Interrogative Adjectives

ਜਦੋਂ ਐਡਜੈਕਟਿਵ (adjective) ਨਾਉਨਸ (nouns) ਦੇ ਨਾਲ ਲਗਾ ਕੇ ਸਵਾਲ ਪੁੱਛਣ ਲਈ ਵਰਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਇੰਟਰਰੋਗੇਟਿਵ ਐਡਜੈਕਟਿਵ (interrogative adjectives) ਕਹਿੰਦੇ ਹਨ। Which, what ਅਤੇ whose ਤਿੰਨ ਤਰ੍ਹਾਂ ਦੇ ਇੰਟਰਰੋਗੇਟਿਵ ਐਡਜੈਕਟਿਵਸ ਹੁੰਦੇ ਹਨ।

Table of Interrogative Adjectives


ਵੱਖ-ਵੱਖ ਇੰਟਰਰੋਗੇਟਿਵ ਐਡਜੈਕਟਿਵਸ ਅਤੇ ਉਨ੍ਹਾਂ ਦੀ ਵਰਤੋਂ ਨੂੰ ਸਮਝਣ ਲਈ, ਹੇਠ ਦਿੱਤੇ ਹੋਏ ਟੇਬਲ ਉੱਤੇ ਧਿਆਨ ਦਿਓ।

Examples of Interrogative Adjectives

ਇੰਟਰਰੋਗੇਟਿਵ ਐਡਜੈਕਟਿਵਸ ਦੇ ਉਦਾਹਰਣ

1. What

       • What places do you expect to visit in this summer?
       • Do you know what day it is?”

2. Which

       • Which books are you buying at the book fair?
       • Would you mind telling me which way is north?”

3. Whose

       • Whose bag is this?
       • Could you tell me whose socks are on the floor?”

Point to note

ਜਦੋਂ ਵਿਕਲਪ ਸੀਮਤ ਹੋਣ ਤਾਂ which ਦਾ ਪ੍ਰਯੋਗ ਜਿਆਦਾ ਸਹੀ ਮੰਨਿਆ ਜਾਂਦਾ ਹੈ। ਹਾਲਾਂਕਿ what ਨੂੰ which ਦੀ ਥਾਂ ਉੱਤੇ ਵਰਤਿਆ ਜਾ ਸਕਦਾ ਹੈ ਪਰ which ਨੂੰ what ਦੀ ਥਾਂ ਉੱਤੇ ਨਹੀਂ ਵਰਤਿਆ ਜਾ ਸਕਦਾ। 

ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ which ਦੀ ਵਰਤੋਂ ਓਦੋਂ ਕੀਤੀ ਜਾਂਦੀ ਹਨ ਜਦ ਵਿਕਲਪ ਸੀਮਤ ਹੋਣ ਅਤੇ what ਦੀ ਵਰਤੋਂ ਓਦੋਂ ਕੀਤੀ ਜਾਂਦੀ ਹੈ ਜਦੋਂ ਵਿਕਲਪ ਅਸੀਮਤ ਹੋਣ। ਹੁਣ ਅਸੀਂ ਆਪਣਾ ਦ੍ਰਿਸ਼ਟੀਕੋਣ ਬਦਲ ਕੇ ਸੀਮਤ ਵਿਕਲਪਾਂ ਨੂੰ ਅਸੀਮਤ ਤਾਂ ਮੰਨ ਸਕਦੇ ਹਾਂ ਪਰ ਜੋ ਪਹਿਲਾਂ ਤੋਂ ਹੀ ਅਸੀਮਤ ਹੈ ਉਸਨੂੰ ਸੀਮਤ ਨਹੀਂ ਕੀਤਾ ਜਾ ਸਕਦਾ।