Negative Adverbs

ਨੈਗੇਟਿਵ ਅਡਵਰਬਸ ਅਜਿਹੇ ਅਡਵਰਬ ਹੁੰਦੇ ਹਨ ਜੋ ਸੈਨਟੈਂਸਾਂ ਨੂੰ ਨਾਕਰਾਤਮਕ (negative sentence) ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਵਰਬ (verb), ਅਡਵਰਬ (adverb), ਅਡਜੈਕਟਿਵ (adjective) ਜਾਂ ਕਲੌਸ (clause) ਨਾਲ ਵੀ ਵਰਤੇ ਜਾ ਸਕਦੇ ਹਨ।

Different negative adverbs and their uses.

1. No

No ਨੂੰ ਸਵਾਲਾਂ ਦੇ ਨੈਗੇਟਿਵ ਜਵਾਬ ਦੇਣ ਲਈ ਜਾਂ ਅਸਹਿਮਤੀ ਜ਼ਾਹਿਰ ਕਰਨ ਲਈ ਵਰਤਿਆ ਜਾਂਦਾ ਹੈ।

ਉਦਾਹਰਣ 

      i. Are you Canadian? -No
     ii. He is no better than his rival. 

2. Not 

ਵਰਬ ਫਰੇਸ ਨੂੰ ਨੈਗੇਟਿਵ ਬਣਾਉਣ ਲਈ, ਪਹਿਲੇ ਔਕਸੀਲਿਅਰੀ ਵਰਬ (auxiliary verb) ਜਾਂ ਮੌਡਲ ਵਰਬ (modal verb) ਦੇ ਪਿੱਛੇ not ਲੱਗ ਜਾਂਦਾ ਹੈ।

ਉਦਾਹਰਣ

      i. I would have done the same. (positive)
     ii. I would not have done the same. (negative)

ਜਦੋਂ ਵਰਬ ਫਰੇਸ ਵਿੱਚ ਇਕੱਲਾ ਮੇਨ ਵਰਬ (main verb) ਲੱਗਿਆ ਹੁੰਦਾ ਹੈ ਤਾਂ ਮੇਨ ਵਰਬ ਤੋਂ ਪਹਿਲਾਂ do/does/did ਦੇ ਨਾਲ not ਲਗਾ ਦਿੱਤਾ ਜਾਂਦਾ ਹੈ।

ਉਦਾਹਰਣ

      i. He works every day. (positive)
     ii. He does not work every day. (negative)

ਵਰਬ Be ਅਤੇ ਉਸਦੀਆਂ ਫੌਰਮਸ ਨਾਲ not ਦੀ ਵਰਤੋਂ ਕਰਨ ਲਈ be ਜਾਂ be ਦੀ ਫੌਰਮ ਦੇ ਪਿੱਛੇ not ਲਗਾ ਦਿੱਤਾ ਜਾਂਦਾ ਹੈ।

ਉਦਾਹਰਣ 

      i. She is playing. (positive)
      ii. She is not playing. (negative)

Other Negative Adverbs

ਕੁੱਝ ਵਰਬਸ ਅਜਿਹੇ ਵੀ ਹੁੰਦੇ ਹਨ ਜੋ ਪਹਿਲਾਂ ਤੋਂ ਹੀ ਨਾਕਰਾਤਮਕ ਹੁੰਦੇ ਹਨ। ਇਸ ਕਰਕੇ ਇਨ੍ਹਾਂ ਦੇ ਅੱਗੇ not ਲਗਾਉਣ ਦੀ ਜਰੂਰਤ ਨਹੀਂ ਪੈਂਦੀ।

1. Negative adverbs meaning 'almost not'

ਕੁੱਝ ਅਜਿਹੇ ਨੈਗੇਟਿਵ ਅਡਵਰਬਸ ਵੀ ਹੁੰਦੇ ਹਨ ਜਿੰਨ੍ਹਾਂ ਦਾ ਮਤਲਬ ਹੁੰਦਾ ਹੈ 'ਲਗਭਗ ਨਹੀਂ' 

ਉਦਾਹਰਣ - hardly, barely, scarcely 

      i. I hardly do write poetry anymore.
     ii. I can barely see the mountain through the clouds.

2. Negative adverbs meaning 'not often' or 'not ever'

ਕੁੱਝ ਅਜਿਹੇ ਨੈਗੇਟਿਵ ਅਡਵਰਬਸ ਵੀ ਹੁੰਦੇ ਹਨ ਜਿੰਨ੍ਹਾਂ ਦਾ ਮਤਲਬ ਹੁੰਦਾ ਹੈ 'ਅਕਸਰ ਨਹੀਂ' ਜਾਂ 'ਕਦੇ ਵੀ ਨਹੀਂ'

ਉਦਾਹਰਣ - no longer, rarely, seldom, hardly ever, never

      i. We are never late.
      ii. She no longer acts.

3. Negative adverbs showing a quick succession of events

ਕੁੱਝ ਅਜਿਹੇ ਨੈਗੇਟਿਵ ਅਡਵਰਬਸ ਵੀ ਹੁੰਦੇ ਹਨ ਜੋ ਕਿਸੇ ਇੱਕ ਘਟਨਾ ਤੋਂ ਬਾਅਦ ਇਕਦਮ ਹੋਈ ਕੋਈ ਦੂਜੀ ਘਟਨਾ ਨੂੰ ਦਿਖਾਉਣ ਲਈ ਵਰਤੇ ਜਾਂਦੇ ਹਨ। ਇਹ ਨੈਗੇਟਿਵ ਅਡਵਰਬਸ ਨੂੰ when (with hardly, barely, scarcely) ਜਾਂ than (with no sooner) ਨਾਲ ਵਰਤਣਾ ਪੈਂਦਾ ਹੈ। 

ਉਦਾਹਰਣ - hardly, barely, scarcely, no sooner

      i. I had barely walked in the door when she called.
     ii. We had no sooner finished the exam than the bell rang.

4. Conditional negatives

ਕੁੱਝ ਅਜਿਹੇ ਅਡਵਰਬਸ ਵੀ ਹੁੰਦੇ ਹਨ ਇਹ ਦਿਖਾਉਣ ਲਈ ਵਰਤੇ ਜਾਂਦੇ ਹਨ ਕਿ ਕੋਈ ਇੱਕ ਕੰਮ, ਕਿਸੇ ਦੂਸਰੇ ਕੰਮ ਦੇ ਪੂਰਾ ਹੋਣ ਉੱਤੇ ਹੀ ਕੀਤਾ ਜਾਵੇਗਾ। 

ਉਦਾਹਰਣ

      i. I will only go to the movie if you go.
     ii. I’ll only help you when you need it.