Demonstrative Adjectives

ਡੀਮੌਂਸਟ੍ਰੇਟਿਵ ਐਡਜੈਕਟਿਵਸ (demonstrative adjectives) ਨਾਉਨਸ (nouns) ਨਾਲ ਵਰਤੇ ਜਾਂਦੇ ਹਨ। ਇਹ ਸਾਨੂੰ ਜਾਣਕਾਰੀ ਦਿੰਦੇ ਹਨ ਕਿ ਕਿਸ ਵਸਤੂ, ਜਗ੍ਹਾ ਜਾਂ ਵਿਅਕਤੀ ਦੀ ਗੱਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਡੀਮੌਂਸਟ੍ਰੇਟਿਵ ਐਡਜੈਕਟਿਵਸ ਕਿਸੇ ਵੱਲ ਇਸ਼ਾਰਾ ਕਰਨ ਲਈ ਵੀ ਵਰਤੇ ਜਾ ਸਕਦੇ ਹਨ।

Types of Demonstrative Adjectives

ਡੀਮੌਂਸਟ੍ਰੇਟਿਵ ਐਡਜੈਕਟਿਵ ਚਾਰ ਤਰ੍ਹਾਂ ਦੇ ਹੁੰਦੇ ਹਨ। 


      i. This - This ਕਿਸੇ ਇਕੱਲੀ ਚੀਜ਼, ਜੋ ਨੇੜੇ ਹੈ, ਵੱਲ ਇਸ਼ਾਰਾ ਕਰਨ ਲਈ ਵਰਤਿਆ ਜਾਂਦਾ ਹੈ।
     ii. That - That ਕਿਸੇ ਇਕੱਲੀ ਚੀਜ਼, ਜੋ ਦੂਰ ਹੈ, ਵੱਲ ਇਸ਼ਾਰਾ ਕਰਨ ਲਈ ਵਰਤਿਆ ਜਾਂਦਾ ਹੈ।
     iii. These - These ਇੱਕ ਤੋਂ ਜਿਆਦਾ ਚੀਜ਼ਾਂ, ਜੋ ਨੇੜੇ ਹਨ, ਵੱਲ ਇਸ਼ਾਰਾ ਕਰਨ ਲਈ ਵਰਤਿਆ ਜਾਂਦਾ ਹੈ।
     iv. Those - Those ਇੱਕ ਤੋਂ ਜਿਆਦਾ ਚੀਜ਼ਾਂ, ਜੋ ਦੂਰ ਹਨ, ਵੱਲ ਇਸ਼ਾਰਾ ਕਰਨ ਲਈ ਵਰਤਿਆ ਜਾਂਦਾ ਹੈ।

ਉਦਾਹਰਣ 

      i. This house is ours.
     ii. That girl is my sister.
     iii. I don’t like these chairs.
     iv. Those pencils are mine.

Demonstrative Adjectives vs. Demonstrative Pronouns

This, That, These, ਅਤੇ Those, ਦੋਵੇਂ ਡੀਮੌਂਸਟ੍ਰੇਟਿਵ ਪ੍ਰੋਨਾਉਨਸ (demonstrative pronouns) ਅਤੇ ਡੀਮੌਂਸਟ੍ਰੇਟਿਵ ਅਡਜੈਕਟਿਵਸ (demonstrative adjectives) ਹੋ ਸਕਦੇ ਹਨ ਪਰ ਇਨ੍ਹਾਂ ਦਾ ਪ੍ਰੋਨਾਉਨ (pronoun) ਜਾਂ ਅਡਜੈਕਟਿਵ (adjective) ਹੋਣਾ, ਇਨ੍ਹਾਂ ਦੀ ਸੈਂਟੈਂਸ ਵਿੱਚ ਕਿੱਥੇ ਵਰਤੋਂ (placement) ਕੀਤੀ ਗਈ ਹੈ, ਇਸ ਗੱਲ ਉੱਤੇ ਨਿਰਭਰ ਕਰਦਾ ਹੈ। ਡੀਮੌਂਸਟ੍ਰੇਟਿਵ ਅਡਜੈਕਟਿਵਸ ਹਮੇਸ਼ਾ ਨਾਉਨ ਤੋਂ ਅੱਗੇ ਲੱਗਦੇ ਹਨ ਜਦ ਕਿ ਡੀਮੌਂਸਟ੍ਰੇਟਿਵ ਪ੍ਰੋਨਾਉਨਸ ਇਕੱਲੇ ਵਰਤੇ ਜਾਂਦੇ ਹਨ।

ਇਸ ਤੋਂ ਇਲਾਵਾ, ਇਨ੍ਹਾਂ ਵਿੱਚ ਇੱਕ ਮੁੱਖ ਅੰਤਰ ਇਹ ਵੀ ਹੈ ਕਿ ਡੀਮੌਂਸਟ੍ਰੇਟਿਵ ਪ੍ਰੋਨਾਉਨ, ਨਾਉਨਸ ਦੀ ਜਗ੍ਹਾ ਤੇ ਵਰਤੇ ਜਾਂਦੇ ਹਨ ਜਦਕਿ ਡੀਮੌਂਸਟ੍ਰੇਟਿਵ ਅਡਜੈਕਟਿਵ ਨਾਉਨਸ ਦੇ ਨਾਲ ਵਰਤੇ ਜਾਂਦੇ ਹਨ।

ਉਦਾਹਰਣ 

       • This is my house. [demonstrative pronoun]
       • This house is mine [demonstrative adjective]

Subscribe for video lessons:   Click Here