Preposition
ਪ੍ਰੈਪੋਸੀਸ਼ਨ ਅਜਿਹੇ ਸ਼ਬਦ ਹੁੰਦੇ ਹਨ ਜੋ noun, pronoun ਜਾਂ phrase (object of the preposition) ਨੂੰ ਸੈਨਟੈਂਸ ਦੇ ਬਾਕੀ ਹਿੱਸੇ ਨਾਲ ਜੋੜਣ ਦਾ ਕੰਮ ਕਰਦੇ ਹਨ। above, on, in, within, below, up, inside, down, for, to, of, with, about, ਆਦਿ ਆਮ ਤੌਰ ਉੱਤੇ ਵਰਤੇ ਜਾਣ ਵਾਲੇ ਪ੍ਰੈਪੋਸੀਸ਼ਨਸ ਹਨ।
ਉਦਾਹਰਣ - She swam across the lake.
Object of the Preposition
ਓਬਜੈਕਟ ਓਫ ਪ੍ਰੈਪੋਸੀਸ਼ਨ ਨਾਉਨ (noun), ਪ੍ਰੋਨਾਉਨ (pronoun) ਜਾਂ ਫਰੇਸ (phrase) ਹੋ ਸਕਦਾ ਹੈ ਜੋ ਪ੍ਰੈਪੋਸੀਸ਼ਨ (preposition) ਦੇ ਬਾਅਦ ਲੱਗ ਕੇ ਪ੍ਰੈਪੋਸੀਸ਼ਨ ਦੇ ਮਤਲਬ ਨੂੰ ਪੂਰਾ ਕਰਦੇ ਹਨ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਓਬਜੈਕਟ ਓਫ ਪ੍ਰੈਪੋਸੀਸ਼ਨ ਨਾਉਨ, ਪ੍ਰੋਨਾਉਨ ਜਾਂ ਫਰੇਸ ਹੁੰਦਾ ਹੈ ਜਿਸਨੂੰ ਪ੍ਰੈਪੋਸੀਸ਼ਨਸ ਬਾਕੀ ਸੈਨਟੈਂਸ ਨਾਲ ਜੋੜਦੇ ਹਨ।
ਉਦਾਹਰਣ - She swam across the lake.
Prepositional Phrases
ਪ੍ਰੈਪੋਸੀਸ਼ਨਲ ਫਰੇਸ ਸ਼ਬਦਾਂ ਦਾ ਅਜਿਹਾ ਸਮੂਹ ਹੁੰਦਾ ਹੈ, ਜਿਸ ਵਿੱਚ ਨਾਉਨ (noun) ਅਤੇ ਪ੍ਰੈਪੋਸੀਸ਼ਨ (preposition) ਦੋਵੇਂ ਹੁੰਦੇ ਹਨ। ਇਹ ਅਡਜੈਕਟਿਵ (adjective) ਅਤੇ ਐਡਵਰਬ (adverb) ਦੇ ਤੌਰ ਉੱਤੇ ਕੰਮ ਕਰ ਸਕਦੇ ਹਨ।
ਉਦਾਹਰਣ - She swam across the lake.
Prepositional phrases as adjectives and adverbs
ਪ੍ਰੈਪੋਸੀਸ਼ਨਲ ਫਰੇਸ ਇਕੱਠੇ ਹੋ ਕੇ ਅਡਜੈਕਟਿਵ (adjective) ਜਾਂ ਅਡਵਰਬ (adverb) ਵਜੋਂ ਵਰਤੇ ਜਾ ਸਕਦੇ ਹਨ।
1. As an adjective
ਜਦੋਂ ਪ੍ਰੈਪੋਸੀਸ਼ਨਲ ਫਰੇਸ ਨਾਉਨ/ਪ੍ਰੋਨਾਉਨ ਬਾਰੇ ਜਾਣਕਾਰੀ ਦਿੰਦੇ ਹਨ, ਓਦੋਂ ਉਹ ਅਡਜੈਕਟਿਵ ਵਜੋਂ ਕੰਮ ਕਰ ਰਹੇ ਹੁੰਦਾ ਹਨ।
ਉਦਾਹਰਣ - A cup with a broken handle was lying on the floor.
2. As an adverb
ਜਦੋਂ ਪ੍ਰੈਪੋਸੀਸ਼ਨਲ ਫਰੇਸ ਵਰਬ ਬਾਰੇ ਜਾਣਕਾਰੀ ਦੇ ਰਹੇ ਹੁੰਦੇ ਹਨ, ਓਦੋਂ ਉਹ ਅਡਵਰਬ ਵਜੋਂ ਕੰਮ ਕਰ ਰਹੇ ਹੁੰਦੇ ਹਨ।
ਉਦਾਹਰਣ - The thief ran across the street.
Prepositions vs Adverbs
ਇਹ ਸਮਝਣਾ ਬਹੁਤ ਜਰੂਰੀ ਹੈ ਕਿ ਜਦੋਂ ਪ੍ਰੈਪੋਸੀਸ਼ਨ, ਪ੍ਰੈਪੋਸੀਸ਼ਨਲ ਫਰੇਸਸ ਵਿੱਚ ਨਹੀਂ ਵਰਤੇ ਜਾਂਦੇ, ਉਹ ਪ੍ਰੈਪੋਸੀਸ਼ਨ ਨਹੀਂ ਹੁੰਦੇ।
ਉਦਾਹਰਣ
• The mother came down the stairs.
• Put the chocolate down!
ਵਿਆਖਿਆ - ਉਪਰੋਕਤ ਸੈਨਟੈਂਸਾਂ ਵਿੱਚ ਪਹਿਲਾ ਸੈਨਟੈਂਸ, ਪ੍ਰੈਪੋਸੀਸ਼ਨ ਦਿਖਾ ਰਿਹਾ ਹੈ ਅਤੇ ਦੂਸਰਾ ਨਹੀਂ। ਅਜਿਹਾ ਇਸ ਲਈ, ਕਿਉਂਕਿ ਪਹਿਲੇ ਸੈਨਟੈਂਸ ਵਿੱਚ ‘down’ ਦੇ ਨਾਲ ਨਾਲ ‘the stairs’ ਲਿਖਿਆ ਹੋਇਆ ਹੈ ਜੋ ਕਿ ਇੱਕ ਨਾਉਨ (noun) ਹੈ ਅਤੇ ਪ੍ਰੈਪੋਸੀਸ਼ਨ (preposition) ਨਾਲ ਮਿਲ ਕੇ ਪ੍ਰੈਪੋਸੀਸ਼ਨਲ ਫਰੇਸ (prepositional phrase) ਬਣਾਉਂਦਾ ਹੈ ਜਦ ਕਿ ਦੂਸਰੇ ਸੈਨਟੈਂਸ ਵਿੱਚ ਪ੍ਰੈਪੋਸੀਸ਼ਨ ਦੇ ਨਾਲ ਕੋਈ ਨਾਉਨ ਨਹੀਂ ਲੱਗਿਆ ਹੋਇਆ ਹੈ।
Categories of Prepositions
ਹੁਣ ਅਸੀਂ ਸਮਝਾਂਗੇ ਕਿ ਵੱਖ ਵੱਖ ਤਰ੍ਹਾਂ ਦੇ ਪ੍ਰੈਪੋਸੀਸ਼ਨ ਕਿਹੜੇ ਹੁੰਦੇ ਹਨ ਅਤੇ ਉਹ ਅਡਵਰਬ ਅਤੇ ਅਡਜੈਕਟਿਵ ਵਜੋਂ ਕਿਵੇਂ ਵਰਤੇ ਜਾ ਸਕਦੇ ਹਨ। ਇਹ ਸਮਝਣ ਲਈ ਹੇਠਾਂ ਦਿੱਤੇ ਟੇਬਲ ਨੂੰ ਦੇਖੋ।
0 Comments