Adverbs of Frequency
ਅਡਵਰਬਸ ਓਫ ਫਰੀਕਿਉਐਂਸੀ ਵਕਤ (time) ਨਾਲ ਸੰਬੰਧ ਰੱਖਦੇ ਹਨ। ਇਨ੍ਹਾਂ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਕੋਈ ਚੀਜ਼ ਕਿੰਨੇ ਸਮੇਂ ਬਾਅਦ ਹੁੰਦੀ ਹੈ। ਅਡਵਰਬਸ ਓਫ ਫਰੀਕਿਉਐਂਸੀ ਸਾਨੂੰ ਵਰਬਸ (verbs) ਜਾਂ ਅਡਜੈਕਟਿਵਸ (adjectives) ਬਾਰੇ ਵਾਧੂ ਜਾਣਕਾਰੀ ਦਿੰਦੇ ਹਨ ਪਰ ਇਹ ਬਾਕੀ ਅਡਵਰਬਸ (other adverbs) ਦੇ ਨਾਲ ਨਹੀਂ ਵਰਤੇ ਜਾ ਸਕਦੇ।
Types of Adverbs of Frequency
ਅਡਵਰਬਸ ਓਫ ਫਰੀਕਿਉਐਂਸੀ ਦੀਆਂ ਦੋ ਕਿਸਮਾਂ ਹੁੰਦੀਆਂ ਹਨ।
1. Definite Adverbs (ਡੈਫੀਨਿਟ ਅਡਵਰਬਸ)
ਡੈਫੀਨਿਟ ਅਡਵਰਬਸ ਅਜਿਹੇ ਅਡਵਰਬਸ ਹੁੰਦੇ ਹਨ ਜਿੰਨ੍ਹਾਂ ਤੋਂ ਸਾਨੂੰ ਕੋਈ ਕੰਮ ਕਿੰਨੀ ਵਾਰ ਜਾਂ ਕਿੰਨੇ ਸਮੇਂ ਬਾਅਦ ਹੁੰਦਾ ਹੈ, ਇਸ ਗੱਲ ਦਾ ਬਿਲਕੁਲ ਸਹੀ ਅਨੁਮਾਨ (exact estimate) ਲੱਗ ਜਾਂਦਾ ਹੈ।
ਉਦਾਹਰਣ – The magazine is delivered monthly.
2. Indefinite Adverbs (ਇਨਡੈਫੀਨਿਟ ਅਡਵਰਬਸ)
ਇਨਡੈਫੀਨਿਟ ਅਡਵਰਬਸ ਤੋਂ ਸਾਨੂੰ ਇਹ ਤਾਂ ਪਤਾ ਲੱਗਦਾ ਹੈ ਕਿ ਕੋਈ ਕੰਮ ਵਾਰ ਵਾਰ ਹੁੰਦਾ ਹੈ ਪਰ ਉਹ ਕਿੰਨੀ ਵਾਰ ਹੁੰਦਾ ਹੈ ਜਾਂ ਕਿੰਨੇ ਸਮੇਂ ਬਾਅਦ ਹੁੰਦਾ ਹੈ, ਇਸਦਾ ਬਿਲਕੁਲ ਸਹੀ ਅਨੁਮਾਨ ਨਹੀਂ ਲੱਗਦਾ।
ਉਦਾਹਰਣ – She is often seen singing while walking.
Table of Definite and Indefinite Adverbs
0 Comments