Focusing Adverbs

ਫੋਕਸਿੰਗ ਅਡਵਰਬਸ ਅਜਿਹੇ ਅਡਵਰਬਸ ਹੁੰਦੇ ਹਨ ਜੋ ਕਲੌਸ (clause) ਦੇ ਕਿਸੇ ਖਾਸ ਹਿੱਸੇ ਉੱਤੇ ਧਿਆਨ ਦਵਾਉਣ ਲਈ ਵਰਤੇ ਜਾਂਦੇ ਹਨ। ਹਾਲਾਂਕਿ ਇਹ ਜਿਆਦਾਤਰ ਵਰਬ ਫਰੇਸਸ (verb phrases, ਜੋ ਕਲਸੌਸ ਦਾ ਹਿੱਸਾ ਹੁੰਦਾ ਹੈ) ਉੱਤੇ ਧਿਆਨ ਦਵਾਉਂਦੇ ਹਨ ਪਰ ਇਨ੍ਹਾਂ ਦੀ ਵਰਤੋਂ ਨਾਉਨ ਫਰੇਸਸ (noun phrases), ਪ੍ਰੈਪੋਸੀਸ਼ਨਲ ਫਰੇਸਸ (prepositional phrases), ਅਡਜੈਕਟਿਵ ਫਰੇਸਸ (adjectives phrases), ਅਤੇ ਅਡਵਰਬਿਅਲ ਫਰੇਸਸ (adverbial phrases) ਉੱਤੇ ਧਿਆਨ ਦਵਾਉਣ ਲਈ ਵੀ ਵਰਤੇ ਜਾ ਸਕਦੇ ਹਨ।

Uses of focusing adverbs 

ਫੋਕਸਿੰਗ ਅਡਵਰਬਸ ਕਈ ਕਾਰਨਾਂ ਕਰਕੇ ਵਰਤੇ ਜਾ ਸਕਦੇ ਹਨ। 

1. ਜਦੋਂ ਅਸੀਂ ਪਹਿਲਾਂ ਦਿੱਤੀ ਜਾ ਚੁੱਕੀ ਜਾਣਕਾਰੀ ਦੇ ਨਾਲ ਹੋਰ ਜਾਣਕਾਰੀ ਦੇਣੀ ਹੋਵੇ।

ਉਦਾਹਰਣ - also, too, as well.

       • Kainat is attending the event and also bringing Sakshi with her.
       • Kainat is attending the event, and Sakshi is coming too.

2. ਸੀਮਤ ਜਾਣਕਾਰੀ ਦੇਣ ਲਈ।

ਉਦਾਹਰਣ - alone, just, merely, solely, only

       • Just Kainat is attending the event.
       • I am only inviting Kainat to the event.

3. ਕੁੱਝ ਹੱਦ ਤੱਕ ਹੀ ਜਾਣਕਾਰੀ ਦੇਣ ਲਈ 

ਉਦਾਹਰਣ - especially, particularly, at least, primarily

       • I want everyone to attend the event especially Kainat.
       • They played mostly dubstep music at the event.

4. ਨਾਕਰਾਤਮਕ ਸੈਨਟੈਂਸ ਬਣਾਉਣ ਲਈ 

ਉਦਾਹਰਣ 

       • Neither Kainat nor Sakshi is coming to the event.

5. ਵਿਕਲਪ ਦਿਖਾਉਣ ਲਈ 

ਉਦਾਹਰਣ 

       • You can either invite Kainat or Sakshi to the event.

6. ਹੈਰਾਨੀ ਦਾ ਪ੍ਰਗਟਾਵਾ ਕਰਨ ਲਈ

ਉਦਾਹਰਣ 

       • Even Sakshi attended the event।

Placement of Focusing Adverbs

ਫੋਕਸਿੰਗ ਅਡਵਰਬਸ ਦੀ ਵਰਤੋਂ, ਸੈਨਟੈਂਸ ਵਿੱਚ ਅਸੀਂ ਕਿਸ ਗੱਲ ਉੱਤੇ ਪੜ੍ਹਨ ਜਾਂ ਸੁਣਨ ਵਾਲੇ ਦਾ ਧਿਆਨ ਦਵਾਉਣਾ ਹੈ, ਇਸ ਗੱਲ ਉੱਤੇ ਨਿਰਭਰ ਕਰਦੀ ਹੈ। ਇਸੇ ਅਧਾਰ ਉੱਤੇ ਅਸੀਂ ਇੱਕ ਫੋਕਸਿੰਗ ਅਡਵਰਬ ਨੂੰ ਕਈ ਥਾਵਾਂ ਉੱਤੇ ਵਰਤ ਸਕਦੇ ਹਾਂ।

ਉਦਾਹਰਣ 

       • Only Harry may borrow the car. (ਸਿਰਫ ਹੈਰੀ ਕਾਰ ਲਿਜਾ ਸਕਦਾ ਹੈ)
       • Harry may only borrow the car. (ਹੈਰੀ ਸਿਰਫ ਕਾਰ ਲਿਜਾ ਸਕਦਾ ਹੈ)
       • Harry may borrow the only car. (ਹੈਰੀ ਜੋ ਇਕੱਲੀ ਕਾਰ ਹੈ, ਉਹ ਜਿਹਾ ਸਕਦਾ ਹੈ)