Introduction to should

ਮੌਡਲ ਵਰਬ should ਦੀ ਵਰਤੋਂ 

       • ਨਿਮਰਤਾ ਨਾਲ ਫਰਜ਼ ਅਤੇ ਜਿੰਮੇਵਾਰੀ ਜਤਾਉਣ ਲਈ; 
       • ਸਲਾਹ ਅਤੇ ਸੁਝਾਅ ਦੇਣ ਲਈ; ਉਮੀਦ ਜ਼ਾਹਿਰ ਕਰਨ ਲਈ, 
       • ਕੰਡੀਸ਼ਨਲ ਸੈਨਟੈਂਸ ਬਣਾਉਣ ਲਈ; 
       • ਅਤੇ ਹੈਰਾਨੀ ਦਾ ਪ੍ਰਗਟਾਵਾ ਕਰਨ ਲਈ ਕੀਤੀ ਜਾਂਦਾ ਹੈ।

Uses of should

ਹੁਣ ਅਸੀਂ ਵਿਸਥਾਰ ਵਿੱਚ ਦੇਖਾਂਗੇ ਕਿ should ਦੀ ਵਰਤੋਂ ਕਿਵੇਂ ਕੀਤੀ ਜਾਂਦੀ।

     1. Polite obligations (ਫਰਜ਼ ਜਤਾਉਣ ਲਈ) 

should ਦੀ ਵਰਤੋਂ ਨਿਮਰਤਾ ਨਾਲ ਫਰਜ਼ ਅਤੇ ਜਿੰਮੇਵਾਰੀ ਜਤਾਉਣ ਲਈ ਕੀਤੀ ਜਾਂਦੀ ਹੈ।

ਉਦਾਹਰਣ

      i. Politicians should fulfil their promises.
     ii. We should help each other in need.

     2. Ask a question with why (ਸਵਾਲ ਪੁੱਛਣ ਲਈ)

ਅਸੀਂ why ਤੋਂ ਬਾਅਦ should ਲਗਾ ਕੇ ਇਹ ਸਵਾਲ ਕਰ ਸਕਦੇ ਹਾਂ ਕਿ ਸਾਨੂੰ ਕੋਈ ਜਿੰਮੇਵਾਰੀ ਜਾਂ ਫਰਜ਼ ਅਦਾ ਕਰਨ ਦੀ ਕੀ ਲੋੜ ਹੈ।

ਉਦਾਹਰਣ

      i. Why should Rohan be punished for the mistake of Sohan?
     ii. Why shouldn’t we bargain at big restaurants?

     3. Advice and recommendations (ਸਲਾਹ ਅਤੇ ਸੁਝਾਅ ਦੇਣ ਲਈ) 

ਇਸੇ ਤਰੀਕੇ ਨਾਲ should ਸਲਾਹ ਅਤੇ ਸੁਝਾਅ ਦੇਣ ਅਤੇ ਮੰਗਣ ਲਈ ਵਰਤਿਆ ਜਾ ਸਕਦਾ ਹੈ।

ਉਦਾਹਰਣ

      i. You should plan your visit beforehand.
     ii. We should take advice from a mentor about the business plan.

ਅਸੀਂ should ਦੀ ਵਰਤੋਂ ਸਵਾਲ ਕਰਕੇ ਸੁਝਾਅ ਮੰਗਣ ਲਈ ਵੀ ਕਰ ਸਕਦੇ ਹਾਂ।

ਉਦਾਹਰਣ

      i. Should I take this medicine before or after my meal?
     ii. Should Sundar go to the book fair?

     4. Expectations (ਕਿਸੇ ਨਤੀਜੇ ਦੀ ਉਮੀਦ ਪ੍ਰਗਟਾਉਣ ਲਈ)

ਜਦੋਂ ਅਸੀਂ ਕਿਸੇ ਨਤੀਜੇ ਦੀ ਉਮੀਦ ਕਰਦੇ ਹਾਂ ਤਾਂ should ਨਾਲ be ਲਗਾ ਕੇ ਅਸੀਂ ਆਪਣੀ ਉਮੀਦ ਜ਼ਾਹਿਰ ਕਰ ਸਕਦੇ ਹਾਂ।

ਉਦਾਹਰਣ

      i. Mom should be in Poland by tomorrow evening.
     ii. Kids should be playing in the garden around this time.

Should ਦੇ ਨਾਲ be ਤੋਂ ਇਲਾਵਾ ਹੋਰ ਵਰਬਸ ਵੀ ਲੱਗ ਸਕਦੇ ਹਨ ਪਰ ਅਜਿਹੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ।

ਉਦਾਹਰਣ

      i. Rishab should find a spot in the Indian cricket team.
     ii. Dr Chopra should become the president soon.

ਜੇ ਅਸੀਂ should ਦੇ ਨਾਲ not ਵਰਤਦੇ ਹਾਂ ਤਾਂ ਇਸਦਾ ਮਤਲਬ ਹੁੰਦਾ ਹੈ ਕਿ ਕੋਈ ਗਲਤੀ ਹੋਈ ਹੈ। 

ਉਦਾਹਰਣ

      i. You shouldn’t be here at this time.
     ii. The train shouldn’t be arriving anytime soon.

     5. Conditional Sentences (ਕੰਡੀਸ਼ਨਲ ਸੈਨਟੈਂਸ ਬਣਾਉਣ ਲਈ)

ਕੰਡੀਸ਼ਨਲ ਸੈਨਟੈਂਸ ਅਜਿਹੇ ਸੈਨਟੈਂਸ ਹੁੰਦੇ ਹਨ ਜਿੰਨ੍ਹਾਂ ਵਿੱਚ ਕੋਈ ਕੰਮ ਦੇ ਪੂਰਾ ਨਾ ਹੋਣ ਦੀ ਸਤਿਥੀ ਵਿੱਚ ਉਸਦਾ ਕੀ ਨਤੀਜਾ ਨਿੱਕਲੇਗਾ ਜ਼ਾਹਿਰ ਕੀਤਾ ਜਾਂਦਾ ਹੈ। ਜਿਵੇਂ, "ਜੇ ਤੁਸੀਂ ਇੱਕ ਮਹੀਨੇ ਵਿੱਚ ਪੈਸੇ ਨਾ ਮੋੜੇ ਤਾਂ ਵਿਆਜ ਦੇਣਾ ਪਵੇਗਾ।" 

Should ਨੂੰ ਕੰਡੀਸ਼ਨਲ ਸੈਨਟੈਂਸਾਂ ਵਿੱਚ ਕਿਸੇ ਕਾਲਪਨਿਕ ਸਤਿਥੀ ਦਾ ਸੰਭਾਵਿਕ ਨਤੀਜਾ ਦਿਖਾਉਣ ਲਈ ਵਰਤਿਆ ਜਾਂਦਾ ਹੈ। ਅੰਗਰੇਜ਼ੀ ਗਰਾਮਰ ਵਿੱਚ should, if ਦੇ ਨਾਲ ਲੱਗ ਕੇ ਕੰਡੀਸ਼ਨਲ ਸੈਨਟੈਂਸ ਬਣਾ ਸਕਦਾ ਹੈ।

ਉਦਾਹਰਣ

      i. If anyone should ask, tell them I am busy.
     ii. If kids should play, tell them to be careful.

ਵੈਸੇ should ਨੂੰ ਕੰਡੀਸ਼ਨਲ ਸੈਨਟੈਂਸ ਬਣਾਉਣ ਲਈ if ਦੇ ਬਿਨਾ ਵੀ ਵਰਤਿਆ ਜਾ ਸਕਦਾ ਹੈ। ਅਜਿਹਾ ਕਰਨ ਲਈ ਸਬਜੈਕਟ ਅਤੇ Should ਦੀ ਜਗ੍ਹਾ ਆਪਸ ਵਿੱਚ ਬਦਲ ਦਿੱਤੀ ਜਾਂਦੀ ਹੈ।

ਉਦਾਹਰਣ

      i. Should Rohan want to attend the party, he can call me for the pass.
     ii. You need to provide prior information, should you want to take leave.

     6. Expressing surprise (ਹੈਰਾਨੀ ਪ੍ਰਗਟਾਉਣ ਲਈ)

ਜੇ ਕੋਈ ਅਜਿਹੀ ਘਟਨਾ ਹੋ ਜਾਵੇ ਜਾਂ ਨਤੀਜਾ ਨਿੱਕਲ ਆਵੇ ਜਿਸਦੀ ਉਮੀਦ ਨਾ ਕੀਤੀ ਗਈ ਹੋਵੇ, ਤਾਂ should ਹੈਰਾਨੀ ਪ੍ਰਗਟਾਉਣ ਲਈ ਵੀ ਵਰਤਿਆ ਜਾ ਸਕਦਾ ਹੈ। ਹਾਲਾਂਕਿ should ਦੀ ਇਸ ਤਰ੍ਹਾਂ ਵਰਤੋਂ ਬਹੁਤ ਹੀ ਘੱਟ ਕੀਤਾ ਜਾਂਦਾ ਹੈ।

ਅਜਿਹਾ ਹੈਰਾਨ ਕਰਨ ਵਾਲੀ ਜਾਣਕਾਰੀ ਨੂੰ ਸਵਾਲ ਦੇ ਰੂਪ ਵਿੱਚ ਪੇਸ਼ ਕਰਕੇ ਕੀਤਾ ਜਾਂਦਾ ਹੈ ਅਤੇ ਸਵਾਲ ਬਣਾਉਣ ਲਈ, ਸਵਾਲ ਕਰਨ ਵਾਲੇ ਸ਼ਬਦ ਦੇ ਬਾਅਦ should ਅਤੇ ਸਬਜੈਕਟ ਲਗਾ ਦਿੱਤੇ ਜਾਂਦੇ ਹਨ।

Formation: when + who/what + should + subject + verb + but

ਉਦਾਹਰਣ

      i. I was at the airport, when who should I encounter but Babbu Maan.
     ii. The game was going on well, when what should happen, but rain began.

     7. Polite advice (ਨਿਮਰਤਾ ਸਹਿਤ ਸਲਾਹ ਦੇਣ ਲਈ)

ਫਰਸਟ ਪਰਸਨ ਵਿੱਚ should/would ਨਿਮਰਤਾ ਨਾਲ ਸਲਾਹ ਦੇਣ ਲਈ ਵੀ ਵਰਤੇ ਜਾ ਸਕਦੇ ਹਨ। ਜੇ ਇਨ੍ਹਾਂ ਸੈਂਟੇਨਸਾ ਦੇ ਪਿੱਛੇ if I were you ਲਗਾ ਦਿੱਤਾ ਜਾਂਵੇ ਤਾਂ ਇਹ ਕੰਡੀਸ਼ਨਲ ਸੈਨਟੈਂਸ ਬਣ ਜਾਂਦੇ ਹਨ।

ਉਦਾਹਰਣ

      i. I should suggest you work on your strengths.
     ii. I should apologize to her if I were you.

     8. Expressing desires (ਇੱਛਾ ਦੱਸਣ ਜਾਂ ਜਾਣਨ ਲਈ)

ਫਰਸਟ ਪਰਸਨ ਵਿੱਚ Should/would ਦੇ ਨਾਲ ਮੇਨ ਵਰਬ like ਲਗਾ ਕੇ ਅਸੀਂ ਆਪਣੀ ਇੱਛਾ ਦੱਸ ਸਕਦੇ ਹਾਂ ਤੇ ਕਿਸੇ ਦੀ ਇੱਛਾ ਬਾਰੇ ਪੁੱਛ ਵੀ ਸਕਦੇ ਹਾਂ। ਜਿਆਦਾ ਅਧਿਕਾਰਿਕ ਮੌਕਿਆਂ ਉੱਤੇ like ਦੀ ਜਗ੍ਹਾ care ਵਰਤਿਆ ਜਾ ਸਕਦਾ ਹੈ।

ਉਦਾਹਰਣ

      i. I should like to volunteer for teaching poor kids.
     ii. Should you care to donate for the education of poor children?

     9. Asking questions with why ('ਕਿਉਂ' ਸਵਾਲ ਕਰਕੇ ਕਾਰਨ ਪੁੱਛਣ ਲਈ)

ਅਸੀਂ should ਦੀ ਵਰਤੋਂ ਕਰਕੇ ਸਾਨੂੰ ਕੋਈ ਜਿੰਮੇਵਾਰੀ ਜਾਂ ਫਰਜ਼ ਅਦਾ ਕਰਨ ਦੀ ਕੀ ਲੋੜ ਹੈ ਤਾਂ ਪੁੱਛ ਹੀ ਸਕਦੇ ਹਾਂ। ਇਸ ਤੋਂ ਇਲਾਵਾ ਫਰਜ਼ ਕਰੋ ਜੇ ਕੋਈ ਘਟਨਾ ਵਾਪਰੀ ਹੋਵੇ ਤਾਂ ਉਸਦਾ ਕਾਰਨ ਜਾਨਣ ਅਤੇ ਉਹ ਘਟਨਾ ਹੋਈ ਵੀ ਜਾਂ ਨਹੀਂ, ਇਹ ਜਾਨਣ ਲਈ ਕਈ ਵਾਰ would ਦੀ ਤਰ੍ਹਾਂ should ਨੂੰ ਵੀ why ਦੇ ਪਿੱਛੇ ਲਗਾ ਕੇ ਵਰਤਿਆ ਜਾਂਦਾ ਹੈ।

ਉਦਾਹਰਣ

      i. Why should/would the students not complete their work?
     ii. Why should/would you quit at the last moment?

ਫਰਜ਼ ਕਰੋ ਕਿ ਮੇਰੇ ਉੱਤੇ ਕੋਈ ਬੇਬੁਨਿਆਦ ਇਲਜ਼ਾਮ ਲਗਾ ਦਿੱਤਾ ਜਾਵੇ ਤਾਂ ਮੈਂ ਅੱਗੋਂ ਸਵਾਲ ਕਰ ਸਕਦਾ ਹਾਂ ਕਿ "ਮੈਂ ਅਜਿਹਾ ਕਿਉਂ ਕਰਾਂਗਾ?" ਇਹੀ ਸਵਾਲ ਅੰਗਰੇਜ਼ੀ ਭਾਸ਼ਾ ਵਿੱਚ should/would ਦੀ ਮਦਦ ਨਾਲ ਕੋਈ ਬੇਬੁਨਿਆਦ ਇਲਜ਼ਾਮ ਨੂੰ ਖਾਰਿਜ਼ ਕਰਨ ਲਈ ਲਗਾਇਆ ਜਾਂਦਾ ਹੈ।

ਉਦਾਹਰਣ

      i. Why should I cheat in the examinations?
     ii. Why should Ramesh steal the mobile phone? 

   10. To show purpose (ਮਕਸਦ ਜ਼ਾਹਿਰ ਕਰਨ ਲਈ)

would/should ਨੂੰ so that ਅਤੇ in order that ਦੇ ਪਿੱਛੇ ਲੱਗਦਾ ਕੇ ਆਪਣਾ ਮਕਸਦ ਜ਼ਾਹਿਰ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ।

ਉਦਾਹਰਣ

      i. I brought a book so that I shouldn’t be sent out of the classroom.
     ii. Raman bought a new pair of glasses in order that he should see clearly. 

   11. To express an opinion or feeling (ਆਪਣੀ ਰਾਏ ਅਤੇ ਜਜ਼ਬਾਤ ਜ਼ਾਹਿਰ ਕਰਨ ਲਈ)

ਜਦੋਂ ਨਾਉਨ ਕਲੌਸ that (adjective complement) ਨਾਲ ਸ਼ੁਰੂ ਹੁੰਦਾ ਹੈ ਤਾਂ ਅਸੀਂ should ਆਪਣੀ ਰਾਏ ਜਾਂ ਜਜ਼ਬਾਤ ਜ਼ਾਹਿਰ ਕਰਨ ਲਈ ਕਰ ਸਕਦੇ ਹਾਂ।

ਉਦਾਹਰਣ

      i. It is very sad that you should not be allowed to attend my birthday party.
     ii. Isn’t it strange that we should meet after so many years?

ਇਨ੍ਹਾਂ ਸੱਭ ਤੋਂ ਇਲਾਵਾ should ਫਰੇਸ for fear (that), in case (that), ਅਤੇ lest (that) ਦੇ ਪਿੱਛੇ ਲਗਾ ਕੇ ਵੀ ਵਰਤਿਆ ਜਾ ਸਕਦਾ ਹੈ। ਅਜਿਹਾ ਕੋਈ ਸਤਿਥੀ ਦੇ ਵਾਪਰਨ ਜਾਂ ਹੋਣ ਪਿੱਛੇ ਜੋ ਕਾਰਨ ਹੈ, ਉਸਨੂੰ ਦਰਸਾਉਣ ਲਈ ਕੀਤਾ ਜਾਂਦਾ ਹੈ।

ਉਦਾਹਰਣ

      i. I always prepare well in advance for fear (that) I should fail the exams.
     ii. You should always take care of belongings lest (that) someone should steal them.