Adverbs of Purpose

ਅਡਵਰਬਸ ਓਫ ਪਰਪਸ, ਜਿੰਨ੍ਹਾਂ ਨੂੰ ਅਡਵਰਬਸ ਓਫ ਰੀਸਨ (adverbs of reason) ਵੀ ਕਿਹਾ ਜਾਂਦਾ ਹੈ, ਸਾਨੂੰ ਜਾਣਕਾਰੀ ਦਿੰਦੇ ਹਨ ਕਿ ਕੋਈ ਕੰਮ ਕਿਉਂ ਕੀਤਾ ਜਾ ਰਿਹਾ ਹੈ ਜਾਂ ਕਿਸੇ ਕੰਮ ਦਾ ਮਕਸਦ/ਵਜ੍ਹਾ ਕੀ ਹੈ। ਅਡਵਰਬਸ ਓਫ ਪਰਪਸ ਵਰਬਸ (verbs), ਅਡਵਰਬਸ (adverbs) ਜਾਂ ਅਡਜੈਕਟਿਵਸ (adjectives) ਬਾਰੇ ਵਾਧੂ ਜਾਣਕਾਰੀ ਦਿੰਦੇ ਹਨ। 

Making Adverbs of Purpose

ਅਡਵਰਬਸ ਓਫ ਪਰਪਸ conjunctive adverbs, non-conjunctive adverbs, prepositional phrases, infinitive phrases, ਜਾਂ adverbial clauses ਤੋਂ ਬਣਦੇ ਹਨ। 

     1. Conjunctive Adverbs 

ਕੰਜਕਟਿਵ ਅਡਵਰਬਸ ਅਜਿਹੇ ਅਡਵਰਬਸ ਹੁੰਦੇ ਹਨ ਜੋ ਦੋ ਇਨਡੀਪੈਂਡੈਂਟ ਕਲੌਸਸ (independent clauses) ਨੂੰ ਜੋੜ ਕੇ ਇਹ ਸਪਸ਼ਟ ਕਰਦੇ ਹਨ ਕਿ ਦੋਵੇਂ ਇਨਡੀਪੈਂਡੈਂਟ ਕਲੌਸਸ ਵਿੱਚ ਕੀ ਸੰਬੰਧ ਹੈ। 

ਉਦਾਹਰਣ

      i. He couldn’t perform his job well. Consequently, he was fired from his job.
     ii. Jen hadn’t enjoyed the play; as a result, she didn’t recommend it.

     2. Non-conjunctive adverbs

ਕੰਜਨਕਟਿਵ ਅਡਵਰਬਸ ਨੂੰ ਨੌਨ-ਕੰਜਕਟਿਵ ਅਡਵਰਬਸ ਦੀ ਤਰ੍ਹਾਂ ਵੀ ਵਰਤਿਆ ਜਾ ਸਕਦਾ ਹੈ ਖਾਸਕਰ ਜਦੋਂ ਉਹ ਸੈਨਟੈਂਸ ਦੇ ਪਿੱਛਲੇ ਹਿੱਸੇ ਵਿੱਚ ਦਰਸਾਈ ਗਈ ਵਜ੍ਹਾ ਨੂੰ ਜ਼ਾਹਿਰ ਕਰ ਰਹੇ ਹਨ।

ਉਦਾਹਰਣ

      i. Rohan was sick hence absent.
     ii. The markets proved to be volatile and therefore unreliable.

     3. Prepositional Phrases

ਪ੍ਰੈਪੋਸੀਸ਼ਨਲ ਫਰੇਸਸ ਨੂੰ ਆਮ ਤੌਰ ਉੱਤੇ ਅਡਵਰਬ ਦੇ ਤੌਰ ਉੱਤੇ ਵਰਤਿਆ ਜਾਂਦਾ ਹੈ ਅਤੇ ਕਈ ਮੌਕਿਆਂ ਉੱਤੇ ਇਨ੍ਹਾਂ ਨੂੰ ਕਿਸੇ ਕੰਮ ਦੀ ਵਜ੍ਹਾ/ਮਕਸਦ ਜ਼ਾਹਿਰ ਕਰਨ ਲਈ ਵੀ ਕੀਤਾ ਜਾ ਸਕਦਾ ਹੈ।  

ਉਦਾਹਰਣ

      i. Because of Rohan’s health, he couldn’t come.
     ii. I am feeling tired because of this cold.

     4. Infinitive phrases

ਇਨਫਿਨੀਟਿਵ ਫਰੇਸ ਅਜਿਹੇ ਫਰੇਸ ਹੁੰਦੇ ਜਿੰਨ੍ਹਾਂ ਵਿੱਚ ਵਰਬ ਦੀ ਸੱਭ ਤੋਂ ਮੁਢਲੀ ਫੌਰਮ (basic form) ਵਰਤੀ ਜਾਂਦੀ ਹੈ। ਇਨ੍ਹਾਂ ਫਰੇਸਸ ਦੇ ਅੱਗੇ -to ਲੱਗਦਾ ਹੈ।

ਉਦਾਹਰਣ

      i. I started singing to enjoy myself.
     ii. I went to the store to buy some milk.

     5. Adverbial Clauses

ਅਸੀਂ ਅਡਵਰਬਸ ਓਫ ਪਰਪਸ ਬਣਾਉਣ ਲਈ ਸਬਔਰਡੀਨੇਟਿੰਗ ਕਨਜਨਕਸ਼ਨਸ (subordinating conjunctions) ਦੀ ਵਰਤੋਂ ਵੀ ਕਰ ਸਕਦੇ ਹਾਂ। ਇਨ੍ਹਾਂ ਨਾਲ ਅਸੀਂ ਕਿਸੇ ਕੰਮ ਦੀ ਵਜ੍ਹਾ ਜਾਂ ਮਕਸਦ ਜ਼ਾਹਿਰ ਕਰ ਸਕਦੇ ਹਾਂ।

ਉਦਾਹਰਣ

      i. I am exhausted because I was working all night.
     ii. As it’s raining, we probably shouldn’t play in the park today.