Infinitives (ਇਨਫਿਨੀਟਿਵਸ)

ਜਦੋਂ ਵਰਬ ਦੀ ਫੌਰਮ ਨਹੀਂ ਬਦਲੀ ਜਾਂਦੀ ਅਤੇ ਉਸ ਅੱਗੇ to ਲਗਾ ਕੇ ਵਰਬ ਨੂੰ ਵਰਤਿਆ ਜਾਂਦਾ ਹੈ ਤਾਂ ਉਸ ਵਰਬ ਨੂੰ ਇਨਫਿਨੀਟਿਵ ਵਰਬ ਕਿਹਾ ਜਾਂਦਾ ਹੈ। 

Note - ਇਨਫਿਨੀਟਿਵਸ ਅਤੇ ਬੇਅਰ ਇਨਫਿਨੀਟਿਵਸ ਨੂੰ ਅਕਸਰ ਇੱਕੋ ਮੰਨ ਲਿਆ ਜਾਂਦਾ ਹੈ। ਅਜਿਹਾ ਕਰਨਾ ਗਲਤ ਹੈ। ਬੇਅਰ ਇਨਫਿਨੀਟਿਵ ਵਰਬ ਦੀ ਬੇਸ ਫੌਰਮ ਹੁੰਦੀ ਹੈ, ਮਤਲਬ ਜਦੋਂ ਵਰਬ ਅੱਗੇ to ਨਹੀਂ ਲਗਾਇਆ ਜਾਂਦਾ ਤਾਂ ਉਸਨੂੰ ਬੇਅਰ ਇਨਫਿਨੀਟਿਵ ਕਿਹਾ ਜਾਂਦਾ ਹੈ।

Using infinitives (ਇਨਫਿਨੀਟਿਵਸ ਦੀ ਵਰਤੋਂ)

ਇਨਫਿਨੀਟਿਵ ਵਰਬ, ਸਬਜੈਕਟ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਨਹੀਂ ਦਰਸਾਉਂਦੇ ਬਲਕਿ ਨਾਉਨ, ਐਡਜੈਕਟਿਵ ਜਾਂ ਐਡਵਰਬ ਵਜੋਂ ਵਰਤੇ ਜਾਂਦੇ ਹਨ। ਅਜਿਹਾ ਕਰਨ ਦਾ ਮਕਸਦ ਕੰਮ ਨੂੰ ਖਿਆਲ ਦੀ ਤਰ੍ਹਾਂ ਦਿਖਾਉਣਾ ਹੁੰਦਾ ਹੈ। ਉਹ ਸੈਨਟੈਂਸ ਵਿੱਚ ਲਗਭਗ ਕਿਸੇ ਤਰ੍ਹਾਂ ਵੀ ਵਰਤੇ ਜਾ ਸਕਦੇ ਹਨ, ਬਸ ਮੇਨ ਵਰਬ ਦੇ ਤੌਰ ਉੱਤੇ ਨਹੀਂ ਵਰਤੇ ਜਾ ਸਕਦੇ। 

       • Infinitive phrases (ਇਨਫਿਨੀਟਿਵ ਫਰੇਸਸ)

ਜਦ ਇਨਫਿਨੀਟਿਵ ਵਰਬਸ ਨਾਲ ਕੁੱਝ ਅਜਿਹੇ ਸ਼ਬਦ ਲਗਾ ਦਿੱਤੇ ਜਾਂਦੇ ਹਨ ਜੋ ਉਨ੍ਹਾਂ ਨੂੰ ਨਵਾਂ ਮਤਲਬ ਦਿੰਦੇ ਹਨ ਜਾਂ ਉਨ੍ਹਾਂ ਦੇ ਮਤਲਬ ਨੂੰ ਬਦਲ ਦਿੰਦੇ ਹਨ ਤਾਂ ਇਨਫਿਨੀਟਿਵ ਵਰਬਸ, ਇਨਫਿਨੀਟਿਵ ਫਰੇਸ ਬਣ ਜਾਂਦੇ ਹਨ।

       • Making infinitives negative (ਇਨਫਿਨੀਟਿਵ ਨੂੰ ਨੈਗੇਟਿਵ ਬਣਾਉਣਾ)

ਇਨਫਿਨੀਟਿਵ ਨੂੰ ਨੈਗੇਟਿਵ ਬਣਾਉਣ ਲਈ, ਇਨਫਿਨੀਟਿਵ ਅੱਗੇ not ਲਗਾ ਦਿੱਤਾ ਜਾਂਦਾ ਹੈ।

       • Infinitives as nouns (ਇਨਫਿਨੀਟਿਵ ਦੀ ਨਾਉਨ ਵਾਂਗ ਵਰਤੋਂ)

ਕਿਉਂਕਿ ਇਨਫਿਨੀਟਿਵ ਅਤੇ ਇਨਫਿਨੀਟਿਵ ਫਰੇਸ, ਨਾਉਨ ਦੀ ਤਰ੍ਹਾਂ ਵਰਤੇ ਜਾ ਸਕਦੇ ਹਨ, ਇਹ ਕਲੌਸ ਦੇ ਸਬਜੈਕਟ, ਵਰਬ ਦੇ ਓਬਜੈਕਟ ਅਤੇ ਪਰੈਡੀਕੇਟ ਨਾਉਨ ਵਜੋਂ ਵੀ ਵਰਤੇ ਜਾ ਸਕਦੇ ਹਨ।

       • Subject (ਸਬਜੈਕਟ)

ਸਬਜੈਕਟ, ਸੈਨਟੈਂਸ ਦਾ ਉਹ ਹਿੱਸਾ ਹੁੰਦਾ ਹੈ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ।

ਉਦਾਹਰਣ

      i. To walk is good for health.
     ii. To err is human; to forgive is divine.

       • Subject complements (ਸਬਜੈਕਟ ਕੌਂਪਲੀਮੈਂਟ)

ਸਬਜੈਕਟ ਕੌਂਪਲੀਮੈਂਟ, ਸ਼ਬਦਾਂ ਦਾ ਅਜਿਹਾ ਸਮੂਹ ਹੁੰਦਾ ਹੈ ਜੋ ਸੈਨਟੈਂਸ ਵਿੱਚ ਲਿਨਕਿੰਗ ਵਰਬ (linking verb) ਦੇ ਪਿੱਛੇ ਲੱਗਦਾ ਹੈ। ਸਬਜੈਕਟ ਕੌਂਪਲੀਮੈਂਟ ਸਬਜੈਕਟ ਬਾਰੇ ਵਾਧੂ ਜਾਣਕਾਰੀ ਦੇ ਕੇ, ਉਸਦੇ ਅਰਥ ਨੂੰ ਬਦਲਦਾ ਜਾਂ ਪੂਰਾ ਕਰਦਾ ਹੈ।ਇਨਫਿਨੀਟਿਵਸ ਸਬਜੈਕਟ ਕੌਂਪਲੀਮੈਂਟ ਦੇ ਤੌਰ ਉੱਤੇ ਪਰੈਡੀਕੇਟ ਨਾਉਨ ਵਜੋਂ ਵੀ ਵਰਤੇ ਜਾ ਸਕਦੇ ਹਨ


  • As predicate nouns (ਪਰੈਡੀਕੇਟ ਦੀ ਨਾਉਨ ਵਾਂਗ ਵਰਤੋਂ)


ਪ੍ਰੈਡੀਕੇਟ ਨਾਉਨ ਉਹ ਸਬਜੈਕਟ ਕੌਂਪਲੀਮੈਂਟ ਹੁੰਦੇ ਹਨ ਜੋ ਨਾਉਨ ਹੁੰਦੇ ਹਨ।

ਉਦਾਹਰਣ

      i. All I want is to be alone.
     ii. The best thing in life is to spend time with those you love. 

       • Objects (ਓਬਜੈਕਟ)

ਓਬਜੈਕਟ ਓਬਜੈਕਟ ਸੈਨਟੈਂਸ ਦੇ ਪਰੈਡੀਕੇਟ ਹਿੱਸੇ ਵਿੱਚ ਆਉਣ ਵਾਲਾ/ਵਾਲੇ ਉਹ ਸ਼ਬਦ ਹੈ/ਹਨ, ਜਿੰਨ੍ਹਾਂ ਉੱਤੇ ਸਬਜੈਕਟ ਵੱਲੋਂ ਕੀਤੇ ਜਾ ਰਹੇ ਕੰਮ (ਵਰਬ) ਦਾ ਅਸਰ ਪੈ ਰਿਹਾ ਹੈ।


  • As direct objects (ਡਾਇਰੈਕਟ ਓਬਜੈਕਟ ਵਾਂਗ ਵਰਤੋਂ)


ਡਾਇਰੈਕਟ ਓਬਜੈਕਟ ਸੈਨਟੈਂਸ ਵਿੱਚ ਉਹ ਵਿਅਕਤੀ/ਵਸਤੂ ਹੁੰਦੀ ਹੈ, ਜਿਸ ਉੱਤੇ ਵਰਬ (verb) ਦਾ ਸਿੱਧੇ ਤੌਰ ਉੱਤੇ ਅਸਰ ਪੈ ਰਿਹਾ ਹੈ। ਡਾਇਰੈਕਟ ਓਬਜੈਕਟ ਹਮੇਸ਼ਾ ਕੀ (what) ਤੇ ਕੌਣ (who/whom) ਦਾ ਜਵਾਬ ਦਿੰਦਾ ਹੈ।

ਉਦਾਹਰਣ

      i. Let me know if you decide to not come.
     ii. They are trying to fix the potholes.


  • As objects in reported speech. (ਰਿਪੋਰਟੇਡ ਸਪੀਚ ਵਿੱਚ ਓਬਜੈਕਟ ਵਾਂਗ)


ਜਦੋਂ ਅਸੀਂ ਰਿਪੋਰਟੇਡ ਸਪੀਚ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ ਅਤੀਤ ਵਿੱਚ ਕੀ ਕਿਹਾ ਜਾਂ ਪੁੱਛਿਆ ਗਿਆ ਸੀ, ਦੱਸਣ ਲਈ ਅਕਸਰ ਇਨਫਿਨੀਟਿਵਸ ਨੂੰ ਰਿਪੋਰਟਿੰਗ ਵਰਬ ਦੇ ਡਾਇਰੈਕਟ ਓਬਜੈਕਟ ਵਜੋਂ ਵਰਤਦੇ ਹਾਂ।

ਉਦਾਹਰਣ

      i. She said not to play in the wet ground.
     ii. I asked the employees to finish the work.


  • As Object complements (ਓਬਜੈਕਟ ਕੌਂਪਲੀਮੈਂਟ ਵਾਂਗ)


ਓਬਜੈਕਟ ਕੌਂਪਲੀਮੈਂਟ ਸੈਨਟੈਂਸ ਵਿੱਚ ਡਾਇਰੈਕਟ ਓਬਜੈਕਟ ਦੇ ਪਿੱਛੇ ਲੱਗਦਾ ਹੈ। ਕਈ ਵਰਬ ਜਦ ਡਾਇਰੈਕਟ ਓਬਜੈਕਟ ਨਾਲ ਵਰਤੇ ਜਾਂਦੇ ਹਨ ਤਾਂ ਉਨ੍ਹਾਂ ਦਾ ਪੂਰਾ ਮਤਲਬ ਨਹੀਂ ਨਿੱਕਲਦਾ। ਉਨ੍ਹਾਂ ਦਾ ਪੂਰਾ ਮਤਲਬ ਕੱਢਣ ਲਈ, ਓਬਜੈਕਟ ਬਾਰੇ ਵਾਧੂ ਜਾਣਕਾਰੀ ਵੀ ਦੇਣੀ ਪੈਂਦੀ ਹੈ। ਇਸ ਵਾਧੂ ਜਾਣਕਾਰੀ ਨੂੰ ਹੀ ਓਬਜੈਕਟ ਕੌਂਪਲੀਮੈਂਟ ਕਿਹਾ ਜਾਂਦਾ ਹੈ।

ਇਨਫਿਨੀਟਿਵ ਵਰਬ ਵੀ ਓਬਜੈਕਟ ਕੌਂਪਲੀਮੈਂਟ ਵਜੋਂ ਵਰਤੇ ਜਾ ਸਕਦੇ ਹਨ।

ਉਦਾਹਰਣ

      i. I don’t expect you to pick me up.
     ii. Tell Deepak to call me when he gets time.


  • As Object complement in reported speech (ਰਿਓਰਟੇਡ ਸਪੀਚ ਵਿੱਚ ਓਬਜੈਕਟ ਕੌਂਪਲੀਮੈਂਟ ਵਾਂਗ)


ਇਨਫਿਨੀਟਿਵ ਵਰਬਸ ਰਿਪੋਰਟੇਡ ਸਪੀਚ ਵਿੱਚ ਵੀ ਵਰਤੇ ਜਾਂਦੇ ਹਨ। ਅਜਿਹਾ ਇਹ ਦੱਸਣ ਲਈ ਕੀਤਾ ਜਾਂਦਾ ਹੈ ਕਿ ਕਿਸੇ ਨੇ, ਕਿਸੇ ਨੂੰ, ਕੀ ਕਿਹਾ ਜਾਂ ਕਿਸੇ ਨੇ, ਕਿਸੇ ਤੋਂ, ਕੀ ਮੰਗਿਆ। 

ਉਦਾਹਰਣ

      i. I requested him to pick me up.
     ii. Rohan asked Deepak to call him back.

       • Infinitives as adjectives (ਇਨਫਿਨੀਟਿਵ ਦੀ ਐਡਜੈਕਟਿਵ ਵਾਂਗ ਵਰਤੋਂ)

ਜਦੋਂ ਇਨਫਿਨੀਟਿਵ ਐਡਜੈਕਟਿਵ ਵਜੋਂ ਵਰਤੇ ਜਾਂਦੇ ਹਨ ਤਾਂ ਉਹ ਰੈਲੇਟਿਵ ਕਲੌਸ ਦੀ ਤਰ੍ਹਾਂ ਕੰਮ ਕਰਦੇ ਹਨ। ਇਸਦਾ ਮਤਲਬ ਇਹ ਹੈ ਕਿ ਉਹ ਨਾਉਨ ਜਾਂ ਪ੍ਰੋਨਾਉਨ ਪਿੱਛੇ ਲੱਗ ਕੇ, ਨਾਉਨ ਜਾਂ ਪ੍ਰੋਣਾਉਨ ਬਾਰੇ ਵਾਧੂ ਜਾਣਕਾਰੀ ਦਿੰਦੇ ਹਨ।

ਉਦਾਹਰਣ

      i. It is good weather to read a book.
     ii. Find a place to hang out at.

       • Infinitives as adverbs (ਇਨਫਿਨੀਟਿਵ ਦੀ ਐਡਵਰਬਸ ਵਾਂਗ ਵਰਤੋਂ)

ਇਨਫਿਨੀਟਿਵਸ ਨੂੰ ਸੈਨਟੈਂਸ ਵਿੱਚ ਵਰਬ ਦੇ ਨਾਲ, ਐਡਵਰਬ ਦੇ ਤੌਰ ਉੱਤੇ ਵੀ ਵਰਤਿਆ ਜਾ ਸਕਦਾ ਹੈ। ਜਦ ਅਜਿਹਾ ਕੀਤਾ ਜਾਂਦਾ ਹੈ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਕੰਮ ਕਿਉਂ ਹੋਇਆ, ਕਿਉਂ ਹੋਇਆ ਸੀ ਜਾਂ ਕਿਉਂ ਹੋਵੇਗਾ। ਕਿਉਂਕਿ ਇਸ ਮਾਮਲੇ ਵਿੱਚ ਇਨਫਿਨੀਟਿਵ ਤੋਂ ਸਾਨੂੰ ਕਿਸੇ ਕੰਮ ਦੇ ਹੋਣ ਦੀ ਵਜਾ ਪਤਾ ਲੱਗਦੀ ਹੈ ਤਾਂ ਇਸ ਕਰਕੇ ਇਸਨੂੰ 'ਇਨਫਿਨੀਟਿਵਸ ਓਫ ਪਰਪਸ' ਵੀ ਕਿਹਾ ਜਾ ਸਕਦਾ ਹੈ।

ਉਦਾਹਰਣ

      i. Shiksha started meditation to improve her awareness.
     ii. I started yoga to improve my health.

       • Lone infinitives (ਇਕੱਲੇ ਇਨਫਿਨੀਟਿਵ)

ਜਦੋਂ ਸਾਡੇ ਤੋਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਕੋਈ ਕੰਮ ਕਿਉਂ ਕੀਤਾ ਗਿਆ ਜਾਂ ਕਿਉਂ ਹੋਇਆ ਤਾਂ ਇਨਫਿਨੀਟਿਵਸ ਨੂੰ ਜਵਾਬ ਦੇਣ ਲਈ ਵੀ ਵਰਤਿਆ ਜਾ ਸਕਦਾ ਹੈ। 

ਉਦਾਹਰਣ

      o Question – “Why did you start doing yoga?”
                Answer – “To improve my health.”

      o Question – “Why did Shiksha start doing meditation?”
                Answer – “To improve her awareness.”

       • Infinitives vs. Base form (bare infinitives) (ਇਨਫਿਨੀਟਿਵਸ ਅਤੇ ਬੇਸ ਫੌਰਮ (ਬੇਅਰ ਇਨਫਿਨੀਟਿਵਸ) ਵਿੱਚ ਅੰਤਰ)

ਇਨਫਿਨੀਟਿਵ ਅਤੇ ਬੇਅਰ ਇਨਫਿਨੀਟਿਵ ਵਿੱਚ ਥੋੜਾ ਜਿਹਾ ਹੀ ਫਰਕ ਹੈ। ਇਨਫਿਨੀਟਿਵ ਵਰਬਸ ਅੱਗੇ -to ਲੱਗਦਾ ਹੈ ਅਤੇ ਬੇਅਰ ਇਨਫਿਨੀਟਿਵਸ ਅੱਗੇ ਨਹੀਂ। ਬੇਅਰ ਇਨਫਿਨੀਟਿਵਸ ਨੂੰ ਵਰਬ ਦੀ ਬੇਸ ਫੌਰਮ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਜਿਉਂ ਦੀ ਤਿਉਂ, ਬਿਨਾ ਕੋਈ ਬਦਲਾਅ ਕੀਤੇ, ਵਰਤੇ ਜਾਂਦੇ ਹਨ।

ਜਿੱਥੇ ਦੋਹਾਂ ਵਿੱਚ ਜਿਆਦਾ ਫਰਕ ਪੈਂਦਾ ਹੈ, ਉਹ ਹੈ ਇਨ੍ਹਾਂ ਦੀ ਵਰਤੋਂ। ਇਨਫਿਨੀਟਿਵ ਵਰਬ ਨਾਉਨ, ਪ੍ਰੋਨਾਉਨ, ਐਡਜੈਕਟਿਵ ਅਤੇ ਐਡਵਰਬ ਦੇ ਤੌਰ ਉੱਤੇ ਵੀ ਵਰਤੇ ਜਾ ਸਕਦੇ ਹਨ ਪਰ ਇਹ ਕਦੇ ਵੀ ਸਬਜੈਕਟ ਕੀ ਕੰਮ ਕਰ ਰਿਹਾ ਹੈ, ਇਹ ਨਹੀਂ ਦੱਸ ਸਕਦੇ।

ਇਸ ਤੋਂ ਇਲਾਵਾ, ਬੇਸ ਫੌਰਮ, ਔਕਸੀਲਿਅਰੀ ਵਰਬ do ਦੇ ਨਾਲ ਲੱਗ ਕੇ ਨੈਗੇਟਿਵ ਸੈਨਟੈਂਸ ਬਣਾ ਸਕਦੀ ਹੈ ਅਤੇ ਸਵਾਲ ਪੁੱਛਣ ਦੇ ਕੰਮ ਵੀ ਆਉਂਦੀ ਹੈ। ਬੇਸ ਫੌਰਮ ਮੌਡਲ ਔਕਸੀਲਿਅਰੀ ਵਰਬਸ ਦੇ ਨਾਲ ਜੋੜ ਕੇ ਸੰਭਾਵਨਾ, ਜਰੂਰਤ, ਆਗਿਆ ਅਤੇ ਫਰਜ਼ ਬਾਰੇ ਦੱਸਣ ਲਈ ਵੀ ਵਰਤੀ ਜਾ ਸਕਦੀ ਹੈ। 

       • Words that take bare infinitives (ਸ਼ਬਦ ਜਿੰਨ੍ਹਾਂ ਨਾਲ ਬੇਅਰ ਇਨਫਿਨੀਟਿਵ ਲੱਗਦੇ ਹਨ)

ਬੇਸ ਫੌਰਮ ਕੁੱਝ ਗਿਣੇ ਚੁਣੇ ਐਕਸ਼ਨ ਵਰਬਸ ਜਿਵੇਂ let, help, and make ਅਤੇ ਸੈਂਸਸ ਬਾਰੇ ਜਾਣਕਾਰੀ ਦੇਣ ਵਾਲੇ ਵਰਬ ਜਿਵੇਂ hear, see, and feel ਦੇ ਪਿੱਛੇ ਵੀ ਲਗਾਈ ਜਾ ਸਕਦੀ ਹੈ ।

ਉਦਾਹਰਣ

      i. Please help me get to the other side of the road.
     ii. Pooja saw him look in her direction.
     iii. I felt her presence in the room.

       • After had better (Had better ਦੇ ਬਾਅਦ)

ਜਿਵੇਂ ਮੌਡਲ ਵਰਬ should ਦੀ ਵਰਤੋਂ ਕੋਈ ਲੋੜੀਂਦਾ ਜਾਂ ਕਰਨ-ਯੋਗ ਕੰਮ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ, ਉਸੇ ਮਕਸਦ ਲਈ ਬੇਸ ਫੌਰਮ ਨੂੰ ਵੀ had better ਦੇ ਪਿੱਛੇ ਲਗਾ ਕੇ ਵਰਤਿਆ ਹੈ।

ਉਦਾਹਰਣ

      i. You had better write the report before the teacher calls you name.
     ii. We had better plan this trip before we leave.

       • After why (Why ਦੇ ਬਾਅਦ)

ਬੇਅਰ ਇਨਫਿਨੀਟਿਵਸ ਨੂੰ why ਦੇ ਬਾਅਦ ਲਗਾ ਕੇ ਸਵਾਲ ਪੁੱਛਣ ਲਈ ਵੀ ਵਰਤਿਆ ਜਾ ਸਕਦਾ ਹੈ।

ਉਦਾਹਰਣ

      i. Why watch a movie when we can play video games?
     ii. Why study when I already know the topics?

       • Elliptical (ਐਲਿਪਟਿਕਲ)

ਜਿਹੜੇ ਸਵਾਲਾਂ ਦਾ ਇੱਕ ਹਿੱਸਾ ਨਹੀਂ ਲਿਖਿਆ ਜਾਂਦਾ ਕਿਉਂਕਿ ਉਨ੍ਹਾਂ ਦੇ ਬਿਨਾ ਵੀ ਸੈਨਟੈਂਸ ਦਾ ਮਤਲਬ ਪਤਾ ਲੱਗ ਰਿਹਾ ਹੁੰਦਾ ਹੈ ਤਾਂ ਅਜਿਹੇ ਸਵਾਲਾਂ ਨੂੰ ਐਲਿੱਪਟਿਕਲ ਕਿਹਾ ਜਾਂਦਾ ਹੈ।

ਉਦਾਹਰਣ

      i. Why should we watch a movie when we can play video games?
     ii. Why should I study when I already know the topics?