Introduction to must

ਮੌਡਲ ਵਰਬ ਦੇ ਤੌਰ ਉੱਤੇ must ਮੁੱਖ ਤੌਰ ਉੱਤੇ ਲੋੜ ਜ਼ਾਹਿਰ ਕਰਦਾ ਹੈ। ਇਸਦਾ ਮਤਲਬ ਹੈ ਕਿ ਜਦੋਂ ਅਸੀਂ must ਵਰਤਦੇ ਹਾਂ ਤਾਂ ਅਸੀਂ ਇਹ ਕਹਿਣਾ ਚਾਹੁੰਦੇਂ ਹਾਂ ਕਿ ਕੋਈ ਕੰਮ ਹੋਣਾ ਹੀ ਚਾਹੀਦਾ ਹੈ ਜਾਂ ਹੋ ਰਿਹਾ ਹੋਵੇਗਾ।

ਇਸ ਤੋਂ ਇਲਾਵਾ must ਹੋਰ ਵੀ ਕਈ ਕਾਰਨਾਂ ਕਰਕੇ ਵਰਤਿਆ ਜਾਂਦਾ ਹੈ।

       • ਭਵਿੱਖ ਵਿੱਚ ਕੁੱਝ ਕਰਨ ਦਾ ਪੱਕਾ ਇਰਾਦਾ ਦਰਸਾਉਣ ਲਈ 
       • ਕੋਈ ਚੰਗੇ ਕੰਮ ਉੱਤੇ ਜ਼ੋਰ ਦੇਣ ਲਈ, ਜੋ ਅਸੀਂ ਚਾਹੁੰਦੇ ਹੋਈਏ ਕਿ ਕੋਈ ਕਰੇ
       • ਰਿਟੋਰਿਕ ਤਰੀਕੇ ਨਾਲ ਆਪਣਾ ਵਿਚਾਰ ਜਾਂ ਭਾਵਨਾ ਜ਼ਾਹਿਰ ਕਰਨ ਲਈ
       • ਇਹ ਦਰਸਾਉਣ ਲਈ ਕਿ ਕੋਈ ਚੀਜ਼ ਨਿਸ਼ਚਿਤ ਹੈ, ਕਿਸੇ ਚੀਜ਼ ਦੇ ਹੋਣ ਦੀ ਬਹੁਤ ਸੰਭਾਵਨਾ ਹੈ ਜਾਂ ਕੋਈ ਚੀਜ਼ ਬਿਲਕੁਲ ਸੱਚ ਹੈ

Uses of must

     1. Necessity (ਲੋੜ ਜ਼ਾਹਿਰ ਕਰਨ ਲਈ)

ਅਸੀਂ must ਦੀ ਵਰਤੋਂ ਕੋਈ ਸਤਿਥੀ, ਹਲਾਤ ਜਾਂ ਕੰਮ ਬਾਰੇ ਜਾਣਕਾਰੀ ਦੇਣ ਲਈ ਕਰ ਸਕਦੇ ਹਾਂ ਜੋ ਹੋਣਾ ਬਹੁਤ ਜਰੂਰੀ ਹੋਵੇ।

ਉਦਾਹਰਣ

      i. You must ask for permission before leaving the club.
     ii. The alarm must be set so we can wake up on time.

must ਨੂੰ ਇੰਟੋਰਰੋਗੇਟਿਵ ਸੈਨਟੈਂਸਾਂ ਵਿੱਚ ਵੀ ਵਰਤਿਆ ਜਾ ਸਕਦਾ ਹੈ। ਫਰਜ਼ ਕਰੋ, ਅਸੀਂ ਕਿਸੇ ਕੰਮ ਨੂੰ ਲੈ ਕੇ ਖੁਸ਼ ਨਾ ਹੋਈਏ ਪਰ ਸਾਨੂੰ ਫਿਰ ਵੀ ਉਹ ਕੰਮ ਕਰਨਾ ਪਵੇ ਤਾਂ ਅਸੀਂ must ਦੀ ਮਦਦ ਨਾਲ ਇਹ ਸਵਾਲ ਕਰ ਸਕਦੇ ਹਾਂ ਕਿ ਉਹ ਕੰਮ ਕਰਨਾ ਜਰੂਰੀ ਹੈ ਜਾਂ ਨਹੀਂ?

ਉਦਾਹਰਣ

      i. Must we go out today? The weather doesn’t seem too good.
     ii. Must you play in the garden, when it is wet?

     2. Indicating strong intention (ਪੱਕਾ ਇਰਾਦਾ ਜ਼ਾਹਿਰ ਕਰਨ)

ਭਵਿੱਖ ਵਿੱਚ ਕੁੱਝ ਕਰਨ ਦਾ ਪੱਕਾ ਇਰਾਦਾ ਦਰਸਾਉਣ ਲਈ ਵੀ must ਦੀ ਵਰਤੋਂ ਕੀਤੀ ਜਾ ਸਕਦੀ ਹੈ।

ਉਦਾਹਰਣ

      i. I must complete this exercise today.
     ii. We must get our suits ready before the wedding.

     3. Emphasizing a suggestion (ਚੰਗੇ ਕੰਮ ਲਈ ਸਲਾਹ ਦੇਣ ਲਈ)

must ਨੂੰ ਕੋਈ ਚੰਗੇ ਕੰਮ ਉੱਤੇ ਜ਼ੋਰ ਦੇਣ ਲਈ ਵੀ ਵਰਤਿਆ ਜਾ ਸਕਦਾ ਹੈ। ਅਜਿਹਾ ਕੰਮ ਜੋ ਅਸੀਂ ਚਾਹੁੰਦੇ ਹੋਈਏ ਕਿ ਕੋਈ ਕਰੇ।

ਉਦਾਹਰਣ

      i. You must visit a new place every year.
     ii. There’s a new restaurant that has opened down the street. You must try it!

     4. Giving opinion with rhetoric (ਆਪਣਾ ਵਿਚਾਰ ਜਾਂ ਭਾਵਨਾ ਜ਼ਾਹਿਰ ਕਰਨ ਲਈ)

must ਦੀ ਵਰਤੋਂ ਕਰਕੇ ਅਸੀਂ ਨਿਮਰਤਾ ਨਾਲ ਕਿਸੇ ਚੀਜ਼ ਬਾਰੇ ਆਪਣਾ ਵਿਚਾਰ ਜਾਂ ਭਾਵਨਾ ਜ਼ਾਹਿਰ ਕਰ ਸਕਦੇ ਹਾਂ। 

ਉਦਾਹਰਣ

      i. I must say, it is an honour to have you as my mentor, Mr Sunil.
     ii. Must I add, it was amazing to hang out with you guys. 

     5. Certainty and likelihood (ਕੁੱਝ ਹੋਣ ਦੀ ਸੰਭਾਵਨਾ ਜ਼ਾਹਿਰ ਕਰਨ ਲਈ)

ਇਹ ਦਰਸਾਉਣ ਲਈ ਕਿ ਕੋਈ ਚੀਜ਼ ਨਿਸ਼ਚਿਤ ਹੈ, ਕਿਸੇ ਚੀਜ਼ ਦੇ ਹੋਣ ਦੀ ਬਹੁਤ ਸੰਭਾਵਨਾ ਹੈ ਜਾਂ ਕੋਈ ਚੀਜ਼ ਬਿਲਕੁਲ ਸੱਚ ਹੈ, must ਦੀ ਵਰਤੋਂ ਕੀਤੀ ਜਾ ਸਕਦੀ ਹੈ।

ਉਦਾਹਰਣ

      i. Mom must’ve reached Poland by now.
     ii. It must be nice to study at Oxford.