Meaning of parts of Speech

ਅੰਗਰੇਜ਼ੀ ਭਾਸ਼ਾ ਵਿੱਚ ਸ਼ਬਦਾਂ ਨੂੰ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈl ਪਾਰਟਸ ਓਫ ਸਪੀਚ ਰਾਹੀਂ ਸਾਨੂੰ ਸ਼ਬਦਾਂ ਨੂੰ ਸਨਟੈਂਸ ਵਿੱਚ ਕਿਸ-ਕਿਸ ਢੰਗ ਨਾਲ ਵਰਤਿਆ ਜਾਂਦਾ ਹੈ, ਇਹ ਪਤਾ ਲੱਗਦਾ ਹੈ। ਪਾਰਟ ਓਫ ਸਪੀਚ ਸਾਨੂੰ ਇਹ ਵੀ ਦੱਸਦਾ ਹੈ ਕਿ ਇੱਕ ਸ਼ਬਦ ਨੂੰ ਅਲੱਗ ਅਲੱਗ ਢੰਗ ਨਾਲ ਵਰਤੇ ਜਾਣ ਨਾਲ ਉਸਦੇ ਮਤਲਬ ਤੇ ਅੰਗਰੇਜ਼ੀ ਵਿਆਕਰਣ ਉੱਤੇ ਕਿਵੇਂ ਅਸਰ ਪੈਂਦਾ ਹੈ

ਐਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਸ਼ਬਦ, ਉਸਦੀ ਵਰਤੋਂ ਅਨੁਸਾਰ, ਪਾਰਟਸ ਓਫ ਸਪੀਚ ਦੀਆਂ ਕਈ ਸ਼੍ਰੇਣੀਆਂ ਵਿੱਚ ਆ ਸਕਦਾ ਹੈ।

ਅੰਗਰੇਜ਼ੀ ਭਾਸ਼ਾ ਵਿੱਚ ਕੁੱਲ 8 ਪਾਰਟਸ ਓਫ ਸਪੀਚ ਹੁੰਦੇ ਹਨ।

The 8 Parts of Speech

     1. Noun (ਨਾਉਨ) – ਨਾਉਨ ਉਹ ਸ਼ਬਦ ਹੁੰਦਾ ਹੈ ਜੋ ਕਿਸੇ ਇਨਸਾਨ ਦੇ ਨਾਂ, ਵਸਤੂ, ਜਗ੍ਹਾ ਅਤੇ ਕੋਈ ਵਿਚਾਰ ਲਈ ਵਰਤਿਆ ਜਾਂਦਾ ਹੈ, ਪਰ ਇਸ ਤੋਂ ਇਲਾਵਾ ਨਾਉਨ ਕਿਸੇ ਜਾਨਵਰ, ਗੁਣ ਜਾਂ ਕਿਰਿਆ ਲਈ ਵੀ ਵਰਤਿਆ ਜਾ ਸਕਦਾ ਹੈ।

ਉਦਾਹਰਣ – Harman, New York, Car


     2. Pronoun (ਪ੍ਰੋਨਾਉਨ) – ਪ੍ਰੋਨਾਉਨ ਅਜਿਹੇ ਸ਼ਬਦ ਹੁੰਦੇ ਹਨ ਜੋ ਉਸ ਨਾਉਨ ਦੀ ਜਗ੍ਹਾ ਤੇ ਵਰਤੇ ਜਾਂਦੇ ਹਨ, ਜਿਸ ਨਾਉਨ ਦਾ ਜ਼ਿਕਰ ਤੁਹਾਡੀ ਗੱਲ-ਬਾਤ ਜਾਂ ਤੁਹਾਡੀ ਲਿੱਖਤ ਵਿੱਚ ਪਹਿਲਾਂ ਹੀ ਹੋ ਚੁੱਕਾ ਹੁੰਦਾ ਹੈ।

ਉਦਾਹਰਣ – He, It, They

     3. Verb (ਵਰਬ) – ਵਰਬ ਸੈਨਟੈਂਸ ਦੇ ਪਰੈਡੀਕੇਟ ਹਿੱਸੇ ਵਿੱਚ ਆਉਣ ਵਾਲਾ ਉਹ ਸ਼ਬਦ ਹੁੰਦਾ ਹੈ ਜੋ ਸਬਜੈਕਟ ਵੱਲੋਂ ਕੀਤੇ ਜਾ ਰਹੇ ਕੰਮ, ਸਬਜੈਕਟ ਦੀ ਸਥਿਤੀ ਜਾਂ ਉਸ ਨਾਲ ਵਾਪਰ ਰਹੀ/ ਵਾਪਰ ਚੁੱਕੀ ਘਟਨਾ ਨੂੰ ਦਰਸਾਉਂਦਾ ਹੈ।

ਉਦਾਹਰਣ – look, walk, play

     4. Adjective (ਐਡਜੇਕਟਿਵ) - ਐਡਜੇਕਟਿਵਸ ਅਜਿਹੇ ਸ਼ਬਦ ਹੁੰਦੇ ਹਨ ਜੋ ਨਾਉਨ ਦੇ ਨਾਲ ਲਗਾਏ ਜਾਂਦੇ ਹਨ ਅਤੇ ਨਾਉਨ ਬਾਰੇ ਵਾਧੂ ਜਾਣਕਾਰੀ ਦਿੰਦੇ ਹਨ।

ਉਦਾਹਰਣ – beautiful, colorful, huge

     5. Adverb (ਐਡਵਰਬ) - ਐਡਵਰਬ ਅਜਿਹੇ ਸ਼ਬਦ ਹੁੰਦੇ ਹਨ ਜੋ ਕਿਸੇ ਵਰਬ, ਐਡਜੈਕਟਿਵ ਜਾਂ ਕਿਸੇ ਦੂਸਰੇ ਵਰਬ ਦੇ ਨਾਲ ਵਰਤੇ ਜਾਂਦੇ ਹਨ। ਐਡਵਰਬ ਸਾਨੂੰ ਦੱਸਦੇ ਹਨ ਕਿ ਕੋਈ ਕੰਮ ਕਦੋਂ, ਕਿਵੇਂ, ਕਿੱਥੇ ਜਾਂ ਕਿਸ ਹੱਦ ਤੱਕ ਹੋਇਆ ਹੈ।

ਉਦਾਹਰਣ – ran fast, jumped high

     6. Preposition (ਪ੍ਰੈਪੋਸੀਸ਼ਨ) – ਪ੍ਰੈਪੋਸੀਸ਼ਨਸ ਅਜਿਹੇ ਸ਼ਬਦ ਹੁੰਦੇ ਹਨ ਜੋ ਨਾਉਨ, ਪ੍ਰੋਨਾਉਨ ਜਾਂ ਕਿਸੇ ਫਰੇਸ ਨੂੰ ਸੈਨਟੈਂਸ ਵਿੱਚ ਬਾਕੀ ਸ਼ਬਦਾਂ ਨਾਲ ਜੋੜਣ ਦਾ ਕੰਮ ਕਰਦੇ ਹਨ।

ਉਦਾਹਰਣ – under, over, besides

     7. Conjunction (ਕੰਜਨਕਸ਼ਨ) – ਕੰਜਨਕਸ਼ਨ ਅਜਿਹੇ ਸ਼ਬਦ ਹੁੰਦੇ ਹਨ ਜੋ ਸ਼ਬਦਾਂ, ਫਰੇਸਸ ਅਤੇ ਕਲੋਸਸ ਨੂੰ ਜੋੜਣ ਲਈ ਵਰਤੇ ਜਾਂਦੇ ਹਨ।

ਉਦਾਹਰਣ – and, but, or

     8. Interjection (ਇੰਟਰਜੈਕਸ਼ਨ) - ਇੰਟਰਜੇਕਸ਼ਨ ਅਜਿਹੇ ਸ਼ਬਦ ਹੁੰਦੇ ਹਨ ਜੋ ਕੋਈ ਸਖਤ ਭਾਵਨਾ ਜਾਂ ਅਚਾਨਕ ਉੱਠੇ ਜਜ਼ਬਾਤ ਨੂੰ ਦਰਸਾਉਣ ਲਈ ਵਰਤੇ ਜਾਂਦੇ ਹਨ।

ਉਦਾਹਰਣ – Oh! Hurrah! Wow!

Subscribe for video lessons:   Click Here