Voice

ਵੌਇਸ 'ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੀਤਾ ਜਾ ਰਿਹਾ ਕੰਮ ਸਬਜੈਕਟ (ਜਿਸਨੂੰ agent ਵੀ ਕਿਹਾ ਜਾਂਦਾ ਹੈ) ਕਰ ਰਿਹਾ ਹੈ ਕਿ ਨਹੀਂ। 

Voice ਦੋ ਤਰ੍ਹਾਂ ਦੀ ਹੁੰਦੀ ਹੈ 

     1. Active Voice: ਜੇ ਤਾਂ ਸਾਨੂੰ ਸੈਨਟੈਂਸ ਤੋਂ ਪਤਾ ਲੱਗ ਰਿਹਾ ਹੈ ਕਿ ਕੀਤਾ ਜਾ ਰਿਹਾ ਕੰਮ (verb) ਸਬਜੈਕਟ (subject) ਕਰ ਰਿਹਾ ਹੈ ਤਾਂ ਉਹ ਐਕਟਿਵ ਵੌਇਸ (active voice) ਹੈ । 

     2. Passive Voice: ਪਰ, ਜੇ ਇਸਦੇ ਉਲਟ, ਸੈਨਟੈਂਸ ਵਿੱਚ ਸਬਜੈਕਟ (subject) ਨਾ ਹੋਵੇ ਅਤੇ ਧਿਆਨ ਸਿਰਫ (verb) ਉੱਤੇ ਦਿੱਤਾ ਜਾ ਰਿਹਾ ਹੋਵੇ ਤਾਂ ਉਹ ਪੈਸਿਵ ਵੌਇਸ (passive voice) ਹੁੰਦੀ ਹੈ। ਜੇ passive voice ਵਿੱਚ ਕੰਮ ਕਰਨ ਵਾਲੇ ਬਾਰੇ ਜਾਣਕਾਰੀ ਦਿੱਤੀ ਵੀ ਜਾਵੇ ਤਾਂ ਉਹ ਓਬਜੈਕਟ ਵਿੱਚ ਦਿੱਤੀ ਜਾਂਦੀ ਹੈ। 

ਇਸ ਤੋਂ ਇਲਾਵਾ ਵੌਇਸ ਦੀ ਇੱਕ ਹੋਰ ਕਿਸਮ ਹੁੰਦੀ ਹੈ - Middle voice - ਪਰ ਇਹ ਬਹੁਤ ਘੱਟ ਵਰਤੀ ਜਾਂਦੀ ਹੈ।

      1. Active voice

ਵਰਬ ਓਦੋਂ ਐਕਟਿਵ ਵੌਇਸ ਵਿੱਚ ਹੁੰਦਾ ਹੈ ਜਦੋਂ ਵਰਬ ਦਾ agent (ਜੋ ਕੰਮ ਕਰਦਾ ਹੈ) ਸੈਨਟੈਂਸ ਦਾ ਸਬਜੈਕਟ (subject) ਵੀ ਹੁੰਦਾ ਹੈ। ਐਕਟਿਵ ਵੌਇਸ ਵਾਲੇ ਸੈਨਟੈਂਸ ਵਿੱਚ ਓਬਜੈਕਟ (object) ਹੋਣਾ ਜਰੂਰੀ ਨਹੀਂ ਹੁੰਦਾ ਪਰ ਜੇ ਓਬਜੈਕਟ ਵੀ ਹੋਵੇ ਤਾਂ ਉਹ ਵਰਬ (verb) ਦੇ ਬਾਅਦ ਆਉਂਦਾ ਹੈ। ਇਸ ਤੋਂ ਇਲਾਵਾ, ਐਕਟਿਵ ਵੌਇਸ ਵਾਲੇ ਸੈਨਟੈਂਸਾਂ ਵਿੱਚ agent ਵਰਬ ਤੋਂ ਪਹਿਲਾਂ ਲਿਖਿਆ ਹੁੰਦਾ ਹੈ।

ਉਦਾਹਰਣ 

       • Abba played the harmonium.
       • Abba will perform a famous tune on his harmonium.
       • I am watching Abba perform on his harmonium.

     2. Passive voice

ਜਿੰਨ੍ਹਾਂ ਸੈਨਟੈਂਸਾਂ ਵਿੱਚ ਪੈਸਿਵ ਵੌਇਸ ਵਰਤੀ ਜਾਂਦੀ ਹੈ, ਉਹ active voice ਵਾਲੇ ਸੈਨਟੈਂਸਾਂ ਤੋਂ ਉਲਟੇ ਹੁੰਦੇ ਹਨ। 
ਇਨ੍ਹਾਂ ਸੈਨਟੈਂਸਾਂ ਵਿੱਚ ਜਿਸ ਚੀਜ਼ ਉੱਤੇ verb (ਕੀਤਾ ਜਾ ਰਿਹਾ ਕੰਮ) ਆਪਣਾ ਅਸਰ ਪਾਉਂਦਾ ਹੈ, ਉਹ subject ਦੇ ਤੌਰ ਉੱਤੇ ਲਿਖੇ ਜਾਂਦੇ ਹਨ। ਇਸਦਾ ਮਤਲਬ ਇਹ ਹੈ ਕਿ, passive voice ਵਿੱਚ object, subject ਦੀ ਥਾਂ ਲਿਖਿਆ ਹੁੰਦਾ ਹੈ ਅਤੇ agent, object ਦੀ ਥਾਂ ਲਿਖਿਆ ਹੁੰਦਾ ਹੈ।  

ਉਦਾਹਰਣ 

       • Active voice: Abba played the harmonium.
       • Passive voice: The harmonium was played by Abba.

       • Active voice: Abba will perform a famous tune on his harmonium.
       • Passive voice: A famous tune will be performed by Abba on his harmonium.

       • Active voice: I am watching Abba perform on his harmonium.
       • Passive voice: Abba is being watched performing on his harmonium by me.

ਨੋਟ - ਪੈਸਿਵ ਵੌਇਸ ਵਾਲੇ ਸੈਨਟੈਂਸਾਂ ਵਿੱਚ verb ਦੀ Past Participle form + verb be ਅਤੇ ਉਸ ਤੋਂ ਬਾਅਦ agent ਦੇ ਅੱਗੇ by ਲਗਾਇਆ ਜਾਂਦਾ ਹੈ।

     3. Middle voice 

ਜਦੋਂ agent ਵੱਲੋਂ ਕੀਤੇ ਗਏ ਕੰਮ (verb) ਦਾ ਅਸਰ agent ਉੱਤੇ ਹੀ ਹੋ ਰਿਹਾ ਹੁੰਦਾ ਹੈ ਤਾਂ ਉਸਨੂੰ ਮਿਡਲ ਵੌਇਸ (middle voice) ਕਿਹਾ ਜਾਂਦਾ ਹੈ।

ਉਦਾਹਰਣ 

       • She checked herself in the mirror before leaving for the party.
       • The dog bit itself on the tail.
       • Shahrukh Khan played himself in the movie Fan.

Subscribe for video lessons:   Click Here