Participles (ਪਾਰਟੀਸਿਪਲਸ)

ਪਾਰਟੀਸਿਪਲਸ ਵਰਬ ਦੀ ਫੌਰਮ ਬਦਲ ਕੇ ਬਣਾਏ ਗਏ ਅਜਿਹੇ ਸ਼ਬਦ ਹੁੰਦੇ ਹਨ ਜੋ ਐਡਜੈਕਟਿਵ, ਜੈਰੰਡਸ, ਕੰਟੀਨੁਅਸ ਟੈਂਸ ਅਤੇ ਪਰਫੈਕਟ ਟੈਂਸ ਬਣਾਉਣ ਲਈ ਵਰਤੇ ਜਾਂਦੇ ਹਨ। ਪਾਰਟੀਸਿਪਲ ਦੀਆਂ ਦੋ ਕਿਸਮ ਹੁੰਦੀਆਂ ਹਨ: ਪ੍ਰੈਸੇੰਟ ਪਾਰਟੀਸਿਪਲ ਅਤੇ ਪਾਸਟ ਪਾਰਟੀਸਿਪਲ।

Forms of Participles (ਪਾਰਟੀਸਿਪਲਸ ਦੀਆਂ ਕਿਸਮਾਂ)

     1. The present participle (ਪ੍ਰੈਸੇੰਟ ਪਾਰਟੀਸਿਪਲ)

ਪ੍ਰੈਸੇੰਟ ਪਾਰਟੀਸਿਪਲ -ing ਵਰਬ ਦੀ ਫੌਰਮ ਹੁੰਦੀ ਹੈ। ਇਹ ਵਰਬ ਫੌਰਮ ਕਦੇ ਨਹੀਂ ਬਦਲਦੀ, ਫਿਰ ਚਾਹੇ ਵਰਬ ਰੈਗੂਲਰ ਹੋਵੇ ਜਾਂ ਇਰਰੈਗੁਲਰ।

ਉਦਾਹਰਣ (Regular Verbs)




ਉਦਾਹਰਣ (Irregular verbs)




     2. The past participle (ਪਾਸਟ ਪਾਰਟੀਸਿਪਲ)

ਪ੍ਰੈਸੇੰਟ ਪਾਰਟੀਸਿਪਲ ਦੇ ਉਲਟ, ਵਰਬ ਦੇ ਅਧਾਰ 'ਤੇ ਪਾਸਟ ਪਾਰਟੀਸਿਪਲ ਦੀ ਫੌਰਮ ਬਦਲ ਸਕਦੀ ਹੈ। ਰੈਗੂਲਰ ਵਰਬਸ ਦੀ ਪਾਸਟ ਪਾਰਟੀਸਿਪਲ ਫੌਰਮ ਦੇ ਪਿੱਛੇ -ed ਲੱਗਦਾ ਹੈ ਜੋ ਅਕਸਰ ਉਸ ਵਰਬ ਦੇ ਸਿੰਪਲ ਪਾਸਟ ਟੈਂਸ ਪਿੱਛੇ ਵੀ ਲੱਗਿਆ ਹੁੰਦਾ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਆਦਾਤਰ ਰੈਗੂਲਰ ਵਰਬਸ ਦੀ ਸਿੰਪਲ ਪਾਸਟ ਅਤੇ ਪਾਸਟ ਪਾਰਟੀਸਿਪਲ ਫੌਰਮ ਇੱਕੋ ਹੁੰਦੀ ਹੈ।

ਉਦਾਹਰਣ (Regular Verbs)




ਇਸਦੇ ਉਲਟ ਇਰਰੈਗੁਲਰ ਵਰਬਸ ਅਲੱਗ ਅਲੱਗ ਤਰੀਕਿਆਂ ਨਾਲ ਖਤਮ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਸਿੰਪਲ ਪਾਸਟ ਅਤੇ ਪਾਸਟ ਪਾਰਟੀਸਿਪਲ ਫੌਰਮ ਜਿਆਦਾਤਰ ਵੱਖ ਹੀ ਹੁੰਦੀ ਹੈ। ਇਸ ਕਰਕੇ ਉਨ੍ਹਾਂ ਨੂੰ ਸਿੱਖਣ ਲਈ ਸਾਨੂੰ ਉਨ੍ਹਾਂ ਨੂੰ ਯਾਦ ਹੀ ਕਰਨਾ ਪੈਂਦਾ ਹੈ। 

ਉਦਾਹਰਣ (Irregular verbs)



Using Participles (ਪਾਰਟੀਸਿਪਲਸ ਦੀ ਵਰਤੋਂ)

     1. Using participles as adjectives and in participle phrases (ਪਾਰਟੀਸਿਪਲਸ ਦੀ ਪਾਰਟੀਸਿਪਲ ਫਰੇਸ ਵਿੱਚ ਅਤੇ ਐਡਜੈਕਟਿਵ ਵਾਂਗ ਵਰਤੋਂ)

ਪ੍ਰੈਸੇੰਟ ਅਤੇ ਪਾਸਟ ਪਾਰਟੀਸਿਪਲ ਐਡਜੈਕਟਿਵਸ ਅਤੇ ਪਾਰਟੀਸਿਪਲ ਫਰੇਸ ਦੇ ਹਿੱਸੇ ਵਜੋਂ ਵੀ ਵਰਤੇ ਜਾ ਸਕਦੇ ਹਨ। ਪਾਰਟੀਸਿਪਲਸ ਸਾਨੂੰ ਦੋ ਸੈਨਟੈਂਸਾਂ ਨੂੰ ਇਕੱਠਿਆਂ ਜੋੜ ਕੇ, ਉਨ੍ਹਾਂ ਨੂੰ ਛੋਟਾ ਕਰਨ ਵਿੱਚ ਵੀ ਮਦਦ ਕਰਦੇ ਹਨ।

ਉਦਾਹਰਣ




     2. As adjectives (ਐਡਜੈਕਟਿਵ ਵਾਂਗ ਵਰਤੋਂ)

ਜਦੋਂ ਪ੍ਰੈਸੇੰਟ ਪਾਰਟੀਸਿਪਲਸ ਨੂੰ ਐਡਜੈਕਟਿਵ ਦੇ ਤੌਰ ਉੱਤੇ ਵਰਤਿਆ ਜਾਂਦਾ ਹੈ ਤਾਂ ਉਹ ਐਡਜੈਕਟਿਵ, ਕੋਈ ਕਿਰਿਆ ਨੂੰ ਦਰਸਾਉਂਦਾ ਹੈ।

ਉਦਾਹਰਣ

      i. As she grew older, she had to use a walking stick to walk.
     ii. The mother pampered the crying baby.

ਜਦੋਂ ਪਾਸਟ ਪਾਰਟੀਸਿਪਲ ਨੂੰ ਐਡਜੈਕਟਿਵ ਦੇ ਤੌਰ ਉੱਤੇ ਵਰਤਿਆ ਜਾਂਦਾ ਹੈ ਤਾਂ ਉਹ ਕੋਈ ਕਿਰਿਆ ਨਹੀਂ ਦਰਸਾਉਂਦਾ ਬਲਕਿ ਉਸ ਜਿਸ ਨਾਉਨ ਨਾਲ ਉਹ ਵਰਤਿਆ ਜਾ ਰਿਹਾ ਹੈ, ਉਸ ਨਾਉਨ ਦਾ ਕੋਈ ਗੁਣ (ਚੰਗਾ ਜਾਂ ਮਾੜਾ) ਦੱਸਦਾ ਹੈ।

ਉਦਾਹਰਣ

      i. The kids tried to piece together all the jumbled pieces.
     ii. The maid threw out all the rotten tomatoes.

     3. As participle phrases (ਪਾਰਟੀਸਿਪਲ ਫਰੇਸਸ ਵਾਂਗ ਵਰਤੋਂ)

ਪਾਰਟੀਸਿਪਲ ਫਰੇਸਸ (ਜਿੰਨ੍ਹਾਂ ਨੂੰ ਕਦੇ ਕਦੇ ਪਾਰਟੀਸਿਪਲ ਕਲੌਸ) ਵੀ ਕਿਹਾ ਜਾਂਦਾ ਹੈ, ਸ਼ਬਦਾਂ ਦੇ ਅਜਿਹੇ ਸਮੂਹ ਹੁੰਦੇ ਹਨ ਜਿੰਨ੍ਹਾਂ ਵਿੱਚ ਕੋਈ ਪਾਰਟੀਸਿਪਲ ਹੁੰਦਾ ਹੈ ਅਤੇ ਉਹ ਐਡਜੈਕਟਿਵ ਫਰੇਸ ਵਜੋਂ ਵਰਤੇ ਜਾਂਦੇ ਹਨ।

       • Present participle phrase (ਪ੍ਰੈਸੇੰਟ ਪਾਰਟੀਸਿਪਲ ਫਰੇਸ)

ਜਦੋਂ ਪਾਰਟੀਸਿਪਲ, ਪਾਰਟੀਸਿਪਲ ਫਰੇਸ ਵਿੱਚ ਵਰਤੇ ਜਾਂਦੇ ਹਨ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਕੰਮ (ਜਾਂ ਕਿਰਿਆ) ਹੋ ਰਹੀ ਹੈ, ਉਸਨੂੰ ਨਾਉਨ ਅੰਜਾਮ ਦੇ ਰਿਹਾ ਹੈ।

ਉਦਾਹਰਣ

      i. Playing TV in my room, I didn’t realise when it got dark.
     ii. Anant, playing with her friends, was enjoying herself.

       • Past participle phrase (ਪਾਸਟ ਪਾਰਟੀਸਿਪਲ ਫਰੇਸ)

ਜਦੋਂ ਅਸੀਂ ਪਾਸਟ ਪਾਰਟੀਸਿਪਲ ਦੀ ਵਰਤੋਂ ਕਰਦੇ ਹਾਂ ਤਾਂ ਜਿਸ ਨਾਉਨ ਨਾਲ ਪਾਸਟ ਪਾਰਟੀਸਿਪਲ ਦੀ ਵਰਤੋਂ ਕੀਤੀ ਜਾ ਰਹੀ ਹੈ, ਜਾਂ ਤਾਂ ਉਹਦੇ ਉੱਤੇ ਕੋਈ ਕਿਰਿਆ ਕੀਤੀ ਜਾ ਰਹੀ ਹੁੰਦੀ ਹੈ ਜਾਂ ਉਸ ਬਾਰੇ ਦੱਸਿਆ ਜਾ ਰਿਹਾ ਹੁੰਦਾ ਹੈ।

ਉਦਾਹਰਣ

      i. Rajiv, exhausted after a day’s work, has fallen asleep on the couch.
     ii. The cake, laden with chocolate, was enjoyed by everyone. 

       • Perfect participle phrase (Having + past participle) (ਪਰਫੈਕਟ ਪਾਰਟੀਸਿਪਲ ਫਰੇਸ (having + ਪਾਸਟ ਪਾਰਟੀਸਿਪਲ))

ਜਦੋਂ ਅਸੀਂ ਇਹ ਦੱਸਣਾ ਹੋਵੇ ਕਿ ਕੋਈ ਇੱਕ ਘਟਨਾ ਕਿਸੇ ਦੂਸਰੀ ਘਟਨਾ ਤੋਂ ਪਹਿਲਾਂ ਹੋਈ ਹੈ ਤਾਂ ਅਸੀਂ having + ਪਾਸਟ ਪਾਰਟੀਸਿਪਲ ਦੀ ਵਰਤੋਂ ਕਰ ਸਕਦੇ ਹਾਂ।

ਉਦਾਹਰਣ

      i. Having read the book, I avoided reading it again.
     ii. Having studied for so long, I felt the need to relax.

     4. Using participles as gerunds (ਪਾਰਟੀਸਿਪਲਸ ਦੀ ਜੈਰੰਡਸ ਵਾਂਗ ਵਰਤੋਂ)

ਪ੍ਰੈਸੇੰਟ ਪਾਰਟੀਸਿਪਲਸ ਨੂੰ ਜੈਰੰਡਸ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਜੈਰੰਡ, ਵਰਬ ਦੀ ਹੀ ਇੱਕ ਕਿਸਮ ਹੁੰਦੀ ਹੈ ਜੋ ਨਾਉਨ ਦੀ ਤਰ੍ਹਾਂ ਵਰਤੀ ਜਾ ਸਕਦੀ ਹੈ ਅਤੇ ਇਹ ਨਾਉਨ ਸਬਜੈਕਟ, ਓਬਜੈਕਟ, ਜਾਂ ਕੌਂਪਲੀਮੈਂਟ ਦੇ ਤੌਰ ਉੱਤੇ ਵੀ ਵਰਤਿਆ ਜਾ ਸਕਦਾ ਹੈ।

ਉਦਾਹਰਣ 

      i. Swimming is my favourite sport. (Subject)
     ii. My brother’s favourite sport is cycling. (object complement)
     iii. Do you enjoy running? (object)

Using participles in verb tenses (ਪਾਰਟੀਸਿਪਲਸ ਦੀ ਵਰਬ ਟੈਂਸਾਂ ਵਿੱਚ ਵਰਤੋਂ)

ਦੋਵੇਂ ਪ੍ਰੈਸੇੰਟ ਅਤੇ ਪਾਸਟ ਪਾਰਟੀਸਿਪਲ ਔਕਸੀਲਿਅਰੀ ਵਰਬਸ ਦੇ ਨਾਲ ਜੋੜ ਕੇ ਵਰਬ ਟੈਂਸ ਬਣਾਉਣ ਦਾ ਵੀ ਕੰਮ ਕਰਦੇ ਹਨ।

     1. The present participle in verb tenses (ਪ੍ਰੈਸੇੰਟ ਪਾਰਟੀਸਿਪਲਸ ਦੀ ਵਰਬ ਟੈਂਸਾਂ ਵਿੱਚ ਵਰਤੋਂ)

ਪ੍ਰੈਸੇੰਟ ਪਾਰਟੀਸਿਪਲ ਪਾਸਟ, ਪ੍ਰੈਸੇੰਟ ਅਤੇ ਫਿਊਚਰ ਟੈਂਸ ਬਣਾਉਣ ਲਈ ਵਰਤਿਆ ਜਾਂਦਾ ਹੈ।

       • Present Continuous (ਪ੍ਰੈਸੇੰਟ ਕੰਟੀਨੁਅਸ)

ਪ੍ਰੈਸੇੰਟ ਕੰਟੀਨੁਅਸ ਟੈਂਸ ਦੀ ਵਰਤੋਂ ਕੋਈ ਅਜਿਹੀ ਕਿਰਿਆ ਜਾਂ ਕੰਮ ਬਾਰੇ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ ਜੋ ਚੱਲ ਰਿਹਾ ਹੋਵੇ ਜਾਂ ਜੋ ਨੇੜਲੇ ਭਵਿੱਖ ਵਿੱਚ ਕੀਤਾ ਜਾਏਗਾ। ਇਸ ਨੂੰ ਬਣਾਉਣ ਲਈ ਔਕਸੀਲਿਅਰੀ ਵਰਬ be ਜਾਂ ਉਸਦੀ ਕੋਈ ਫੌਰਮ ਨਾਲ ਮੇਨ ਵਰਬ ਦੀ ਪ੍ਰੈਸੇੰਟ ਪਾਰਟੀਸਿਪਲ ਫੌਰਮ ਲਗਾਈ ਜਾਂਦੀ ਹੈ।

ਉਦਾਹਰਣ

      i. I am playing.
     ii. They are reading.

       • Past Continuous (ਪਾਸਟ ਕੰਟੀਨੁਅਸ)

ਪਾਸਟ ਕੰਟੀਨੁਅਸ ਟੈਂਸ ਦੀ ਵਰਤੋਂ ਕੋਈ ਅਜਿਹੇ ਕੰਮ ਬਾਰੇ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ ਜੋ ਅਤੀਤ ਵਿੱਚ ਕੁੱਝ ਸਮੇਂ ਲਈ ਚੱਲਦਾ ਰਿਹਾ ਸੀ। ਖਾਸਕਰ ਉਹ ਕੰਮ ਜੋ ਕਿਸੇ ਦੂਸਰੇ ਕੰਮ ਕਰਕੇ ਰੁਕ ਗਿਆ (ਜਾਂ) ਰੋਕਣਾ ਪਿਆ ਸੀ। ਇਸ ਨੂੰ ਬਣਾਉਣ ਲਈ was (ਔਕਸੀਲਿਅਰੀ ਵਰਬ be ਦੀ ਪਾਸਟ ਟੈਂਸ ਫੌਰਮ) ਨਾਲ ਮੇਨ ਵਰਬ ਦੀ ਪ੍ਰੈਸੇੰਟ ਪਾਰਟੀਸਿਪਲ ਫੌਰਮ ਲਗਾਈ ਜਾਂਦੀ ਹੈ।

ਉਦਾਹਰਣ

      i. I was playing when my friends called.
     ii. They were reading when it started raining.

       • Present perfect continuous (ਪ੍ਰੈਸੇੰਟ ਪਰਫੈਕਟ ਕੰਟੀਨੁਅਸ)

ਪ੍ਰੈਸੇੰਟ ਪਰਫੈਕਟ ਕੰਟੀਨੁਅਸ ਟੈਂਸ ਕੋਈ ਅਜਿਹੀ ਕਿਰਿਆ/ਕੰਮ ਬਾਰੇ ਦੱਸਣ ਲਈ ਵਰਤਿਆ ਜਾਂਦਾ ਹੈ ਜੋ ਹੁਣੇ ਹੁਣੇ (ਥੋੜੀ ਦੇਰ ਪਹਿਲਾਂ) ਹੋਈ ਹੋਵੇ ਅਤੇ ਜਿਸਦਾ ਅਸਰ ਵਰਤਮਾਨ ਵਿੱਚ ਵੀ ਦਿੱਖ ਰਿਹਾ ਹੋਵੇ। ਇਹ ਟੈਂਸ ਉਹ ਕਿਰਿਆ ਕਿੰਨਾ ਵਕਤ ਹੋਈ, ਇਸ ਉੱਤੇ ਜ਼ੋਰ ਦਿੰਦਾ ਹੈ ਨਾ ਕਿ ਉਸਦੇ ਨਤੀਜੇ ਤੇ। ਇਸ ਨੂੰ ਬਣਾਉਣ ਲਈ have/has + been + ਮੇਨ ਵਰਬ ਦੀ ਪ੍ਰੈਸੇੰਟ ਪਾਰਟੀਸਿਪਲ ਫੌਰਮ ਲਗਾਈ ਜਾਂਦੀ ਹੈ।

ਉਦਾਹਰਣ

      i. I have been playing for two hours.
     ii. They have been reading for exams.

       • Past perfect continuous (ਪਾਸਟ ਪਰਫੈਕਟ ਕੰਟੀਨੁਅਸ)

ਪਾਸਟ ਪਰਫੈਕਟ ਕੰਟੀਨੁਅਸ ਟੈਂਸ ਕੋਈ ਅਜਿਹੇ ਕੰਮ/ਕਿਰਿਆ ਬਾਰੇ ਦੱਸਣ ਲਈ ਵਰਤਿਆ ਜਾਂਦਾ ਹੈ ਜੋ ਪਾਸਟ ਵਿੱਚ ਇੱਕ ਵਕਤ ਉੱਤੇ ਸ਼ੁਰੂ ਹੋਈ ਅਤੇ ਕੁੱਝ ਸਮਾਂ ਚੱਲਦੀ ਰਹੀ। ਇਸ ਨੂੰ ਬਣਾਉਣ ਲਈ had + been + ਮੇਨ ਵਰਬ ਦੀ ਪ੍ਰੈਸੇੰਟ ਪਾਰਟੀਸਿਪਲ ਫੌਰਮ ਲਗਾਈ ਜਾਂਦੀ ਹੈ।

ਉਦਾਹਰਣ

      i. I had been playing for two hours when my friends called.
     ii. They had been reading for quite long when I met them.

       • Future Continuous (ਫਿਊਚਰ ਕੰਟੀਨੁਅਸ)

ਫਿਊਚਰ ਕੰਟੀਨੁਅਸ ਟੈਂਸ ਕੋਈ ਅਜਿਹੇ ਕੰਮ/ਕਿਰਿਆ ਬਾਰੇ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ ਜੋ ਭਵਿੱਖ ਵਿੱਚ ਚੱਲ ਰਹੀ ਹੋਵੇਗੀ। ਇਸ ਨੂੰ ਬਣਾਉਣ ਲਈ will + be + ਮੇਨ ਵਰਬ ਦੀ ਪ੍ਰੈਸੇੰਟ ਪਾਰਟੀਸਿਪਲ ਫੌਰਮ ਲਗਾਈ ਜਾਂਦੀ ਹੈ।

ਉਦਾਹਰਣ

      i. At six o’clock tomorrow, I will be playing with my friends.
     ii. She will be reading from her new book at the book store tomorrow.

       • Future Perfect Continuous (ਫਿਊਚਰ ਪਰਫੈਕਟ ਕੰਟੀਨੁਅਸ)

ਫਿਊਚਰ ਪਰਫੈਕਟ ਕੰਟੀਨੁਅਸ ਟੈਂਸ ਕੋਈ ਅਜਿਹੇ ਕੰਮ/ਕਿਰਿਆ ਬਾਰੇ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ ਜੋ ਭਵਿੱਖ ਵਿੱਚ ਕਿਸੇ ਇੱਕ ਵਕਤ ਉੱਤੇ ਸ਼ੁਰੂ ਹੋ ਕੇ ਕੁੱਝ ਸਮਾਂ ਚੱਲੇਗੀ ਅਤੇ ਫਿਰ ਬੰਦ ਹੋ ਜਾਵੇਗੀ।

ਉਦਾਹਰਣ

      i. At eight o’clock tomorrow, I will have been playing for two hours with my friends.
     ii. She will have been reading for 30 minutes when you reach there.

     2. The past participle in verb tenses (ਪਾਸਟ ਪਾਰਟੀਸਿਪਲਸ ਦੀ ਵਰਬ ਟੈਂਸਾਂ ਵਿੱਚ ਵਰਤੋਂ)

ਪਾਸਟ ਪਾਰਟੀਸਿਪਲ ਦੀ ਵਰਤੋਂ ਪ੍ਰੈਸੇੰਟ, ਪਾਸਟ ਅਤੇ ਫਿਊਚਰ ਸਿੰਪਲ ਪਰਫੈਕਟ ਟੈਂਸ ਬਣਾਉਣ ਲਈ ਕੀਤੀ ਜਾਂਦੀ ਹੈ।

       • Present Perfect (ਪ੍ਰੈਸੇੰਟ ਪਰਫੈਕਟ)

ਪ੍ਰੈਸੇੰਟ ਪਰਫੈਕਟ ਟੈਂਸ ਕੋਈ ਅਜਿਹੀ ਕਿਰਿਆ/ਕੰਮ ਬਾਰੇ ਦੱਸਣ ਲਈ ਵਰਤਿਆ ਜਾਂਦਾ ਹੈ ਜੋ ਹੁਣੇ ਹੁਣੇ (ਥੋੜੀ ਦੇਰ ਪਹਿਲਾਂ) ਹੋਈ ਹੋਵੇ ਅਤੇ ਜਿਸਦਾ ਅਸਰ ਵਰਤਮਾਨ ਵਿੱਚ ਵੀ ਦਿੱਖ ਰਿਹਾ ਹੋਵੇ। ਇਹ ਟੈਂਸ ਪ੍ਰੈਸੇੰਟ ਪਰਫੈਕਟ ਕੰਟੀਨੁਅਸ ਟੈਂਸ ਵਾੰਗੂ ਹੀ ਵਰਤਿਆ ਜਾਂਦਾ ਹੈ। ਫਰਕ ਇਹ ਹੈ ਕਿ ਪ੍ਰੈਸੇੰਟ ਪਰਫੈਕਟ ਕੰਟੀਨੁਅਸ ਟੈਂਸ ਕਿਰਿਆ ਕਿੰਨਾ ਵਕਤ ਹੋਈ, ਇਸ ਉੱਤੇ ਜ਼ੋਰ ਦਿੰਦਾ ਹੈ ਅਤੇ ਪ੍ਰੈਸੇੰਟ ਪਰਫੈਕਟ ਟੈਂਸ ਨਤੀਜੇ ਉੱਤੇ। ਇਸ ਨੂੰ ਬਣਾਉਣ ਲਈ have/has ਨਾਲ ਮੇਨ ਵਰਬ ਦੀ ਪਾਸਟ ਪਾਰਟੀਸਿਪਲ ਫੌਰਮ ਲਗਾਈ ਜਾਂਦੀ ਹੈ।

ਉਦਾਹਰਣ

      i. I have eaten already.
     ii. He hasn’t been here before.

       • Past perfect (ਪਾਸਟ ਪਰਫੈਕਟ)

ਪਾਸਟ ਪਰਫੈਕਟ ਟੈਂਸ ਕੋਈ ਅਜਿਹੇ ਕੰਮ ਜਾਂ ਕਿਰਿਆ ਬਾਰੇ ਜਾਣਕਾਰੀ ਦਿੰਦਾ ਹੈ ਜੋ ਪਾਸਟ ਵਿੱਚ, ਕਿਸੇ ਦੂਸਰੇ ਕੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੂਰਾ ਹੋਇਆ ਸੀ। ਇਸ ਨੂੰ ਬਣਾਉਣ ਲਈ had ਨਾਲ ਮੇਨ ਵਰਬ ਦੀ ਪਾਸਟ ਪਾਰਟੀਸਿਪਲ ਫੌਰਮ ਲਗਾਈ ਜਾਂਦੀ ਹੈ। 

ਉਦਾਹਰਣ

      i. I had eaten when she called.
     ii. He had been to Jammu, so he decided to visit Jaipur instead.

       • Future Perfect (ਫਿਊਚਰ ਪਰਫੈਕਟ)

ਫਿਊਚਰ ਪਰਫੈਕਟ ਟੈਂਸ ਕੋਈ ਅਜਿਹੇ ਕੰਮ ਬਾਰੇ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ ਜੋ ਭਵਿੱਖ ਵਿੱਚ ਕਿਸੇ ਮਿੱਥੇ ਹੋਏ ਵਕਤ ਉੱਤੇ ਪੂਰਾ ਹੋਵੇਗਾ। ਇਸ ਨੂੰ ਬਣਾਉਣ ਲਈ will + have + ਮੇਨ ਵਰਬ ਦੀ ਪਾਸਟ ਪਾਰਟੀਸਿਪਲ ਫੌਰਮ ਲਗਾਈ ਜਾਂਦੀ ਹੈ।

ਉਦਾਹਰਣ

      i. By the time you reach, we will have eaten already.
     ii. He will have been to Jammu by next month.

Sentence placement (ਸੈਨਟੈਂਸ ਵਿੱਚ ਪਰਟੀਸਿਪਲ ਕਿੱਥੇ ਲੱਗਦੇ ਹਨ)

       • Initial position (ਸ਼ੁਰੂਆਤ ਵਿੱਚ)

ਜਦੋਂ ਕੋਈ ਪਾਰਟੀਸਿਪਲ ਜਾਂ ਪਾਰਟੀਸਿਪਲ ਫਰੇਸ ਸੈਨਟੈਂਸ ਦੇ ਅੱਗੇ ਲੱਗਦਾ ਹੈ ਤਾਂ ਉਹ ਬਾਕੀ ਦੇ ਸੈਨਟੈਂਸ ਤੋਂ comma ਦੇ ਨਾਲ ਵੱਖ ਕੀਤਾ ਜਾਂਦਾ ਹੈ।

ਉਦਾਹਰਣ - Playing TV in my room, I didn’t realise when it got dark.

       • Middle position (ਵਿਚਾਲੇ)

ਜਦੋਂ ਕੋਈ ਪਾਰਟੀਸਿਪਲ ਜਾਂ ਪਾਰਟੀਸਿਪਲ ਫਰੇਸ ਸੈਨਟੈਂਸ ਦੇ ਵਿਚਾਲੇ ਲੱਗਦਾ ਹੈ ਅਤੇ ਉਹ ਸਿਰਫ ਵਾਧੂ ਜਾਣਕਾਰੀ ਦੇਣ ਲਈ ਵਰਤਿਆ ਜਾਂਦਾ ਹੈ ਤਾਂ ਉਹ ਬਾਕੀ ਦੇ ਸੈਨਟੈਂਸ ਤੋਂ ਦੋ comma ਲਗਾ ਕੇ ਵੱਖ ਕੀਤਾ ਜਾਂਦਾ ਹੈ। ਇੱਕ comma ਸ਼ੁਰੂ ਹੋਣ ਤੋਂ ਪਹਿਲਾਂ ਲੱਗਦਾ ਹੈ ਅਤੇ ਦੂਸਰਾ ਬਾਅਦ ਵਿੱਚ। 

ਉਦਾਹਰਣ - Rajiv, exhausted after a day’s work, has fallen asleep on the couch.

ਪਰ, ਜੇ ਕੋਈ ਪਾਰਟੀਸਿਪਲ ਜਾਂ ਪਾਰਟੀਸਿਪਲ ਫਰੇਸ ਸੈਨਟੈਂਸ ਦੇ ਵਿਚਾਲੇ ਲੱਗਦਾ ਹੈ ਅਤੇ ਉਹ ਵਾਧੂ ਜਾਣਕਾਰੀ ਦੇਣ ਦਾ ਕੰਮ ਕਰਨ ਦੀ ਬਜਾਏ, ਸੈਨਟੈਂਸ ਦਾ ਮਤਲਬ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਤਾਂ ਉਹ ਬਾਕੀ ਦੇ ਸੈਨਟੈਂਸ ਤੋਂ comma ਲਗਾ ਕੇ ਵੱਖ ਨਹੀਂ ਕੀਤਾ ਜਾਂਦਾ ਹੈ।

ਉਦਾਹਰਣ – The players finished with their practice may take rest.

       • Final position (ਅਖੀਰ ਵਿੱਚ)

ਜੇ ਪਾਰਟੀਸਿਪਲ ਜਾਂ ਪਾਰਟੀਸਿਪਲ ਫਰੇਸ ਸੈਨਟੈਂਸ ਦੇ ਅਖੀਰ ਵਿੱਚ ਨਾਉਨ (ਜਿਸਦੇ ਮਤਲਬ ਨੂੰ ਉਹ ਪੂਰਾ ਕਰਦਾ ਹੈ ਜਾਂ ਮਤਲਬ ਉੱਤੇ ਅਸਰ ਪਾਉਂਦਾ ਹੈ) ਦੇ ਪਿੱਛੇ ਲੱਗਦਾ ਹੈ ਤਾਂ ਉਸਨੂੰ comma ਦੀ ਜਰੂਰਤ ਨਹੀਂ ਪੈਂਦੀ।

ਉਦਾਹਰਣ - The kids finally found Divyanshu hiding.

ਪਰ ਜੇ ਪਾਰਟੀਸਿਪਲ ਜਾਂ ਪਾਰਟੀਸਿਪਲ ਫਰੇਸ ਸੈਨਟੈਂਸ ਦੇ ਅਖੀਰ ਵਿੱਚ ਲੱਗਦਾ ਹੈ ਪਰ ਨਾਉਨ ਦੇ ਪਿੱਛੇ ਨਹੀਂ ਲੱਗਦਾ ਤਾਂ ਉਸਨੂੰ comma ਦੀ ਜਰੂਰਤ ਪੈਂਦੀ ਹੈ।

ਉਦਾਹਰਣ - Sheenu jumped with joy, excited at the idea of moving abroad

Common mistakes (ਆਮ ਤੌਰ ਉੱਤੇ ਕੀਤੀਆਂ ਜਾਣ ਵਾਲੀਆਂ ਗ਼ਲਤੀਆਂ)

ਜਦੋਂ ਪਾਰਟੀਸਿਪਲਸ ਨੂੰ ਐਡਜੈਕਟਿਵ ਦੇ ਤੌਰ ਉੱਤੇ ਵਰਤਿਆ ਜਾਂਦਾ ਹੈ ਤਾਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਨਾਉਨ ਲਈ ਪਾਰਟੀਸਿਪਲ ਐਡਜੈਕਟਿਵ ਦੇ ਤੌਰ ਉੱਤੇ ਵਰਤਿਆ ਜਾ ਰਿਹਾ ਹੈ, ਉਹ ਪਾਰਟੀਸਿਪਲ ਦੇ ਜਿੰਨ੍ਹਾਂ ਨੇੜੇ ਹੋ ਸਕੇ, ਵਰਤਿਆ ਜਾਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਦੋ ਤਰ੍ਹਾਂ ਦੀਆਂ ਗਲਤੀਆਂ ਹੋ ਸਕਦੀਆਂ ਹਨ - ਮਿਸਪਲੇਸਡ ਮੌਡੀਫਾਇਰ ਅਤੇ ਡੈਨਗਲਿੰਗ ਮੌਡੀਫਾਇਰ

       • Misplaced modifier (ਮਿਸਪਲੈਡ ਮੌਡੀਫਾਇਰ)

ਜਦੋਂ ਕਿਸੇ ਸੈਨਟੈਂਸ ਵਿੱਚ ਇੱਕ ਤੋਂ ਜਿਆਦਾ ਨਾਉਨ ਹੁੰਦੇ ਹਨ ਅਤੇ ਇਹ ਜਾਹਰ ਨਹੀਂ ਹੁੰਦਾ ਕੇ ਪਾਰਟੀਸਿਪਲ ਕਿਹੜੇ ਨਾਉਨ ਲਈ ਵਰਤਿਆ ਜਾ ਰਿਹਾ ਹੈ ਤਾਂ ਇਸ ਗਲਤੀ ਨੂੰ ਮਿਸਪਲੇਸਡ ਮੌਡੀਫਾਇਰ ਕਹਿੰਦੇ ਹਨ। 

ਉਦਾਹਰਣ

      o Incorrect: Terrified after watching a scary movie, my father had to comfort my little sister
      o Correct: Terrified after watching a scary movie, my sister had to be comforted by my father
      o Correct: My sister, terrified after watching a scary movie, had to be comforted by my father

ਵਿਆਖਿਆ - ਉਪਰੋਕਤ ਸੈਨਟੈਂਸ ਵਿੱਚ ਇਹ ਜ਼ਾਹਿਰ ਨਹੀਂ ਹੋ ਰਿਹਾ ਕਿ ਡਰਾਉਣੀ ਫਿਲਮ ਦੇਖਣ ਤੋਂ ਬਾਅਦ ਕੌਣ ਡਰ ਗਿਆ ਸੀ, ਪਿਤਾ ਜਾਂ ਛੋਟੀ ਭੈਣ? ਇਸ ਤੋਂ ਇਲਾਵਾ, ਇਹ ਵੀ ਚੰਗੀ ਤਰ੍ਹਾਂ ਸਮਝ ਨਹੀਂ ਆ ਰਿਹਾ ਹੈ ਕਿ ਪਿਤਾ ਨੇ ਛੋਟੀ ਭੈਣ ਨੂੰ ਦਿਲਾਸਾ ਦਿੱਤੇ ਜਾਂ ਛੋਟੀ ਭੈਣ ਨੇ ਪਿਤਾ ਨੂੰ।

       • Dangling modifier (ਡੈਨਗਲਿੰਗ ਮੌਡੀਫਾਇਰ)

ਜਦੋਂ ਕਿਸੇ ਸੈਨਟੈਂਸ ਵਿੱਚ ਨਾਉਨ ਸਹੀ ਤਰ੍ਹਾਂ ਲਿਖਿਆ ਹੀ ਨਹੀਂ ਜਾਂਦਾ ਤਾਂ ਜੋ ਗਲਤੀ ਹੁੰਦੀ ਹੈ, ਉਸਨੂੰ ਅਸੀਂ ਡੈਨਗਲਿੰਗ ਮੌਡੀਫਾਇਰ ਕਹਿੰਦੇ ਹਾਂ।

ਉਦਾਹਰਣ

      o Incorrect: Walking down the road, the birds were singing.
      o Correct: Walking down the roads, I heard the birds were singing.

ਵਿਆਖਿਆ - ਉਪਰੋਕਤ ਸੈਨਟੈਂਸ (ਜੋ ਗਲਤ ਹੈ) ਵਿੱਚ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਰਸਤੇ ਉੱਤੇ ਤੁਰਦੇ ਤੁਰਦੇ ਪੰਛੀ ਗਾਣਾ ਗਾ ਰਹੇ ਸਨ ਜਦ ਕਿ ਅਸਲ ਵਿੱਚ ਸੈਨਟੈਂਸ ਬੋਲਣ ਵਾਲਾ ਇਨਸਾਨ ਦੱਸਣਾ ਚਾਹ ਰਿਹਾ ਹੈ ਕਿ ਜਦ ਉਹ ਰਸਤੇ ਉੱਤੇ ਚੱਲ ਰਿਹਾ ਸੀ ਤਾਂ ਉਸਨੇ ਪੰਛੀਆਂ ਨੂੰ ਗਾਉਂਦੇ ਹੋਏ ਸੁਣਿਆ।