Introduction to Might

ਮੌਡਲ ਵਰਬ ਦੇ ਤੌਰ ਉੱਤੇ might ਮੁੱਖ ਤੌਰ ਉੱਤੇ ਅਜਿਹੀ ਸੰਭਾਵਨਾ ਬਾਰੇ ਗੱਲ ਕਰਨ ਲਈ ਵਰਤਿਆ ਜਾਂਦਾ ਹੈ, ਜੋ ਜਾਂ ਤਾਂ ਅਨਿਸ਼ਚਿਤ ਹੈ ਜਾਂ ਜਿਸਦੇ ਪੂਰਾ ਹੋਣ ਦੇ ਆਸਾਰ ਬਹੁਤ ਹੀ ਜਿਆਦਾ ਘੱਟ ਹਨ।

ਇਸ ਤੋਂ ਇਲਾਵਾ might ਤਿੰਨ ਹੋਰ ਕਾਰਨਾਂ ਲਈ ਵਰਤਿਆ ਜਾਂਦਾ ਹੈ।

       • ਬਹੁਤ ਜਿਆਦਾ ਅਧਿਕਾਰਿਕ ਜਾਂ ਨਿਮਰਤਾ ਨਾਲ ਆਗਿਆ ਮੰਗਣ ਲਈ
       • ਜਦੋਂ ਰਿਪੋਰਟੇਡ ਸਪੀਚ ਵਿੱਚ ਆਗਿਆ ਮੰਗੀ ਜਾਂਦੀ ਹੈ ਤਾਂ might, may ਦੇ ਪਾਸਟ ਟੈਂਸ ਵਜੋਂ ਵਰਤਿਆ ਜਾਂਦਾ ਹੈ 
       • ਕੋਈ ਕਾਰਵਾਈ ਦੀ ਸਲਾਹ ਦੇਣ ਲਈ ਜਾਂ ਦੋ ਵੱਖ-ਵੱਖ ਸੰਭਾਵਨਾਵਾਂ ਜ਼ਾਹਿਰ ਕਰਨ ਲਈ 

Uses of Might

     1. Expressing possibility (ਕੁੱਝ ਹੋਣ ਦੀ ਸੰਭਾਵਨਾ ਜ਼ਾਹਿਰ ਕਰਨ ਲਈ)

might ਅਜਿਹੀ ਸੰਭਾਵਨਾ ਬਾਰੇ ਗੱਲ ਕਰਨ ਲਈ ਵਰਤਿਆ ਜਾਂਦਾ ਹੈ ਜੋ ਜਾਂ ਤਾਂ ਅਨਿਸ਼ਚਿਤ ਹੈ ਜਾਂ ਜਿਸਦੇ ਪੂਰਾ ਹੋਣ ਦੇ ਆਸਾਰ ਬਹੁਤ ਹੀ ਜਿਆਦਾ ਘੱਟ ਹਨ।

ਉਦਾਹਰਣ

      i. It might start raining soon.
     ii. I might be coming home this vacation.

     2. In conditional sentences (ਕੰਡੀਸ਼ਨਲ ਸੈਨਟੈਂਸ ਬਣਾਉਣ ਲਈ)

ਕੰਡੀਸ਼ਨਲ ਸੈਨਟੈਂਸ ਅਜਿਹੇ ਸੈਨਟੈਂਸ ਹੁੰਦੇ ਹਨ ਜਿੰਨ੍ਹਾਂ ਵਿੱਚ ਕੋਈ ਕੰਮ ਦੇ ਪੂਰਾ ਨਾ ਹੋਣ ਦੀ ਸਤਿਥੀ ਵਿੱਚ ਉਸਦਾ ਕੀ ਨਤੀਜਾ ਨਿੱਕਲੇਗਾ ਜ਼ਾਹਿਰ ਕੀਤਾ ਜਾਂਦਾ ਹੈ। ਜਿਵੇਂ, "ਜੇ ਤੁਸੀਂ ਇੱਕ ਮਹੀਨੇ ਵਿੱਚ ਪੈਸੇ ਨਾ ਮੋੜੇ ਤਾਂ ਵਿਆਜ ਦੇਣਾ ਪਵੇਗਾ।" 

ਅਸੀਂ ਕੰਡੀਸ਼ਨਲ ਸੈਨਟੈਂਸ ਵਿੱਚ, might ਦੀ ਵਰਤੋਂ ਕਿਸੇ ਸੰਭਾਵਨਾ ਨੂੰ ਕਾਲਪਨਿਕ (hypothetical) ਨਤੀਜੇ ਦੇ ਤੌਰ ਉੱਤੇ ਪੇਸ਼ ਕਰਨ ਲਈ ਵੀ ਕਰ ਸਕਦੇ ਹਾਂ।

ਉਦਾਹਰਣ

      i. If you don’t get ready soon, we might get late for the wedding.
     ii. If we plan diligently, we might limit our losses.

     3. Politely asking for permission (ਨਿਮਰਤਾ ਸਹਿਤ ਆਗਿਆ ਮੰਗਣ ਲਈ)

ਜੇ ਅਸੀਂ ਨਿਮਰਤਾ ਨਾਲ ਆਗਿਆ ਮੰਗਣੀ ਹੋਵੇ ਤਾਂ may ਵਰਤਿਆ ਜਾ ਸਕਦਾ ਹੈ ਪਰ ਜੇ ਅਸੀਂ ਉਸ ਤੋਂ ਵੀ ਜਿਆਦਾ ਨਿਮਰਤਾ ਦਿਖਾਉਣੀ ਹੋਵੇ ਤਾਂ may ਦੀ ਜਗ੍ਹਾ ਤੇ might ਵਰਤਿਆ ਜਾ ਸਕਦਾ ਹੈ।

ਉਦਾਹਰਣ

      i. Might I use the washroom, teacher?
     ii. Might I open the window, sir?

     4. Past tense of may (may ਦੇ ਪਾਸਟ ਟੈਂਸ ਦੇ ਤੌਰ ਤੇ)

ਜਦੋਂ ਅਸੀਂ ਰਿਪੋਰਟੇਡ ਸਪੀਚ ਵਿੱਚ ਗੱਲ ਕਰਦੇ ਹਾਂ (ਖਾਸ ਕਰਕੇ ਜਦੋਂ ਰਿਪੋਰਟੇਡ ਸਪੀਚ ਵਿੱਚ ਆਗਿਆ ਮੰਗਦੇ ਹਾਂ) ਤਾਂ may ਦੀ ਜਗ੍ਹਾ ਤੇ might ਵਰਤਿਆ ਜਾ ਸਕਦਾ ਹੈ।

ਉਦਾਹਰਣ

      i. He wondered if he might play the game tonight.
     ii. Rosy asked if she might take my car her road trip.

     5. Making suggestions (ਸਲਾਹ ਦੇਣ ਲਈ)

ਕਿਸੇ ਇਨਸਾਨ ਨੂੰ ਕੋਈ ਕੰਮ ਕਿਵੇਂ ਕਰਨਾ ਚਾਹੀਦਾ ਹੈ, ਇਹ ਸਲਾਹ ਦੇਣ ਲਈ ਅਸੀਂ might ਦੀ ਵਰਤੋਂ ਕਰ ਸਕਦੇ ਹਾਂ। might ਦੀ ਵਰਤੋਂ ਨਾਲ ਸਾਡਾ ਸਲਾਹ ਦੇਣ ਦਾ ਲਹਿਜ਼ਾ, should ਦੀ ਵਰਤੋਂ ਨਾਲੋਂ ਨਰਮ ਪ੍ਰਤੀਤ ਹੁੰਦਾ ਹੈ। should ਦੀ ਵਰਤੋਂ ਕਰਕੇ ਅਸੀਂ "ਕਿਸੇ ਨੂੰ ਕੀ ਕਰਨਾ ਚਾਹੀਦਾ ਹੈ", ਇਹ ਸਲਾਹ ਦਿੰਦੇ ਹਾਂ ਜਦ ਕਿ might ਦੀ ਵਰਤੋਂ ਕਰਕੇ ਅਸੀਂ "ਕੋਈ ਕੀ ਕਰ ਸਕਦਾ ਹੈ", ਇਹ ਸਲਾਹ ਦਿੰਦੇ ਹਾਂ।

ਉਦਾਹਰਣ

      i. You might want to plan your visit beforehand.
     ii. We might take advice from a mentor about the business plan.

     6. Suggesting a possibility (ਕੁੱਝ ਹੋਣ ਦੀ ਸੰਭਾਵਨਾ ਜ਼ਾਹਿਰ ਕਰਨ ਲਈ)

might ਦੀ ਵਰਤੋਂ ਕਰਕੇ ਅਸੀਂ ਕੋਈ ਸੰਭਾਵਿਕ ਕੰਮ ਜਾਂ ਸਤਿਥੀ ਬਾਰੇ ਦੱਸ ਸਕਦੇ ਹਾਂ।

ਉਦਾਹਰਣ

      i. It might rain tonight.
     ii. You might get hurt if you don’t wear a helmet. 

     7. Adding angry emphasis (ਗੁੱਸੇ ਨਾਲ ਟਿੱਪਣੀ ਕਰਨ ਲਈ)

Could ਦੀ ਤਰ੍ਹਾਂ, ਅਸੀਂ might ਨੂੰ ਵੀ ਗੁੱਸੇ ਨਾਲ ਕੋਈ ਟਿੱਪਣੀ ਕਰਨ ਲਈ ਵਰਤ ਸਕਦੇ ਹਾਂ। 

ਉਦਾਹਰਣ

      i. You might have just left your job if you didn’t want to put in the efforts!
     ii. You might turn off those speakers if you care about our eardrums!

     8. Giving different information (ਕੋਈ ਵੱਖਰੀ ਜਾਣਕਾਰੀ ਦੇਣ ਲਈ)

might ਦੀ ਵਰਤੋਂ ਇੱਕੋ ਸੈਨਟੈਂਸ ਵਿੱਚ ਦੋ ਵੱਖ-ਵੱਖ ਤੇ ਉਲਟ ਵਿਚਾਰ ਪੇਸ਼ ਕਰਨ ਲਈ ਕੀਤੀ ਜਾ ਸਕਦੀ ਹੈ।

ਉਦਾਹਰਣ

      i. Zahir might not be the smartest student but he does put in a lot of hard work.
     ii. Our team might be small, but our impact proves our mettle.

     9. Giving opinion with rhetoric (ਰੀਟੋਰੀਕ ਸਵਾਲ ਕਰਕੇ ਆਪਣਾ ਵਿਚਾਰ ਰੱਖਣ ਲਈ)

ਅੰਗਰੇਜ਼ੀ ਭਾਸ਼ਾ ਵਿੱਚ ਰੀਟੋਰੀਕ ਸਵਾਲ, ਉਹ ਸਵਾਲ ਹੁੰਦੇ ਹਨ ਜੋ ਪੁੱਛੇ ਤਾਂ ਜਾ ਸਕਦੇ ਹਨ ਪਰ ਇਨ੍ਹਾਂ ਦੇ ਬਦਲੇ ਅਸੀਂ ਕਿਸੇ ਜਵਾਬ ਦੀ ਉਮੀਦ ਨਹੀਂ ਕਰਦੇ। Might ਦੀ ਵਰਤੋਂ ਕਰਕੇ, ਰਿਟੋਰਿਕ ਸਵਾਲ ਰਾਹੀਂ ਅਸੀਂ ਨਿਮਰਤਾ ਨਾਲ ਆਪਣਾ ਵਿਚਾਰ ਜਾਂ ਭਾਵਨਾ ਜ਼ਾਹਿਰ ਕਰ ਸਕਦੇ ਹਾਂ। ਜਦੋਂ ਅਜਿਹਾ ਕੀਤਾ ਜਾਂਦਾ ਹੈ ਤਾਂ subject ਅਤੇ might ਆਪਸ ਵਿੱਚ ਆਪਣੀ ਜਗ੍ਹਾ ਬਦਲ ਲੈਂਦੇ ਹਨ।

ਉਦਾਹਰਣ

      i. Might I add, that we should try online marketing, as well?
     ii. Might I just say, I am grateful to be friends with you?