Stative Verbs (ਸਟੈਟਿਵ ਵਰਬਸ)

ਅਸੀਂ ਪਹਿਲਾਂ ਪੜ੍ਹਿਆ ਕਿ ਐਕਸ਼ਨ ਵਰਬਸ ਕੋਈ ਚੱਲ ਰਹੇ ਕੰਮ ਬਾਰੇ ਜਾਣਕਾਰੀ ਦਿੰਦੇ ਹਨ, ਉਸੇ ਤਰ੍ਹਾਂ ਸਟੈਟਿਵ ਵਰਬਸ ਕੋਈ ਸਥਿਰ (ਰੁਕੀ ਹੋਈ) ਅਵਸਥਾ ਬਾਰੇ ਦੱਸਦੇ ਹਨ। ਸਟੈਟਿਵ ਵਰਬਸ, ਜਿੰਨ੍ਹਾਂ ਨੂੰ ਸਟੇਟ ਵਰਬਸ ਵੀ ਕਿਹਾ ਜਾਂਦਾ ਹੈ, ਅਜਿਹੇ ਵਰਬਸ ਹੁੰਦੇ ਹਨ ਜੋ ਸਥਿਰ ਅਵਸਥਾ, ਸਤਿਥੀ ਜਾਂ ਹੋਂਦ ਬਾਰੇ ਜਾਣਕਰੀ ਦੇਣ ਦਾ ਕੰਮ ਕਰਦੇ ਹਨ।

ਸਟੈਟਿਵ ਵਰਬ ਪ੍ਰੈਸੇੰਟ, ਪਾਸਟ ਅਤੇ ਫਿਊਚਰ ਟੈਂਸ ਵਿੱਚ ਵਰਤੇ ਜਾ ਸਕਦੇ ਹਨ। ਕਿਉਂਕਿ ਸਟੈਟਿਵ ਵਰਬ ਸਥਿਰ ਅਵਸਥਾ ਬਾਰੇ ਜਾਣਕਾਰੀ ਦਿੰਦੇ ਹਨ, ਇਸ ਕਰਕੇ ਅਸੀਂ ਉਨ੍ਹਾਂ ਤੋਂ ਕੰਟੀਨੁਅਸ ਟੈਂਸ ਨਹੀਂ ਬਣਾ ਸਕਦੇ। ਅਜਿਹਾ ਇਸ ਲਈ ਹੈ, ਕਿਉਂਕਿ ਕੰਟੀਨੁਅਸ ਟੈਂਸ, ਚੱਲ ਰਹੇ ਕੰਮ ਬਾਰੇ ਜਾਣਕਾਰੀ ਦਿੰਦੇ ਹਨ ਅਤੇ ਸਟੈਟਿਵ ਸਥਿਰ ਅਵਸਥਾ ਬਾਰੇ। 

ਇਹੀ ਕਾਰਨ ਹੈ ਕਿ ਸਟੈਟਿਵ ਵਰਬਸ ਨੂੰ ਕਈ ਵਾਰ ਨੌਨ-ਕੰਟੀਨੁਅਸ ਜਾਂ ਨੌਨ-ਪ੍ਰੋਗਰੈਸਿਵ ਟੈਂਸ ਵੀ ਕਿਹਾ ਜਾਂਦਾ ਹੈ।

Note - ਅਜੋਕੀ ਗਰਾਮਰ ਵਿੱਚ ਇਹ ਨਿਯਮ ਹੁਣ ਘੱਟ ਸਖਤ ਹੋ ਗਿਆ ਹੈ, ਜਿਸ ਕਰਕੇ ਕਈ ਵਾਰ ਸਟੈਟਿਵ ਵਰਬ ਦੀ ਕੰਟੀਨੁਅਸ ਫੌਰਮ ਬਣਾਈ ਜਾਂਦੀ ਹੈ। ਅਜਿਹਾ ਕਦੋਂ ਕਦੋਂ ਹੋ ਸਕਦਾ ਹੈ, ਇਹ ਅਸੀਂ ਅੱਗੇ ਦੇਖਾਂਗੇ।

Types of Stative verbs (ਸਟੈਟਿਵ ਵਰਬਸ ਦੀਆਂ ਕਿਸਮਾਂ)

ਲਿਨਕਿੰਗ ਵਰਬਸ ਨੂੰ ਅਕਸਰ ਸਟੈਟਿਵ ਵਰਬਸ ਵਜੋਂ ਵਰਤਿਆ ਜਾਂਦਾ ਹੈ। ਇਸ ਵਿੱਚ ਵਰਬ 'be' ਅਤੇ be ਦੀਆਂ ਕਿਸਮਾਂ ਅਤੇ verbs of the senses ਆ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਵਰਬ ਜੋ ਜਜ਼ਬਾਤ, ਮਲਕੀਅਤ, ਕੋਈ ਸਤਿਥੀ ਜਾਂ ਕਿਸੇ ਚੀਜ਼/ਇਨਸਾਨ ਦੀ ਹੋਂਦ ਬਾਰੇ ਜਾਣਕਾਰੀ ਦਿੰਦੇ ਹਨ, ਉਹ ਵੀ ਸਟੈਟਿਵ ਵਰਬਸ ਵਿੱਚ ਆ ਜਾਂਦੇ ਹਨ।

ਹੁਣ ਅਸੀਂ ਸਟੈਟਿਵ ਵਰਬਸ ਦੀਆਂ ਕੁੱਝ ਅਹਿਮ ਕਿਸਮਾਂ ਬਾਰੇ ਗੱਲ ਕਰਾਂਗੇ।

      1. To be

ਵਰਬ be ਅਤੇ be ਦੀਆਂ ਫੌਰਮਸ ਸੱਭ ਤੋਂ ਜਿਆਦਾ ਵਰਤੇ ਜਾਣ ਵਾਲੇ ਲਿਨਕਿੰਗ ਵਰਬ ਹਨ। ਇਹ ਆਮ ਗੁਣ (general characteristics), ਅਹਿਸਾਸ (sensations), ਮਿਣਤੀਆਂ/ਨਾਪ (measurements), ਜਗ੍ਹਾਹਾਂ (location), ਜਾਂ ਸਬਜੈਕਟ ਦਾ ਨਾਮ ਬਦਲਣ ਦੇ ਲਈ ਵਰਤੇ ਹਨ।

ਉਦਾਹਰਣ

      i. I am tired.
     ii. Jeetu was playing.
     iii. They were dancing.

  • Using the continuous form (ਕੰਟੀਨੁਅਸ ਫੌਰਮ ਦੀ ਵਰਤੋਂ)

Be ਵਰਬ ਨੂੰ ਐਕਸ਼ਨ ਵਰਬ ਦੇ ਤੌਰ ਉੱਤੇ ਵੀ ਵਰਤਿਆ ਜਾ ਸਕਦਾ ਹੈ। ਅਜਿਹਾ ਕਰਨ ਲਈ ਇਸਨੂੰ ਕੰਟੀਨੁਅਸ ਫੌਰਮ ਵਿੱਚ ਬਦਲਣਾ ਪੈਂਦਾ ਹੈ।

ਉਦਾਹਰਣ
  
      i. The kids are being too noisy. (correct)
     ii. The kids are being outside. (incorrect)

     2. Sense verbs (ਸੈਂਸ ਵਰਬਸ)

ਜਦੋਂ ਅਸੀਂ ਸ਼ਰੀਰਕ ਜਾਂ ਮਾਨਸਿਕ ਅਹਿਸਾਸ ਦੇ ਅਧਾਰ ਉੱਤੇ ਕੋਈ ਧਾਰਨਾ ਬਣਾ ਲੈਂਦੇ ਹਾਂ ਅਤੇ ਉਸਨੂੰ ਜ਼ਾਹਰ ਕਰਦੇ ਹਾਂ ਤਾਂ ਉਨ੍ਹਾਂ ਧਾਰਨਾਵਾਂ ਨੂੰ ਜ਼ਾਹਿਰ ਕਰਨ ਲਈ ਜੋ ਵਰਬ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਸੈਂਸ ਵਰਬ ਜਾਂ ਵਰਬਸ ਓਫ ਦ ਸੈਂਸਸ ਵੀ ਕਿਹਾ ਜਾਂਦਾ ਹੈ।

ਉਦਾਹਰਣ

      i. I feel tired.
     ii. The cake smells really nice.

  • Using the continuous form (ਕੰਟੀਨੁਅਸ ਫੌਰਮ ਦੀ ਵਰਤੋਂ)

ਕੁੱਝ ਗਿਣੇ ਚੁਣੇ ਸੈਂਸ ਵਰਬਸ (sense verbs) ਦੀ ਹੀ ਕੰਟੀਨੁਅਸ ਫੌਰਮ ਬਣਾਈ ਜਾ ਸਕਦੀ ਹੈ ਅਤੇ ਜਿੰਨ੍ਹਾਂ ਦੀ ਬਣਾਈ ਜਾ ਸਕਦੀ ਹੈ, ਉਨ੍ਹਾਂ ਨੂੰ ਕੰਟੀਨੁਅਸ ਫੌਰਮ ਵਿੱਚ ਕੋਈ ਅਸਥਾਈ (temporary) ਹਲਾਤ ਦਿਖਾਉਣ ਲਈ ਹੀ ਬਣਾਇਆ ਜਾਂਦਾ ਹੈ। 

ਉਦਾਹਰਣ

      i. It was a tiring day at the office.
     ii. You are looking just fine!

ਕੁੱਝ ਸੈੰਸ ਵਰਬ ਅਜਿਹੇ ਵੀ ਹੁੰਦੇ ਹਨ ਜੋ ਐਕਸ਼ਨ ਵਰਬ ਦੇ ਤੌਰ ਉੱਤੇ ਵਰਤੇ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਕੰਟੀਨੁਅਸ ਫੌਰਮ ਵਿੱਚ ਬਦਲਿਆ ਜਾ ਸਕਦਾ ਹੈ।

ਉਦਾਹਰਣ

      i. She was tasting the drink I gave to her.
     ii. He was looking at the mirror on the wall.

     3. Verbs of emotions (ਵਰਬਸ ਓਫ ਇਮੋਸ਼ਨ)

ਵਰਬਸ ਜੋ ਕਿਸੇ ਚੀਜ਼ ਬਾਰੇ ਸਾਡੇ ਜਜ਼ਬਾਤ ਜ਼ਾਹਿਰ ਕਰਦੇ ਹਨ, ਉਹ ਵੀ ਸਟੈਟਿਵ ਹੀ ਮੰਨੇ ਜਾਂਦੇ ਹਨ। ਜਦ ਇਹ ਵਰਬ ਸਾਡੇ ਜਜ਼ਬਾਤ ਜ਼ਾਹਿਰ ਕਰਨ ਲਈ ਵਰਤੇ ਜਾਂਦੇ ਹਨ ਤਾਂ ਇਨ੍ਹਾਂ ਦਾ ਓਬਜੈਕਟ… ਨਾਉਨ, ਨਾਉਨ ਫਰੇਸ, ਜੈਰੰਡਸ ਜਾਂ ਇਨਫਿਨੀਟਿਵ ਵੀ ਹੋ ਸਕਦੇ ਹਨ।

ਉਦਾਹਰਣ

      i. Rosy loves reading books.
     ii. I prefer old music to new.

ਜਦ ਕਿਸੇ ਸੈਨਟੈਂਸ ਵਿੱਚ ਵਰਬਸ ਓਫ ਇਮੋਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨਾਲ ਜੈਰੰਡ ਜਾਂ ਇਨਫਿਨੀਟਿਵ, ਦੋਹਾਂ 'ਚੋਂ ਕੋਈ ਵੀ ਲੱਗ ਸਕਦਾ ਹੈ। ਫਰਕ ਇਹ ਹੈ ਕਿ ਇਨਫਿਨੀਟਿਵ ਅਜਿਹੇ ਕੰਮ ਨੂੰ ਦਰਸਾਉਂਦਾ ਹੈ ਜੋ ਕੀਤਾ ਜਾ ਸਕਦਾ ਹੈ ਅਤੇ ਜੈਰੰਡ ਕੋਈ ਵੀ ਆਮ ਕੰਮ/ਕਿਰਿਆ ਨੂੰ ਦਰਸਾਉਂਦਾ ਹੈ।

  • Using the continuous forms (ਕੰਟੀਨੁਅਸ ਫੌਰਮ ਦੀ ਵਰਤੋਂ)

ਸੈਂਸ ਵਰਬਸ ਦੀ ਤਰ੍ਹਾਂ ਕਈ ਵਾਰ ਵਰਬਸ ਓਫ ਇਮੋਸ਼ਨ ਕੰਟੀਨੁਅਸ ਫੌਰਮ ਵਿੱਚ ਵੀ ਵਰਤੇ ਜਾ ਸਕਦੇ ਹਨ। ਅਜਿਹਾ ਕੋਈ ਅਸਥਾਈ (temporary) ਪਰ ਮਹਿਸੂਸ ਕੀਤੇ ਜਾ ਰਹੇ ਜਜ਼ਬਾਤ ਨੂੰ ਦਰਸਾਉਣ ਲਈ ਕੀਤਾ ਜਾਂਦਾ ਹੈ। 

ਉਦਾਹਰਣ

      i. Rosy is loving her new book.
     ii. I am hating the eighth season of the show.

     4. Verbs of possession and attribution (ਵਰਬਸ ਓਫ ਪੋਸੈਸ਼ਨ ਐਂਡ ਐਟ੍ਰਿਬਿਊਸ਼ਨ)

ਅਜਿਹੇ ਵਰਬ ਜੋ ਮਲਕੀਅਤ ਬਾਰੇ ਜਾਣਕਾਰੀ ਦਿੰਦੇ ਹਨ, ਉਹ ਵੀ ਸਟੈਟਿਵ ਵਰਬ ਹੁੰਦੇ ਹਨ ਅਤੇ ਉਨ੍ਹਾਂ ਦੀ ਕੰਟੀਨੁਅਸ ਫੌਰਮ ਨਹੀਂ ਹੁੰਦੀ।

ਉਦਾਹਰਣ

      i. She owns three cars.
     ii. I have a pen.

  • Using the continuous form (ਕੰਟੀਨੁਅਸ ਫੌਰਮ ਦੀ ਵਰਤੋਂ)

ਮਲਕੀਅਤ ਦਿਖਾਉਣ ਵਾਲੇ ਸ਼ਬਦ ਕਈ ਵਾਰ ਸਾਨੂੰ ਕੰਟੀਨੁਅਸ ਫੌਰਮ ਵਿੱਚ ਵਰਤੇ ਹੋਏ ਮਿਲ ਜਾਂਦੇ ਹਨ ਪਰ ਜਦੋਂ ਵੀ ਅਜਿਹਾ ਹੁੰਦਾ ਹੈ, ਓਦੋਂ ਉਨ੍ਹਾਂ ਦਾ ਮਤਲਬ ਅਲੱਗ ਨਿੱਕਲਦਾ ਹੈ ਅਤੇ ਉਹ ਐਕਸ਼ਨ ਵਰਬ ਦੇ ਤੌਰ ਉੱਤੇ ਵਰਤੇ ਗਏ ਹੁੰਦੇ ਹਨ। ਪਰ, ਜੇ ਸ਼ਬਦ ਮਲਕੀਅਤ ਦਿਖਾ ਰਿਹਾ ਹੈ ਤਾਂ ਉਹ ਕੰਟੀਨੁਅਸ ਫੌਰਮ ਵਿੱਚ ਨਹੀਂ ਵਰਤਿਆ ਜਾ ਸਕਦਾ।

ਉਦਾਹਰਣ

      i. She’s having a baby in a few months.
     ii. You’re not holding on to the sack properly.

     5. Verbs of cognition (ਵਰਬਸ ਓਫ ਕੌਗਨਿਸ਼ਨ)

ਜਦੋਂ ਅਸੀਂ ਮਾਨਸਿਕ ਪੱਧਰ ਉੱਤੇ ਕਿਸੇ ਚੀਜ਼ ਨੂੰ ਸਮਝਦੇ ਹਾਂ, ਤਾਂ ਉਹ ਸਮਝਣ ਦੀ ਕਿਰਿਆ ਬਾਰੇ ਜਾਣਕਾਰੀ ਦੇਣ ਲਈ ਜੋ ਵਰਬ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਵਰਬਸ ਓਫ ਕੌਗਨਿਸ਼ਨ ਕਿਹਾ ਜਾਂਦਾ ਹੈ।

ਉਦਾਹਰਣ

      i. I think we should leave for home now.
     ii. I understand the project at hand.

  • Using the continuous form (ਕੰਟੀਨੁਅਸ ਫੌਰਮ ਦੀ ਵਰਤੋਂ)

ਸੈਨਟੈਂਸ ਦੇ ਸੰਦਰਭ ਦੇ ਅਧਾਰ ਉੱਤੇ ਕੁੱਝ ਵਰਬਸ ਓਫ ਕੌਗਨਿਸ਼ਨ ਸਟੈਟਿਵ ਹੋ ਸਕਦੇ ਹਨ ਅਤੇ ਕੁੱਝ ਡਾਇਨਾਮਿਕ। ਜੇ ਉਹ ਕੰਟੀਨੁਅਸ ਫੌਰਮ ਵਿੱਚ ਬਦਲੇ ਜਾ ਸਕਦੇ ਹਨ ਅਤੇ ਫਿਰ ਵੀ ਉਨ੍ਹਾਂ ਦਾ ਮਤਲਬ ਸਹੀ ਨਿੱਕਲਦਾ ਹੈ ਤਾਂ ਉਹ ਡਾਇਨਾਮਿਕ ਕਿਰਿਆ ਨੂੰ ਦਰਸਾਉਂਦੇ ਹਨ। 

ਉਦਾਹਰਣ

      i. They were thinking of leaving the party.
     ii. The students were understanding everything the teacher said.

Note - ਸਟੈਟਿਵ ਵਰਬ understand ਇੱਕ ਅਜਿਹਾ ਇਕੱਲਾ ਸਟੈਟਿਵ ਵਰਬ ਹੈ ਜਿਸਨੂੰ ਕੰਟੀਨੁਅਸ ਫੌਰਮ ਵਿੱਚ ਲਿਖਿਆ ਜਾ ਸਕਦਾ ਹੈ। 

     6. Verbs of states or qualities (ਵਰਬਸ ਓਫ ਸਟੇਟਸ ਔਰ ਕੁਆਲੀਟੀਸ)

ਲਿਨਕਿੰਗ ਵਰਬ be ਅਤੇ ਵਰਬਸ ਓਫ ਸੈਂਸਸ   ਤੋਂ ਇਲਾਵਾ, ਕੁੱਝ ਹੋਰ ਵਰਬਸ, ਜਿਵੇਂ weigh, depend, involve, owe, ਜਾਂ consist, ਵੀ ਕਿਸੇ ਚੀਜ਼ ਦੀ ਅਵਸਥਾ ਜਾਂ ਗੁਣ ਦਰਸਾਉਣ ਲਈ ਵਰਤੇ ਜਾ ਸਕਦੇ ਹਨ। 

ਉਦਾਹਰਣ

      i. I owe 1500 rupees to Satinder.
     ii. A lot of who we are depends on the decisions we take.

  • Using the continuous form (ਕੰਟੀਨੁਅਸ ਫੌਰਮ ਦੀ ਵਰਤੋਂ)

ਸੈਨਟੈਂਸ ਦੇ ਸੰਦਰਭ ਦੇ ਅਧਾਰ ਉੱਤੇ ਕੁੱਝ ਵਰਬਸ ਸਟੈਟਿਵ ਵਰਬਸ ਹੋ ਸਕਦੇ ਹਨ ਅਤੇ ਕੁੱਝ ਡਾਇਨਾਮਿਕ। ਜੇ ਤਾਂ ਵਰਬ ਸਬਜੈਕਟ ਦਾ ਕੋਈ ਗੁਣ ਦੱਸ ਰਿਹਾ ਹੈ ਤਾਂ ਉਹ ਸਟੈਟਿਵ ਹੈ ਅਤੇ ਜੇ ਉਸ ਵੱਲੋਂ ਕੀਤਾ ਜਾ ਰਹੇ ਕਿਸੇ ਕੰਮ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਡਾਇਨਾਮਿਕ ਹੁੰਦਾ ਹੈ।

ਉਦਾਹਰਣ

      i. He is weighing everything before packing it.
     ii. We will make a decision depending on the forecast.

Continuous Forms vs. Gerunds (ਕੰਟੀਨੁਅਸ ਫੌਰਮ ਅਤੇ ਜੈਰੰਡਸ ਵਿੱਚ ਅੰਤਰ)

ਸਟੈਟਿਵ ਵਰਬ ਕੰਟੀਨੁਅਸ ਫੌਰਮ ਵਿੱਚ ਵਰਤੇ ਜਾ ਸਕਦੇ ਹਨ ਜਾਂ ਨਹੀਂ, ਇਸ ਮੁੱਦੇ ਉੱਤੇ, ਇਸ ਆਰਟੀਕਲ ਵਿੱਚ ਬਹੁਤ ਚਰਚਾ ਹੋ ਚੁੱਕੀ ਹੈ ਇਸ ਲਈ ਇਹ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਕੰਟੀਨੁਅਸ ਅਤੇ ਜੈਰੰਡਸ ਦੇ ਫਰਕ ਨੂੰ ਸਮਝੀਏ।

ਕੰਟੀਨੁਅਸ ਫੌਰਮਸ ਟੈਂਸ ਦੀਆਂ ਕੁੱਝ ਕਿਸਮਾਂ ਨੂੰ ਕਿਹਾ ਜਾਂਦਾ ਹੈ, ਜੋ ਪ੍ਰੈਸੇੰਟ ਪਾਰਟੀਸਿਪਲ ਦੀ ਵਰਤੋਂ ਕਰਕੇ ਸਾਨੂੰ ਇਹ ਦੱਸਦੀਆਂ ਹਨ ਕਿ ਕੋਈ ਕੰਮ ਲਗਾਤਾਰ ਚੱਲ ਰਿਹਾ ਹੈ ਅਤੇ ਇਹ ਕੰਟੀਨੁਅਸ ਫੌਰਮਸ ਜਿਆਦਾਤਰ ਐਕਸ਼ਨ ਵਰਬਸ ਤੋਂ ਬਣਦੀਆਂ ਹਨ।

ਇਸਦੇ ਉਲਟ, ਜੈਰੰਡਸ ਵਰਬ ਦੇ ਪਿੱਛੇ -ing ਲੱਗ ਕੇ ਬਣਦੇ ਹਨ ਅਤੇ ਨਾਉਨ ਵਜੋਂ ਵਰਤੇ ਜਾਂਦੇ ਹਨ।

ਉਦਾਹਰਣ

      i. Knowing everything is not possible for anyone.
     ii. Reading is a good habit.

ਅਜਿਹੇ ਵਿੱਚ, ਜੈਰੰਡਸ ਅਤੇ ਪ੍ਰੈਸੇੰਟ ਪਾਰਟੀਸਿਪਲ ਦੋਹਾਂ ਵਿੱਚ ਫਰਕ ਕਰਨਾ ਬਹੁਤ ਆਸਾਨ ਹੈ। ਜੇ ਤਾਂ ਵਰਬ ਨਾਉਨ ਦੇ ਤੌਰ ਉੱਤੇ ਕੰਮ ਕਰ ਰਿਹਾ ਤਾਂ ਉਹ ਜੈਰੰਡ ਹੈ ਅਤੇ ਜੇ ਉਹ ਸਬਜੈਕਟ ਵੱਲੋਂ ਕੀਤੇ ਜਾ ਰਹੇ ਕੰਮ ਬਾਰੇ ਦੱਸ ਰਿਹਾ ਹੈ ਤਾਂ ਉਹ ਪ੍ਰੈਸੇੰਟ ਪਾਰਟੀਸਿਪਲ ਹੈ।