈ ਕੀਤੀ ਜਾਂਦੀ ਹੈ, ਜੋ ਭਵਿੱਖ ਵਿੱਚ ਹੋਣਗੀਆਂ

'Will' ਲਗਾ ਕੇ Simple Future Tense ਨੂੰ ਕਈ ਕੰਮਾਂ ਲਈ ਵਰਤਿਆ ਜਾ ਸਕਦਾ ਹੈ।


Use of ‘Simple Future Tense’ in different kinds of Sentences

     1. Affirmative Sentences

ਅਫ਼ਰਮੇਟਿਵ ਸੈਨਟੈਂਸ ਕਿਸੇ ਗੱਲ ਦੀ ਸੱਚ ਵਜੋਂ ਪੁਸ਼ਟੀ ਕਰਨ ਲਈ ਵਰਤੇ ਜਾਂਦੇ ਹਨ।


ਉਦਾਹਰਣ 

       • It will rain tomorrow.
       • I will pay for the dinner.

     2. Negative Sentences

ਨੈਗੇਟਿਵ ਸੈਨਟੈਂਸ ਕਿਸੇ ਗੱਲ ਦੇ ਸੱਚ ਨਾ ਹੋਣ ਬਾਰੇ ਜਾਣਕਾਰੀ ਦਿੰਦੇ ਹਨ।


ਉਦਾਹਰਣ 

       • It will not rain tomorrow.
       • I will not pay for the dinner; he will.

     3. Interrogative Sentences

ਇੰਟਰਰੋਗੇਟਿਵ ਸੈਨਟੈਂਸ ਸਵਾਲ ਪੁੱਛਣ ਲਈ ਵਰਤੇ ਜਾਂਦੇ ਹਨ। 



ਉਦਾਹਰਣ 

       • Will it rain tomorrow?
       • Will you pay for the dinner?

     4. Interrogative Negative Sentences

ਇੰਟਰਰੋਗੇਟਿਵ ਨੈਗੇਟਿਵ ਸੈਨਟੈਂਸ ਵੀ ਸਵਾਲ ਪੁੱਛਣ ਲਈ ਵਰਤੇ ਜਾਂਦੇ ਹਨ। ਬਸ ਫਰਕ ਸਿਰਫ ਇਹ ਹੈ ਕੀ ਜਦੋਂ ਇਸ ਤਰੀਕੇ ਨਾਲ ਸਵਾਲ ਪੁੱਛਿਆ ਜਾਂਦਾ ਹੈ ਤਾਂ ਸਵਾਲ ਕਰਨ ਵਾਲਾ ਜਵਾਬ ਵਿੱਚ 'ਹਾਂ' (yes) ਸੁਨਣ ਦੀ ਉਮੀਦ ਕਰਦਾ ਹੈ। 



ਉਦਾਹਰਣ

       • Will it not rain tomorrow?
       • Will you not pay for the dinner?

Subscribe for video lessons:   Click Here