Introduction to would

Will ਦੀ ਤਰ੍ਹਾਂ would ਦੀ ਵੀ ਕਈ ਤਰੀਕਿਆਂ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਜਦ ਕੋਈ ਚੀਜ਼ ਅਤੀਤ (past) ਵਿੱਚ ਹੋਈ ਹੋਵੇ ਜਾਂ ਸ਼ੁਰੂ ਹੋਈ ਹੋਵੇ ਤਾਂ ਇਹ will ਦੀ ਥਾਂ ਵਰਤਿਆ ਜਾਂਦਾ ਹੈ ਅਤੇ shall ਦੀ ਤਰ੍ਹਾਂ ਇਹ ਕਈ ਵਾਰ ਸੈਨਟੈਂਸਾਂ ਨੂੰ ਜਿਆਦਾ ਨਿਮਰ (polite) ਅਤੇ ਅਧਿਰਕਾਰੀਕ (formal) ਰੂਪ ਦੇਣ ਲਈ ਵੀ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ would ਬੇਨਤੀ (request) ਕਰਨ ਅਤੇ ਪਸੰਦ (preferences) ਜ਼ਾਹਿਰ ਕਰਨ ਲਈ, ਕਾਲਪਨਿਕ ਸਤਿਥੀਆਂ (hypothetical situations) ਦੀ ਜਾਣਕਾਰੀ ਦੇਣ ਲਈ ਅਤੇ ਨਿਮਰਤਾ ਸਹਿਤ ਸਲਾਹ (advice) ਜਾਂ ਰਾਏ (opinion) ਮੰਗਣ ਲਈ ਵੀ ਵਰਤਿਆ ਜਾਂਦਾ ਹੈ।

Different uses of would

would ਦੀ ਵੱਖ ਵੱਖ ਤਰੀਕਿਆਂ ਨਾਲ ਵਰਤੋਂ ਇੰਝ ਕੀਤੀ ਜਾਂਦੀ ਹੈ।

     1. To make future tense (ਫਿਊਚਰ ਟੈਂਸ ਪਾਸਟ ਵਿੱਚ ਬਣਾਉਣ ਲਈ) 

ਜਦੋਂ ਕੋਈ ਸੈਨਟੈਂਸ ਭਵਿੱਖ ਦੀ ਸੰਭਾਵਨਾ, ਉਮੀਦ, ਨੀਯਤ ਜਾਂ ਯਕੀਨਨ ਹੋਣ ਵਾਲੀ ਚੀਜ਼, ਜੋ ਅਤੀਤ ਵਿੱਚ ਸ਼ੁਰੂ ਹੋਈ ਸੀ, ਬਾਰੇ ਗੱਲ ਕਰਦਾ ਹੈ ਤਾਂ ਓਦੋਂ will ਦੀ ਜਗ੍ਹਾ ਤੇ would ਵਰਤਿਆ ਜਾਂਦਾ ਹੈ।

ਉਦਾਹਰਣ

      i. I was hoping he would finish the project work.
     ii. Rashi said, “I knew we wouldn’t be on time for the game.”

     2. To show ability and willingness of the past (ਅਤੀਤ ਦੀ ਸਮਰੱਥਾ ਅਤੇ ਕੁੱਝ ਕਰਨ ਦੀ ਇੱਛਾ)

ਜਦੋਂ ਕਿਸੇ ਇਨਸਾਨ ਜਾਂ ਵਸਤੂ ਦੀ ਅਤੀਤ ਵਿੱਚ ਜੋ ਸਮਰੱਥਾ ਜਾਂ ਇੱਛਾ ਸੀ, ਉਸ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ would ਲੱਗਦਾ ਹੈ।

ਉਦਾਹਰਣ

      i. The AC wouldn’t work last week.
     ii. Deepak wouldn’t complete his projects last semester.

     3. Likelihood and certainty (ਕਿਸੇ ਚੀਜ਼ ਦੀ ਸੰਭਾਵਨਾ ਜਾਂ ਯਕੀਨਨ ਤੌਰ ਉੱਤੇ ਹੋਣਾ) 

ਜਿਵੇਂ ਅਸੀਂ will ਦੀ ਵਰਤੋਂ ਭਵਿੱਖ ਵਿੱਚ ਕੋਈ ਸੰਭਾਵਨਾ ਜਾਂ ਪੁੱਖਤਾ ਘਟਨਾ ਬਾਰੇ ਜਾਣਕਾਰੀ ਦੇਣ ਲਈ ਕਰਦੇ ਹਾਂ, ਉਸੇ ਤਰ੍ਹਾਂ would ਦੀ ਵਰਤੋਂ ਅਤੀਤ ਵਿੱਚ ਕੋਈ ਸੰਭਾਵਨਾ ਜਾਂ ਪੁੱਖਤਾ ਘਟਨਾ ਬਾਰੇ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ।

ਉਦਾਹਰਣ

       • Speaker 1: “Someone came to see you this morning.”
       • Speaker 2: “That would be Sam. He said he was going to meet me.”

     4. To make polite requests (ਨਿਮਰਤਾ ਸਹਿਤ ਬੇਨਤੀ ਕਰਨ ਲਈ)

ਜੇ ਜਿਆਦਾ ਨਿਮਰਤਾ ਸਹਿਤ ਬੇਨਤੀ ਕਰਨੀ ਹੋਵੇ ਤਾਂ will ਦੀ ਜਗ੍ਹਾ would ਵਰਤਿਆ ਜਾ ਸਕਦਾ ਹੈ।

ਉਦਾਹਰਣ

      i. Would you please help me fix this broken table?
     ii. Would Simran be able to help me with this painting?

     5. Expressing desire (ਇੱਛਾ ਜ਼ਾਹਿਰ ਕਰਨ ਲਈ) 

ਆਪਣੀ ਇੱਛਾ ਜ਼ਾਹਿਰ ਕਰਨ ਜਾਂ ਕਿਸੇ ਦੀ ਇੱਛਾ ਬਾਰੇ ਜਾਨਣ ਲਈ would ਨੂੰ like ਨਾਲ ਜੋੜ ਕੇ ਵਰਤਿਆ ਜਾਂਦਾ ਹੈ। ਜਿਆਦਾ ਅਧਿਰਕਾਰਿਕ ਮੌਕਿਆਂ ਉੱਤੇ like ਦੀ ਜਗ੍ਹਾ ਤੇ care ਸ਼ਬਦ ਵੀ ਵਰਤਿਆ ਜਾ ਸਕਦਾ ਹੈ।

ਉਦਾਹਰਣ

      i. I would like to volunteer for teaching poor kids.
     ii. Would you care to donate for the education of poor children?

ਜੇ ਅਸੀਂ ਕਿਸੇ ਦੀ ਇੱਛਾ ਜਾਨਣ ਲਈ ਸਵਾਲ ਕਰਨਾ ਹੋਵੇ ਤਾਂ would ਦੇ ਬਾਅਦ ਸਬਜੈਕਟ ਲੱਗ ਜਾਂਦਾ ਹੈ ਅਤੇ ਉਸ ਤੋਂ ਬਾਅਦ like/care ਲਿਖਿਆ ਜਾ ਸਕਦਾ ਹੈ।

ਉਦਾਹਰਣ

      i. Would you like to have a cup of coffee?
     ii. Would you like to go for a movie?

     6. To show hypothetical situations or expectations with ‘would that’ (ਕਲਪਨਾ ਜਾਂ ਉਮੀਦ ਜ਼ਾਹਿਰ ਕਰਨ ਲਈ)

ਕੋਈ ਕਲਪਨਾ ਜਾਂ ਉਮੀਦ ਜ਼ਾਹਿਰ ਕਰਨ ਲਈ would ਦੇ ਨਾਲ that ਲਗਾਇਆ ਜਾਂਦਾ ਹੈ।

ਉਦਾਹਰਣ

      i. Would that we had a billion dollars.
     ii. Would that we had a big house.

     7. To show a preference (ਪਸੰਦ ਜ਼ਾਹਿਰ ਕਰਨ ਜਾਂ ਜਾਨਣ ਲਈ)

ਜਦ ਅਸੀਂ ਆਪਣੀ ਪਸੰਦ ਜ਼ਾਹਿਰ ਕਰਨੀ ਹੋਵੇ ਜਾਂ ਕਿਸੇ ਦੀ ਪਸੰਦ ਜਾਣਨੀ ਹੋਵੇ ਤਾਂ ਅਸੀਂ would ਦੇ ਨਾਲ rather ਜਾਂ sooner ਲਗਾ ਸਕਦੇ ਹਾਂ।

ਉਦਾਹਰਣ

      i. I would rather go to travel than buy a big house.
     ii. Sonia would sooner get a job than get married.

     8. To make conditional sentences (ਕੰਡੀਸ਼ਨਲ ਸੈਨਟੈਂਸ ਬਣਾਉਣ ਲਈ) 

ਕੰਡੀਸ਼ਨਲ ਸੈਨਟੈਂਸ ਅਜਿਹੇ ਸੈਨਟੈਂਸ ਹੁੰਦੇ ਹਨ ਜਿੰਨ੍ਹਾਂ ਵਿੱਚ ਕੋਈ ਕੰਮ ਦੇ ਪੂਰਾ ਨਾ ਹੋਣ ਦੀ ਸਤਿਥੀ ਵਿੱਚ ਉਸਦਾ ਕੀ ਨਤੀਜਾ ਨਿੱਕਲੇਗਾ ਜ਼ਾਹਿਰ ਕੀਤਾ ਜਾਂਦਾ ਹੈ। ਜਿਵੇਂ, “ਜੇ ਤੁਸੀਂ ਇੱਕ ਮਹੀਨੇ ਵਿੱਚ ਪੈਸੇ ਨਾ ਮੋੜੇ ਤਾਂ ਵਿਆਜ ਦੇਣਾ ਪਵੇਗਾ।" ਅੰਗਰੇਜ਼ੀ ਗਰਾਮਰ ਵਿੱਚ would ਅਤੀਤ ਦੀ ਕੋਈ ਕੰਡੀਸ਼ਨ ਅਤੇ ਉਸਦੇ ਨਤੀਜੇ ਬਾਰੇ ਦੱਸਣ ਲਈ ਵਰਤਿਆ ਜਾਂਦਾ ਹੈ।

ਜਦੋਂ ਕੰਡੀਸ਼ਨਲ ਸੈਨਟੈਂਸ ਪਾਸਟ ਟੈਂਸ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਨੂੰ ਸੈਕੰਡ ਕੰਡੀਸ਼ਨਲ (second conditional) ਕਿਹਾ ਜਾਂਦਾ ਹੈ। ਸੈਕੰਡ ਕੰਡੀਸ਼ਨਲ ਬਣਾਉਣ ਲਈ If + subject + past simple tense + would + bare infinitive ਵਰਤਿਆ ਜਾਂਦਾ ਹੈ।

ਉਦਾਹਰਣ

      i. If I were a sportsman, I would play cricket.
     ii. Santosh said, “I would buy a plane if I won the lottery.” 

     9. To indicate hypothetical situations (ਕਾਲਪਨਿਕ ਸਤਿਥੀਆਂ)

would ਦੀ ਵਰਤੋਂ ਕਾਲਪਨਿਕ ਜਾਂ ਸੰਭਾਵਿਕ ਸਤਿਥੀਆਂ ਬਾਰੇ ਗੱਲ ਕਰਨ ਲਈ ਵੀ ਕੀਤੀ ਜਾ ਸਕਦੀ ਹੈ, ਜਿੰਨ੍ਹਾਂ ਦੇ ਹੋਣ ਦੀ ਅਸੀਂ ਕਲਪਨਾ ਕਰ ਸਕਦੇ ਹਾਂ ਪਰ ਜਿੰਨ੍ਹਾਂ ਦੀ ਕਲਪਨਾ ਕਰਨ ਲਈ ਸਾਨੂੰ if ਜਾਂ if clause ਦੀ ਲੋੜ ਨਹੀਂ ਪੈਂਦੀ।

ਉਦਾਹਰਣ

      i. It would be amazing to see Raftaar perform live.
     ii. Rohan would play cricket with you, but he is busy today.

   10. To give polite opinions (ਨਿਮਰਤਾ ਸਹਿਤ ਰਾਏ/ਵਿਚਾਰ ਦੇਣ ਲਈ)

ਆਪਣੇ ਵਿਚਾਰ ਜਾਂ ਰਾਏ ਨੂੰ ਨਿਮਰਤਾ ਨਾਲ ਰੱਖਣ ਲਈ would ਦੇ ਨਾਲ ਓਪੀਨੀਅਨ ਵਰਬਸ (ਜਿਵੇਂ think, expect, ਆਦਿ) ਲਗਾਏ ਜਾ ਸਕਦਾ ਹੈ।

ਉਦਾਹਰਣ

      i. I would hope for your presence at the annual event.
     ii. I wouldn’t think it is right to host an event on Sunday.

would ਨੂੰ ਇੰਟਰਰੋਗੇਟਿਵ ਸੈਨਟੈਂਸ ਵਿੱਚ ਕਿਸੇ ਦਾ ਵਿਚਾਰ ਜਾਣਨ ਲਈ ਵੀ ਵਰਤਿਆ ਜਾ ਸਕਦਾ ਹੈ।

ਉਦਾਹਰਣ

      i. When would you suggest we give to our achievers?
     ii. What would be a good time to host this event?

   11. To ask for the reason (ਕਾਰਨ ਪੁੱਛਣ ਲਈ)

ਫਰਜ਼ ਕਰੋ ਕੋਈ ਘਟਨਾ ਵਾਪਰੀ ਹੈ ਤਾਂ ਉਸਦਾ ਕਾਰਨ ਜਾਨਣ ਅਤੇ ਉਹ ਘਟਨਾ ਅਸਲ ਵਿੱਚ ਹੋਈ ਵੀ ਜਾਂ ਨਹੀਂ, ਇਹ ਜਾਨਣ ਲਈ ਕਈ ਵਾਰ would ਨੂੰ why ਦੇ ਪਿੱਛੇ ਲਗਾ ਕੇ ਵਰਤਿਆ ਜਾਂਦਾ ਹੈ।

ਉਦਾਹਰਣ

      i. Why would the students not complete their work?
     ii. Why would you quit at the last moment?

ਫਰਜ਼ ਕਰੋ ਕਿ ਮੇਰੇ ਉੱਤੇ ਕੋਈ ਬੇਬੁਨਿਆਦ ਇਲਜ਼ਾਮ ਲਗਾ ਦਿੱਤਾ ਜਾਵੇ ਤਾਂ ਮੈਂ ਅੱਗੋਂ ਸਵਾਲ ਕਰ ਸਕਦਾ ਹਾਂ ਕਿ "ਮੈਂ ਅਜਿਹਾ ਕਿਉਂ ਕਰਾਂਗਾ?" ਇਹੀ ਸਵਾਲ ਅੰਗਰੇਜ਼ੀ ਭਾਸ਼ਾ ਵਿੱਚ would ਦੀ ਮਦਦ ਨਾਲ ਕੋਈ ਬੇਬੁਨਿਆਦ ਇਲਜ਼ਾਮ ਨੂੰ ਖਾਰਿਜ਼ ਕਰਨ ਲਈ ਲਗਾਇਆ ਜਾਂਦਾ ਹੈ।

ਉਦਾਹਰਣ

      i. Why would I cheat in the examinations?
     ii. Why would my brother steal a mobile phone? 

   12. Polite advice (ਨਿਮਰਤਾ ਭਰਪੂਰ ਸਲਾਹ)

ਅਸੀਂ ਜਦ ਕਿਸੇ ਨੂੰ ਸਲਾਹ ਦਿੰਦੇ ਹਾਂ ਤਾਂ would ਦੀ ਵਰਤੋਂ ਕੀਤੀ ਜਾ ਸਕਦੀ ਹੈ।

ਉਦਾਹਰਣ

      i. I would suggest you work on your strengths.
     ii. I would apologize to her if I were you.

would ਦੀ ਵਰਤੋਂ ਨਾਲ ਸਲਾਹ ਸੈਕੰਡ ਜਾਂ ਥਰਡ ਪਰਸਨ ਵਿੱਚ ਵੀ ਦਿੱਤੀ ਜਾ ਸਕਦੀ ਹੈ।

ਉਦਾਹਰਣ

      i. I think you would be better off if you don’t spend recklessly.
     ii. Students would be smart to study consistently than study overnight.

Substituting would with could.

ਸੈਕੰਡ ਕੰਡੀਸ਼ਨਲ ਵਿੱਚ would ਦੀ ਜਗ੍ਹਾ could ਅਤੇ might ਵੀ ਲੱਗ ਸਕਦਾ ਹੈ। 

       • ਜਦੋਂ ਕੋਈ ਕੰਮ ਅਸੀਂ ਪੱਕਾ ਕਰਨਾ ਹੀ ਕਰਨਾ ਹੋਵੇ ਤਾਂ would ਵਰਤਿਆ ਜਾਂਦਾ ਹੈ; 
                ਉਦਾਹਰਣ – I would visit the science museum tomorrow.

       • ਜਦੋਂ ਅਸੀਂ ਅਜਿਹੇ ਕੰਮ ਦੀ ਗੱਲ ਕਰਨੀ ਹੋਵੇ ਜੋ ਅਸੀਂ ਕਰ ਸਕਦੇ ਸੀ ਤਾਂ could ਵਰਤਿਆ ਜਾਂਦਾ ਹੈ; 
                ਉਦਾਹਰਣ If I lived in Hawai, I could go the beach daily.

       • ਜਦੋਂ ਅਸੀਂ ਕੋਈ ਕੰਮ ਕਰਨਾ ਹੋਵੇ ਪਰ ਸਾਡੇ ਉਹ ਕੰਮ ਕਰਨ ਦੇ ਆਸਾਰ ਬਹੁਤ ਘੱਟ ਹੋਣ ਤਾਂ might ਵਰਤਿਆ ਜਾਂਦਾ ਹੈ।
                ਉਦਾਹਰਣ – I might leave India for Spain next year.