Nominal Adjectives

ਅਸੀਂ ਹੁਣ ਤੱਕ ਇਹ ਪੜ੍ਹਿਆ ਕਿ ਐਡਜੈਕਟਿਵ ਅਜਿਹੇ ਸ਼ਬਦ ਹੁੰਦੇ ਹਨ ਜੋ ਨਾਉਨ ਜਾਂ ਪ੍ਰੋਨਾਉਨ ਦੇ ਗੁਣ (quality), ਦਸ਼ਾ (state of being) ਅਤੇ ਸੰਖਿਆ ਜਾਂ ਮਾਤਰਾ (quantity) ਬਾਰੇ ਜਾਣਕਾਰੀ ਦਿੰਦੇ ਹਨ। 
ਪਰ, ਨੌਮੀਨਲ ਐਡਜੈਕਟਿਵ ਥੋੜੇ ਵੱਖਰੇ ਹੁੰਦੇ ਹਨ। ਨੌਮੀਨਲ ਐਡਜੈਕਟਿਵ ਖੁਦ ਨਾਉਨ (noun) ਵਜੋਂ ਵਰਤੇ ਜਾਂਦੇ ਹਨ ਅਤੇ ਇਨ੍ਹਾਂ ਦੇ ਅੱਗੇ the ਲੱਗਦਾ ਹੈ। ਇਹ ਸੈਨਟੈਂਸ ਜਾਂ ਕਲੌਸ ਦੇ ਸਬਜੈਕਟ (subject) ਜਾਂ ਓਬਜੈਕਟ (object) ਵਿੱਚ ਪਾਏ ਜਾ ਸਕਦੇ ਹਨ।

ਉਦਾਹਰਣ

     1. The elderly are a great source of wisdom.
     2. The best is yet to come.

ਵਿਆਖਿਆ - ਉਪਰੋਕਤ ਸੈਨਟੈਂਸਾਂ ਵਿੱਚਲੇ ਐਡਜੈਕਟਿਵ ਨਾਉਨ ਬਾਰੇ ਜਾਣਕਾਰੀ ਨਹੀਂ ਦੇ ਰਹੇ। ਉਹ ਖੁਦ ਸੈਨਟੈਂਸ ਦੇ ਸਬਜੈਕਟ ਵਿੱਚ ਨਾਉਨ ਵਜੋਂ ਕੰਮ ਕਰ ਰਹੇ ਹਨ। ਇਸ ਕਰਕੇ ਉਹ ਨੌਮੀਨਲ ਐਡਜੈਕਟਿਵਸ ਹਨ।

ਨੌਮੀਨਲ ਐਡਜੈਕਟਿਵਸ ਨੂੰ ਅਸੀਂ ਸੈਨਟੈਂਸ ਦੇ ਓਬਜੈਕਟ ਵਿੱਚ ਵੀ ਵਰਤ ਸਕਦੇ ਹਾਂ।

ਉਦਾਹਰਣ 

     1. We can attain a great source of wisdom from the elderly.
     2. We hope for the best for her.

Types of Nominal Adjectives

ਨੌਮੀਨਲ ਐਡਜੈਕਟਿਵਸ ਦੀਆਂ ਮੁੱਖ ਤੌਰ ਉੱਤੇ 3 ਕਿਸਮਾਂ ਹਨ।

     1. Collective Adjectives

ਕਲੈੱਕਟਿਵ ਐਡਜੈਕਟਿਵਸ ਅਜਿਹੇ ਲੋਕਾਂ ਦੇ ਸਮੂਹ ਬਾਰੇ ਗੱਲ ਕਰਨ ਲਈ ਵਰਤੇ ਜਾਂਦੇ ਹਨ ਜਿੰਨ੍ਹਾਂ ਵਿੱਚ ਕੋਈ ਇੱਕੋ ਜਿਹਾ ਜਾਂ ਕੋਈ ਰਲਦਾ ਮਿਲਦਾ ਗੁਣ (quality) ਹੁੰਦਾ ਹੈ।

ਉਦਾਹਰਣ - The rich should help the poor.

ਵਿਆਖਿਆ - ਉਪਰੋਕਤ ਸੈਨਟੈਂਸ ਵਿੱਚ 'the rich' ਅਮੀਰ ਲੋਕਾਂ ਨੂੰ ਦਰਸਾਉਂਦਾ ਹੈ, ਜਿੰਨ੍ਹਾਂ ਦਾ ਸਾਂਝਾ ਗੁਣ ਉਨ੍ਹਾਂ ਦੀ ਅਮੀਰੀ ਹੈ। ਇਸੇ ਤਰ੍ਹਾਂ, 'the poor' ਗਰੀਬ ਲੋਕਾਂ ਨੂੰ ਦਰਸਾਉਂਦਾ ਹੈ, ਜਿੰਨ੍ਹਾਂ ਦਾ ਸਾਂਝਾ ਗੁਣ ਉਨ੍ਹਾਂ ਦੀ ਗਰੀਬੀ ਹੈ।

     2. Comparative Form 

ਜੋ ਐਡਜੈਕਟਿਵ -er ਨਾਲ ਖਤਮ ਹੁੰਦੇ ਹਨ ਜਾਂ ਜਿੰਨ੍ਹਾਂ ਦੇ ਅੱਗੇ more ਲੱਗਦਾ ਹੈ, ਉਹ ਕੰਪੈਰੇਟਿਵ ਐਡਜੈਕਟਿਵਸ (comparative adjectives) ਹੁੰਦੇ ਹਨ ਅਤੇ ਦੋ ਚੀਜ਼ਾਂ ਦੀ ਤੁਲਨਾ ਕਰਨ ਲਈ ਵਰਤੇ ਜਾਂਦੇ ਹਨ। ਕੰਪੈਰੇਟਿਵ ਐਡਜੈਕਟਿਵਸ ਨੌਮੀਨਲ ਐਡਜੈਕਟਿਵਸ (nominal adjectives) ਦੀ ਤਰ੍ਹਾਂ ਵਰਤੇ ਜਾ ਸਕਦੇ ਹਨ।

ਉਦਾਹਰਣ – Of the two options, we picked the latter.

     3. Superlative Form

ਜੋ ਐਡਜੈਕਟਿਵ -est ਨਾਲ ਖਤਮ ਹੁੰਦੇ ਹਨ ਜਾਂ ਜਿੰਨ੍ਹਾਂ ਦੇ ਅੱਗੇ most ਲੱਗਦਾ ਹੈ, ਉਹ ਸੂਪਰਲੇਟਿਵ ਐਡਜੈਕਟਿਵ (superlative adjectives) ਹੁੰਦੇ ਹਨ। ਇਹ ਤਿੰਨ ਜਾਂ ਤਿੰਨ ਤੋਂ ਵੱਧ ਚੀਜ਼ਾਂ ਦੀ ਤੁਲਨਾ ਕਰਨ ਲਈ ਵਰਤੇ ਜਾਂਦੇ ਹਨ। ਕੰਪੈਰੇਟਿਵ ਐਡਜੈਕਟਿਵਸ ਦੀ ਤਰ੍ਹਾਂ ਸੂਪਰਲੇਟਿਵ ਐਡਜੈਕਟਿਵਸ ਵੀ ਨੌਮੀਨਲ ਐਡਜੈਕਟਿਵਸ (nominal adjectives) ਦੀ ਤਰ੍ਹਾਂ ਵਰਤੇ ਜਾ ਸਕਦੇ ਹਨ।

ਉਦਾਹਰਣ – I want the best for us.

     4. Other Adjectives

ਜਿਆਦਾਤਰ ਨੌਮੀਨਲ ਐਡਜੈਕਟਿਵਸ ਕਲੈੱਕਟਿਵ, ਕੰਪੈਰੇਟਿਵ ਜਾਂ ਸੂਪਰਲੇਟਿਵ ਹੁੰਦੇ ਹਨ ਪਰ ਲਗਭਗ ਹਰ ਐਡਜੈਕਟਿਵ ਨੂੰ ਨੌਮੀਨਲ (nominal) ਵਜੋਂ ਵਰਤਿਆ ਜਾ ਸਕਦਾ ਹੈ। ਅਜਿਹਾ ਨਾਉਨ ਦੀ ਵਾਰ-ਵਾਰ ਵਰਤੋਂ ਨਾ ਕਰਕੇ ਕੀਤਾ ਜਾਂਦਾ ਹੈ।

ਉਦਾਹਰਣ

       • I wanted a red car, but we bought the blue. [nominal adjective]
       • I wanted a red car, but we bought a blue car. [standard adjective]