Mood

ਜਦੋਂ ਕੋਈ ਸ਼ਕਸ ਕੋਈ ਗੱਲ ਕਹਿੰਦਾ ਹੈ ਜਾਂ ਕੋਈ ਗੱਲ ਲਿੱਖਦਾ ਹੈ ਤਾਂ ਉਹ ਵਰਬ (verb) ਨੂੰ ਕਈ ਤਰੀਕਿਆਂ ਨਾਲ ਲਿੱਖ ਸਕਦਾ ਹੈ। ਉਹ ਵਰਬ ਦੀ ਕਿਹੜੀ ਫੌਰਮ ਵਰਤਦਾ ਹੈ, ਇਸ 'ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਸ ਵੱਲੋਂ ਕਹੀ ਜਾ ਰਹੀ ਗੱਲ ਨੂੰ ਅਸੀਂ ਕੀ ਸਮਝਣਾ ਹੈ। ਅਸੀਂ ਉਸਨੂੰ ਅਸਲ ਸਮਝ ਸਕਦੇ ਹਾਂ, ਕਾਲਪਨਿਕ ਸਮਝ ਸਕਦੇ ਹਾਂ, ਸੱਚ ਸਮਝ ਸਕਦੇ ਹਾਂ, ਝੂਠ ਸਮਝ ਸਕਦੇ ਹਾਂ ਆਦਿ । ਵਰਬ ਦੀ ਫੌਰਮ (form of verb) ਬਦਲਣ ਤੋਂ ਬਾਅਦ ਜੋ ਸਾਨੂੰ ਕਹੀ ਗਈ ਗੱਲ ਬਾਰੇ ਸਮਝ ਆਉਂਦਾ ਹੈ/ਜ਼ਾਹਿਰ ਹੁੰਦਾ ਹੈ, ਉਸਨੂੰ ਮੂਡ (mood) ਕਹਿੰਦੇ ਹਨ। 

     1. Realis moods (the indicative mood)

ਇੰਡੀਕੇਟਿਵ ਮੂਡ ਗਰਾਮਰ ਦੇ ਮੂਡ (mood) ਦੀ ਇੱਕ ਕਿਸਮ ਹੈ ਜੋ ਇਹ ਦੱਸਣ ਲਈ ਵਰਤੀ ਜਾਂਦੀ ਹੈ ਕਿ ਜੋ ਗੱਲ ਕਹੀ ਜਾ ਰਹੀ ਹੈ ਜਾਂ ਲਿਖੀ ਜਾ ਰਹੀ ਹੈ, ਉਹ ਅਸਲ ਵਿੱਚ ਹੋਈ ਹੈ ਅਤੇ ਬੋਲਣ ਜਾਂ ਲਿਖਣ ਵਾਲੇ ਮੁਤਾਬਿਕ ਬਿਲਕੁਲ ਸੱਚ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇੰਡੀਕੇਟਿਵ ਮੂਡ ਤੱਥ (facts), ਬਿਆਨ (statement), ਧਾਰਨਾ (opinion) ਜਾਂ ਸਵਾਲ (question) ਪੁੱਛਣ ਜਾਂ ਦੱਸਣ ਲਈ ਵਰਤਿਆ ਜਾਂਦਾ ਹੈ।


ਉਦਾਹਰਣ

       • Gursewak is a lawyer by profession. (fact)

       • I will be taking my exam tomorrow. (statement)
       • It wasn’t right of the government to pass this bill. (opinion)
       • Are you going to visit me this weekend? (question)

     2. Irrealis Moods

Irrealis ਦਾ ਮਤਲਬ ਹੁੰਦਾ ਹੈ 'ਨਕਲੀ' ਅਤੇ ਇਹ ਇਕ ਅਜਿਹਾ ਗਰਾਮਰ ਦਾ ਮੂਡ ਹੈ ਜੋ ਇਹ ਦੱਸਣ ਲਈ ਵਰਤਿਆ ਜਾਂਦਾ ਹੈ ਕਿ ਜੋ ਗੱਲ ਕਹੀ ਜਾਂ ਲਿਖੀ ਜਾ ਰਹੀ ਹੈ, ਉਹ ਹਕੀਕਤ ਨਹੀਂ ਹੈ (ਨਕਲੀ ਹੈ)।

ਇਰਰੀਐਲਿਸ ਮੂਡ ਦੋ ਤਰ੍ਹਾਂ ਦਾ ਹੁੰਦਾ ਹੈ: Subjunctive ਅਤੇ Imperative mood.

      i. Subjunctive Mood

ਸਬਜਨਕਟਿਵ ਮੂਡ ਅਜਿਹੇ ਵਰਬਸ ਹੁੰਦੇ ਹਨ ਜੋ ਇਸ ਤਰੀਕੇ ਨਾਲ Conjugate (ਵਰਬ ਦੀ ਫੌਰਮ ਬਦਲਣਾ) ਕੀਤੇ ਗਏ ਹੁੰਦੇ ਹਨ ਕਿ ਉਹ ਕਾਲਪਨਿਕ ਜਾਂ ਨਕਲੀ ਕੰਮਾਂ (actions ਜੋ ਹਕੀਕਤ ਵਿੱਚ ਨਹੀਂ ਹੋਏ), ਘਟਨਾਵਾਂ (events) ਅਤੇ ਹਲਾਤਾਂ (states of being) ਨੂੰ ਦਰਸਾਉਣ ਲਈ ਵਰਤੇ ਜਾ ਸਕਦੇ ਹਨ।

ਅਸੀਂ ਜਿਆਦਾਤਰ Subjunctive mood ਦੀ ਵਰਤੋਂ ਇੱਛਾ ਜ਼ਾਹਿਰ ਕਰਨ ਲਈ (wishes), ਆਦੇਸ਼ ਦੇਣ ਲਈ (commands), ਸਲਾਹ ਦੇਣ ਲਈ (suggestions), ਬੇਨਤੀ ਕਰਨ ਲਈ (requests) ਅਤੇ ਕਿਸੇ ਚੀਜ਼ ਦੀ ਲੋੜ ਦਿਖਾਉਣ ਲਈ (statements of necessity) ਕਰਦੇ ਹਾਂ।



ਉਦਾਹਰਣ

       • I wish I were on a vacation. (wish)
       • I recommend that she studies for her exam. (suggestion)
       • If she had prepared well, she would have passed her exam. (hypothetical situation)
       • It is necessary to prepare for succeeding in life. (statement of necessity)

     ii. Imperative Mood

ਹਾਲਾਂਕਿ ਅਸੀਂ subjuntive mood ਦੀ ਮਦਦ ਨਾਲ ਆਦੇਸ਼ (commands) ਅਤੇ ਬੇਨਤੀ (requests) ਕਰ ਸਕਦੇ ਹਾਂ ਪਰ ਅਜੋਕੀ ਅੰਗਰੇਜ਼ੀ ਭਾਸ਼ਾ ਵਿੱਚ ਅਜਿਹਾ ਬਹੁਤ ਘੱਟ ਕੀਤਾ ਜਾਂਦਾ ਹੈ। ਇਸਦੀ ਜਗ੍ਹਾ ਇੰਪੈਰੇਟਿਵ ਮੂਡ ਦੀ ਵਰਤੋਂ ਕੀਤੀ ਜਾਂਦੀ ਹੈ।

ਇੰਪੈਰੇਟਿਵ ਮੂਡ ਇੰਪੈਰੇਟਿਵ ਸੈਨਟੈਂਸਸ ਬਣਾਉਣ ਲਈ ਵਰਤੇ ਜਾਂਦੇ ਹਨ, ਜਿੰਨ੍ਹਾਂ ਦੀ ਮਦਦ ਨਾਲ ਅਸੀਂ ਹੁਕੰਮ (orders), ਆਦੇਸ਼ (commads) ਜਾਂ ਆਮ ਨਿਰਦੇਸ਼ (general instructions) ਦੇ ਸਕਦੇ ਹਾਂ। ਇਸਨੂੰ irrealis mood ਇਸ ਕਰਕੇ ਮੰਨਿਆ ਜਾਂਦੀਆਂ ਹੈ ਕਿਉਂਕਿ ਜੋ ਬੁਲਾਰੇ (speaker) ਵੱਲੋਂ ਕਰਨ ਨੂੰ ਕਿਹਾ ਜਾ ਰਿਹਾ ਹੈ, ਉਹ ਹਾਲੇ ਹੋਇਆ ਨਹੀਂ ਹੈ ਅਤੇ ਹੋ ਸਕਦਾ ਹੈ ਕਿ ਹੋਵੇ ਵੀ ਨਾ।


ਉਦਾਹਰਣ

       • Open the window. (command)
       • Go to bed! (command)
       • Give chocolate to your younger brother. (general instruction)
       • Send me the files, immediately! (order)

Subscribe for video lessons:   Click Here