Conjunctions

ਕੰਜਨਕਸ਼ਨਸ ਅਜਿਹੇ ਸ਼ਬਦ ਹੁੰਦੇ ਹਨ ਜੋ ਸੈਨਟੈਂਸ ਦੇ ਹਿੱਸਿਆਂ ਦਾ ਸੰਬੰਧ (relation) ਦਿਖਾਉਣ ਲਈ, ਕਲੌਸਸ (clauses) ਅਤੇ ਸੈਨਟੈਂਸਾਂ ਨੂੰ ਜੋੜਨ ਲਈ ਵਰਤੇ ਜਾਂਦੇ ਹਨ। ਜੇ ਕੰਜਨਕਸ਼ਨ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਸਾਨੂੰ ਛੋਟੇ ਛੋਟੇ ਸੈਨਟੈਂਸਾਂ ਵਿੱਚ ਆਪਣੀ ਗੱਲ ਰੱਖਣੀ ਪਵੇਗੀ।

ਕੰਜਨਕਸ਼ਨਸ ਦੀਆਂ ਕੁੱਲ 4 ਕਿਸਮਾਂ ਹੁੰਦੀਆਂ ਹਨ।

     1. Coordinating conjunctions (ਕੋਓਰਡੀਨੇਟਿੰਗ ਕੰਜਨਕਸ਼ਨਸ)
     2. Subordinating conjunctions (ਸਬਓਰਡੀਨੇਟਿੰਗ ਕੰਜਨਕਸ਼ਨਸ)
     3. Correlative conjunctions (ਕੋਰੈਲੇਟਿਵ ਕੰਜਨਕਸ਼ਨਸ)
     4. Conjunctive adverbs. (ਕੰਜਨਕਟਿਵ ਕੰਜਨਕਸ਼ਨਸ)

     1. Coordinating Conjunctions

ਕੋਓਰਡੀਨੇਟਿੰਗ ਕੰਜਨਕਸ਼ਨਸ ਅਜਿਹੀਆਂ ਕੰਜਨਕਸ਼ਨਸ ਹੁੰਦੀਆਂ ਹਨ ਜੋ ਅਜਿਹੇ ਸ਼ਬਦਾਂ (words), ਕਲੌਸਸ (clauses), ਸੈਨਟੈਂਸਾਂ (sentences) ਜਾਂ ਬਾਕੀ ਪਾਰਟਸ ਓਫ ਸਪੀਚ (parts of speech) ਨੂੰ ਜੋੜਨ ਲਈ ਵਰਤੇ ਜਾਂਦੇ ਹਨ, ਜਿੰਨ੍ਹਾਂ ਦੀ ਮਹੱਤਤਾ ਬਰਾਬਰ ਹੁੰਦੀ ਹੈ। 

ਅੰਗਰੇਜ਼ੀ ਗਰਾਮਰ ਵਿੱਚ ਕੁੱਲ 7 ਤਰ੍ਹਾਂ ਦੇ ਕੋਓਰਡੀਨੇਟਿੰਗ ਕੰਜਨਕਸ਼ਨਸ ਹੁੰਦੇ ਹਨ। ਇਨ੍ਹਾਂ ਨੂੰ ਯਾਦ ਰੱਖਣ ਦਾ ਸੌਖਾ ਤਰੀਕਾ ਇਹ ਹੈ। 

       • F – for
       • A – and
       • N – nor
       • B – but
       • O – or 
       • Y – yet
       • S – so 

ਉਦਾਹਰਣ 

       • F – I couldn’t reach on time, for I was stuck in traffic.
       • A – Suresh and Rajesh are also on their way.
       • N – Mani isn’t coming to the party, nor is Sunny.
       • B – They wanted to come but had some office work.
       • O – They will meet you tomorrow, or the day after that.
       • Y – Some of our friends couldn’t come yet we had so much fun!
       • S – Everyone wanted to watch a movie, so we went to the cinema after the party.

     2. Subordinating Conjunctions

ਸਬਓਰਡੀਨੇਟਿੰਗ ਕੰਜਨਕਸ਼ਨਸ ਸਮਝਣ ਤੋਂ ਪਹਿਲਾਂ ਸਾਡੇ ਲਈ ਇਹ ਸਮਝਣਾ ਜਰੂਰੀ ਹੈ ਕਿ ਸਬਓਰਡੀਨੇਟ (subordinate) ਅਤੇ ਮੇਨ ਕਲੌਸ (main clause) ਕੀ ਹੁੰਦੇ ਹਨ।

       • Main clause

ਮੇਨ ਕਲੌਸ ਅਜਿਹੇ ਕਲੌਸ ਹੁੰਦੇ ਹਨ ਜਿੰਨ੍ਹਾਂ ਵਿੱਚ ਸਬਜੈਕਟ (subject) ਅਤੇ ਓਬਜੈਕਟ (object) ਹੁੰਦਾ ਹੈ। ਇਨ੍ਹਾਂ ਦਾ ਆਪਣੇ ਆਪ ਵਿੱਚ ਇੱਕ ਪੂਰਾ ਮਤਲਬ ਨਿੱਕਲਦਾ ਹੈ, ਜਿਸ ਕਰਕੇ ਇਹ ਇੱਕ ਪੂਰਾ ਸੈਨਟੈਂਸ ਹੁੰਦੇ ਹਨ।

ਉਦਾਹਰਣ - Mom is taking me to buy shoes.

       • Subordinate clause

ਸੁਬੋਰਡੀਨੇਟ ਕਲੌਸ ਅਜਿਹੇ ਕਲੌਸ ਹੁੰਦੇ ਹਨ ਜਿੰਨ੍ਹਾਂ ਵਿੱਚ ਸਬਜੈਕਟ (subject) ਅਤੇ ਵਰਬ (verb) ਹੁੰਦੇ ਹਨ ਪਰ ਇਨ੍ਹਾਂ ਨੂੰ ਅਰਥਪੂਰਨ (meaningful) ਬਣਾਉਣ ਲਈ, ਇਨ੍ਹਾਂ ਨੂੰ ਮੇਨ ਕਲੌਸ (main clause) ਨਾਲ ਜੋੜਨਾ ਪੈਂਦਾ ਹੈ।

ਉਦਾਹਰਣ - After she picks me up, she is taking me to buy clothes.

ਹੁਣ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਸੁਬੋਰਦੀਨਟਿੰਗ ਕੰਜਨਕਸ਼ਨਸ ਅਜਿਹੀਆਂ ਕੰਜਨਕਸ਼ਨਸ ਹੁੰਦੀਆਂ ਹਨ ਜੋ ਸਬਓਰਡੀਨੇਟ (subordinate) ਅਤੇ ਮੇਨ ਕਲੌਸ (main clause) ਨੂੰ ਜੋੜਣ ਦਾ ਕੰਮ ਕਰਦੀਆਂ ਹਨ।

ਉਦਾਹਰਣ

      o In spite of working hard, I wasn’t given a promotion.
      o I will help you out, provided you return the favour when I need your help.

     3. Correlative Conjunctions

ਕੋਰੈਲੇਟਿਵ ਕੰਜਨਕਸ਼ਨਸ ਅਜਿਹੀਆਂ ਕੰਜਨਕਸ਼ਨਸ ਹੁੰਦੀਆਂ ਹਨ ਜੋ ਇਕੱਠੀਆਂ ਵਰਤੀਆਂ ਜਾਂਦੀਆਂ ਹਨ ਅਤੇ ਸੈਨਟੈਂਸ ਵਿੱਚ ਦੋ ਵੱਖ-ਵੱਖ ਹਿੱਸਿਆਂ (elements) ਨੂੰ ਜੋੜਦੀਆਂ ਹਨ।

ਉਦਾਹਰਣ

      o I like neither tea nor coffee as a beverage.
      o You must participate, whether you win or lose.

     4. Conjunctive Adverbs

ਕੰਜਨਕਟਿਵ ਅਡਵਰਬਸ ਦੋ ਇਨਡੀਪੈਂਡੈਂਟ ਕਲੌਸਸ ਨੂੰ ਜੋੜਣ ਦਾ ਕੰਮ ਕਰਦੇ ਹਨ।

ਉਦਾਹਰਣ

      o Hardik scored crucial runs. He also got five wickets.
      o I failed to win the competition; nevertheless, I am happy that I participated.