Introduction to Can 

ਮੌਡਲ ਵਰਬ ਦੇ ਤੌਰ ਉੱਤੇ can ਨੂੰ ਮੁੱਖ ਤੌਰ ਉੱਤੇ ਕਿਸੇ ਇਨਸਾਨ ਦੀ ਕੋਈ ਕੰਮ ਨੂੰ ਕਰਨ ਦੀ ਸਮਰੱਥਾ ਬਾਰੇ ਦੱਸਣ ਲਈ ਵਰਤਿਆ ਜਾਂਦਾ ਹੈ। ਪਰ ਇਸ ਤੋਂ ਇਲਾਵਾ can ਨੂੰ ਤਿੰਨ ਹੋਰ ਮੌਕਿਆਂ ਤੇ ਪ੍ਰਯੋਗ ਕੀਤਾ ਜਾ ਸਕਦਾ ਹੈ।

       • ਆਗਿਆ ਦੇਣ ਜਾਂ ਮੰਗਣ ਲਈ
       • ਕੁੱਝ ਹੋਣ ਦੀ ਸੰਭਾਵਨਾ ਜ਼ਾਹਿਰ ਕਰਨ ਲਈ 
       • ਬੇਨਤੀ ਜਾਂ ਕੋਈ ਪੇਸ਼ਕਸ਼ ਕਰਨ ਲਈ 

Uses of Can

     1. Expressing ability (ਸਮਰੱਥਾ ਬਾਰੇ ਦੱਸਣ ਲਈ)

ਜਦੋਂ ਕੋਈ ਇਨਸਾਨ ਜਾਂ ਵਸਤੂ ਕੋਈ ਕੰਮ ਕਰਨ ਦੀ ਸਮਰੱਥਾ ਰੱਖਦੀ ਹੈ ਤਾਂ ਉਸਦੀ ਸਮਰੱਥਾ ਬਾਰੇ ਦੱਸਣ ਲਈ can ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ can ਨੂੰ not ਨਾਲ ਵਰਤਿਆ ਜਾਂਦਾ ਹੈ ਤਾਂ ਉਹ cannot ਬਣ ਜਾਂਦਾ ਹੈ ਅਤੇ ਸੈਨਟੈਂਸ ਨੈਗੇਟਿਵ ਹੋ ਜਾਂਦਾ ਹੈ।

ਉਦਾਹਰਣ

      i. Usain Bolt can run very fast.
     ii. I can read a book every week.
     iii. Shweta cannot speak in front of an audience.
     iv. Can you play basketball?

     2. Permission (ਆਗਿਆ ਦੇਣ ਜਾਂ ਮੰਗਣ ਲਈ)

Can ਨੂੰ ਆਗਿਆ ਦੇਣ ਜਾਂ ਸਵਾਲ ਕਰਕੇ ਆਗਿਆ ਮੰਗਣ ਲਈ ਵੀ ਵਰਤਿਆ ਜਾ ਸਕਦਾ ਹੈ।

ਉਦਾਹਰਣ

      i. Can I use the washroom, teacher?
     ii. Students can leave the classroom once they are finished with the test.

     3. Polite opinion with rhetoric (ਨਿਮਰਤਾ ਨਾਲ ਆਪਣਾ ਵਿਚਾਰ ਦੇਣ ਲਈ) 

ਅੰਗਰੇਜ਼ੀ ਭਾਸ਼ਾ ਵਿੱਚ ਰੀਟੋਰੀਕ ਸਵਾਲ, ਉਹ ਸਵਾਲ ਹੁੰਦੇ ਹਨ ਜੋ ਪੁੱਛੇ ਤਾਂ ਜਾ ਸਕਦੇ ਹਨ ਪਰ ਇਨ੍ਹਾਂ ਦੇ ਬਦਲੇ ਅਸੀਂ ਕਿਸੇ ਜਵਾਬ ਦੀ ਉਮੀਦ ਨਹੀਂ ਕਰਦੇ। Can ਨੂੰ, ਰਿਟੋਰਿਕ ਸਵਾਲ ਰਾਹੀਂ, ਨਿਮਰਤਾ ਨਾਲ ਆਪਣਾ ਵਿਚਾਰ ਦੇਣ ਲਈ ਵੀ ਵਰਤਿਆ ਜਾ ਸਕਦਾ ਹੈ । ਅਜਿਹਾ can ਨੂੰ ਸਬਜੈਕਟ ਅਤੇ ਸਬਜੈਕਟ ਨੂੰ can ਦੀ ਜਗ੍ਹਾ ਲਗਾ ਕੇ ਕੀਤਾ ਜਾ ਸਕਦਾ ਹੈ।

ਉਦਾਹਰਣ

      i. Can I add, that we should try online marketing, as well?
     ii. Can I just say, I am grateful to be friends with you?

     4. Adding angry emphasis (ਗੁੱਸੇ ਨਾਲ ਨਿਰਦੇਸ਼ ਦੇਣ ਲਈ)

ਅਸੀਂ can ਨੂੰ ਗੁੱਸੇ ਨਾਲ ਨਿਰਦੇਸ਼ ਦੇਣ ਲਈ ਵਰਤ ਵੀ ਸਕਦੇ ਹਾਂ। ਅਜਿਹਾ ਕਰਨ ਵੇਲੇ ਅਸੀਂ if ਲਗਾ ਕੇ ਸੈਨਟੈਂਸ ਨਾਲ ਕੋਈ ਕੰਡੀਸ਼ਨ ਵੀ ਲਗਾ ਸਕਦੇ ਹਾਂ।

ਉਦਾਹਰਣ

      i. You can just leave your job if you don’t want to put in the efforts!
     ii. You can turn off those speakers right now because I am tired of listening to the loud music!

     5. Possibility and likelihood (ਕੁੱਝ ਹੋਣ ਦੀ ਸੰਭਾਵਨਾ ਜ਼ਾਹਿਰ ਕਰਨ ਲਈ)

ਅਸੀਂ can ਦੀ ਵਰਤੋਂ ਕਿਸੇ ਵਸਤੂ ਜਾਂ ਇਨਸਾਨ ਦੇ ਕੁੱਝ ਕਰਨ ਜਾਂ ਕੁੱਝ ਹੋਣ ਦੀ ਸੰਭਾਵਨਾ ਜ਼ਾਹਿਰ ਕਰਨ ਲਈ ਵੀ ਕਰ ਸਕਦੇ ਹਾਂ। 

ਉਦਾਹਰਣ

      i. It can rain tonight.
     ii. You can call me for help if you need it.

     6. Negative certainty and disbelief (ਕੁੱਝ ਨਾ ਹੋਣ ਦੀ ਸੰਭਾਵਨਾ ਜਾਂ ਅਵਿਸ਼ਵਾਸ ਜ਼ਾਹਿਰ ਕਰਨ ਲਈ)

ਜਦ ਕੁੱਝ ਹੋਣ ਦੀ 'ਭਰਪੂਰ' ਸੰਭਾਵਨਾ ਹੋਵੇ ਤਾਂ ਅਸੀਂ must ਦੀ ਵਰਤੋਂ ਕਰਦੇ ਹਾਂ ਪਰ ਜਦ ਕੁੱਝ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੋਵੇ ਜਾਂ ਸਾਨੂੰ ਕੁੱਝ ਹੋਣ ਉੱਤੇ ਵਿਸ਼ਵਾਸ ਨਾ ਹੋਵੇ ਤਾਂ can't ਜਾਂ cannot ਵਰਤਿਆ ਜਾਂਦਾ ਹੈ। 

ਉਦਾਹਰਣ

      i. That cannot be true– he is an honest man!
     ii. I can’t recall where I left my notebook, but it can’t be in my cupboard.

     7. Making requests (ਬੇਨਤੀ ਕਰਨ ਲਈ)

Can ਨੂੰ ਬੇਨਤੀ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ ਪਰ ਬੇਨਤੀ ਕਰਨ ਲਈ can ਨੂੰ ਵਰਤਣ ਦੀ ਸਲਾਹ ਸਿਰਫ ਦੋਸਤਾਂ ਜਾਂ ਪਰਿਵਾਰਿਕ ਮੈਂਬਰਾਂ ਨਾਲ ਗੱਲ ਕਰਨ ਵੇਲੇ ਹੀ ਦਿੱਤੀ ਜਾਂਦੀ ਹੈ। ਅਧਿਕਾਰਿਕ ਮੌਕਿਆਂ ਉੱਤੇ may ਦੀ ਵਰਤੋਂ ਕਰਨੀ ਜਿਆਦਾ ਸਹੀ ਰਹਿੰਦੀ ਹੈ। 

ਉਦਾਹਰਣ

      i. Can you help me fix this broken table?
     ii. Can Simran be able to help me with this painting?

     8. Making offers (ਪੇਸ਼ਕਸ਼ ਕਰਨ ਲਈ)

can ਦੀ ਵਰਤੋਂ ਕੋਈ ਪੇਸ਼ਕਸ਼ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਬੇਨਤੀ ਕਰਨ ਦੇ ਉਲਟ, ਪੇਸ਼ਕਸ਼ ਕਰਨ ਲਈ can ਦੀ ਵਰਤੋਂ ਕਰਨਾ ਰੁੱਖਾ ਨਹੀਂ ਮੰਨਿਆ ਜਾਂਦਾ। 

ਉਦਾਹਰਣ

      i. Can we go out for a movie tomorrow?
     ii. Can I help you in the kitchen?