Introduction Semi-Modal auxiliary verbs

ਸੈਮੀ-ਮੌਡਲ ਔਕਸੀਲਿਅਰੀ ਵਰਬਸ, ਜਿੰਨ੍ਹਾਂ ਨੂੰ ਸੈਮੀ- ਮੌਡਲ ਵਰਬਸ ਵੀ ਕਿਹਾ ਜਾਂਦਾ ਹੈ, ਅਜਿਹੇ ਵਰਬਸ ਹੁੰਦੇ ਹਨ ਜੋ ਕਦੇ ਕਦੇ ਮੌਡਲ ਔਕਸੀਲਿਅਰੀ ਵਰਬਸ ਦੀ ਤਰ੍ਹਾਂ ਕੰਮ ਕਰਦੇ ਹਨ। ਮੌਡਲ ਵਰਬਸ ਦੀ ਤਰ੍ਹਾਂ ਇਹ ਵੀ ਬੇਸ ਫੌਰਮ ਦੇ ਨਾਲ ਲਗਾ ਕੇ ਵਰਤੇ ਜਾਂਦੇ ਹਨ!

Types of Semi-Modal auxiliary verbs

ਹਾਲਾਂਕਿ ਸੈਮੀ-ਮੌਡਲ ਉੱਤੇ ਸੱਭ ਗਰਾਮਰ ਮਾਹਰਾਂ ਦੀ ਇੱਕ-ਰਾਇ ਨਹੀਂ ਹੈ ਪਰ ਚਾਰ ਅਜਿਹੇ ਵਰਬਸ ਹਨ, ਜਿੰਨ੍ਹਾਂ ਨੂੰ ਲਗਭਗ ਸਾਰੇ ਸੈਮੀ-ਮੌਡਲ ਮੰਨਦੇ ਹਨ: dare, need, used to, ought to.

Dare ਅਤੇ need ਨੂੰ ਸੈਮੀ-ਮੌਡਲ ਮੰਨਿਆ ਜਾਂਦਾ ਹੈ ਕਿਉਂਕਿ...

  • ਉਹ ਮੇਨ ਵਰਬ ਦੇ ਤੌਰ ਉੱਤੇ ਵੀ ਵਰਤੇ ਜਾ ਸਕਦੇ ਹਨ। 
  • ਉਨ੍ਹਾਂ ਦੀ ਵਰਤੋਂ ਕਰਕੇ ਨਾਉਨ ਅਤੇ ਇਨਫਿਨੀਟਿਵ ਵਰਬਸ ਨੂੰ ਓਬਜੈਕਟ ਦੇ ਤੌਰ ਉੱਤੇ ਵਰਤਿਆ ਜਾ ਸਕਦਾ ਹੈ।
  • ਉਨ੍ਹਾਂ ਦੀ ਫੌਰਮ ਬਦਲ ਕੇ ਪਰਸਨ, ਨੰਬਰ ਅਤੇ ਟੈਂਸ ਦਿਖਾਇਆ ਜਾ ਸਕਦਾ ਹੈ।

Used to ਅਤੇ Ought to ਬੇਸ਼ੱਕ ਮੇਨ ਵਰਬ ਦੇ ਤੌਰ ਉੱਤੇ ਨਹੀਂ ਵਰਤੇ ਜਾ ਸਕਦੇ ਪਰ ਇਨ੍ਹਾਂ ਨੂੰ ਸੈਮੀ-ਮੌਡਲ ਇਸ ਕਰਕੇ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਪਿੱਛੇ ਹਮੇਸ਼ਾ ਇਨਫਿਨੀਟਿਵ ਲੱਗਦਾ ਹੈ।

Features of Semi-modals


ਸੈਮੀ-ਮੌਡਲ ਦੀਆਂ ਕੁੱਝ ਹੋਰ ਵੀ ਖ਼ਾਸੀਅਤਾਂ ਹਨ

  • ਇਨ੍ਹਾਂ ਤੋਂ ਪੂਰਾ ਮਤਲਬ ਕੱਢਣ ਲਈ ਇਨ੍ਹਾਂ ਨੂੰ ਮੇਨ ਵਰਬਸ ਨਾਲ ਜੋੜਿਆ ਜਾਂਦਾ ਹੈ।
  • ਇਨ੍ਹਾਂ ਦੀ simple past tense ਫੌਰਮ ਨਹੀਂ ਹੁੰਦੀ।
  • ਇਹ third-person-singular ਲਈ ਨਹੀਂ ਵਰਤੇ ਜਾ ਸਕਦੇ।
  • ਇਹ ਇਨਫਿਨੀਟਿਵ, ਪ੍ਰੈਸੇੰਟ ਪਾਰਟੀਸਿਪਲ ਅਤੇ ਪਾਸਟ ਪਾਰਟੀਸਿਪਲ ਨਹੀਂ ਬਣਾ ਸਕਦੇ।

Uses of semi-modals

1.    Dare (ਡੇਅਰ)


ਜਦੋਂ ਕੋਈ ਇਨਸਾਨ ਕੋਈ ਅਜਿਹਾ ਕੰਮ ਕਰਦਾ ਹੈ ਜਿਸਨੂੰ ਦੇਖ ਕੇ ਸਾਨੂੰ ਲੱਗਦਾ ਹੈ ਕਿ ਉਹ ਬੜਾ ਬਹਾਦਰ, ਲਾਪ੍ਰਵਾਹ ਜਾਂ ਰੁੱਖਾ ਹੈ ਤਾਂ ਉਸਦੀ ਇਸ ਹਰਕਤ ਬਾਰੇ ਦੱਸਣ ਲਈ ਅਸੀਂ dare ਸ਼ਬਦ ਦੀ ਵਰਤੋਂ ਕਰਦੇ ਹਾਂ।

ਉਦਾਹਰਣ

                      i.        If Shweta dare miss a meeting again, I will fire her.
                     ii.        If he dare talk that rude again, he will be reprimanded.

ਸੈਮੀ-ਮੌਡਲ ਵਰਬ ਦੇ ਤੌਰ ਉੱਤੇ dare ਦੇ ਨਾਲ not ਜੋੜ ਕੇ ਸੈਨਟੈਂਸ ਨੂੰ ਨੈਗੇਟਿਵ ਬਣਾਇਆ ਜਾ ਸਕਦਾ ਹੈ ਅਤੇ ਸੈਨਟੈਂਸ ਨੂੰ ਇੰਟਰਰੋਗੇਟਿਵ ਬਣਾਉਣ ਲਈ ਅਸੀਂ ਸਬਜੈਕਟ ਅਤੇ dare ਦੀ ਜਗ੍ਹਾ ਨੂੰ ਆਪਸ ਵਿੱਚ ਬਦਲ ਦਿੰਦੇ ਹਾਂ।

ਉਦਾਹਰਣ

                      i.        I dare not compromise the quality of my work.
                     ii.        How dare he talk to her so rudely?

As a main verb

Dare ਨੂੰ ਇਨਟ੍ਰਾਂਸਿਟਿਵ ਮੇਨ ਵਰਬ ਦੇ ਤੌਰ ਉੱਤੇ ਵੀ ਵਰਤਿਆ ਜਾ ਸਕਦਾ ਹੈ। ਜਦੋਂ dare ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ ਹੈ ਤਾਂ ਉਸਦੀ ਫੌਰਮ ਬਦਲ ਕੇ ਟੈਂਸ ਅਤੇ ਪਰਸਨ ਵੀ ਦਿਖਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, dare ਦੇ ਪਿੱਛੇ ਬੇਸ ਅਤੇ ਇਨਫਿਨੀਟਿਵ ਫੌਰਮ ਵਿੱਚ ਵਰਬ ਵੀ ਲਗਾਇਆ ਜਾ ਸਕਦਾ ਹੈ।

ਉਦਾਹਰਣ

                      i.        No one dares to miss a meeting in this office!
                     ii.        I can’t believe that he dared to talkso rudely!

ਜਦੋਂ dare ਦੀ ਵਰਤੋਂ ਕਰਕੇ ਸਵਾਲ ਪੁੱਛਣੇ ਹੋਣ ਤਾਂ ਉਸ ਨਾਲ do ਜਾਂ do ਦੀ ਕੋਈ ਫੌਰਮ ਲੱਗ ਜਾਂਦੀ ਹੈ।

ਉਦਾਹਰਣ

                      i.        Did Shweta dare to miss the meeting last Sunday?
                     ii.        Did he dare to behave so rudely with everyone?

Dare ਦੀ ਵਰਤੋਂ ਕਿਸੇ ਨੂੰ ਕੋਈ ਚੁਣੌਤੀ ਦੇਣ ਲਈ ਵੀ ਕੀਤੀ ਜਾ ਸਕਦੀ ਹੈ। ਜਦ ਅਜਿਹਾ ਹੁੰਦਾ ਹੈ ਤਾਂ ਸੈਨਟੈਂਸ ਵਿੱਚ ਕੋਈ ਨਾਉਨ, ਪ੍ਰੋਣਾਉਨ ਜਾਂ ਇਨਫਿਨੀਟਿਵ, ਡਾਇਰੈਕਟ ਓਬਜੈਕਟ ਦੇ ਤੌਰ ਉੱਤੇ ਵਰਤਿਆ ਜਾਣਾ ਲਾਜ਼ਮੀ ਹੋ ਜਾਂਦਾ ਹੈ।

ਉਦਾਹਰਣ

                      i.        I dare you to go for bungee jumping.
                    ii.        I dare you to finish eating the whole cake in 10 minutes.

2.    Need (ਨੀਡ)


ਜਦੋਂ ਕੋਈ ਕੰਮ ਜਾਂ ਫਰਜ਼ ਅਦਾ ਕਰਨ ਦੀ ਲੋੜ ਨਾ ਹੋਵੇ, ਓਦੋਂ need ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਰਕੇ ਸੈਮੀ-ਮੌਡਲ ਵਰਬ ਦੇ ਤੌਰ ਉੱਤੇ need ਜਿਆਦਾਤਰ ਨੈਗੇਟਿਵ ਸੈਨਟੈਂਸਾਂ ਵਿੱਚ ਹੀ ਵਰਤਿਆ ਜਾਂਦਾ ਹੈ ਅਤੇ ਅਕਸਰ not, never, nothing, ਆਦਿ ਜਿਹੇ ਨੈਗੇਟਿਵ ਸ਼ਬਦ need ਨਾਲ ਵਰਤੇ ਜਾਂਦੇ ਹਨ।

ਉਦਾਹਰਣ

                      i.        You need not worry about anything.
                     ii.        There was no need to call me. I was coming, anyway.

ਜੇ need ਦੀ ਵਰਤੋਂ ਕਰਕੇ ਸਵਾਲ ਪੁੱਛਣਾ ਹੋਵੇ ਤਾਂ need ਅਤੇ ਸਬਜੈਕਟ ਦੀ ਜਗ੍ਹਾ ਆਪਸ ਵਿੱਚ ਬਦਲ ਦਿੱਤੀ ਜਾਂਦੀ ਹੈ।

ਉਦਾਹਰਣ

                      i.        Need I do the homework right now?
                     ii.        Need we go to the temple today?

As a main verb


Need ਦੀ ਮੇਨ ਵਰਬ ਦੇ ਤੌਰ ਉੱਤੇ ਅਕਸਰ ਵਰਤੋਂ ਕੀਤੀ ਜਾਂਦੀ ਹੈ। ਇਹ ਪਰਸਨ ਅਤੇ ਟੈਂਸ ਦਿਖਾਉਣ ਲਈ ਆਪਣੀ ਫੌਰਮ ਬਦਲ ਸਕਦਾ ਹੈ।

ਉਦਾਹਰਣ We need to visit the temple today.
ਪਰਸਨ: third-person-singular ਦਿਖਾਉਣ ਲਈ needs ਬਣ ਜਾਂਦਾ ਹੈ।
ਉਦਾਹਰਣ He needs to finish his homework right now.
ਟੈਂਸ: past tense ਦਿਖਾਉਣ ਲਈ needed ਬਣ ਜਾਂਦਾ ਹੈ।
ਉਦਾਹਰਣ She needed some time to complete her project, so she asked the professor for an extension.

ਜਦੋਂ need ਦੀ ਵਰਤੋਂ ਪਾਸਟ ਟੈਂਸ ਵਿੱਚ ਨੈਗੇਟਿਵ ਸੈਨਟੈਂਸ ਬਣਾਉਣ ਜਾਂ ਸਵਾਲ ਪੁੱਛਣ ਲਈ ਕੀਤੀ ਜਾਂਦੀ ਹੈ ਤਾਂ ਉਸ ਨਾਲ ਔਕਸੀਲਿਅਰੀ ਵਰਬ did ਲੱਗ ਜਾਂਦਾ ਹੈ।

ਉਦਾਹਰਣ

                      i.        You needn’t pick me up today.
                     ii.        Did you really need money yesterday?

3.    Used to (ਯੂਸਡ ਟੂ)

ਜਦੋਂ ਅਸੀਂ ਅਤੀਤ ਦੀ ਕੋਈ ਆਦਤ, ਹਲਾਤ ਜਾਂ ਕਿਸੇ ਤੱਥ ਬਾਰੇ ਗੱਲ ਕਰਦੇ ਹਾਂ, ਜੋ ਹੁਣ ਵਰਤਮਾਨ ਵਿੱਚ ਸੱਚ ਨਹੀਂ ਹੈ ਤਾਂ used to ਵਰਤਿਆ ਜਾਂਦਾ ਹੈ।

ਉਦਾਹਰਣ

                      i.        I used to play cricket when I was young.
                     ii.        Shweta used to be an amazing dancer before she quit.

used to ਨੂੰ did not ਵਰਤ ਕੇ ਨੈਗੇਟਿਵ ਸੈਨਟੈਂਸ ਅਤੇ ਔਕਸਲਿਆਰੀ ਵਰਬ did ਵਰਤ ਕੇ ਸਵਾਲ ਦਾ ਰੂਪ ਦਿੱਤਾ ਜਾ ਸਕਦਾ ਹੈ। ਜਦੋਂ ਅਜਿਹਾ ਕੀਤਾ ਜਾਂਦਾ ਹੈ ਸੈਨਟੈਂਸ ਵਿੱਚੋਂ -d ਹਟਾ ਦਿੱਤਾ ਜਾਂਦਾ ਹੈ ਕਿਉਂਕਿ did ਆਪਣੇ ਆਪ ਵਿੱਚ ਪਾਸਟ ਟੈਂਸ ਹੈ।

ਉਦਾਹਰਣ

                      i.        I didn’t use to enjoy studying when I was in school.
                     ii.        Did you use to play video games, as a child?

ਨੋਟ - used to, be used to ਅਤੇ get used to ਦੇ ਮਤਲਬ ਵਿੱਚ ਅੰਤਰ ਹੈ।

Be used to: ਜਦੋਂ ਅਸੀਂ ਕੋਈ ਕੰਮ ਦੇ ਜਾਣਕਾਰ ਹੋਈਏ ਜਾਂ ਉਸਨੂੰ ਲਗਾਤਾਰ ਕਰਦੇ ਹੋਈਏ ਤਾਂ be used to ਵਰਤਿਆ ਜਾਂਦਾ ਹੈ।

ਉਦਾਹਰਣ

                      i.        I am used to working all night.
                     ii.        Gurdeep is used to handling high pressure situations.

Get Used to: ਜਦੋਂ ਅਸੀਂ ਕੋਈ ਕੰਮ ਨੂੰ ਕਰਨ ਦੀ ਆਦਤ ਪਾ ਰਹੇ ਹੋਈਏ ਜਾਂ ਕਿਸੇ ਨੂੰ ਕੋਈ ਆਦਤ ਪਾਉਣ ਦੀ ਸਲਾਹ ਦੇਣੀ ਹੋਵੇ ਤਾਂ get used to ਵਰਤਿਆ ਜਾਂਦਾ ਹੈ।

ਉਦਾਹਰਣ

                      i.        You should get used to your new work routine as soon as possible.
                     ii.        I am getting used to living in Chandigarh.

4.    Ought to (ਔਟ ਟੂ)

Ought to ਸੈਮੀ-ਮੌਡਲ ਵਰਬ ਇਸ ਕਰਕੇ ਮੰਨਿਆ ਜਾਂਦਾ ਹੈ ਕਿਉਂਕਿ Used to ਦੀ ਤਰ੍ਹਾਂ ਇਸਦੇ ਪਿੱਛੇ ਵੀto ਲੱਗਦਾ ਹੈ ਜਿਸ ਕਰਕੇ ਇਹ, ਇਸ ਤੋਂ ਬਾਅਦ ਵਰਤੇ ਜਾਣ ਵਾਲੇ ਵਰਬਸ ਨੂੰ ਇਨਫਿਨੀਟਿਵ ਬਣਾ ਦਿੰਦਾ ਹੈ। Ought to ਦਾ ਮਤਲਬ should ਨਾਲ ਮਿਲਦਾ ਜੁਲਦਾ ਹੈ ਕਿਉਂਕਿ, should ਵਾਂਗੂ ਇਹ ਵੀ ਕਿਸੇ ਚੀਜ਼ ਨੂੰ ਸਹੀ, ਪਸੰਦੀਦਾ ਜਾਂ ਜਰੂਰੀ ਦਰਸਾਉਣ ਦੇ ਕੰਮ ਆਉਂਦਾ ਹੈ।

ਉਦਾਹਰਣ

                      i.        The players ought to play within the rules of the game.
                     ii.        We ought to take care of our health.

ਜਦੋਂ ought to ਨੂੰ ਨੈਗੇਟਿਵ ਸੈਨਟੈਂਸ ਵਿੱਚ ਬਦਲਿਆ ਜਾਂਦਾ ਹੈ ਤਾਂ not ਨੂੰ ought ਅਤੇ to ਦੇ ਵਿੱਚ ਲਗਾਇਆ ਜਾਂਦਾ ਹੈ।

ਉਦਾਹਰਣ

                      i.        We ought not to lie.
                     ii.        We ought not to leave the house before our parents arrive.

ਜਦੋਂ ought ਦੀ ਵਰਤੋਂ ਸਵਾਲ ਪੁੱਛਣ ਲਈ ਕੀਤੀ ਜਾਂਦੀ ਹੈ ਤਾਂ ਸੈਨਟੈਂਸ ਵਿੱਚ ought ਅਤੇ subject ਦੀ ਥਾਂ ਆਪਸ ਵਿੱਚ ਬਦਲ ਦਿੱਤੀ ਜਾਂਦੀ ਹੈ, ਅਤੇ to ਹਟਾ ਦਿੱਤਾ ਜਾਂਦਾ ਹੈ।

ਉਦਾਹਰਣ

                      i.        Ought we find some place to eat?
                     ii.        Ought not Rahul finish to read the book first?

ਨੋਟ - ਅਜੋਕੀ ਅੰਗਰੇਜ਼ੀ ਭਾਸ਼ਾ ਵਿੱਚ ought ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ। ਇਸਦੀ ਜਗ੍ਹਾ should ਦਾ ਜਿਆਦਾ ਪ੍ਰਯੋਗ ਕੀਤਾ ਜਾਂਦਾ ਹੈ।