Action Verbs (ਐਕਸ਼ਨ ਵਰਬਸ)

ਐਕਸ਼ਨ ਵਰਬਸ, ਜਿੰਨ੍ਹਾਂ ਨੂੰ ਡਾਇਨਾਮਿਕ ਵਰਬਸ ਵੀ ਕਿਹਾ ਜਾਂਦਾ ਹੈ, ਅਜਿਹੇ ਵਰਬ ਹੁੰਦੇ ਹਨ ਜੋ ਸਾਨੂੰ ਦੱਸਦੇ ਹਨ ਕਿ ਸਬਜੈਕਟ (actively) ਕੀ ਕੰਮ ਕਰ ਰਿਹਾ ਹੈ। 

ਉਦਾਹਰਣ

      i. The boss asked her secretary to make a call.
     ii. The footballer kicked the ball.

Importance to sentences (ਵਰਬਸ ਦੀ ਸੈਨਟੈਂਸ ਬਣਾਉਣ ਲਈ ਜਰੂਰਤ)

ਐਕਸ਼ਨ ਵਰਬ ਸੈਨਟੈਂਸ ਦੇ ਮਤਲਬ ਉੱਤੇ ਵੀ ਬਹੁਤ ਜਿਆਦਾ ਅਸਰ ਪਾ ਸਕਦੇ ਹਨ। ਐਕਸ਼ਨ ਵਰਬ ਸਾਨੂੰ ਸਿਰਫ ਇਹੀ ਨਹੀਂ ਦੱਸਦੇ ਕਿ ਸਬਜੈਕਟ ਕੀ ਕਰ ਰਿਹਾ ਹੈ ਹੈ। ਐਕਸ਼ਨ ਵਰਬ ਸਾਨੂੰ ਇਹ ਵੀ ਦੱਸ ਸਕਦੇ ਹਨ ਕਿ ਜੋ ਕੰਮ ਕੀਤਾ ਜਾ ਰਿਹਾ ਹੈ, ਉਹ ਕਿਵੇਂ ਕੀਤਾ ਜਾ ਰਿਹਾ ਹੈ।

ਉਦਾਹਰਣ

      i. The footballer kicked the ball.
     ii. The footballer tossed the ball.

ਵਿਆਖਿਆ - ਪਹਿਲੇ ਸੈਨਟੈਂਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਫੁੱਟਬਾਲਰ ਨੇ ਫੁੱਟਬਾਲ ਨੂੰ ਲੱਤ ਮਾਰੀ ਜਦਕਿ ਦੂਸਰੇ ਸੈਨਟੈਂਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਫੁੱਟਬਾਲਰ ਨੇ ਫੁੱਟਬਾਲ ਨੂੰ ਬੁੜ੍ਹਕਾ ਦਿੱਤਾ।

Difference from other verb types (ਬਾਕੀ ਵਰਬਸ ਦੀਆਂ ਕਿਸਮਾਂ ਤੋਂ ਅੰਤਰ)

ਹਰ ਸੈਨਟੈਂਸ ਨੂੰ ਆਪਣਾ ਮਤਲਬ ਪੂਰਾ ਕਰਨ ਲਈ ਵਰਬ ਦੀ ਜਰੂਰਤ ਹੁੰਦੀ ਹੈ ਪਰ ਉਹ ਵਰਬ ਐਕਸ਼ਨ ਵਰਬ ਹੀ ਹੋਵੇ, ਇਹ ਜਰੂਰੀ ਨਹੀਂ ਹੈ। ਇਸ ਤੋਂ ਇਲਾਵਾ ਸਟੈਟਿਵ ਵਰਬਸ, ਲਿਨਕਿੰਗ ਵਰਬਸ ਅਤੇ ਔਕਸੀਲਿਅਰੀ ਵਰਬਸ ਵੀ ਹੁੰਦੇ ਹਨ। 

     1. Stative verbs (ਸਟੈਟਿਵ ਵਰਬਸ)

ਐਕਸ਼ਨ ਵਰਬ ਦੇ ਉਲਟ, ਸਟੈਟਿਵ ਵਰਬਸ ਸਾਨੂੰ ਸਬਜੈਕਟ ਦੀ ਦਸ਼ਾ ਜਾਂ ਸਤਿਥੀ ਬਾਰੇ ਦੱਸਦੇ ਹਨ ਕਿ ਸਬਜੈਕਟ ਕਿਹੋ ਜਿਹੇ ਹਲਾਤ ਵਿੱਚ ਹੈ। ਇਨ੍ਹਾਂ ਵਿੱਚ ਵਿਚਾਰ (opinion)(agree, recognize, doubt), ਮਲਕੀਅਤ (possession) (own, possess, belong, have), ਜਜ਼ਬਾਤ (emotion) (love, hate, like, fear, enjoy), ਜਾਂ ਇੰਦਰੀਆਂ (senses) (seem, look, hear, taste, feel) ਹੋ ਸਕਦੇ ਹਨ।

ਉਦਾਹਰਣ

      i. Suzie loves to dance.
     ii. I own three cars.

ਅਸੀਂ ਇਨ੍ਹਾਂ ਸੈਨਟੈਂਸਾਂ ਵਿੱਚ ਦੇਖ ਸਕਦੇ ਹਾਂ ਕਿ ਵਰਬ ਕੋਈ ਵੀ ਐਕਸ਼ਨ (ਕਿਰਿਆ/ਕੰਮ) ਬਾਰੇ ਜਾਣਕਾਰੀ ਨਹੀਂ ਦੇ ਰਿਹਾ।
ਕਈ ਵਾਰ ਅਸੀਂ ਦੇਖਦੇ ਹਾਂ ਕਿ ਕੁੱਝ ਸਟੈਟਿਵ ਵਰਬ ਐਕਸ਼ਨ ਵਰਬ ਦੇ ਤੌਰ ਉੱਤੇ ਵੀ ਕੰਮ ਕਰ ਸਕਦੇ ਹਨ। ਅਜਿਹੇ ਵਿੱਚ ਦੋਹਾਂ ਦਾ ਫਰਕ ਜਾਨਣ ਲਈ ਉਨ੍ਹਾਂ ਦੀ ਪ੍ਰੈਸੇੰਟ ਕੰਟੀਨੁਅਸ ਫੌਰਮ ਬਣਾ ਕੇ ਦੇਖੋ ਕਿ ਕੀ ਅਜਿਹਾ ਕਰਨ ਤੋਂ ਬਾਅਦ ਵੀ ਸੈਨਟੈਂਸ ਦਾ ਕੋਈ ਮਤਲਬ ਨਿੱਕਲਦਾ ਹੈ ਜਾਂ ਨਹੀਂ। ਜੇ ਫਿਰ ਵੀ ਮਤਲਬ ਨਿੱਕਲਦਾ ਹੈ ਤਾਂ ਉਹ ਐਕਸ਼ਨ ਵਰਬ ਹੈ ਅਤੇ ਜੇ ਨਹੀਂ ਨਿੱਕਲਦਾ ਹੈ ਤਾਂ ਉਹ ਸਟੈਟਿਵ ਵਰਬ ਹੈ। 

ਉਦਾਹਰਣ

      i. I see your point. (correct)
     ii. I am seeing your point. (incorrect)
     iii. I am seeing a movie later. (correct)

ਵਿਆਖਿਆ - ਅੰਗਰੇਜ਼ੀ ਭਾਸ਼ਾ ਵਿੱਚ ਇੱਕੋ ਸ਼ਬਦ ਦੇ ਇੱਕ ਤੋਂ ਜਿਆਦਾ ਮਤਲਬ ਨਿੱਕਲ ਸਕਦੇ ਹਨ। ਇਸੇ ਦਾ ਇੱਕ ਉਦਾਹਰਣ see ਹੈ।

      i. ਪਹਿਲੇ ਸੈਨਟੈਂਸ ਦਾ ਮਤਲਬ ਹੈ ਕਿ ਮੈਂ ਤੁਹਾਡੀ ਗੱਲ ਸਮਝ ਪਾ ਰਿਹਾਂ।
     ii. ਦੂਸਰੇ ਸੈਨਟੈਂਸ ਦਾ ਮਤਲਬ ਹੈ ਕਿ ਮੈਂ ਤੁਹਾਡੀ ਗੱਲ ਦੇਖ ਪਾ ਰਿਹਾਂ, ਜਿਸਦਾ ਕੋਈ ਮਤਲਬ ਨਹੀਂ ਬਣਦਾ।
     iii. ਤੀਸਰੇ ਸੈਨਟੈਂਸ ਦਾ ਮਤਲਬ ਹੈ ਕਿ ਮੈਂ ਬਾਅਦ ਵਿੱਚ ਫਿਲਮ ਦੇਖਾਂਗਾ।

ਨੋਟ - ਉਪਰੋਕਤ ਨਿਯਮ ਵਿੱਚ ਕੁੱਝ ਅਪਵਾਦ (exceptions) ਹਨ ਪਰ ਜਿਆਦਾਤਰ ਦੋਹਾਂ ਦਾ ਫਰਕ ਇੰਝ ਸਮਝਿਆ ਜਾ ਸਕਦਾ ਹੈ।

     2. Linking verbs (ਲਿਨਕਿੰਗ ਵਰਬਸ)

ਲਿਨਕਿੰਗ ਵਰਬਸ ਸਟੈਟਿਵ ਵਰਬਸ ਦਾ ਹਿੱਸਾ ਹਨ। ਇਹ ਵੀ ਉਨ੍ਹਾਂ ਵਾਂਙ ਸਬਜੈਕਟ ਦੀ ਦਸ਼ਾ ਜਾਂ ਸਤਿਥੀ ਦੱਸਦੇ ਹਨ। ਫਰਕ ਸਿਰਫ ਇਹ ਹੈ ਕਿ ਇਹ ਸਬਜੈਕਟ ਨੂੰ ਐਡਜੈਕਟਿਵ ਨਾਲ ਜੋੜਨ ਦਾ ਕੰਮ ਕਰਦੇ ਹਨ।

ਉਦਾਹਰਣ

      i. He is very powerful.
     ii. They are quite happy.

     3. Auxiliary verbs (ਔਕਸੀਲਿਅਰੀ ਵਰਬਸ)

ਔਕਸੀਲਿਅਰੀ ਵਰਬਸ ਅਜਿਹੇ ਵਰਬ ਹੁੰਦੇ ਹਨ ਜੋ ਸਟੈਟਿਵ, ਲਿਨਕਿੰਗ ਅਤੇ ਐਕਸ਼ਨ ਵਰਬਸ ਦਾ ਮਤਲਬ ਪੂਰਾ ਕਰਨ ਲਈ ਉਨ੍ਹਾਂ ਤੋਂ ਪਹਿਲਾਂ ਲਗਾਏ ਜਾਂਦੇ ਹਨ।

ਉਦਾਹਰਣ

      i. I can see where you’re hiding.
     ii. I will meet you tomorrow.