Introduction to could

ਮੌਡਲ ਵਰਬ ਦੇ ਤੌਰ ਉੱਤੇ could ਨੂੰ ਮੁੱਖ ਤੌਰ ਉੱਤੇ can ਦੇ ਪਾਸਟ ਟੈਂਸ ਵਜੋਂ ਵਰਤਿਆ ਜਾਂਦਾ ਹੈ, ਇਹ ਦੱਸਣ ਲਈ ਕਿ ਕਿਸੇ ਇਨਸਾਨ ਜਾਂ ਵਸਤੂ ਦੀ ਅਤੀਤ ਵਿੱਚ ਕੋਈ ਕੰਮ ਨੂੰ ਕਰਨ ਦੀ ਸਮਰੱਥਾ ਕਿੰਨੀ ਸੀ। ਪਰ ਇਸ ਤੋਂ ਇਲਾਵਾ could ਨੂੰ ਤਿੰਨ ਹੋਰ ਮੌਕਿਆਂ ਤੇ ਪ੍ਰਯੋਗ ਕੀਤਾ ਜਾ ਸਕਦਾ ਹੈ।

       • can ਦੀ ਜਗ੍ਹਾ ਤੇ ਨਿਮਰਤਾ ਨਾਲ ਬੇਨਤੀ ਕਰਨ ਜਾਂ ਆਗਿਆ ਲੈਣ ਲਈ 
       • ਬਹੁਤ ਥੋੜੀ ਜਾਂ ਅਨਿਸ਼ਚਿਤ ਸੰਭਾਵਨਾ ਜ਼ਾਹਿਰ ਕਰਨ ਲਈ 
       • ਸਲਾਹ ਦੇਣ ਜਾਂ ਪੇਸ਼ਕਸ਼ ਕਰਨ ਲਈ 

Uses of could

     1. Past ability (ਅਤੀਤ ਦੀ ਸਮਰੱਥਾ ਬਾਰੇ ਦੱਸਣ ਲਈ)

ਜਦੋਂ ਕੋਈ ਇਨਸਾਨ ਜਾਂ ਵਸਤੂ ਅਤੀਤ ਵਿੱਚ ਕੋਈ ਕੰਮ ਕਰਨ ਦੀ ਸਮਰੱਥਾ ਰੱਖਦੀ ਸੀ ਤਾਂ ਉਸਦੀ ਖਤਮ ਹੋ ਚੁੱਕੀ ਸਮਰੱਥਾ ਬਾਰੇ ਦੱਸਣ ਲਈ could ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ could ਨੂੰ not ਨਾਲ ਵਰਤਿਆ ਜਾਂਦਾ ਹੈ ਤਾਂ ਉਹ could not ਬਣ ਜਾਂਦਾ ਹੈ ਅਤੇ ਸੈਨਟੈਂਸ ਨੈਗੇਟਿਵ ਹੋ ਜਾਂਦਾ ਹੈ।

ਉਦਾਹਰਣ

      i. Sujanya could run 10 miles when she was young.
     ii. Rihanna could dance for hours before she broke her leg.

ਇਸ ਤੋਂ ਇਲਾਵਾ, ਅਸੀਂ could ਨੂੰ ਓਦੋਂ ਵੀ ਵਰਤ ਸਕਦੇ ਹਾਂ ਜਦੋਂ ਅਸੀਂ ਅਜਿਹੀ ਸਮਰੱਥਾ ਬਾਰੇ ਗੱਲ ਕਰਨੀ ਹੋਵੇ, ਜੋ ਸਾਡੇ ਵਿੱਚ ਨਹੀਂ ਹੈ ਪਰ ਅਸੀਂ ਚਾਹੁੰਦੇ ਹੋਈਏ ਕਿ ਉਹ ਸਾਡੇ ਵਿੱਚ ਹੁੰਦੀ।

ਉਦਾਹਰਣ

      i. I wish I could run as long as Sujanya.
     ii. I wish I could dance like Rihanna.

     2. Conditional sentences (ਕੰਡੀਸ਼ਨਲ ਸੈਨਟੈਂਸ ਬਣਾਉਣ ਲਈ)

ਕੰਡੀਸ਼ਨਲ ਸੈਨਟੈਂਸ ਅਜਿਹੇ ਸੈਨਟੈਂਸ ਹੁੰਦੇ ਹਨ ਜਿੰਨ੍ਹਾਂ ਵਿੱਚ ਕੋਈ ਕੰਮ ਦੇ ਪੂਰਾ ਨਾ ਹੋਣ ਦੀ ਸਤਿਥੀ ਵਿੱਚ ਉਸਦਾ ਕੀ ਨਤੀਜਾ ਨਿੱਕਲੇਗਾ ਜ਼ਾਹਿਰ ਕੀਤਾ ਜਾਂਦਾ ਹੈ। ਜਿਵੇਂ, "ਜੇ ਤੁਸੀਂ ਇੱਕ ਮਹੀਨੇ ਵਿੱਚ ਪੈਸੇ ਨਾ ਮੋੜੇ ਤਾਂ ਵਿਆਜ ਦੇਣਾ ਪਵੇਗਾ।" 

ਜਦੋਂ ਕੰਡੀਸ਼ਨਲ ਸੈਨਟੈਂਸ (conditional sentense) ਪਾਸਟ ਟੈਂਸ (past tense) ਵਿੱਚ ਵਰਤੇ ਜਾਂਦੇ ਹਨ ਤਾਂ ਇਨ੍ਹਾਂ ਨੂੰ ਸੈਕੰਡ ਕੰਡੀਸ਼ਨਲ (second conditional) ਕਿਹਾ ਜਾਂਦਾ ਹੈ। Second conditioal ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰਨ ਲਈ ਵਰਤੇ ਜਾਂਦੇ ਹਨ ਜੋ ਹੋ ਨਹੀਂ ਸਕਦੀਆਂ ਜਾਂ ਜਿੰਨ੍ਹਾਂ ਦੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

ਵੈਸੇ ਸੈਕੰਡ ਕੰਡੀਸ਼ਨਲ ਵਿੱਚ ਅਕਸਰ would ਲੱਗਦਾ ਹੈ ਪਰ ਜਦੋਂ ਸਾਨੂੰ ਲੱਗੇ ਕਿ ਅਸੀਂ ਕੋਈ ਕੰਮ ਕਿਸੇ ਖਾਸ ਪਰਿਸਤਿਥੀ ਵਿੱਚ ਪੂਰਾ ਕਰ ਸਕਦੇ ਹਾਂ ਤਾਂ would ਦੀ ਜਗ੍ਹਾ ਤੇ could ਲੱਗ ਜਾਂਦਾ ਹੈ।

ਉਦਾਹਰਣ

      i. If I were a sportsman, I could play cricket.
     ii. Santosh said, “I could buy a plane if I won the lottery.” 

     3. Asking for permission (ਆਗਿਆ ਮੰਗਣ ਲਈ)

ਜੇ ਅਸੀਂ ਜਿਆਦਾ ਨਿਮਰਤਾ ਨਾਲ ਆਗਿਆ ਮੰਗਣੀ ਹੋਵੇ ਤਾਂ can ਦੀ ਜਗ੍ਹਾ ਤੇ could ਵਰਤਿਆ ਜਾ ਸਕਦਾ ਹੈ ਪਰ ਆਗਿਆ ਦੇਣ ਵੇਲੇ ਅਜਿਹਾ ਨਹੀਂ ਕੀਤਾ ਜਾ ਸਕਦਾ। ਆਗਿਆ ਦੇਣ ਵੇਲੇ ਜੇ ਅਸੀਂ ਨਿਮਰਤਾ ਦਿਖਾਉਣੀ ਹੋਵੇ ਤਾਂ can ਦੀ ਜਗ੍ਹਾ ਤੇ may ਵਰਤਿਆ ਜਾ ਸਕਦਾ ਹੈ ਪਰ could ਨਹੀਂ।

ਉਦਾਹਰਣ

      i. Could I use the washroom, teacher?
     ii. Could I open the window?

     4. Making a request (ਬੇਨਤੀ ਕਰਨ ਲਈ)

ਜਿਵੇਂ ਅਸੀਂ ਜਿਆਦਾ ਨਿਮਰਤਾ ਨਾਲ ਆਗਿਆ ਮੰਗਣ ਵਾਸਤੇ can ਦੀ ਜਗ੍ਹਾ ਤੇ could ਵਰਤ ਸਕਦੇ ਹਾਂ, ਉਸੇ ਤਰ੍ਹਾਂ ਜਿਆਦਾ ਨਿਮਰਤਾ ਨਾਲ ਬੇਨਤੀ ਕਰਨ ਵਾਸਤੇ ਵੀ can ਦੀ ਜਗ੍ਹਾ ਤੇ could ਵਰਤਿਆ ਜਾ ਸਕਦਾ ਹੈ।

ਉਦਾਹਰਣ

      i. Could you help me fix this broken table?
     ii. Could Simran be able to help me with this painting?

     5. Polite opinion with rhetoric (ਨਿਮਰਤਾ ਨਾਲ ਆਪਣਾ ਵਿਚਾਰ ਦੇਣ ਲਈ)

Could ਨੂੰ ਨਿਮਰਤਾ ਨਾਲ ਆਪਣਾ ਵਿਚਾਰ ਦੇਣ ਲਈ ਵੀ ਵਰਤਿਆ ਜਾ ਸਕਦਾ ਹੈ। ਅਜਿਹਾ could ਨੂੰ ਸਬਜੈਕਟ ਅਤੇ ਸਬਜੈਕਟ ਨੂੰ could ਦੀ ਜਗ੍ਹਾ ਲਗਾ ਕੇ ਕੀਤਾ ਜਾ ਸਕਦਾ ਹੈ।

ਉਦਾਹਰਣ

i. Could I add, that we should try online marketing, as well?
ii. Could I just say, I am grateful to be friends with you?

     6. Possibility and likelihood (ਕੁੱਝ ਹੋਣ ਦੀ ਸੰਭਾਵਨਾ ਜ਼ਾਹਿਰ ਕਰਨ ਲਈ)

ਅਸੀਂ can ਦੀ ਜਗ੍ਹਾ ਤੇ could ਦੀ ਵਰਤੋਂ ਕਿਸੇ ਵਸਤੂ ਜਾਂ ਇਨਸਾਨ ਦੇ ਕੁੱਝ ਕਰਨ ਜਾਂ ਕੁੱਝ ਹੋਣ ਦੀ ਸੰਭਾਵਨਾ ਜ਼ਾਹਿਰ ਕਰਨ ਲਈ ਵੀ ਕਰ ਸਕਦੇ ਹਾਂ। ਅਜਿਹਾ ਓਦੋਂ ਕੀਤਾ ਜਾਂਦਾ ਹੈ ਜਦ ਸੰਭਾਵਨਾ ਬਹੁਤ ਥੋੜੀ ਜਾਂ ਅਨਿਸ਼ਚਿਤ ਹੋਵੇ।

ਉਦਾਹਰਣ

      i. It could rain tonight.
     ii. You could get hurt if you don’t wear a helmet. 

     7. Making a suggestion (ਸਲਾਹ ਦੇਣ ਲਈ)

ਕਿਸੇ ਇਨਸਾਨ ਨੂੰ ਕੋਈ ਕੰਮ ਕਿਵੇਂ ਕਰਨਾ ਚਾਹੀਦਾ ਹੈ, ਇਹ ਸਲਾਹ ਦੇਣ ਲਈ ਅਸੀਂ could ਦੀ ਵਰਤੋਂ ਕਰ ਸਕਦੇ ਹਾਂ।

ਉਦਾਹਰਣ

      i. You could plan your visit beforehand.
     ii. We could take advice from a mentor about the business plan.

     8. Adding angry emphasis (ਗੁੱਸੇ ਨਾਲ ਟਿੱਪਣੀ ਕਰਨ ਲਈ)

ਅਸੀਂ could ਨੂੰ ਗੁੱਸੇ ਨਾਲ ਕੋਈ ਟਿੱਪਣੀ ਕਰਨ ਲਈ ਵੀ ਵਰਤ ਸਕਦੇ ਹਾਂ। 

ਉਦਾਹਰਣ

      i. You could have just left your job if you didn’t want to put in the efforts!
     ii. You could turn off those speakers if you care about our eardrums!

     9. Making offers (ਪੇਸ਼ਕਸ਼ ਕਰਨ ਲਈ)

ਸਲਾਹ ਦੇਣ ਵਾਂਗੂ, could ਦੀ ਵਰਤੋਂ ਕੋਈ ਪੇਸ਼ਕਸ਼ ਕਰਨ ਲਈ ਵੀ ਕੀਤੀ ਜਾ ਸਕਦੀ ਹੈ।

ਉਦਾਹਰਣ

      i. Could we go out for a movie tomorrow?
     ii. Could I help you in the kitchen?

   10. Rhetorical questions (ਰੀਟੋਰੀਕ ਸਵਾਲ ਕਰਨ ਲਈ)

ਅੰਗਰੇਜ਼ੀ ਭਾਸ਼ਾ ਵਿੱਚ ਰੀਟੋਰੀਕ ਸਵਾਲ, ਉਹ ਸਵਾਲ ਹੁੰਦੇ ਹਨ ਜੋ ਪੁੱਛੇ ਤਾਂ ਜਾ ਸਕਦੇ ਹਨ ਪਰ ਇਨ੍ਹਾਂ ਦੇ ਬਦਲੇ ਅਸੀਂ ਕਿਸੇ ਜਵਾਬ ਦੀ ਉਮੀਦ ਨਹੀਂ ਕਰਦੇ। Could ਨੂੰ ਵਿਅੰਗਮਈ ਜਾਂ ਰੀਟੋਰੀਕ ਸਵਾਲ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ, ਖਾਸਕਰ ਜਦੋਂ ਸਾਨੂੰ ਕਿਸੇ ਦਾ ਵਤੀਰਾ ਗਲਤ, ਅਪੱਤੀਜਨਕ ਜਾਂ ਖਿਝਾਉਣ ਵਾਲਾ ਲੱਗੇ।

ਉਦਾਹਰਣ

      i. Could you be any more annoying? You’re getting on my nerves.
     ii. Could your grades have fallen any lower?